-ਆਮ ਲੋਕਾਂ ਲਈ ਖੋਲੀ ਪੰਜਾਬ ਭਵਨ ਦੀ ਕੰਨਟੀਨ
-ਬਿਨਾਂ ਜਾਣ ਪਹਿਚਾਣ ਵਾਲੇ ਲੋਕਾਂ ਦੀ ਹੋ ਰਹੀ ਆਮਦ
ਦਿੱਲੀ/22 ਅਗਸਤ: ਪੰਜਾਬ ਭਵਨ ਦੇ ਲਈ ਹੁਣ ਵੀਆਈਪੀਜ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ, ਕਿਉਂਕਿ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਭਵਨ ਦੀ ਕੰਟੀਨ ਆਮ ਲੋਕਾਂ ਲਈ ਖੋਲ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਰੈਜੀਡੈਂਸ ਕਮਿਸ਼ਨਰ ਪੰਜਾਬ ਭਵਨ ਨੇ ਕੰਟੀਨ ਵਿੱਚ ਆਮ ਲੋਕਾਂ ਨੂੰ ਖਾਣਾ ਅਤੇ ਹਰ ਸਹੂਲਤ ਦੇਣ ਲਈ ਹੁਕਮ ਦਿੱਤੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਪੰਜਾਬ ਭਵਨ ਜੋ ਦਿੱਲੀ ਵਿੱਚ ਸਥਿਤ ਹੈ, ਇਥੇ ਸਿਰਫ ਪੰਜਾਬ ਦੇ ਨੇਤਾਵਾਂ ਵੱਡੇ ਅਧਿਕਾਰੀਆਂ, ਮੀਡੀਆ ਅਤੇ ਵੀਆਈਪੀਜ ਲਈ ਸਹੂਲਤਾਂ ਦਿੱਤੀਆਂ ਗਈਆਂ ਸਨ।
ਸ਼ਾਇਦ ਇਤਿਹਾਸ ਵਿੱਚ ਅੱਜ ਤੱਕ ਕਦੇ ਵੀ ਇਹਨਾਂ ਤੋਂ ਇਲਾਵਾ ਹੋਰ ਕੋਈ ਪੰਜਾਬ ਭਵਨ ਵਿੱਚ ਨਾ ਤਾਂ ਰੁਕਿਆ ਹੋਏਗਾ ਅਤੇ ਨਾ ਹੀ ਕੰਟੀਨ ਵਿੱਚ ਗਿਆ ਹੋਏਗਾ। ਹੁਣ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਰੋਜ ਅਣਗਿਣਤ ਨੌਜਵਾਨ, ਲੜਕੀਆਂ, ਵਿਅਕਤੀ ਅਤੇ ਅਣਜਾਣ ਕਿਸਮ ਦੇ ਲੋਕ ਇੱਥੇ ਆ ਕੇ ਕੰਟੀਨ ਵਿੱਚ ਬੈਠਦੇ ਹਨ। ਕਈ ਵਾਰ ਤਾਂ ਇਹ ਅਣਜਾਣ ਕਿਸਮ ਦੇ ਲੋਕ ਲੰਬਾ ਸਮਾਂ ਇੱਥੇ ਬੈਠੇ ਰਹਿੰਦੇ ਹਨ ਅਤੇ ਸਿਰਫ ਇੱਕ ਕੋਫੀ ਜਾਂ ਚਾਹ ਦਾ ਕੱਪ ਲੈ ਕੇ ਬਹਾਨੇ ਨਾਲ ਕਈ ਘੰਟੇ ਬਿਤਾਉਂਦੇ ਹਨ। ਇਨਾਂ ਹੀ ਨਹੀਂ ਕੁਝ ਲੜਕੇ ਅਤੇ ਲੜਕੀਆਂ ਵੀ ਆ ਕੇ ਲੈਪਟੋਪ ਖੋਲ ਕੇ ਬੈਠ ਜਾਂਦੇ ਆ ਅਤੇ ਕਈ ਬਚਕਾਨੀਆਂ ਹਰਕਤਾਂ ਕਰਦੇ ਹਨ। ਇਹ ਵੀ ਦੇਖਣ ਨੂੰ ਮਿਲਿਆ ਹੈ ਕੇ ਕਈ ਵਾਰ ਇਹ ਏਸੀ,ਟੀਵੀ, ਤਾਕੀਆਂ ਅਤੇ ਹੋਰ ਸਮਾਨ ਨਾਲ ਛੇੜਛਾੜ ਵੀ ਕਰਦੇ ਹਨ। ਜਦੋਂ ਇਹਨਾਂ ਨੂੰ ਆਰਾਮ ਨਾਲ ਬੈਠਣ ਲਈ ਕਿਹਾ ਜਾਂਦਾ ਹੈ ਤਾਂ ਇਹ ਸਮਝ ਜਾਣ ਦੀ ਬਜਾਏ ਗਲ ਪੈਣ ਤੱਕ ਜਾਂਦੇ ਹਨ। ਇਹ ਵੀ ਪਤਾ ਲੱਗਿਆ ਕਿ ਇਹਨਾਂ ਲੋਕਾਂ ਦੀ ਐਂਟਰੀ ਬਿਨਾਂ ਆਗਿਆ ਅਤੇ ਬਿਨਾਂ ਕਿਸੇ ਰਜਿਸਟਰ ਵਿੱਚ ਐਂਟਰੀ ਕੀਤਿਆਂ ਹੁੰਦੀ ਹੈ। ਇਸ ਲਈ ਕਦੇ ਵੀ ਇਹ ਅਣਜਾਣ ਕਿਸਮ ਦੇ ਲੋਕਾਂ ਵਿੱਚੋਂ ਕੋਈ ਨੌਜਵਾਨ ਵਿਅਕਤੀ ਜਾਂ ਲੜਕੀ ਸਾਡੇ ਵੀਆਈਪੀਜ਼ ਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ, ਕਿਉਂਕਿ ਪੰਜਾਬ ਭਵਨ ਵਿੱਚ ਪੰਜਾਬ ਦੇ ਬਹੁਤ ਸਾਰੇ ਵੀਆਈਪੀ ਅਤੇ ਉੱਚ ਅਧਿਕਾਰੀ ਰੁਕਦੇ ਹਨ। ਇਸ ਤੋਂ ਪਹਿਲਾਂ ਵੀ ਸਾਡੇ ਦੇਸ਼ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਇਸ ਕਰਕੇ ਅਪੀਲ ਹੈ ਕਿ ਪੰਜਾਬ ਭਵਨ ਵਿੱਚ ਪਹਿਲਾਂ ਵਾਂਗ ਹੀ ਰੂਲ ਹੋਣ ਅਤੇ ਪਹਿਲਾਂ ਵਾਂਗ ਹੀ ਅਧਿਕਾਰਤ ਵਿਅਕਤੀਆਂ ਨੂੰ ਸਹੂਲਤਾਂ ਦਿੱਤੀਆਂ ਜਾਣ ਚਾਹੇ ਉਹ ਰਿਹਾਇਸ਼ ਜਾਂ ਖਾਣ ਪੀਣ ਦੀ ਹੋਵੇ। ਇਸ ਸਬੰਧੀ ਜਦੋਂ ਰੈਜੀਡੈਂਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਗੱਲ ਨੂੰ ਟਾਲ ਮਟੋਲ ਕਰਦੇ ਨਜ਼ਰ ਆਏ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










