– पंजाब के 19700 सरकारी स्कूलों में से 19200 को बहुत अच्छा बना दिया है, 500 स्कूलों में भी काम चल रहा है – केजरीवाल
– जब से सीजेपी ने बीजेपी शासित राज्यों के जर्जर सरकारी स्कूलों का सच सामने लाना शुरू किया है ये बौखला गए हैं- केजरीवाल
– ये लोग 2018 का एक स्कूल का वीडियो दिखा रहे, तब कांग्रेस की सरकार थी, हमने इसे भी शानदार बना दिया है – केजरीवाल
– “आप” सरकार ने टीचर्स, प्रिंसिपल्स, पेरेंट्स के साथ मिलकर स्कूलों को सुधारा है, बीजेपी इन्हें बदनाम न करे – केजरीवाल
– स्कूलों को ठीक करने को लेकर हमारी नीयत साफ है, हमारी सही गलती निकालो, हम उसे भी ठीक करेंगे – केजरीवाल
नई दिल्ली, 25 अगस्त 2026: आम आदमी पार्टी के राष्ट्रीय संयोजक अरविंद केजरीवाल ने पंजाब के सरकारी स्कूलों को लेकर झूठा वीडियो प्रचारित कर रही बीजेपी पर तीखा पलटवार किया है। उन्होंने बीजेपी को चुनौती देते हुए कहा कि बीजेपी अपने गुजरात और पंजाब के एक-एक हजार स्कूलों की लिस्ट निकाले और हम जनता व मीडिया को लेकर इन स्कूलों का निरीक्षण करें। देखते है कि किसका स्कूल बेहतर है। उन्होंने कहा कि सिर्फ साढ़े चार साल में हमने पंजाब के 19700 सरकारी स्कूलों में से 19200 को बहुत अच्छा बना दिया है और 500 स्कूलों में भी काम चल रहा है। भाजपा को भी बताना चाहिए कि उसने 30 साल में क्या काम किया? हमारी सरकार ने टीचर्स, प्रिंसिपल्स, पेरेंट्स और पंजाब की जनता के साथ मिलकर स्कूलों को सुधारा है। इसलिए बीजेपी इन्हें बदनाम न करे
मंगलवार को एक वीडियो जारी कर अरविंद केजरीवाल ने कहा कि आजकल भाजपा वाले पंजाब के स्कूलों को बदनाम करने में लगे हुए हैं। मैं भाजपा को चैलेंज करता हूं कि गुजरात में 30 साल से इनकी सरकार है और पंजाब में 4.5 साल से हमारी सरकार है। मैं पंजाब के 1000 स्कूलों की लिस्ट देता हूं और वे गुजरात के 1000 स्कूलों की लिस्ट दें। हम सब मिलकर पूरे मीडिया के साथ गुजरात और पंजाब के 1000-1000 स्कूलों का इंस्पेक्शन करते हैं और देखते हैं कि कौन से स्कूल अच्छे हैं।
अरविंद केजरीवाल ने कहा कि जब से कॉकरोच जनता पार्टी वालों ने भाजपा शासित राज्यों के स्कूलों का इंस्पेक्शन करना चालू किया है, तब से इनके स्कूलों की बुरी हालत सामने आ रही है। इन्होंने अपने स्कूल तो ठीक नहीं किए, लेकिन पंजाब के स्कूलों को बदनाम करना शुरू कर दिया। हमने मात्र 4.5 साल के अंदर पंजाब के स्कूल बहुत शानदार बना दिए हैं। पंजाब में लगभग 19,700 स्कूल हैं, जिनमें से 19,200 स्कूलों को हमने बहुत अच्छा बना दिया है। बाकी बचे 500 स्कूलों पर भी काम चल रहा है और वे भी अगले डेढ़-दो साल में ठीक हो जाएंगे।
अरविंद केजरीवाल ने कहा कि आज पंजाब सरकारी स्कूलों की शिक्षा में पूरे देश में नंबर वन है। यह बात हम नहीं, बल्कि केंद्र सरकार की नीति आयोग की रिपोर्ट कह रही है। पंजाब ने केरल को भी पीछे छोड़ दिया है। 2022 में जब हमारी सरकार बनी थी, तब पंजाब 28वें स्थान पर था। आज 4.5 साल में पंजाब सरकारी स्कूलों की शिक्षा में पूरे देश में नंबर वन पोजीशन पर है।
अरविंद केजरीवाल ने कहा कि ये लोग 2018 का एक वीडियो निकालकर चला रहे हैं कि देखो आम आदमी पार्टी का स्कूल कितना खराब है। उस समय स्कूल खराब था क्योंकि तब कांग्रेस की सरकार थी और 2017 तक वहां भाजपा की सरकार थी। इन्होंने उन स्कूलों की ऐसी हालत कर रखी थी, लेकिन हमने उन्हें शानदार बना दिया है।
अरविंद केजरीवाल ने कहा कि हमारी नीयत साफ है। अभी कुछ दिन पहले अकाली दल के एक समर्थक रतन ढिल्लों ने स्कूलों के बारे में एक ट्वीट किया था। हमारे शिक्षा मंत्री ने उन्हें तुरंत बुलाया और उस स्कूल के लिए ग्रांट जारी कर दी। इसके बाद रतन ढिल्लों ने खुद ट्वीट करके हमारे शिक्षा मंत्री और हमारी सरकार की तारीफ की। हमारी नीयत साफ है और हम स्कूलों को ठीक करना चाहते हैं। लोग हमारी सही गलती निकालें, हम उसे ठीक करेंगे, लेकिन जबरदस्ती पंजाब के लोगों को बदनाम मत करो।
अरविंद केजरीवाल ने कहा कि पंजाब के स्कूल हमने अकेले ठीक नहीं किए हैं। ये स्कूल पंजाब के लोगों, टीचर्स, प्रिंसिपल्स, पैरेंट्स और बच्चों ने मिलकर ठीक किए हैं। इसलिए उन्हें बदनाम करने की कोशिश मत करो। पुराने वीडियो डालकर, एआई से फर्जी तस्वीरें बनाकर स्कूलों को बदनाम मत करो। बहुत मुश्किल से पंजाब के स्कूलों को ठीक किया गया है। अगर भाजपा वालों में हिम्मत है, तो वे इस चैलेंज को स्वीकार करें। 1000 स्कूल वे बताएं और 1000 स्कूल हम बताते हैं। पूरा देश जॉइंट इंस्पेक्शन देखेगा कि गुजरात की 30 साल की सरकार अच्छी है या पंजाब की 4.5 साल की आम आदमी पार्टी की सरकार अच्छी है।
———————————————————————————————————-
ਬੀਜੇਪੀ ਨੂੰ ਚੈਲੇਂਜ, ਗੁਜਰਾਤ-ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾਂ ਦਾ ਮੁਆਇਨਾ ਕਰਵਾ ਲਵੇ, ਦੇਖਦੇ ਹਾਂ ਕੌਣ ਚੰਗਾ ਹੈ?- ਕੇਜਰੀਵਾਲ
ਪੰਜਾਬ ਦੇ 19700 ਸਰਕਾਰੀ ਸਕੂਲਾਂ ਵਿੱਚੋਂ 19200 ਨੂੰ ਬਹੁਤ ਚੰਗਾ ਬਣਾ ਦਿੱਤਾ ਹੈ, 500 ਸਕੂਲਾਂ ਵਿੱਚ ਵੀ ਕੰਮ ਚੱਲ ਰਹਾ ਹੈ – ਕੇਜਰੀਵਾਲ
ਜਦੋਂ ਤੋਂ ਸੀਜੇਪੀ ਨੇ ਬੀਜੇਪੀ ਸ਼ਾਸਿਤ ਰਾਜਾਂ ਦੇ ਖਸਤਾਹਾਲ ਸਰਕਾਰੀ ਸਕੂਲਾਂ ਦਾ ਸੱਚ ਸਾਹਮਣੇ ਲਿਆਉਣਾ ਸ਼ੁਰੂ ਕੀਤਾ ਹੈ ਇਹ ਬੌਖਲਾ ਗਏ ਹਨ- ਕੇਜਰੀਵਾਲ
ਇਹ ਲੋਕ 2018 ਦੀ ਇੱਕ ਸਕੂਲ ਦੀ ਵੀਡੀਓ ਦਿਖਾ ਰਹੇ ਹਨ, ਉਦੋਂ ਕਾਂਗਰਸ ਦੀ ਸਰਕਾਰ ਸੀ, ਅਸੀਂ ਇਸਨੂੰ ਵੀ ਸ਼ਾਨਦਾਰ ਬਣਾ ਦਿੱਤਾ ਹੈ – ਕੇਜਰੀਵਾਲ
‘ਆਪ’ ਸਰਕਾਰ ਨੇ ਟੀਚਰਾਂ, ਪ੍ਰਿੰਸੀਪਲਾਂ, ਪੇਰੈਂਟਸ ਨਾਲ ਮਿਲ ਕੇ ਸਕੂਲਾਂ ਨੂੰ ਸੁਧਾਰਿਆ ਹੈ, ਬੀਜੇਪੀ ਇਹਨਾਂ ਨੂੰ ਬਦਨਾਮ ਨਾ ਕਰੇ – ਕੇਜਰੀਵਾਲ
ਸਕੂਲਾਂ ਨੂੰ ਠੀਕ ਕਰਨ ਨੂੰ ਲੈ ਕੇ ਸਾਡੀ ਨੀਅਤ ਸਾਫ਼ ਹੈ, ਸਾਡੀ ਸਹੀ ਗਲਤੀ ਕੱਢੋ, ਅਸੀਂ ਉਸਨੂੰ ਵੀ ਠੀਕ ਕਰਾਂਗੇ – ਕੇਜਰੀਵਾਲ
ਨਵੀਂ ਦਿੱਲੀ, 25 ਅਗਸਤ 2026: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਝੂਠੀ ਵੀਡੀਓ ਪ੍ਰਚਾਰਿਤ ਕਰ ਰਹੀ ਬੀਜੇਪੀ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਬੀਜੇਪੀ ਆਪਣੇ ਗੁਜਰਾਤ ਅਤੇ ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾਂ ਦੀ ਲਿਸਟ ਕੱਢੇ ਅਤੇ ਅਸੀਂ ਜਨਤਾ ਤੇ ਮੀਡੀਆ ਨੂੰ ਨਾਲ ਲੈ ਕੇ ਇਹਨਾਂ ਸਕੂਲਾਂ ਦਾ ਮੁਆਇਨਾ ਕਰੀਏ। ਦੇਖਦੇ ਹਾਂ ਕਿ ਕਿਸਦਾ ਸਕੂਲ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਾਢੇ ਚਾਰ ਸਾਲਾਂ ਵਿੱਚ ਅਸੀਂ ਪੰਜਾਬ ਦੇ 19700 ਸਰਕਾਰੀ ਸਕੂਲਾਂ ਵਿੱਚੋਂ 19200 ਨੂੰ ਬਹੁਤ ਚੰਗਾ ਬਣਾ ਦਿੱਤਾ ਹੈ ਅਤੇ 500 ਸਕੂਲਾਂ ਵਿੱਚ ਵੀ ਕੰਮ ਚੱਲ ਰਿਹਾ ਹੈ। ਭਾਜਪਾ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਉਸਨੇ 30 ਸਾਲਾਂ ਵਿੱਚ ਕੀ ਕੰਮ ਕੀਤਾ? ਸਾਡੀ ਸਰਕਾਰ ਨੇ ਟੀਚਰਾਂ, ਪ੍ਰਿੰਸੀਪਲਾਂ, ਪੇਰੈਂਟਸ ਅਤੇ ਪੰਜਾਬ ਦੀ ਜਨਤਾ ਨਾਲ ਮਿਲ ਕੇ ਸਕੂਲਾਂ ਨੂੰ ਸੁਧਾਰਿਆ ਹੈ। ਇਸ ਲਈ ਬੀਜੇਪੀ ਇਹਨਾਂ ਨੂੰ ਬਦਨਾਮ ਨਾ ਕਰੇ।
ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜਕੱਲ੍ਹ ਭਾਜਪਾ ਵਾਲੇ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਮੈਂ ਭਾਜਪਾ ਨੂੰ ਚੈਲੇਂਜ ਕਰਦਾ ਹਾਂ ਕਿ ਗੁਜਰਾਤ ਵਿੱਚ 30 ਸਾਲਾਂ ਤੋਂ ਇਹਨਾਂ ਦੀ ਸਰਕਾਰ ਹੈ ਅਤੇ ਪੰਜਾਬ ਵਿੱਚ 4.5 ਸਾਲ ਤੋਂ ਸਾਡੀ ਸਰਕਾਰ ਹੈ। ਮੈਂ ਪੰਜਾਬ ਦੇ 1000 ਸਕੂਲਾਂ ਦੀ ਲਿਸਟ ਦਿੰਦਾ ਹਾਂ ਅਤੇ ਉਹ ਗੁਜਰਾਤ ਦੇ 1000 ਸਕੂਲਾਂ ਦੀ ਲਿਸਟ ਦੇਣ। ਅਸੀਂ ਸਾਰੇ ਮਿਲ ਕੇ ਪੂਰੇ ਮੀਡੀਆ ਨਾਲ ਗੁਜਰਾਤ ਅਤੇ ਪੰਜਾਬ ਦੇ 1000-1000 ਸਕੂਲਾਂ ਦਾ ਇੰਸਪੈਕਸ਼ਨ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਕਿਹੜੇ ਸਕੂਲ ਚੰਗੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਕੋਕਰੋਚ ਜਨਤਾ ਪਾਰਟੀ ਵਾਲਿਆਂ ਨੇ ਭਾਜਪਾ ਸ਼ਾਸਿਤ ਰਾਜਾਂ ਦੇ ਸਕੂਲਾਂ ਦਾ ਇੰਸਪੈਕਸ਼ਨ ਕਰਨਾ ਚਾਲੂ ਕੀਤਾ ਹੈ, ਉਦੋਂ ਤੋਂ ਇਹਨਾਂ ਦੇ ਸਕੂਲਾਂ ਦੀ ਬੁਰੀ ਹਾਲਤ ਸਾਹਮਣੇ ਆ ਰਹੀ ਹੈ। ਇਹਨਾਂ ਨੇ ਆਪਣੇ ਸਕੂਲ ਤਾਂ ਠੀਕ ਨਹੀਂ ਕੀਤੇ, ਪਰ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਮਾਤਰ 4.5 ਸਾਲਾਂ ਦੇ ਅੰਦਰ ਪੰਜਾਬ ਦੇ ਸਕੂਲ ਬਹੁਤ ਸ਼ਾਨਦਾਰ ਬਣਾ ਦਿੱਤੇ ਹਨ। ਪੰਜਾਬ ਵਿੱਚ ਲਗਭਗ 19,700 ਸਕੂਲ ਹਨ, ਜਿਨ੍ਹਾਂ ਵਿੱਚੋਂ 19,200 ਸਕੂਲਾਂ ਨੂੰ ਅਸੀਂ ਬਹੁਤ ਚੰਗਾ ਬਣਾ ਦਿੱਤਾ ਹੈ। ਬਾਕੀ ਬਚੇ 500 ਸਕੂਲਾਂ ‘ਤੇ ਵੀ ਕੰਮ ਚੱਲ ਰਿਹਾ ਹੈ ਅਤੇ ਉਹ ਵੀ ਅਗਲੇ ਡੇਢ-ਦੋ ਸਾਲਾਂ ਵਿੱਚ ਠੀਕ ਹੋ ਜਾਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਪੂਰੇ ਦੇਸ਼ ਵਿੱਚ ਨੰਬਰ ਵਨ ਹੈ। ਇਹ ਗੱਲ ਅਸੀਂ ਨਹੀਂ, ਬਲਕਿ ਕੇਂਦਰ ਸਰਕਾਰ ਦੀ ਨੀਤੀ ਆਯੋਗ ਦੀ ਰਿਪੋਰਟ ਕਹਿ ਰਹੀ ਹੈ। ਪੰਜਾਬ ਨੇ ਕੇਰਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 2022 ਵਿੱਚ ਜਦੋਂ ਸਾਡੀ ਸਰਕਾਰ ਬਣੀ ਸੀ, ਉਦੋਂ ਪੰਜਾਬ 28ਵੇਂ ਸਥਾਨ ‘ਤੇ ਸੀ। ਅੱਜ 4.5 ਸਾਲਾਂ ਵਿੱਚ ਪੰਜਾਬ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਪੂਰੇ ਦੇਸ਼ ਵਿੱਚ ਨੰਬਰ ਵਨ ਪੋਜੀਸ਼ਨ ‘ਤੇ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ 2018 ਦੀ ਇੱਕ ਵੀਡੀਓ ਕੱਢ ਕੇ ਚਲਾ ਰਹੇ ਹਨ ਕਿ ਦੇਖੋ ਆਮ ਆਦਮੀ ਪਾਰਟੀ ਦਾ ਸਕੂਲ ਕਿੰਨਾ ਖਰਾਬ ਹੈ। ਉਸ ਸਮੇਂ ਸਕੂਲ ਖਰਾਬ ਸੀ ਕਿਉਂਕਿ ਉਦੋਂ ਕਾਂਗਰਸ ਦੀ ਸਰਕਾਰ ਸੀ ਅਤੇ 2017 ਤੱਕ ਉੱਥੇ ਭਾਜਪਾ ਦੀ ਸਰਕਾਰ ਸੀ। ਇਹਨਾਂ ਨੇ ਉਹਨਾਂ ਸਕੂਲਾਂ ਦੀ ਅਜਿਹੀ ਹਾਲਤ ਕਰ ਰੱਖੀ ਸੀ, ਪਰ ਅਸੀਂ ਉਹਨਾਂ ਨੂੰ ਸ਼ਾਨਦਾਰ ਬਣਾ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਨੀਅਤ ਸਾਫ਼ ਹੈ। ਅਜੇ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਇੱਕ ਸਮਰਥਕ ਰਤਨ ਢਿੱਲੋਂ ਨੇ ਸਕੂਲਾਂ ਬਾਰੇ ਇੱਕ ਟਵੀਟ ਕੀਤਾ ਸੀ। ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਤੁਰੰਤ ਬੁਲਾਇਆ ਅਤੇ ਉਸ ਸਕੂਲ ਲਈ ਗ੍ਰਾਂਟ ਜਾਰੀ ਕਰ ਦਿੱਤੀ। ਇਸ ਤੋਂ ਬਾਅਦ ਰਤਨ ਢਿੱਲੋਂ ਨੇ ਖੁਦ ਟਵੀਟ ਕਰਕੇ ਸਾਡੇ ਸਿੱਖਿਆ ਮੰਤਰੀ ਅਤੇ ਸਾਡੀ ਸਰਕਾਰ ਦੀ ਤਾਰੀਫ਼ ਕੀਤੀ। ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਸਕੂਲਾਂ ਨੂੰ ਠੀਕ ਕਰਨਾ ਚਾਹੁੰਦੇ ਹਾਂ। ਲੋਕ ਸਾਡੀ ਸਹੀ ਗਲਤੀ ਕੱਢਣ, ਅਸੀਂ ਉਸਨੂੰ ਠੀਕ ਕਰਾਂਗੇ, ਪਰ ਜ਼ਬਰਦਸਤੀ ਪੰਜਾਬ ਦੇ ਲੋਕਾਂ ਨੂੰ ਬਦਨਾਮ ਨਾ ਕਰੋ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸਕੂਲ ਅਸੀਂ ਇਕੱਲਿਆਂ ਠੀਕ ਨਹੀਂ ਕੀਤੇ ਹਨ। ਇਹ ਸਕੂਲ ਪੰਜਾਬ ਦੇ ਲੋਕਾਂ, ਟੀਚਰਾਂ, ਪ੍ਰਿੰਸੀਪਲਾਂ, ਪੇਰੈਂਟਸ ਅਤੇ ਬੱਚਿਆਂ ਨੇ ਮਿਲ ਕੇ ਠੀਕ ਕੀਤੇ ਹਨ। ਇਸ ਲਈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਪੁਰਾਣੀਆਂ ਵੀਡੀਓਜ਼ ਪਾ ਕੇ, ਏਆਈ ਨਾਲ ਫਰਜ਼ੀ ਤਸਵੀਰਾਂ ਬਣਾ ਕੇ ਸਕੂਲਾਂ ਨੂੰ ਬਦਨਾਮ ਨਾ ਕਰੋ। ਬਹੁਤ ਮੁਸ਼ਕਿਲ ਨਾਲ ਪੰਜਾਬ ਦੇ ਸਕੂਲਾਂ ਨੂੰ ਠੀਕ ਕੀਤਾ ਗਿਆ ਹੈ। ਜੇਕਰ ਭਾਜਪਾ ਵਾਲਿਆਂ ਵਿੱਚ ਹਿੰਮਤ ਹੈ, ਤਾਂ ਉਹ ਇਸ ਚੈਲੇਂਜ ਨੂੰ ਸਵੀਕਾਰ ਕਰਨ। 1000 ਸਕੂਲ ਉਹ ਦੱਸਣ ਅਤੇ 1000 ਸਕੂਲ ਅਸੀਂ ਦੱਸਦੇ ਹਾਂ। ਪੂਰਾ ਦੇਸ਼ ਜੁਆਇੰਟ ਇੰਸਪੈਕਸ਼ਨ ਦੇਖੇਗਾ ਕਿ ਗੁਜਰਾਤ ਦੀ 30 ਸਾਲਾਂ ਦੀ ਸਰਕਾਰ ਚੰਗੀ ਹੈ ਜਾਂ ਪੰਜਾਬ ਦੀ 4.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









