ਸਰਨਾ ਤੇ ਜੀ.ਕੇ. ਆਪਣੇ ਆਕਾ ਸੁਖਬੀਰ ਬਾਦਲ ਨੂੰ ਮਾਮਲੇ ’ਤੇ ਚੁੱਪੀ ਤੋੜਨ ਵਾਸਤੇ ਆਖਣ: ਕਾਲਕਾ, ਕਾਹਲੋਂ
ਨਵੀਂ ਦਿੱਲੀ, 29 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਘਰ ਅਫਸੋਸ ਲਈ ਜਾਣ ’ਤੇ ਭਾਜਪਾ ਦੇ ਤਿੰਨ ਐਮ ਪੀਜ਼ ਦੀ ਸਖ਼ਤ ਨਿਖੇਧੀ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੂੰ ਪੱਤਰ ਲਿਖ ਕੇ ਤਿੰਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੱਜਣ ਕੁਮਾਰ ਸਿੱਖ ਕਤਲੇਆਮ ਦਾ ਗੁਨਾਹਗਾਰ ਸੀ ਜਿਸਨੂੰ ਕਿਸੇ ਵੀ ਕੀਮਤ ’ਤੇ ਮੁਆਫ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਦੇ ਆਗੂ ਦੀਪਿੰਦਰ ਹੁੱਡਾ ਨੇ ਉਸਨੂੰ ਪਾਰਟੀ ਦਾ ਰੋਲ ਮਾਡਲ ਦੱਸਿਆ ਸੀ ਤਾਂ ਅਸੀਂ ਉਸਦੀ ਵੀ ਸਖ਼ਤ ਨਿਖੇਧੀ ਕੀਤੀ ਸੀ ਤੇ ਅੱਜ ਜਦੋਂ ਭਾਜਪਾ ਦੇ ਤਿੰਨ ਐਮ ਪੀਜ਼ ਉਸਦੇ ਘਰ ਅਫਸੋਸ ਵਾਸਤੇ ਗਏ ਹਨ ਤਾਂ ਉਸਦੀ ਵੀ ਸਖ਼ਤ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਇਹ ਆਗੂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਭੂਮਿਕਾ ਭੁੱਲ ਗਏ ਹਨ। ਉਹਨਾਂ ਦੱਸਿਆ ਕਿ ਮਰਹੂਮ ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਹਮੇਸ਼ਾ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਨਿਆਂ ਦੀ ਲੜਾਈ ਲੜਦੇ ਰਹੇ। ਸ੍ਰੀ ਰਾਜਨਾਥ ਸਿੰਘ ਸਾਡੇ ਨਾਲ ਉਸ ਵੇਲੇ ਡੱਟ ਕੇ ਖੜ੍ਹੇ ਹੋਏ ਜਦੋਂ ਸੱਚ ਦੀ ਕੰਧ ਦਾ ਉਦਘਾਟਨ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖੁਦ ਪੀੜਤਾ ਜਗਦੀਸ਼ ਕੌਰ ਨਾਲ ਮੁਲਾਕਾਤ ਕੀਤੀ ਤੇ ਪੁੱਛਿਆ ਕਿ ਉਹ ਹੋਰ ਕੀ ਸਕਦੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹੀ 1984 ਦੇ ਸਿੱਖ ਕਤਲੇਆਮ ਦੇ ਬੰਦ ਕੇਸ ਖੋਲ੍ਹੇ ਅਤੇ ਜਗਦੀਸ਼ ਟਾਈਟਲਰ ਵਰਗਿਆਂ ਦੇ ਕੇਸ ਵੀ ਮੁੜ ਖੁੱਲ੍ਹੇ।
ਉਹਨਾਂ ਕਿਹਾ ਕਿ ਤਿੰਨ ਸੰਸਦ ਮੈਂਬਰਾਂ ਨੇ ਸੱਜਣ ਕੁਮਾਰ ਦੇ ਘਰ ਜਾ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਲਈ ਅਸੀਂ ਪਾਰਟੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਅਕਾਲੀ ਦਲ ਬਾਦਲ ਦੇ ਆਗੂ ਮਨਜੀਤ ਸਿੰਘ ਜੀ.ਕੇ. ਤੇ ਪਰਮਜੀਤ ਸਿੰਘ ਸਰਨਾ ਨੂੰ ਕਰੜੇ ਹੱਥੀਂ ਲੈਂਦਿਆਂ ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਦੇ ਤਿੰਨ ਐਮ ਪੀਜ਼ ਦੀ ਨਿਖੇਧੀ ਕਰਨ ਦੀ ਥਾਂ ਇਹ ਆਗੂ ਉਲਟਾ ਦਿੱਲੀ ਕਮੇਟੀ ’ਤੇ ਸਵਾਲ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹਨਾਂ ਦੇ ਆਕਾ ਸੁਖਬੀਰ ਸਿੰਘ ਬਾਦਲ ਜਿਹਨਾਂ ਨੂੰ ਇਹ ਪਹਿਲਾਂ ਬੇਅਦਬੀ ਦੇ ਦੋਸ਼ੀ ਤੇ 328 ਸਰੂਪਾਂ ਦਾ ਚੋਰ ਦੱਸਦੇ ਸਨ, ਨੇ ਇਸ ਮਾਮਲੇ ’ਤੇ ਹੁਣ ਤੱਕ ਆਪਣੀ ਚੁੱਪੀ ਨਹੀਂ ਤੋੜੀ। ਉਹਨਾਂ ਕਿਹਾ ਕਿ ਜਦੋਂ ਸਮੁੱਚੀ ਸਿੱਖ ਕੌਮ ਤਿੰਨ ਕਾਨੂੰਨਾਂ ਦੇ ਮਾਮਲੇ ’ਤੇ ਕਿਸਾਨਾਂ ਦਾ ਸਾਥ ਦੇ ਰਹੀ ਸੀ, ਉਸ ਵੇਲੇ ਵੀ ਇਹ ਲੋਕ ਅੰਦਰਖ਼ਾਤੇ ਗੁਪਤ ਮੀਟਿੰਗਾਂ ਕਰ ਕੇ ਤਲਵੇ ਚੱਟਣ ਦਾ ਕੰਮ ਕਰ ਰਹੇ ਸਨ।
ਉਹਨਾਂ ਕਿਹਾ ਕਿ ਜੀ.ਕੇ. ਤੇ ਸਰਨਾ ਦੱਸਣ ਕਿ ਹੁਣ ਉਹ ਭਾਜਪਾ ਦੇ ਸੰਸਦ ਮੈਂਬਰਾਂ ਦੀ ਨਿਖੇਧੀ ਕਿਉਂ ਨਹੀਂ ਕਰ ਰਹੇ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅਕਾਲੀ ਲੀਡਰਸ਼ਿਪ ਇਸ ਵੇਲੇ ਭਾਜਪਾ ਨਾਲ ਸਮਝੌਤੇ ਵਾਸਤੇ ਤਰਲੋਮੱਛੀ ਹੋ ਰਹੀ ਹੈ। ਉਹ ਕਿਸੇ ਵੀ ਹਾਲਾਤ ਵਿਚ ਸਮਝੌਤਾ ਚਾਹੁੰਦੀ ਹੈ ਜਦੋਂ ਕਿ ਅਕਾਲੀ ਦਲ ਦੇ ਪੁਰਾਣੇ ਲੀਡਰ ਸਿਧਾਂਤਾਂ ’ਤੇ ਸਮਝੌਤਾ ਨਹੀਂ ਕਰਨਾ ਚਾਹੁੰਦੇ।
——-
दिल्ली गुरुद्वारा कमेटी ने सज्जन कुमार के घर अफसोस जताने गए सांसदों के खिलाफ नितिन नबीन को लिखी चिट्ठी, कार्रवाई की अपील
सरना और जी.के. अपने आका सुखबीर बादल से इस मामले पर चुप्पी तोड़ने को कहें: कालका, काहलों
नई दिल्ली, 29 अगस्त: दिल्ली सिख गुरुद्वारा प्रबंधक कमेटी ने 1984 के सिख कत्लेआम के दोषी सज्जन कुमार के घर अफसोस जताने जाने पर भाजपा के तीन सांसदों की कड़ी निंदा करते हुए पार्टी के राष्ट्रीय अध्यक्ष श्री नितिन नबीन को पत्र लिखकर तीनों के खिलाफ सख्त कार्रवाई करने की मांग की है।
आज यहां एक प्रेस कॉन्फ्रेंस को संबोधित करते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने कहा कि सज्जन कुमार सिख कत्लेआम का गुनहगार था, जिसे किसी भी कीमत पर माफ नहीं किया जा सकता। उन्होंने कहा कि जब कांग्रेस नेता दीपेंद्र हुड्डा ने उसे पार्टी का रोल मॉडल बताया था, तब हमने उसकी भी कड़ी निंदा की थी और आज जब भाजपा के तीन सांसद उसके घर अफसोस जताने गए हैं, तो हम इसकी भी कड़ी निंदा करते हैं।
उन्होंने कहा कि ये नेता भाजपा के वरिष्ठ नेतृत्व की भूमिका को भूल गए हैं। उन्होंने बताया कि स्वर्गीय अरुण जेटली और सुषमा स्वराज हमेशा हमारे साथ कंधे से कंधा मिलाकर न्याय की लड़ाई लड़ते रहे। श्री राजनाथ सिंह उस समय हमारे साथ मजबूती से खड़े हुए थे, जब ‘सच्च की दीवार’ का उद्घाटन हुआ था। उन्होंने कहा कि प्रधानमंत्री श्री नरेंद्र मोदी ने स्वयं पीड़िता जगदीश कौर से मुलाकात की और उनसे पूछा कि वे उनके लिए और क्या कर सकते हैं। उन्होंने कहा कि मोदी सरकार ने ही 1984 के सिख कत्लेआम से जुड़े बंद मामलों को दोबारा खोला और जगदीश टाइटलर जैसे लोगों के मामले भी फिर से खोले गए।
उन्होंने कहा कि तीन सांसदों ने सज्जन कुमार के घर जाकर सिखों के जख्मों पर नमक छिड़कने का काम किया है। इसी कारण हमने पार्टी अध्यक्ष श्री नितिन नबीन से अपील की है कि इनके खिलाफ सख्त कार्रवाई की जाए।
अकाली दल बादल के नेता मनजीत सिंह जी.के. और परमजीत सिंह सरना को आड़े हाथों लेते हुए उन्होंने कहा कि हैरानी की बात है कि भाजपा के तीन सांसदों की निंदा करने के बजाय ये नेता उल्टा दिल्ली कमेटी पर ही सवाल उठा रहे हैं।
उन्होंने कहा कि असलियत यह है कि इनके आका सुखबीर सिंह बादल, जिन्हें ये पहले बेअदबी का दोषी और 328 स्वरूपों का चोर बताते थे, उन्होंने इस मामले पर अब तक अपनी चुप्पी नहीं तोड़ी है। उन्होंने कहा कि जब पूरी सिख कौम तीन कृषि कानूनों के मामले में किसानों के साथ खड़ी थी, उस समय भी ये लोग अंदरखाते गुप्त बैठकें कर तलवे चाटने का काम कर रहे थे।
उन्होंने कहा कि जी.के. और सरना बताएं कि अब वे भाजपा के सांसदों की निंदा क्यों नहीं कर रहे हैं? उन्होंने कहा कि असलियत यह है कि अकाली नेतृत्व इस समय भाजपा के साथ समझौते के लिए बेचैन है। वह किसी भी हालत में समझौता चाहता है, जबकि अकाली दल के पुराने नेता सिद्धांतों से समझौता नहीं करना चाहते।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










