*ਭ੍ਰਿਸ਼ਟਾਚਾਰ ਦੀ ਅੱਗ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਤੱਕ ਪਹੁੰਚੀ – ਸ਼ਿਵਰਾਜ ਚੌਹਾਨ*
*4 ਸਾਲਾ ਵਿੱਚ ਆਪ ਨੇ ਪੰਜਾਬ ਦਾ ਸੱਤਿਆਨਾਸ ਕਰ ਦਿੱਤਾ – ਕੇਵਲ ਢਿੱਲੋਂ*
*ਕਿਸਾਨੀ, ਨੌਜਵਾਨੀ ਤੇ ਮਹਿਲਾ ਸੁਰੱਖਿਆ ਲਈ ਜ਼ਿੰਮੇਵਾਰੀ ਲੈਣ ਦਾ ਮੌਕਾ- ਸੈਣੀ*
*ਬਾਬਾ ਬਕਾਲਾ 28 ਅਗਸਤ* : ‘‘ਭਾਰਤ ਦਾ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਤਹਾਨੂੰ ਇਹ ਕਹਿ ਰਿਹਾ ਹੈ ਕਿ ਅਮਰੀਕਾ ਹੋਵੇ ਜਾਂ ਸੰਸਾਰ ਦਾ ਕੋਈ ਹੋਰ ਦੇਸ, ਕਿਸਾਨ ਭਰਾਵੋਂ, ਹਰ ਸਮਝੌਤਾ ਤੁਹਾਡੇ ਹਿੱਤਾਂ ਨੂੰ ਮੁੱਖ ਰੱਖ ਕੇ ਹੋਵੇਗਾ। ਤੁਹਾਡੇ ਹਿੱਤਾਂ ਦੇ ਖਿਲਾਫ਼ ਕੋਈ ਸਮਝੌਤਾ ਨਹੀਂ ਹੋ ਸਕਦਾ।’’ ਇਹ ਸ਼ਬਦ ਮੱਧ ਪ੍ਰਦੇਸ਼ ਦੇ 4 ਵਾਰ ਮੁੱਖ ਮਤੰਰੀ ਰਹੇ ਅਤੇ ਮੌਜੂਦਾ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਹਨ। ਉਹ ਬਾਬਾ ਬਕਾਲਾ ਵਿੱਚ ਰੱਖੜ ਪੁੰਨਿਆਂ ਮੌਕੇ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਅਜੇ ਤੱਕ ਕੋਈ ਟਰੇਡ ਡੀਲ ਹੀ ਨਹੀਂ ਹੋਈ ਹੈ, ਇਸ ਲਈ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਹੋਣ ਦਾ ਸਵਾਲ ਹੀ ਕਿਵੇਂ ਪੈਦਾ ਹੋ ਗਿਆ ਹੈ। ਪਰ ਕੁਛ ਧਿਰਾਂ ਕਿਸਾਨ ਹਿੱਤਾਂ ਦੇ ਮਸਲੇ ਉੱਤੇ ਭਰਮ ਫੈਲਾ ਰਹੀਆਂ ਹਨ।
ਚੌਹਾਨ ਨੇ ਕਿਹਾ ਕਿ ਯੂਕੇ ਅਤੇ ਯੂਰਪੀਅਨ ਮੁਲਕਾਂ ਨਾਲ ਜਿਹੜੇ ਵਪਾਰਕ ਸਮਝੌਤੇ ਹੋਏ ਹਨ, ਉਨ੍ਹਾਂ ਵਿੱਚ ਕਿਸਾਨਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਦੇਸ਼ ਪ੍ਰਥਮ ਹੈ, ਕਿਸਾਨੀ ਹਿੱਤ ਸਰਬਉੱਚ ਹਨ ਇਸ ਲਈ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਕਿਸੇ ਕੀਮਤ ਉੱਤੇ ਵੀ ਸਮਝੌਤਾ ਨਹੀਂ ਕਰਨਗੇ।
*ਪੰਜਾਬ ਦੇ ਕਿਸਾਨਾਂ ਲਈ 12 ਸਾਲਾਂ ਚ ਲੱਖਾਂ ਕਰੋੜ ਰੁਪਏ ਭੇਜੇ*
ਚੌਹਾਨ ਨੇ ਦੱਸਿਆ ਕਿ ਮੋਦੀ ਸਰਕਾਰ ਦੇ 12 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਕਣਕ ਤੇ ਝੋਨੇ ਦੀ ਐਮ.ਏਸ.ਪੀ. ਤੇ ਖਰੀਦ ਲਈ ਲੱਗਭਗ 8.20 ਲੱਖ ਕਰੋੜ ਰੁਪਏ ਭੇਜੇ ਗਏ। ਇਸੇ ਤਰ੍ਹਾਂ ਖਾਦਾਂ ਦੀ ਸਬਸਿਡੀ ਦੇ ਲੱਗਭਗ 1.5 ਲੱਖ ਕਰੋੜ ਰੁਪਏ, ਕਿਸਾਨ ਸਨਮਾਨ ਨਿਧਿ ਯੋਜਨਾ ਤਹਤ 6552 ਕਰੋੜ ਰੁਪਏ ਅਤੇ ਫ਼ਸਲੀ ਵਿਭੀਨਤਾ ਲਈ 6500 ਕਰੋੜ ਪ੍ਰੋਜੈਕਟ ਵਿੱਚੋਂ ਪਹਿਲੀ ਕਿਸ਼ਤ 1300 ਕਰੋੜ ਰੁਪਏ ਦੀ ਭੇਜੀ ਜਾ ਚੁੱਕੀ ਹੈ । ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਜੋ ਵੀ ਨਹਿਰਾਂ ਅਤੇ ਖਾਲਿਆਂ ਦੇ ਕੱਮ ਚੱਲ ਰਹੇ ਹਨ ਸਾਰੇ ਕੇਂਦਰ ਸਰਕਾਰ ਦੇ ਪ੍ਰੋਜੈਕਟ ਹਨ ।
*ਮਾਨ ਤੇ ‘ਆਪ’ ਨੇ ਕੀਤਾ ਪਾਪ*
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਚੌਹਾਨ ਨੇ ਕਿਹਾ, ‘‘ ਕੇਜਰੀਵਾਲ ਤੇ ਮਾਨ ਜਵਾਬ ਦੇਣ ਕਿ ਉਨ੍ਹਾਂ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ।
ਪੰਜਾਬ ਵਿੱਚ ਪੀਐੱਮ ਫਸਲੀ ਬੀਮਾ ਯੋਜਨਾ ਲਾਗੂ ਕਿਉਂ ਨਹੀਂ ਹੈ। ਜੇਕਰ ਇਹ ਲਾਗੂ ਹੁੰਦੀ ਤਾਂ ਪਿਛਲੇ ਸਾਲ ਆਏ ਹੜ੍ਹਾਂ ਵਿੱਚ ਹੋਏ ਫ਼ਸਲੀ ਖਰਾਬੇ ਦਾ ਕਿਸਾਨਾਂ ਨੂੰ ਪੈਸਾ ਮਿਲ ਜਾਂਦਾ।’’ ਉਨ੍ਹਾਂ ਕਿਹਾ ਕਿ ਦੇਸ ਦੇ 23 ਸੂਬਿਆਂ ਵਿੱਚ ਲਾਗੂ ਪੀਐੱਮ ਫਸਲੀ ਬੀਮਾਂ ਯੋਜਨਾ ਨੂੰ ਲਾਗੂ ਨਾ ਕਰਨ ਦਾ ਪਾਪ ਭਗਵੰਤ ਮਾਨ ਤੇ ‘ਆਪ’ ਸਰਕਾਰ ਨੇ ਕੀਤਾ ਹੈ।
ਸ਼ਿਵਰਾਜ ਸਿੰਘ ਦੇ ਖੁਲਾਸਾ ਕੀਤਾ ਕਿ ਹੜ੍ਹਾਂ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਢਹੇ ਸਨ, ਉਨ੍ਹਾਂ ਦੀ ਸੂਚੀ ਭੇਜਣ ਨੂੰ ਹੀ ਪੰਜਾਬ ਸਰਕਾਰ ਨੇ 3 ਮਹੀਨੇ ਲਗਾ ਦਿੱਤੇ, ਜਦੋਂ 24 ਹਜ਼ਾਰ ਮਕਾਨਾਂ ਦੀ ਸੂਚੀ ਭੇਜੀ ਗਈ ਤਾਂ ਪੀਐੱਮ ਆਵਾਸ ਯੋਜਨਾ ਦੇ ਪੈਸੇ ਕੇਂਦਰ ਨੇ ਭੇਜੇ, ਪਰ ਇਹ ਮਕਾਨ ਲੋੜਬੰਦਾਂ ਨੂੰ ਮਿਲੇ ਹੀ ਨਹੀਂ।
ਉਨ੍ਹਾਂ ਵਾਅਦਾ ਕੀਤਾ ਕਿ ਭਾਜਪਾ ਸਰਕਾਰ ਬਣਨ ਉੱਤੇ ਸੂਬੇ ਵਿੱਚ ਹਰ ਕੱਚੇ ਮਕਾਨ ਵਾਲੇ ਵਿਅਕਤੀ ਨੂੰ ਪੀਐੱਮ ਅਵਾਸ ਪ੍ਰੋਗਰਾਮ ਤਹਿਤ ਪੱਕਾ ਮਕਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜੀ ਰਾਮ ਜੀ ਯੋਜਨਾ ਤਹਿਤ ਪੈਸੇ ਭੇਜ ਕੇ ਪੰਜਾਬ ਦੀ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਤੇ ਵਿਕਸਤ ਪੰਜਾਬ ਦਾ ਨਾਅਰਾ ਵੀ ਦਿੱਤਾ।
*ਭ੍ਰਿਸ਼ਟਾਚਾਰ ਦੀ ਅੱਗ ਮੁੱਖ ਮੰਤਰੀ ਦੇ ਘਰ ਤੱਕ*
ਆਪ ਪਾਰਟੀ ਦੀ ਪੰਜਾਬ ਸਰਕਾਰ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਕੰਮ ਪੈਸੇ ਤੋਂ ਬਿਨਾਂ ਨਹੀਂ ਹੁੰਦਾ ਅਤੇ ਹੁਣ ਭ੍ਰਿਸ਼ਟਾਚਾਰ ਦੀ ਅੱਗ ਮੁੱਖ ਮੰਤਰੀ ਦੇ ਘਰ ਪਹੁੰਚ ਗਈ । ਉਨ੍ਹਾਂ ਦੇ ਪਰਿਵਾਰ ਉੱਤੇ ਬਲਾਤਕਾਰੀ ਨੂੰ ਬਚਾਉਣ ਲਈ 5 ਕਰੋੜ ਦਾ ਸੌਦਾ ਕਰਨ ਦੇ ਇਲਜ਼ਾਮ ਲੱਗੇ ਹਨ। ਪਰ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੂੰ ਚੁੱਲੂ ਭਰ ਪਾਣੀ ਵਿੱਚ ਡੁੱਬ ਮਰਨਾ ਚਾਹੀਦਾ ਸੀ।
*ਪੰਜਾਬ ਲਈ ਜ਼ਿੰਮੇਵਾਰੀ ਲੈਣ ਦਾ ਵੇਲ਼ਾ*
ਇਸੇ ਦੌਰਾਨ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਪੰਜਾਬ ਸਰਕਾਰ ਨਾਲ ਮੁਕਾਬਲਾ ਕਰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀ ਲੈਣ ਦਾ ਵੇਲ਼ਾ ਹੈ। ਪੰਜਾਬ ਦੇ ਲੋਕਾਂ ਨੂੰ 2027 ਵਿੱਚ ਭਾਜਪਾ ਦਾ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਸੈਣੀ ਨੇ ਕਿਹਾ ਕਿ ਆਓ ਪ੍ਰਣ ਕਰੀਏ, ਕਿਸਾਨਾਂ ਦੀ ਮਿਹਨਤ ਦੇ ਮੁੱਲ ਲਈ। ਨੌਜਵਾਨਾਂ ਦੇ ਭਵਿੱਖ ਲਈ, ਮਹਿਲਾਵਾਂ ਦੇ ਸੈਵਮਾਣ ਤੇ ਰੱਖਿਆ ਲਈ। ਉਨ੍ਹਾਂ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਇਸ਼ਤਿਹਾਰਾਂ ਤੋਂ ਅਗਾਂਹ ਜਾ ਕੇ ਨੀਤੀ ਅਤੇ ਨੀਅਤ ਉੱਤੇ ਪਰਖਣਾ ਚਾਹੀਦਾ ਹੈ।
ਮਾਝੇ ਨੂੰ ਭਾਰਤ ਦਾ ਦਰਵਾਜ਼ਾ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੋਂ ਦੇ ਢਾਂਚੇ ਦਾ ਵਿਕਾਸ, ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣਾ ਭਾਜਪਾ ਦੀ ਪ੍ਰਮੁੱਖਤਾ ਹੋਵੇਗੀ।
*4 ਸਾਲ ਵਿੱਚ ਕੀਤਾ ਸੱਤਿਆਨਾਸ*
ਇਸੇ ਦੌਰਾਨ ਬੋਲਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਸੱਤਿਆਨਾਸ਼ ਮਾਰਤਾ, ਪੰਜਾਬ ਸਿਰ ਪਹਿਲਾਂ 2 ਲੱਖ 82 ਹਜ਼ਾਰ ਕਰੋੜ ਦਾ ਕਰਜ਼ ਸੀ, ਜੋ ਇਸ ਸਰਕਾਰ ਹੁਣ ਸਾਢੇ ਚਾਰ ਲੱਖ ਕਰੋੜ ਉੱਤੇ ਪਹੁੰਚਾ ਕੇ ਸੂਬੇ ਨੂੰ ਆਰਥਿਕ ਤੌਰ ’ਤੇ ਕੰਗਾਲ ਕਰ ਦਿੱਤਾ। ਹੁਣ ਨਵਾਂ 25 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਲਿਆ ਜਾ ਰਿਹਾ ਹੈ।
ਢਿੱਲੋਂ ਨੇ ਕਿਹਾ ਕਿ ਕੇਜਰੀਵਾਲ ਨੇ ਤਿੰਨ ਮਹੀਨੇ ’ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦਿੱਤੀ ਸੀ, ਪਰ ਅਜੇ ਵੀ ਨੌਜਵਾਨਾਂ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਰੋਜ਼ਾਨਾ ਗੈਂਗਸਟਰਵਾਦ, ਫਿਰੌਤੀਆਂ ਅਤੇ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਸੂਬੇ ਵਿੱਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ।
ਕੇਜਰੀਵਾਲ ਨੇ ਮਾਇਨਿੰਗ ਵਿੱਚੋਂ 20 ਹਜ਼ਾਰ ਕਰੋੜ ਦੀ ਗਾਰੰਟੀ ਦਿੱਤੀ ਸੀ ਪਰ ਆਏ ਸਿਰਫ 600 ਕਰੋੜ, 19400 ਕਰੋੜ ਕਿੱਥੇ ਗਿਆ, ਇਹ ਪੈਸਾ ਦਿੱਲੀ ਤੋਂ ਆਏ ਆਦਮੀ ਪਾਰਟੀ ਵਾਲੇ ਲੁੱਟ ਕੇ ਲੈ ਗਏ। ਜਿਵੇਂ ਅਬਦਾਲੀ ਪੰਜਾਬ ਨੂੰ ਲੁੱਟਦਾ ਸੀ ਉਵੇਂ ਹੁਣ ਦਿੱਲੀ ਤੋਂ ਆਏ ਆਪ ਵਾਲੇ ਲੁੱਟ ਰਹੇ ਨੇ ਪਰ ਹੁਣ ਫੈਸਲਾ ਅਸੀਂ ਕਰਨਾ ਵਿਕਾਸ ਵਾਲੀ ਸਰਕਾਰ, ਤਰੱਕੀ ਵਾਲੀ ਸਰਕਾਰ ਚਾਹੀਦੀ ਜਾਂ ਗੱਲਾਂ ਵਾਲੀ ਜਾਂ ਇਸ਼ਤਿਆਰਾਂ ਵਾਲੀ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਨੇ ਕੇਂਦਰੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਬਿਕਰਮਜੀਤ ਸਾਹਨੀ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਸੋਮ ਪ੍ਰਕਾਸ਼, ਇਕਬਾਲ ਸਿੰਘ ਲਾਲਪੁਰਾ, ਫਤਿਹਜੰਗ ਬਾਜਵਾ, ਅਸ਼ਵਨੀ ਸੇਖੜੀ, ਰਵੀਕਿਰਨ ਸਿੰਘ ਕਾਹਲੋਂ, ਹਰਜਿੰਦਰ ਸਿੰਘ ਠੇਕੇਦਾਰ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਰਾਜ ਸਭਾ ਮੈਂਬਰ ਤਰੁਣ ਚੁੱਘ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
*भ्रष्टाचार की आग पंजाब के मुख्यमंत्री के घर तक पहुंची — शिवराज चौहान*
*4 साल में ‘आप’ ने पंजाब का सत्यानाश कर दिया — केवल ढिल्लों*
*किसान, नौजवानों और महिला सुरक्षा की जिम्मेदारी लेने का समय — सैनी*
*बाबा बकाला, 28 अगस्त: **
“भारत का कृषि मंत्री शिवराज सिंह चौहान आपसे यह कह रहा है कि अमेरिका हो या दुनिया का कोई और देश, हर समझौता आपके हितों को ध्यान में रखकर होगा। आपके हितों के खिलाफ कोई समझौता नहीं हो सकता।” ये शब्द मध्य प्रदेश के चार बार मुख्यमंत्री रह चुके और वर्तमान केंद्रीय कृषि मंत्री शिवराज सिंह चौहान के हैं। वह बाबा बकाला में रक्खड़ पुन्या के अवसर पर भारतीय जनता पार्टी द्वारा आयोजित सियासी कान्फ्रन्स को संबोधित कर रहे थे।
उन्होंने कहा कि अमेरिका के साथ अभी तक कोई ट्रेड डील ही नहीं हुई है, इसलिए किसानों के हितों के खिलाफ समझौता होने का सवाल ही कैसे पैदा हो गया। लेकिन कुछ पक्ष किसानों के हितों के मुद्दे पर भ्रम फैला रहे हैं।
चौहान ने कहा कि यूके और यूरोपीय देशों के साथ हुए व्यापारिक समझौतों में किसानों के हितों का पूरा ध्यान रखा गया है। प्रधानमंत्री नरेंद्र मोदी कई बार स्पष्ट कर चुके हैं कि देश प्रथम है और किसानों के हित सर्वोच्च हैं। इसलिए किसानों के हितों के खिलाफ किसी भी कीमत पर समझौता नहीं किया जाएगा।
*पंजाब के किसानों के लिए 12 वर्षों में लाखों करोड़ रुपये भेजे*
चौहान ने बताया कि मोदी सरकार के 12 साल के कार्यकाल के दौरान पंजाब के किसानों से गेहूं और धान की एमएसपी पर खरीद के लिए लगभग 8.20 लाख करोड़ रुपये भेजे गए। इसी तरह खाद सब्सिडी के लगभग 1.5 लाख करोड़ रुपये, किसान सम्मान निधि योजना के तहत 6,552 करोड़ रुपये और फसल विविधीकरण के लिए 6,500 करोड़ रुपये के प्रोजेक्ट में से पहली किस्त के रूप में 1,300 करोड़ रुपये भेजे जा चुके हैं। इसी तरह पंजाब की धरती पर जो भी नहरों और खालों का काम चल रहा है, वे सभी केंद्र सरकार के प्रोजेक्ट हैं।
*मान और ‘आप’ ने किया पाप*
पंजाब की सत्ताधारी आम आदमी पार्टी के संयोजक अरविंद केजरीवाल और मुख्यमंत्री भगवंत मान पर तीखा हमला करते हुए चौहान ने कहा, “केजरीवाल और मान जवाब दें कि उन्होंने पंजाब के किसानों के लिए क्या किया।”
उन्होंने कहा, “पंजाब में पीएम फसल बीमा योजना लागू क्यों नहीं है? अगर यह योजना लागू होती तो पिछले साल आई बाढ़ में हुए फसली नुकसान का पैसा किसानों को मिल जाता।” उन्होंने कहा कि देश के 23 राज्यों में लागू पीएम फसल बीमा योजना को पंजाब में लागू न करने का पाप भगवंत मान और ‘आप’ सरकार ने किया है।
शिवराज सिंह ने खुलासा किया कि पिछले साल बाढ़ में जिन लोगों के घर ढह गए थे, उनकी सूची भेजने में ही पंजाब सरकार ने तीन महीने लगा दिए। जब 24 हजार मकानों की सूची भेजी गई, तो पीएम आवास योजना के तहत केंद्र ने पैसा भेज दिया, लेकिन ये मकान जरूरतमंदों को मिले ही नहीं।
उन्होंने वादा किया कि भाजपा सरकार बनने पर राज्य में हर कच्चे मकान वाले व्यक्ति को पीएम आवास योजना के तहत पक्का मकान दिया जाएगा। इसी तरह संबंधित योजना के तहत पैसा भेजकर पंजाब का कायाकल्प किया जाएगा। उन्होंने पंजाब में भाजपा की सरकार बनाने और ‘विकसित पंजाब’ का नारा भी दिया।
*भ्रष्टाचार की आग मुख्यमंत्री के घर तक*
आप सरकार पर भ्रष्टाचार के आरोप लगाते हुए केंद्रीय मंत्री ने कहा कि पंजाब में कोई भी काम पैसे के बिना नहीं होता और अब भ्रष्टाचार की आग मुख्यमंत्री के घर तक पहुंच गई है। उन्होंने कहा कि उनके परिवार पर बलात्कारी को बचाने के लिए 5 करोड़ रुपये का सौदा करने के आरोप लगे हैं, लेकिन मुख्यमंत्री ने कोई कार्रवाई नहीं की। उन्होंने कहा कि मुख्यमंत्री को इस मामले में नैतिक जिम्मेदारी लेते हुए शर्म करनी चाहिए थी।
*पंजाब के लिए जिम्मेदारी लेने का समय*
इस दौरान हरियाणा के मुख्यमंत्री नायब सिंह सैनी ने अपनी सरकार की नीतियों की तुलना पंजाब सरकार से करते हुए कहा कि यह जिम्मेदारी लेने का समय है।
पंजाब के लोगों को 2027 में भाजपा की सरकार बनाने का आह्वान करते हुए सैनी ने कहा, “आइए प्रण करें—किसानों की मेहनत के मूल्य के लिए, नौजवानों के भविष्य के लिए और महिलाओं के सम्मान एवं सुरक्षा के लिए।”
उन्होंने कहा कि पंजाब की भगवंत मान सरकार को विज्ञापनों से आगे बढ़कर अपनी नीति और नीयत के आधार पर परखा जाना चाहिए।
माझा क्षेत्र को भारत का दरवाजा बताते हुए उन्होंने कहा कि यहां के बुनियादी ढांचे का विकास तथा नशे और हथियारों की तस्करी को रोकना भाजपा की प्राथमिकता होगी।
*4 साल में किया सत्यानाश*
इस दौरान पंजाब भाजपा के प्रदेश अध्यक्ष केवल सिंह ढिल्लों ने कहा कि पिछले साढ़े चार वर्षों के दौरान आम आदमी पार्टी की सरकार ने पंजाब का सत्यानाश कर दिया है। पंजाब पर पहले 2 लाख 82 हजार करोड़ रुपये का कर्ज था, जो इस सरकार के कार्यकाल में बढ़कर साढ़े चार लाख करोड़ रुपये तक पहुंच गया है और राज्य को आर्थिक रूप से कंगाल कर दिया गया है। अब 25 हजार करोड़ रुपये का नया कर्ज भी लिया जा रहा है।
ढिल्लों ने कहा कि केजरीवाल ने तीन महीने में नशा खत्म करने की गारंटी दी थी, लेकिन आज भी नौजवान नशे की भेंट चढ़ रहे हैं। रोजाना गैंगस्टरवाद, फिरौती और दिन-दहाड़े हत्याएं हो रही हैं। राज्य में कानून-व्यवस्था नाम की कोई चीज नहीं रह गई है।
उन्होंने कहा कि केजरीवाल ने माइनिंग से 20 हजार करोड़ रुपये जुटाने की गारंटी दी थी, लेकिन केवल 600 करोड़ रुपये आए। “19,400 करोड़ रुपये कहां गए? यह पैसा दिल्ली से आए आम आदमी पार्टी के लोग लूटकर ले गए।”
उन्होंने कहा, “जिस तरह अब्दाली पंजाब को लूटता था, उसी तरह अब दिल्ली से आए आप वाले पंजाब को लूट रहे हैं। लेकिन अब फैसला हमें करना है—हमें विकास वाली सरकार चाहिए, तरक्की वाली सरकार चाहिए या फिर सिर्फ बातें और विज्ञापन करने वाली सरकार?”
कान्फ्रन्स को इनके अलावा भाजपा के राष्ट्रीय उपाध्यक्ष मनप्रीत सिंह बादल, पूर्व केंद्रीय रेल मंत्री रवनीत सिंह बिट्टू, राज्यसभा सांसद बिक्रमजीत साहनी, पूर्व प्रदेश अध्यक्ष अश्वनी शर्मा, विजय सांपला, सोम प्रकाश, इकबाल सिंह लालपुरा, फतेहजंग बाजवा, अश्वनी सेखड़ी, रविकिरण सिंह काहलों और हरजिंदर सिंह ठेकेदार ने भी संबोधित किया।
कार्यक्रम के दौरान राज्यसभा सांसद तरुण चुघ और पूर्व प्रदेश अध्यक्ष सुनील जाखड़ भी विशेष रूप से उपस्थित रहे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










