दीपेंद्र हुड्डा के इस घटिया और असंवेदनशील बयान से पूरा सिख समुदाय बहुत दुखी और आहत: कुलदीप धालीवाल
धालीवाल की कांग्रेस की सीनियर लीडरशिप से अपील – सिखों के कातिलों की पैरवी करने वाले ऐसे नेता को तुरंत पार्टी से निकाल देना चाहिए: धालीवाल
पंजाब कांग्रेस के नेता नैतिकता दिखाएं और हुड्डा के खिलाफ विरोध दर्ज करवाएं, नहीं तो यह साफ हो जाएगा कि वे दीपेंद्र हुड्डा की सिख विरोधी सोच के साथ खड़े हैं: धालीवाल
चंडीगढ़, 21 अगस्त: आम आदमी पार्टी (आप) पंजाब के सीनियर नेता और विधायक कुलदीप सिंह धालीवाल ने हरियाणा के पूर्व मुख्यमंत्री भूपेंद्र सिंह हुड्डा के बेटे और कांग्रेस सांसद दीपेंद्र हुड्डा के हालिया बयान पर कड़ी आपत्ति जताई है, जिसमें उन्होंने 1984 के सिख हत्याकांड के मुख्य गुनहगार और सिखों के कातिल सज्जन कुमार को अपना रोल मॉडल बताया और उन्हें एक अच्छा इंसान बताया। धालीवाल ने कहा कि दीपेंद्र हुड्डा के इस घिनौने और असंवेदनशील बयान से पूरा सिख समुदाय बहुत दुखी और सदमे में है।
कुलदीप सिंह धालीवाल ने कांग्रेस के राष्ट्रीय प्रधान मल्लिकार्जुन खड़गे, सीनियर नेताओं सोनिया गांधी, राहुल गांधी और प्रियंका गांधी से मांग की है कि सिखों के कातिलों का साथ दे रहे दीपेंद्र हुड्डा को बिना किसी देरी के तुरंत पार्टी से निकाल देना चाहिए। उन्होंने कहा कि ऐसे नेताओं के लिए किसी भी राजनीतिक पार्टी में कोई जगह नहीं होनी चाहिए जो 1984 के पीड़ितों के जख्मों पर नमक छिड़कते हैं।
इसके साथ ही धालीवाल ने पंजाब कांग्रेस के नेताओं की चुप्पी पर सवाल उठाते हुए उनसे अपील भी की है। उन्होंने कहा कि पंजाब कांग्रेस के नेताओं को अपनी नैतिकता साबित करने के लिए सड़कों पर उतरना चाहिए और सेंट्रल लीडरशिप से हुड्डा को हटाने की मांग करनी चाहिए। उन्होंने साफ चेतावनी दी कि अगर पंजाब कांग्रेस के नेता इस मुद्दे पर चुप रहते हैं या हुड्डा का विरोध नहीं करते हैं, तो यह माना जाएगा कि वे भी दीपेंद्र हुड्डा की इस सिख विरोधी सोच का साथ दे रहे हैं।
धालीवाल ने आगे कहा कि यह पहली घटना नहीं है जब कांग्रेस का सिख विरोधी चेहरा सामने आया है। इससे पहले भी कांग्रेस के कई सीनियर नेताओं की तस्वीरें सिखों के नरसंहार के एक और आरोपी जगदीश टाइटलर के साथ वायरल होती रही हैं। इससे साफ पता चलता है कि कांग्रेस पार्टी में सिखों के कातिलों को हमेशा सुरक्षा और सम्मान मिला है। उन्होंने दोहराया कि सज्जन कुमार जैसे व्यक्ति को अपना रोल मॉडल बताने वाले दीपेंद्र हुड्डा को पार्टी से तुरंत बर्खास्त करना ही एकमात्र सही कदम होगा।
———————————————————————————————————-
ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਵਾਲੇ ਦੀਪੇਂਦਰ ਹੁੱਡਾ ਨੂੰ ਤੁਰੰਤ ਬਰਖ਼ਾਸਤ ਕਰੇ ਕਾਂਗਰਸ: ਕੁਲਦੀਪ ਸਿੰਘ ਧਾਲੀਵਾਲ
ਦੀਪੇਂਦਰ ਹੁੱਡਾ ਦੇ ਇਸ ਘਿਨਾਉਣੇ ਅਤੇ ਸੰਵੇਦਨਹੀਣ ਬਿਆਨ ਨਾਲ ਪੂਰੇ ਸਿੱਖ ਭਾਈਚਾਰੇ ਦੇ ਲੋਕ ਬੇਹੱਦ ਦੁਖੀ ਅਤੇ ਆਹਤ: ਕੁਲਦੀਪ ਧਾਲੀਵਾਲ
ਧਾਲੀਵਾਲ ਦੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ- ਸਿੱਖਾਂ ਦੇ ਕਾਤਲਾਂ ਦੀ ਪੈਰਵੀ ਕਰਨ ਵਾਲੇ ਅਜਿਹੇ ਨੇਤਾ ਨੂੰ ਪਾਰਟੀ ‘ਚੋਂ ਤੁਰੰਤ ਕੀਤਾ ਜਾਵੇ ਬਰਖਾਸਤ: ਧਾਲੀਵਾਲ
ਪੰਜਾਬ ਕਾਂਗਰਸ ਦੇ ਨੇਤਾ ਨੈਤਿਕਤਾ ਦਿਖਾਉਣ ਅਤੇ ਹੁੱਡਾ ਖ਼ਿਲਾਫ਼ ਰੋਸ ਦਰਜ ਕਰਵਾਉਣ, ਨਹੀਂ ਤਾਂ ਸਾਫ਼ ਹੋ ਜਾਵੇਗਾ ਕਿ ਉਹ ਦੀਪੇਂਦਰ ਹੁੱਡਾ ਦੀ ਸਿੱਖ ਵਿਰੋਧੀ ਮਾਨਸਿਕਤਾ ਦੇ ਨਾਲ ਖੜ੍ਹੇ ਹਨ: ਧਾਲੀਵਾਲ
ਚੰਡੀਗੜ੍ਹ 21 ਅਗਸਤ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਬੇਟੇ ਅਤੇ ਕਾਂਗਰਸ ਤੋਂ ਸਾਂਸਦ ਦੀਪੇਂਦਰ ਹੁੱਡਾ ਦੇ ਉਸ ਹਾਲੀਆ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ, ਜਿਸ ਵਿੱਚ ਉਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਿਆ ਅਤੇ ਉਨ੍ਹਾਂ ਨੂੰ ਇੱਕ ਵਧੀਆ ਇਨਸਾਨ ਕਰਾਰ ਦਿੱਤਾ। ਧਾਲੀਵਾਲ ਨੇ ਕਿਹਾ ਕਿ ਦੀਪੇਂਦਰ ਹੁੱਡਾ ਦੇ ਇਸ ਘਿਨਾਉਣੇ ਅਤੇ ਸੰਵੇਦਨਹੀਣ ਬਿਆਨ ਨਾਲ ਪੂਰਾ ਸਿੱਖ ਭਾਈਚਾਰਾ ਬੇਹੱਦ ਦੁਖੀ ਅਤੇ ਆਹਤ ਹੋਇਆ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਸੀਨੀਅਰ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਦੇ ਕਾਤਲਾਂ ਦੀ ਪੈਰਵੀ ਕਰਨ ਵਾਲੇ ਦੀਪੇਂਦਰ ਹੁੱਡਾ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਪਾਰਟੀ ‘ਚੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1984 ਦੇ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਲੇ ਅਜਿਹੇ ਨੇਤਾਵਾਂ ਲਈ ਕਿਸੇ ਵੀ ਸਿਆਸੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਇਸ ਦੇ ਨਾਲ ਹੀ ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਆਪਣੀ ਨੈਤਿਕਤਾ ਦਾ ਸਬੂਤ ਦਿੰਦਿਆਂ ਦੀਪੇਂਦਰ ਹੁੱਡਾ ਦੇ ਇਸ ਬਿਆਨ ਖ਼ਿਲਾਫ਼ ਸੜਕਾਂ ‘ਤੇ ਉੱਤਰਨਾ ਚਾਹੀਦਾ ਹੈ ਅਤੇ ਕੇਂਦਰੀ ਲੀਡਰਸ਼ਿਪ ਤੋਂ ਹੁੱਡਾ ਦੀ ਬਰਖ਼ਾਸਤਗੀ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਕਾਂਗਰਸ ਦੇ ਨੇਤਾ ਇਸ ਮੁੱਦੇ ‘ਤੇ ਖ਼ਾਮੋਸ਼ ਰਹਿੰਦੇ ਹਨ ਜਾਂ ਹੁੱਡਾ ਦਾ ਵਿਰੋਧ ਨਹੀਂ ਕਰਦੇ, ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਵੀ ਦੀਪੇਂਦਰ ਹੁੱਡਾ ਦੀ ਇਸ ਸਿੱਖ ਵਿਰੋਧੀ ਮਾਨਸਿਕਤਾ ਦਾ ਸਮਰਥਨ ਕਰ ਰਹੇ ਹਨ।
ਧਾਲੀਵਾਲ ਨੇ ਅੱਗੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਦੀਆਂ ਤਸਵੀਰਾਂ ਸਿੱਖਾਂ ਦੇ ਕਤਲੇਆਮ ਦੇ ਇੱਕ ਹੋਰ ਦੋਸ਼ੀ ਜਗਦੀਸ਼ ਟਾਈਟਲਰ ਨਾਲ ਵਾਇਰਲ ਹੁੰਦੀਆਂ ਰਹੀਆਂ ਹਨ। ਇਹ ਸਾਫ਼ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਸਿੱਖਾਂ ਦੇ ਕਾਤਲਾਂ ਦੀ ਹਮੇਸ਼ਾ ਪੁਸ਼ਤਪਨਾਹੀ ਅਤੇ ਸਨਮਾਨ ਹੁੰਦਾ ਆਇਆ ਹੈ। ਉਨ੍ਹਾਂ ਦੁਹਰਾਇਆ ਕਿ ਸੱਜਣ ਕੁਮਾਰ ਵਰਗੇ ਵਿਅਕਤੀ ਨੂੰ ਆਪਣਾ ਆਦਰਸ਼ ਦੱਸਣ ਵਾਲੇ ਦੀਪੇਂਦਰ ਹੁੱਡਾ ਨੂੰ ਪਾਰਟੀ ‘ਚੋਂ ਤੁਰੰਤ ਬਰਖ਼ਾਸਤ ਕਰਨਾ ਹੀ ਇੱਕੋ-ਇੱਕ ਯੋਗ ਕਦਮ ਹੋਵੇਗਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










