ਨਵੀਂ ਦਿੱਲੀ, 21ਅਗਸਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਲੀਡਰਜ਼ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆਂ ਨੂੰ ਆਰਥਿਕ ਵਿਕਾਸ ਨੂੰ ਲੈ ਕੇ ਕਈ ਚਿੰਤਾਵਾਂ ਹਨ ਅਤੇ ਸਰੋਤਾਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਭਾਰਤ ਨੂੰ ਵਿਕਾਸ ਦੇ ਇੱਕ ਚਮਕਦੇ ਸਿਤਾਰੇ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਪਣੀ ਤਰੱਕੀ ਦੀ ਰਫ਼ਤਾਰ ਨੂੰ ਬਣਾਈ ਰੱਖਣ ਲਈ ਲਗਾਤਾਰ ਕਈ ਕਦਮ ਚੁੱਕ ਰਿਹਾ ਹੈ ਕਿਉਂਕਿ ਸੁਧਾਰ ਕਰਨਾ ਸਾਡੀ ਪ੍ਰਤੀਬੱਧਤਾ ਹੈ। ਪੀ.ਐੱਮ. ਮੋਦੀ ਨੇ ਪੁਰਾਣੀਆਂ ਸਰਕਾਰਾਂ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਭਾਰਤ ਹੁਣ ਪਿਛਲੇ ਸਮੇਂ ਦੇ ਪੀ.ਐੱਲ.ਪੀ. (ਪ੍ਰੋਡਕਸ਼ਨ ਲਿੰਕਡ ਪਨਿਸ਼ਮੈਂਟ) ਮਾਡਲ ਤੋਂ ਅੱਗੇ ਵਧ ਕੇ ਹੁਣ ਪੀ.ਐੱਲ.ਆਈ. (ਪ੍ਰੋਡਕਸ਼ਨ ਲਿੰਕਡ ਇਨਸੈਂਟਿਵਜ਼) ਮਾਡਲ ’ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀ ਨੀਤੀ ਲੋਕਾਂ ਨੂੰ ਤੰਗੀ ਵਿੱਚ ਰੱਖਣ ਦੀ ਸੀ ਤਾਂ ਕਿ ਉਹ ਆਪਣੀਆਂ ਮੁੱਢਲੀਆਂ ਲੋੜਾਂ ਲਈ ਵੀ ਸਰਕਾਰ ਅੱਗੇ ਹੱਥ ਅੱਡਣ।
ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦਾ ’ਲਾਇਸੈਂਸ ਰਾਜ’ ਬੇਰੁਜ਼ਗਾਰੀ ਨੂੰ ਵਧਾਉਂਦਾ ਸੀ, ਜਦੋਂ ਕਿ ਸਾਡਾ ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ ਮਾਡਲ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਿਰਫ਼ ਕਾਨੂੰਨਾਂ ਵਿੱਚ ਬਦਲਾਅ ਨਹੀਂ ਕਰ ਰਹੇ, ਸਗੋਂ ਨਿਯਮ ਬਣਾਉਣ ਦੀ ਪੂਰੀ ਨੀਤੀ ਨੂੰ ਹੀ ਬਦਲ ਰਹੇ ਹਾਂ ਤਾਂ ਕਿ ਦੇਸ਼ ਵਿੱਚ ਵਪਾਰ ਅਤੇ ਵਿਕਾਸ ਲਈ ਬਿਹਤਰ ਮਾਹੌਲ ਤਿਆਰ ਹੋ ਸਕੇ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










