*राज्यसभा सदस्य संत सीचेवाल ने पीड़ित परिवारों को मीडिया के सामने लाकर किया खुलासा*
*केंद्रीय गृह मंत्री, विदेश मंत्री और पंजाब के डीजीपी से जांच की मांग — अंतरराष्ट्रीय स्तर तक गिरोह के संबंध*
*थाईलैंड से लौटे युवक के खुलासों ने खड़े किए गंभीर सवाल*
नई दिल्ली/चंडीगढ़, 23 अगस्त:
विदेश में नौकरी का सपना दिखाकर पंजाब और देश के बेरोजगार युवाओं को बंधक बनाने वाला ‘खान बाबा’ गिरोह लगातार युवाओं को अपना निशाना बना रहा है। राज्यसभा सदस्य संत बलबीर सिंह सीचेवाल ने शुक्रवार को दो पीड़ित परिवारों को मीडिया के सामने लाकर इस पूरे रैकेट का खुलासा किया।पत्रकारों से बातचीत के दौरान संत सीचेवाल ने बताया कि एशियाई देशों में ‘खान बाबा’ नाम का एक गिरोह पिछले कई वर्षों से सक्रिय है, जो पंजाब और देश के अन्य हिस्सों से बेरोजगार युवाओं को एजेंटों के माध्यम से अपने झांसे में लेकर विदेश ले जाता है और वहां उन्हें बंधक बनाकर परिवारों से लाखों रुपये की रकम वसूलता है।
संत सीचेवाल ने बताया कि 29 जुलाई को जालंधर के कुलराज सिंह और कपूरथला के मनप्रीत सिंह के परिवार उनके पास पहुंचे थे। परिवारों के अनुसार, एजेंटों ने दोनों युवाओं को स्पेन भेजने का भरोसा दिया था, लेकिन बाद में उनके बच्चों को गिरोह के चंगुल में फंसा दिया गया। मामला तुरंत विदेश मंत्रालय के ध्यान में लाया गया। मनप्रीत सिंह 9 अगस्त को भारत लौट आया, जबकि कुलराज सिंह के थाईलैंड में पुलिस हिरासत में होने की जानकारी परिवार की ओर से दी गई है।
परिवारों के अनुसार, युवाओं की रिहाई के बदले लाखों रुपये की मांग की गई। मनप्रीत के परिवार ने उसकी वापसी के लिए 22.50 लाख रुपये देने का दावा किया है, जबकि कुलराज के परिवार से 8 लाख रुपये लेने के बाद 15 लाख रुपये और मांगे जाने की बात सामने आई है। परिवारों ने आरोप लगाया कि युवाओं पर कथित तौर पर अत्याचार कर उनकी वीडियो या ऑडियो रिकॉर्डिंग परिवारों को भेजी जाती थीं और डराकर तथा धमकाकर फिरौती की मांग की जाती थी।
संत सीचेवाल ने कहा कि इससे पहले भी इराक, केन्या, इथियोपिया और अन्य देशों से जुड़े ऐसे मामले सामने आ चुके हैं। उन्होंने केंद्रीय गृह मंत्री, विदेश मंत्री और पंजाब के डीजीपी को पत्र लिखकर पूरे नेटवर्क की जांच में इंटरपोल की मदद लेने की मांग की। उन्होंने कहा कि यह भी पता लगाया जाना चाहिए कि कौन-कौन से एजेंट कथित तौर पर युवाओं को ऐसे गिरोहों तक पहुंचा रहे हैं और उनके आपसी संपर्क क्या हैं।
संत सीचेवाल ने लोगों को सचेत करते हुए कहा कि यदि कोई एजेंट यह कहता है कि विदेश पहुंचने के बाद पैसे लिए जाएंगे, तो ऐसे लालच से सावधान रहना चाहिए। उन्होंने कहा कि ऐसे एजेंटों के झांसे में न आएं, क्योंकि यह एक धोखा है।
*बॉक्स: ‘बिना पासपोर्ट के भारत पहुंचा मनप्रीत’*
खान बाबा के चंगुल से सुरक्षित भारत लौटे मनप्रीत सिंह ने भावुक होकर बताया कि वहां बिताया समय बेहद डरावना था और हर पल जान का खतरा महसूस होता था। उसने बताया कि वापसी के समय उसे पासपोर्ट नहीं दिया गया। हवाई अड्डों पर अधिकारी उसके फोन में मौजूद फोटो देखकर उसे आगे जाने देते थे। दूसरी ओर, कुलराज के परिवार ने बताया कि उनका बेटा खुद अत्याचार का शिकार होने के बावजूद थाईलैंड में पुलिस हिरासत में है। परिवार ने कहा कि युवाओं की जिंदगी से खिलवाड़ करने वाले ये लोग खुद पर्दे के पीछे रहते हैं और मासूम युवाओं को अपने मोहरे के रूप में इस्तेमाल करते हैं।
*बॉक्स: मनप्रीत की वापसी के तरीके की भी हो गहन जांच*
संत सीचेवाल ने कहा कि मनप्रीत की वापसी से अंदाजा लगाया जा सकता है कि इस गिरोह का नेटवर्क किस हद तक फैला हुआ है। उन्होंने कहा कि मनप्रीत सिंह की भारत वापसी के पूरे तरीके की भी जांच होनी चाहिए। बिना पासपोर्ट के वह अंतरराष्ट्रीय हवाई अड्डे तक कैसे पहुंचा, उसे किसने निर्देश दिए और किन व्यक्तियों या नेटवर्क ने उसकी मदद की—इन सभी सवालों के जवाब तलाशना जरूरी है। उन्होंने कहा कि इस कड़ी की जांच से ‘खान बाबा’ नाम से संचालित मानव तस्करी के पूरे नेटवर्क का पर्दाफाश करने में महत्वपूर्ण मदद मिल सकती है।
*ਨੌਜਵਾਨਾਂ ਨੂੰ ਬੰਧਕ ਬਣਾ ਕੇ ਪਰਿਵਾਰਾਂ ਤੋਂ ਮੰਗੀ ਜਾ ਰਹੀ ਲੱਖਾਂ ਵਿੱਚ ਫਿਰੋਤੀ*
*ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਕੀਤਾ ਖੁਲਾਸਾ*
*ਕੇਂਦਰੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਤੋਂ ਜਾਂਚ ਦੀ ਮੰਗ – ਅੰਤਰਰਾਸ਼ਟਰੀ ਪੱਧਰ ਤੱਕ ਗਿਰੋਹ ਦੇ ਸਬੰਧ*
*ਥਾਈਲੈਂਡ ਤੋਂ ਵਾਪਸ ਪਰਤੇ ਨੌਜਵਾਨ ਦੇ ਖੁਲਾਸਿਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ*
ਨਵੀਂ ਦਿੱਲੀ/ਚੰਡੀਗੜ੍ਹ, 23 ਅਗਸਤ:
ਵਿਦੇਸ਼ ਵਿੱਚ ਨੌਕਰੀ ਦਾ ਸੁਪਨਾ ਦਿਖਾ ਕੇ ਪੰਜਾਬ ਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੰਧਕ ਬਣਾਉਣ ਵਾਲਾ ‘ਖਾਨ ਬਾਬਾ’ ਗਿਰੋਹ ’ਤੇ ਲਗਾਤਾਰ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ੁੱਕਰਵਾਰ ਨੂੰ ਦੋ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਇਸ ਪੂਰੇ ਰੈਕੇਟ ਦਾ ਖੁਲਾਸਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਏਸ਼ੀਆਈ ਦੇਸ਼ਾਂ ਵਿੱਚ ਖਾਨ ਬਾਬਾ ਨਾਂਅ ਦਾ ਗਿਰੋਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ ਜਿਹੜਾ ਪੰਜਾਬ ਤੇ ਦੇਸ਼ ਵਿੱਚੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਏਜੰਟਾਂ ਰਾਹੀ ਆਪਣੇ ਝਾਂਸੇ ਵਿੱਚ ਲੈ ਕੇ ਵਿਦੇਸ਼ਾਂ ਵਿੱਚ ਲੈ ਜਾਂਦਾ ਹੈ ਤੇ ਉੱਥੇ ਬੰਧਕ ਬਣਾ ਕੇ ਪਰਿਵਾਰਾਂ ਤੋਂ ਲੱਖਾਂ ਰੁਪਏ ਵਿੱਚ ਪੈਸੇ ਵਸੂਲ ਰਿਹਾ।
ਸੰਤ ਸੀਚੇਵਾਲ ਨੇ ਦੱਸਿਆ ਕਿ 29 ਜੁਲਾਈ ਨੂੰ ਜਲੰਧਰ ਦੇ ਕੁਲਰਾਜ ਸਿੰਘ ਅਤੇ ਕਪੂਰਥਲਾ ਦੇ ਮਨਪ੍ਰੀਤ ਸਿੰਘ ਦੇ ਪਰਿਵਾਰ ਉਨ੍ਹਾਂ ਕੋਲ ਪਹੁੰਚੇ ਸਨ। ਪਰਿਵਾਰਾਂ ਅਨੁਸਾਰ ਏਜੰਟਾਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਪੇਨ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਹਨਾਂ ਦੇ ਬੱਚਿਆਂ ਨੂੰ ਗਿਰੋਹ ਦੇ ਚੁੰਗਲ ਵਿੱਚ ਫਸਾ ਦਿੱਤਾ ਗਿਆ। ਮਾਮਲਾ ਤੁਰੰਤ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ। ਮਨਪ੍ਰੀਤ ਸਿੰਘ 9 ਅਗਸਤ ਨੂੰ ਭਾਰਤ ਵਾਪਸ ਆ ਗਿਆ, ਜਦਕਿ ਕੁਲਰਾਜ ਸਿੰਘ ਦੇ ਥਾਈਲੈਂਡ ਵਿੱਚ ਪੁਲਿਸ ਹਿਰਾਸਤ ਵਿੱਚ ਹੋਣ ਦੀ ਜਾਣਕਾਰੀ ਪਰਿਵਾਰ ਵੱਲੋਂ ਦਿੱਤੀ ਗਈ ਹੈ।
ਪਰਿਵਾਰਾਂ ਅਨੁਸਾਰ ਨੌਜਵਾਨਾਂ ਦੀ ਰਿਹਾਈ ਬਦਲੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਮਨਪ੍ਰੀਤ ਦੇ ਪਰਿਵਾਰ ਨੇ ਉਸਦੀ ਵਾਪਸੀ ਲਈ 22.50 ਲੱਖ ਰੁਪਏ ਦੇਣ ਦਾ ਦਾਅਵਾ ਕੀਤਾ ਹੈ, ਜਦਕਿ ਕੁਲਰਾਜ ਦੇ ਪਰਿਵਾਰ ਤੋਂ 8 ਲੱਖ ਰੁਪਏ ਲੈਣ ਤੋਂ ਬਾਅਦ ਹੋਰ 15 ਲੱਖ ਰੁਪਏ ਦੀ ਮੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ’ਤੇ ਕਥਿਤ ਤੌਰ ’ਤੇ ਤਸ਼ੱਦਦ ਕਰਕੇ ਉਨ੍ਹਾਂ ਦੀਆਂ ਵੀਡੀਓਜ਼ ਜਾਂ ਆਡੀਓ ਰਿਕਾਰਡਿੰਗਾਂ ਪਰਿਵਾਰਾਂ ਨੂੰ ਭੇਜੀਆਂ ਜਾਂਦੀਆਂ ਅਤੇ ਡਰਾ-ਧਮਕਾ ਕੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ।
ਸੰਤ ਸੀਚੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਰਾਕ, ਕੀਨੀਆ, ਇਥੋਪੀਆ ਅਤੇ ਹੋਰ ਦੇਸ਼ਾਂ ਨਾਲ ਸਬੰਧਤ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਪੂਰੇ ਨੈੱਟਵਰਕ ਦੀ ਜਾਂਚ ’ਤੇ ਇੰਟਰਪੋਲ ਦੀ ਮਦਦ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇ ਕਿ ਕਿਹੜੇ ਏਜੰਟ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਅਜਿਹੇ ਗਿਰੋਹਾਂ ਤੱਕ ਪਹੁੰਚਾ ਰਹੇ ਹਨ ਅਤੇ ਉਨ੍ਹਾਂ ਦੇ ਆਪਸੀ ਸੰਪਰਕ ਕੀ ਹਨ।
ਸੰਤ ਸੀਚੇਵਾਲ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਕੋਈ ਏਜੰਟ ਇਹ ਕਹਿੰਦਾ ਹੈ ਕਿ ਵਿਦੇਸ਼ ਪਹੁੰਚਣ ਤੋਂ ਬਾਅਦ ਪੈਸੇ ਲਏ ਜਾਣਗੇ ਤਾਂ ਅਜਿਹੇ ਲਾਲਚ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਏਜੈਂਟਾਂ ਦੇ ਝਾਂਸੇ ਵਿੱਚ ਨਾ ਆਓ ਇਹ ਇੱਕ ਫਰੇਬ ਹੈ।
*ਬਾਕਸ: ‘ਬਿਨਾਂ ਪਾਸਪੋਰਟ ਦੇ ਭਾਰਤ ਪਹੁੰਚਿਆ ਮਨਪ੍ਰੀਤ’*
ਖਾਨ ਬਾਬਾ ਦੀ ਚੁੰਗਲ ਵਿੱਚੋਂ ਸੁਰੱਖਿਅਤ ਭਾਰਤ ਪਰਤੇ ਮਨਪ੍ਰੀਤ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉੱਥੇ ਬਿਤਾਇਆ ਸਮਾਂ ਬੇਹੱਦ ਡਰਾਉਣਾ ਸੀ ਅਤੇ ਹਰ ਪਲ ਜਾਨ ਦਾ ਖਤਰਾ ਮਹਿਸੂਸ ਹੁੰਦਾ ਸੀ। ਉਸਨੇ ਦੱਸਿਆ ਕਿ ਵਾਪਸੀ ਸਮੇਂ ਉਸਨੂੰ ਪਾਸਪੋਰਟ ਨਹੀਂ ਦਿੱਤਾ ਗਿਆ। ਹਵਾਈ ਅੱਡਿਆਂ ’ਤੇ ਅਧਿਕਾਰੀ ਉਸਦੀ ਫੋਟੋ ਆਪਣੇ ਫੋਨ ਵਿੱਚ ਦੇਖ ਕੇ ਉਸਨੂੰ ਅੱਗੇ ਜਾਣ ਦਿੰਦੇ ਸਨ। ਦੂਜੇ ਪਾਸੇ, ਕੁਲਰਾਜ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਖੁਦ ਤਸ਼ੱਦਦ ਦਾ ਪੀੜਤ ਹੋਣ ਦੇ ਬਾਵਜੂਦ ਥਾਈਲੈਂਡ ਵਿੱਚ ਪੁਲਿਸ ਹਿਰਾਸਤ ਵਿੱਚ ਹੈ। ਪਰਿਵਾਰ ਨੇ ਦੱਸਿਆ ਕਿ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਇਹ ਲੋਕ ਖੁਦ ਪਰਦੇ ਪਿੱਛੇ ਰਹਿੰਦੇ ਹਨ ਅਤੇ ਮਾਸੂਮ ਨੌਜਵਾਨਾਂ ਨੂੰ ਆਪਣੇ ਮੋਹਰੇ ਵਜੋਂ ਵਰਤਦੇ ਹਨ।
*ਬਾਕਸ: ਮਨਪ੍ਰੀਤ ਦੀ ਵਾਪਸੀ ਦੇ ਤਰੀਕੇ ਦੀ ਵੀ ਹੋਵੇ ਡੂੰਘੀ ਜਾਂਚ*
ਸੰਤ ਸੀਚੇਵਾਲ ਨੇ ਕਿਹਾ ਕਿ ਮਨਪ੍ਰੀਤ ਦੀ ਵਾਪਸੀ ਤੋਂ ਸਮਝਿਆ ਜਾ ਸਕਦਾ ਹੈ ਕਿ ਇਸ ਗਿਰੋਹ ਦਾ ਨੈਟਵਰਕ ਕਿੱਥੋਂ ਤੱਕ ਫੈਲਿਆ ਹੋਇਆ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਦੀ ਵਾਪਸੀ ਦੇ ਪੂਰੇ ਤਰੀਕੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬਿਨਾਂ ਪਾਸਪੋਰਟ ਦੇ ਉਹ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਕਿਵੇਂ ਪਹੁੰਚਿਆ, ਉਸਨੂੰ ਕਿਸ ਨੇ ਹਦਾਇਤਾਂ ਦਿੱਤੀਆਂ ਅਤੇ ਕਿਹੜੇ ਵਿਅਕਤੀਆਂ ਜਾਂ ਨੈੱਟਵਰਕ ਨੇ ਉਸਦੀ ਮਦਦ ਕੀਤੀ—ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਕੜੀ ਦੀ ਜਾਂਚ ਨਾਲ ਖਾਨ ਬਾਬਾ ਨਾਂਅ ਦੇ ਮਨੁੱਖੀ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਵਿੱਚ ਮਹੱਤਵਪੂਰਨ ਮਦਦ ਮਿਲ ਸਕਦੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










