ਪ੍ਰੋ. ਸਰਚਾਂਦ ਸਿੰਘ ਖਿਆਲਾ ।
ਰੱਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ’ਤੇ ਭਾਜਪਾ ਵੱਲੋਂ ਕੀਤੀ ਗਈ ਪਲੇਠੀ ਸੁਤੰਤਰ ਸਿਆਸੀ ਕਾਨਫ਼ਰੰਸ ਪੰਜਾਬ ਦੀ ਸਿਆਸਤ ਵਿੱਚ ਸਿਰਫ਼ ਇੱਕ ਹੋਰ ਰੈਲੀ ਨਹੀਂ ਰਹੀ। ਇਸ ਨੇ ਸੂਬੇ ਦੀ ਬਦਲ ਰਹੀ ਸਿਆਸੀ ਤਸਵੀਰ ਵਿੱਚ ਇੱਕ ਨਵਾਂ ਰੰਗ ਭਰਨ ਦੇ ਨਾਲ ਇਹ ਸੰਕੇਤ ਦਿੱਤਾ ਹੈ ਕਿ ਭਾਜਪਾ ਹੁਣ ਪੰਜਾਬ ਵਿੱਚ ਆਪਣੀ ਪੁਰਾਣੀ ਗੱਠਜੋੜ-ਕੇਂਦਰਿਤ ਭੂਮਿਕਾ ਤੋਂ ਅੱਗੇ ਵਧ ਕੇ ਆਪਣੀ ਸੁਤੰਤਰ ਸਿਆਸੀ ਪਛਾਣ, ਆਪਣਾ ਜਨ ਆਧਾਰ ਅਤੇ ਆਪਣੀ ਸੰਗਠਨਾਤਮਿਕ ਤਾਕਤ ਖੜ੍ਹੀ ਕਰਨ ਦੇ ਪੜਾਅ ਵਿੱਚ ਕਾਫ਼ੀ ਅੱਗੇ ਵੱਧ ਚੁੱਕੀ ਹੈ।

ਅਕਾਲੀ ਦਲ ਨਾਲ ਲੰਮੇ ਸਮੇਂ ਤੱਕ ਰਹੇ ਗੱਠਜੋੜ ਦੇ ਦੌਰ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਿਆਸੀ ਸਰਗਰਮੀ ਮੁੱਖ ਤੌਰ ’ਤੇ ਨਿਰਧਾਰਤ 23 ਵਿਧਾਨ ਸਭਾ ਚੋਣ ਖੇਤਰਾਂ ਅਤੇ ਸਾਂਝੇ ਸਿਆਸੀ ਮੰਚ ਤੱਕ ਸੀਮਤ ਰਹੀ ਸੀ। ਉਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਭਾਜਪਾ ਦੀ ਆਪਣੀ ਸਟੇਜ ਨਾਲੋਂ ਗੱਠਜੋੜ ਦੀ ਸਾਂਝੀ ਸਿਆਸੀ ਪਛਾਣ ਵਧੇਰੇ ਦਿਖਾਈ ਦਿੰਦੀ ਸੀ। ਬਾਬਾ ਬਕਾਲਾ ਵਿੱਚ ਵੱਖਰੀ ਸਟੇਜ ਲਗਾਉਣਾ ਇਸ ਪੁਰਾਣੇ ਸਿਆਸੀ ਦੌਰ ਤੋਂ ਅੱਗੇ ਵਧਣ ਦਾ ਸਪਸ਼ਟ ਸੰਕੇਤ ਹੈ।
ਇਸ ਕਦਮ ਦੀ ਮਹੱਤਤਾ ਸਿਰਫ਼ ਇਸ ਲਈ ਨਹੀਂ ਕਿ ਇਹ ਪਹਿਲੀ ਸੁਤੰਤਰ ਕਾਨਫ਼ਰੰਸ ਸੀ, ਸਗੋਂ ਇਸ ਲਈ ਵੀ ਹੈ ਕਿ ਇਸ ਲਈ ਪੰਜਾਬ ਦੀ ਅਜਿਹੀ ਧਰਤੀ ਚੁਣੀ ਗਈ ਜੋ ਸਿੱਖ ਇਤਿਹਾਸ, ਪੰਥਕ ਪਰੰਪਰਾ ਅਤੇ ਪੰਜਾਬੀ ਸਮਾਜਕ ਚੇਤਨਾ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਰੱਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ ਵਿੱਚ ਸਿਆਸੀ ਮੌਜੂਦਗੀ ਦਰਜ ਕਰਾਉਣਾ ਆਪਣੇ ਆਪ ਵਿੱਚ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਭਾਜਪਾ ਪੰਜਾਬ ਨੂੰ ਸਿਰਫ਼ ਇੱਕ ਚੋਣ ਇਕਾਈ ਵਜੋਂ ਨਹੀਂ, ਸਗੋਂ ਆਪਣੀ ਡੂੰਘੀ ਇਤਿਹਾਸਕ, ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪਛਾਣ ਵਾਲੇ ਸੂਬੇ ਵਜੋਂ ਸਮਝਣ ਅਤੇ ਉਸ ਨਾਲ ਸੰਵਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਾਨਫ਼ਰੰਸ ਦੀ ਸਭ ਤੋਂ ਉਲੇਖਣਯੋਗ ਪ੍ਰਾਪਤੀ ਸਿਰਫ਼ ਇਕੱਠ ਦਾ ਆਕਾਰ ਨਹੀਂ, ਸਗੋਂ ਇਸ ਨਾਲ ਪਾਰਟੀ ਦੇ ਅੰਦਰ ਪੈਦਾ ਹੋਇਆ ਆਤਮਵਿਸ਼ਵਾਸ ਅਤੇ ਸਿਆਸੀ ਉਤਸ਼ਾਹ ਹੈ। ਸਮਾਗਮ ਦਾ ਮਾਹੌਲ ਸ਼ਾਂਤਮਈ, ਅਨੁਸ਼ਾਸਿਤ ਅਤੇ ਸੁਚੱਜਾ ਰਿਹਾ। ਲੰਮੇ ਸਮੇਂ ਤੋਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਰਕਰਾਂ ਲਈ ਇਹ ਇਕੱਠ ਮਨੋਵਿਗਿਆਨਕ ਤੌਰ ’ਤੇ ਵੀ ਮਹੱਤਵਪੂਰਨ ਰਿਹਾ। ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਪਾਰਟੀ ਹੁਣ ਪੰਜਾਬ ਵਿੱਚ ਸਿਰਫ਼ ਆਪਣੀ ਹਾਜ਼ਰੀ ਦਰਜ ਕਰਾਉਣ ਨਹੀਂ, ਸਗੋਂ ਆਪਣੀ ਗੱਲ ਆਪਣੇ ਬਲਬੂਤੇ ’ਤੇ ਵੱਡੇ ਪੱਧਰ ’ਤੇ ਰੱਖਣ ਦੀ ਸਮਰੱਥਾ ਹਾਸਲ ਕਰ ਰਹੀ ਹੈ।
ਮੀਡੀਆ ਵਿੱਚ ਵੀ ਕਾਨਫ਼ਰੰਸ ਨੂੰ ਸਿਰਫ਼ ਭੀੜ ਜਾਂ ਸ਼ਕਤੀ ਪ੍ਰਦਰਸ਼ਨ ਦੇ ਤੌਰ ’ਤੇ ਨਹੀਂ ਦੇਖਿਆ ਗਿਆ। ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਸਿਆਸੀ ਦਿਸ਼ਾ ਅਤੇ ਸੰਗਠਨਾਤਮਿਕ ਤਿਆਰੀ ਦੇ ਸੰਕੇਤ ਵਜੋਂ ਚਰਚਾ ਮਿਲੀ। ਖ਼ਾਸ ਕਰਕੇ ਪੇਂਡੂ ਪੰਜਾਬ ਵਿੱਚ ਪਾਰਟੀ ਦੀ ਵਧ ਰਹੀ ਸਰਗਰਮੀ, ਕਿਸਾਨੀ ਨਾਲ ਨਵੇਂ ਸਿਰੇ ਤੋਂ ਸੰਵਾਦ ਅਤੇ ਪੰਥਕ ਖੇਤਰਾਂ ਵਿੱਚ ਪਹੁੰਚ ਬਣਾਉਣ ਦੀ ਕੋਸ਼ਿਸ਼ ਨੂੰ ਇਸ ਦੇ ਮਹੱਤਵਪੂਰਨ ਪੱਖਾਂ ਵਜੋਂ ਦੇਖਿਆ ਗਿਆ।
ਸਥਾਨਕ ਪੱਧਰ ’ਤੇ ਮਿਲ ਰਹੀ ਪ੍ਰਤੀਕਿਰਿਆ ਵੀ ਇਸ ਪੱਖੋਂ ਧਿਆਨਯੋਗ ਹੈ ਕਿ ਜੇ ਭਾਜਪਾ ਪਿੰਡਾਂ, ਧਾਰਮਿਕ ਸਥਾਨਾਂ ਅਤੇ ਇਤਿਹਾਸਕ ਮੇਲਿਆਂ ਵਿੱਚ ਇਸੇ ਤਰ੍ਹਾਂ ਲਗਾਤਾਰ ਆਪਣੀ ਮੌਜੂਦਗੀ ਵਧਾਉਂਦੀ ਰਹੀ ਤਾਂ ਇਸ ਦੀ ਰਵਾਇਤੀ ਸ਼ਹਿਰੀ ਪਾਰਟੀ ਵਾਲੀ ਛਵੀ ਵਿੱਚ ਤਬਦੀਲੀ ਆ ਸਕਦੀ ਹੈ। ਪੰਜਾਬ ਦੀ ਸਿਆਸਤ ਵਿੱਚ ਇਹ ਤਬਦੀਲੀ ਛੋਟੀ ਗੱਲ ਨਹੀਂ ਹੋਵੇਗੀ, ਕਿਉਂਕਿ ਸੂਬੇ ਦੀ ਚੋਣ ਰਾਜਨੀਤੀ ਵਿੱਚ ਪੇਂਡੂ ਸਮਾਜ, ਕਿਸਾਨੀ ਅਤੇ ਪੰਥਕ ਭਾਵਨਾਵਾਂ ਦੀ ਭੂਮਿਕਾ ਹਮੇਸ਼ਾ ਨਿਰਣਾਇਕ ਰਹੀ ਹੈ।
ਕੁਝ ਸਥਾਨਕ ਪ੍ਰਤੀਕਿਰਿਆਵਾਂ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਖਣ ਤੋਂ ਬਾਅਦ ਹੁਣ ਭਾਜਪਾ ਨੂੰ ਵੀ ਇੱਕ ਵਿਕਲਪ ਵਜੋਂ ਪਰਖਿਆ ਜਾ ਸਕਦਾ ਹੈ। ਕੁਝ ਲੋਕਾਂ ਨੇ ਇਹ ਭਾਵਨਾ ਵੀ ਪ੍ਰਗਟ ਕੀਤੀ ਕਿ ਉਹ ਭਾਜਪਾ ਪ੍ਰਤੀ ਹਮਦਰਦੀ ਜਾਂ ਸਹਿਮਤੀ ਰੱਖਦੇ ਹਨ, ਪਰ ਆਪਣੀ ਸਿਆਸੀ ਪਸੰਦ ਨੂੰ ਕਿਸੇ ’ਡਰ’ ਕਾਰਨ ਜਨਤਕ ਤੌਰ ’ਤੇ ਪ੍ਰਗਟ ਕਰਨ ਤੋਂ ਸੰਕੋਚ ਕਰਦੇ ਹਨ। ਅਜਿਹੀ ‘ਖਾਮੋਸ਼ ਸਹਿਮਤੀ’ ਨੂੰ ਚੋਣੀ ਸਮਰਥਨ ਦਾ ਅੰਤਿਮ ਸਬੂਤ ਨਹੀਂ ਮੰਨਿਆ ਜਾ ਸਕਦਾ, ਪਰ ਸਿਆਸਤ ਵਿੱਚ ਲੋਕਾਂ ਦੀ ਚੁੱਪ ਵੀ ਕਈ ਵਾਰ ਬਦਲ ਰਹੀ ਮਨੋਵਿਰਤੀ ਦਾ ਸੰਕੇਤ ਹੁੰਦੀ ਹੈ। ਇਸ ਦੀ ਅਸਲ ਪਰਖ ਹੁਣ ਲਗਾਤਾਰ ਜਨ ਸੰਪਰਕ ਅਤੇ ਚੋਣ ਪ੍ਰਕਿਰਿਆ ਵਿੱਚ ਹੋਵੇਗੀ।
ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਸੂਬਾਈ ਲੀਡਰਸ਼ਿਪ ਅਤੇ ਸੰਗਠਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਜ਼ਮੀਨੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਦੇ ਸਥਾਨਕ ਮੁੱਦਿਆਂ ਨੂੰ ਪਾਰਟੀ ਦੇ ਸਿਆਸੀ ਨੈਰੇਟਿਵ ਨਾਲ ਜੋੜਨ ਅਤੇ ਸੰਗਠਨ ਨੂੰ ਲਗਾਤਾਰ ਸਰਗਰਮ ਰੱਖਣ ਦੀ ਭੂਮਿਕਾ ਦੇ ਨਾਲ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਵੱਲੋਂ ਪਿੰਡਾਂ, ਮੰਡਲਾਂ ਅਤੇ ਬੂਥ ਪੱਧਰ ਤੱਕ ਕੀਤੀ ਜਾ ਰਹੀ ਮਿਹਨਤ ਨੇ ਅਜਿਹੇ ਇਕੱਠ ਲਈ ਜ਼ਮੀਨ ਤਿਆਰ ਕਰਨ ਵਿੱਚ ਭੂਮਿਕਾ ਨਿਭਾਈ ਹੈ। ਇਸ ਲਈ ਬਾਬਾ ਬਕਾਲਾ ਦੀ ਕਾਨਫ਼ਰੰਸ ਇੱਕ ਦਿਨ ਦੀ ਤਿਆਰੀ ਨਹੀਂ, ਸਗੋਂ ਲੰਮੇ ਸਮੇਂ ਦੀ ਸੰਗਠਨਾਤਮਿਕ ਮਿਹਨਤ ਦਾ ਪ੍ਰਗਟਾਵਾ ਹੈ।
ਕਾਨਫ਼ਰੰਸ ਵਿੱਚ ਕਿਸਾਨੀ ਨੂੰ ਮਿਲੀ ਤਰਜੀਹ ਭਾਜਪਾ ਦੀ ਪੰਜਾਬੀ ਰਣਨੀਤੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਰਹੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਅਤੇ ਕਿਸਾਨ ਹਿੱਤਾਂ ਦੀ ਰੱਖਿਆ ਸਬੰਧੀ ਦਿੱਤੇ ਭਰੋਸੇ ਨੇ ਇਸ ਸੰਵਾਦ ਨੂੰ ਸਿਆਸੀ ਮਹੱਤਤਾ ਦਿੱਤੀ। ਭਵਿੱਖ ਦੇ ਵਪਾਰਕ ਸਮਝੌਤਿਆਂ ਵਿੱਚ ਕਿਸਾਨ ਹਿੱਤਾਂ ਨੂੰ ਤਰਜੀਹ ਦੇਣ ਦਾ ਸੰਦੇਸ਼ ਵੀ ਇਸੇ ਕੋਸ਼ਿਸ਼ ਦਾ ਹਿੱਸਾ ਰਿਹਾ।
ਪਰ ਪੰਜਾਬ ਦੇ ਕਿਸਾਨ ਨਾਲ ਰਿਸ਼ਤਾ ਸਿਰਫ਼ ਬਿਆਨਾਂ ਨਾਲ ਨਹੀਂ, ਭਰੋਸੇ ਨਾਲ ਬਣੇਗਾ; ਅਤੇ ਭਰੋਸਾ ਲਗਾਤਾਰ ਸੰਵਾਦ ਨਾਲ ਬਣੇਗਾ। ਕਰਜ਼ਾ, ਖੇਤੀ ਦੀ ਲਾਗਤ, ਆਮਦਨ, ਮੰਡੀ ਪ੍ਰਬੰਧ, ਫ਼ਸਲੀ ਵਿਭਿੰਨਤਾ, ਪਾਣੀ ਅਤੇ ਖੇਤੀ ਦੀ ਲੰਮੇ ਸਮੇਂ ਦੀ ਆਰਥਿਕ ਸਥਿਰਤਾ ਵਰਗੇ ਮੁੱਦਿਆਂ ’ਤੇ ਪਿੰਡ ਪੱਧਰ ਤੱਕ ਪਹੁੰਚ ਕਰਨੀ ਹੋਵੇਗੀ। ਬਾਬਾ ਬਕਾਲਾ ਦੀ ਸਟੇਜ ਨੇ ਇੱਕ ਦਰਵਾਜ਼ਾ ਖੋਲ੍ਹਿਆ ਹੈ; ਹੁਣ ਉਸ ਦਰਵਾਜ਼ੇ ਰਾਹੀਂ ਕਿਸਾਨ ਦੇ ਖੇਤ ਅਤੇ ਘਰ ਤੱਕ ਪਹੁੰਚ ਬਣਾਉਣਾ ਅਸਲ ਚੁਣੌਤੀ ਹੈ।
ਪੰਥਕ ਪੱਖੋਂ ਵੀ ਬਾਬਾ ਬਕਾਲਾ ਦਾ ਸਿਆਸੀ ਸੰਦੇਸ਼ ਮਹੱਤਵਪੂਰਨ ਹੈ। ਸਿੱਖ ਗੁਰੂ ਸਾਹਿਬਾਨ, ਸਿੱਖ ਇਤਿਹਾਸ, ਪੰਜਾਬ ਦੀ ਵਿਰਾਸਤ ਅਤੇ ਸਿੱਖ ਸਮਾਜ ਦੇ ਯੋਗਦਾਨ ਦਾ ਜ਼ਿਕਰ ਭਾਜਪਾ ਦੇ ਨੈਰੇਟਿਵ ਨੂੰ ਪੰਜਾਬ ਦੀ ਇਤਿਹਾਸਕ ਅਤੇ ਸੱਭਿਆਚਾਰਕ ਚੇਤਨਾ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ। ਪਰ ਪੰਥਕ ਖੇਤਰ ਵਿੱਚ ਸਵੀਕ੍ਰਿਤੀ ਸਿਰਫ਼ ਇਤਿਹਾਸਕ ਹਵਾਲਿਆਂ ਨਾਲ ਨਹੀਂ ਮਿਲੇਗੀ। ਇਸ ਲਈ ਵਿਦਵਾਨਾਂ, ਧਾਰਮਿਕ ਸ਼ਖ਼ਸੀਅਤਾਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਪੰਥਕ ਵਰਗਾਂ ਨਾਲ ਨਿਰੰਤਰ ਅਤੇ ਸੰਵੇਦਨਸ਼ੀਲ ਸੰਵਾਦ ਦੀ ਲੋੜ ਰਹੇਗੀ। ਪੰਜਾਬ ਦੇ ਦਿਲ ਨੂੰ ਸਮਝਣ ਲਈ ਪੰਜਾਬ ਦੀਆਂ ਭਾਵਨਾਵਾਂ ਨੂੰ ਸੁਣਨ ਦੀ ਚੇਸ਼ਟਾ ਭਾਜਪਾ ’ਚ ਪ੍ਰਬਲ ਦੇਖੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਨਸ਼ਾ, ਗੈਂਗਸਟਰਵਾਦ, ਕਾਨੂੰਨ-ਵਿਵਸਥਾ, ਬੇਰੋਜ਼ਗਾਰੀ, ਪੰਜਾਬ ਦਾ ਕਰਜ਼ਾ, ਉਦਯੋਗ, ਨਿਵੇਸ਼, ਵਿਕਾਸ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ’ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਭਾਜਪਾ ਨੇ ਲੋਕ-ਕੇਂਦਰਿਤ ਸਿਆਸੀ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਮੁੱਦੇ ਪੰਜਾਬ ਦੇ ਹਰ ਉਸ ਪਰਿਵਾਰ ਦੀ ਚਿੰਤਾ ਨਾਲ ਜੁੜੇ ਹਨ ਜੋ ਆਪਣੇ ਬੱਚਿਆਂ ਲਈ ਸੁਰੱਖਿਅਤ ਭਵਿੱਖ, ਰੋਜ਼ਗਾਰ ਅਤੇ ਸਨਮਾਨਯੋਗ ਜੀਵਨ ਚਾਹੁੰਦਾ ਹੈ।
ਇਸ ਲਈ ਅਗਲਾ ਸਵਾਲ ਸਿਰਫ਼ ਇਹ ਨਹੀਂ ਕਿ ਸਰਕਾਰ ਕਿੱਥੇ ਨਾਕਾਮ ਰਹੀ; ਸਵਾਲ ਇਹ ਵੀ ਹੋਵੇਗਾ ਕਿ ਭਾਜਪਾ ਪੰਜਾਬ ਲਈ ਕੀ ਕਰੇਗੀ? ਪੰਜਾਬ ਦੇ ਕਰਜ਼ੇ ਤੋਂ ਖੇਤੀ ਤੱਕ, ਉਦਯੋਗ ਤੋਂ ਨਿਵੇਸ਼ ਤੱਕ, ਨੌਜਵਾਨਾਂ ਦੇ ਰੋਜ਼ਗਾਰ ਤੋਂ ਨਸ਼ਾ ਮੁਕਤੀ ਤੱਕ ਅਤੇ ਸਿੱਖਿਆ, ਸਿਹਤ ਤੇ ਕਾਨੂੰਨ-ਵਿਵਸਥਾ ਤੋਂ ਬੁਨਿਆਦੀ ਢਾਂਚੇ ਤੱਕ ਇੱਕ ਸਪਸ਼ਟ ‘ਵਿਕਸਿਤ ਪੰਜਾਬ ਰੋਡਮੈਪ’ ਪੇਸ਼ ਕਰਨਾ ਪਾਰਟੀ ਦੇ ਵਿਕਲਪਕ ਨੈਰੇਟਿਵ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਹਰਿਆਣਾ ਦੀ ਕਾਰਗੁਜ਼ਾਰੀ ਦਾ ਹਵਾਲਾ ਵੀ ਇਸੇ ਤੁਲਨਾਤਮਿਕ ਵਿਕਾਸ ਦੀ ਚਰਚਾ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਸੀ। ਕੇਂਦਰ ਅਤੇ ਰਾਜ ਵਿਚਕਾਰ ਸਹਿਯੋਗ, ਨਿਵੇਸ਼, ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਵਿਕਾਸ ਨਾਲ ਜੋੜਿਆ ਗਿਆ। ਪਰ ਪੰਜਾਬ ਲਈ ਕਿਸੇ ਵੀ ਮਾਡਲ ਦੀ ਗੱਲ ਕਰਦਿਆਂ ਪੰਜਾਬ ਦੀ ਆਪਣੀ ਖੇਤੀਬਾੜੀ, ਉਦਯੋਗਿਕ ਅਤੇ ਸਮਾਜਿਕ ਹਕੀਕਤ ਨੂੰ ਕੇਂਦਰ ਵਿੱਚ ਰੱਖਣਾ ਲਾਜ਼ਮੀ ਹੋਵੇਗਾ।
ਬਾਬਾ ਬਕਾਲਾ ਦੀ ਵੱਖਰੀ ਸਟੇਜ ਨੇ ਅਕਾਲੀ ਦਲ ਨਾਲ ਭਾਜਪਾ ਦੇ ਭਵਿੱਖੀ ਸਿਆਸੀ ਸਮੀਕਰਨਾਂ ਬਾਰੇ ਵੀ ਚਰਚਾ ਨੂੰ ਤੇਜ਼ ਕੀਤਾ ਹੈ। ਇਸ ਨੂੰ ਫਿਲਹਾਲ ਕਿਸੇ ਅੰਤਿਮ ਸਿਆਸੀ ਫ਼ੈਸਲੇ ਵਜੋਂ ਦੇਖਣ ਦੀ ਬਜਾਏ ਆਪਣੀ ਸੁਤੰਤਰ ਤਾਕਤ ਨੂੰ ਪਰਖਣ ਅਤੇ ਭਵਿੱਖੀ ਸਿਆਸੀ ਗੱਲਬਾਤ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਰਣਨੀਤੀ ਵਜੋਂ ਦੇਖਣਾ ਵਧੇਰੇ ਉਚਿਤ ਹੋਵੇਗਾ। ਸਿਆਸਤ ਵਿੱਚ ਆਪਣੀ ਤਾਕਤ ਦਾ ਪਤਾ ਹੋਣਾ ਕਿਸੇ ਵੀ ਗੱਠਜੋੜ ਜਾਂ ਭਵਿੱਖੀ ਸਮੀਕਰਨ ਵਿੱਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।
ਪਰ ਬਾਬਾ ਬਕਾਲਾ ਦੀ ਸਭ ਤੋਂ ਵੱਡੀ ਕਸੌਟੀ ਹੁਣ ਸ਼ੁਰੂ ਹੁੰਦੀ ਹੈ। ਵੱਡਾ ਇਕੱਠ ਇਤਿਹਾਸ ਬਣ ਸਕਦਾ ਹੈ, ਮੀਡੀਆ ਦੀ ਚਰਚਾ ਸਿਆਸੀ ਮਾਹੌਲ ਬਦਲ ਸਕਦੀ ਹੈ ਅਤੇ ਵਰਕਰਾਂ ਦਾ ਉਤਸ਼ਾਹ ਸੰਗਠਨ ਨੂੰ ਗਤੀ ਦੇ ਸਕਦਾ ਹੈ; ਪਰ ਚੋਣ ਤਾਕਤ ਪਿੰਡਾਂ, ਮੰਡਲਾਂ ਅਤੇ ਬੂਥਾਂ ਵਿੱਚ ਬਣਦੀ ਹੈ। ਇਸ ਲਈ ਕਾਨਫ਼ਰੰਸ ਤੋਂ ਬਾਅਦ ਸਭ ਤੋਂ ਜ਼ਰੂਰੀ ਕੰਮ ਨਵੇਂ ਬਣੇ ਸੰਪਰਕਾਂ ਨੂੰ ਸੰਗਠਨ ਨਾਲ ਜੋੜਨਾ, ਕਿਸਾਨਾਂ ਤੱਕ ਲਗਾਤਾਰ ਪਹੁੰਚ ਬਣਾਉਣਾ, ਪੰਥਕ ਅਤੇ ਸਮਾਜਿਕ ਵਰਗਾਂ ਨਾਲ ਸੰਵਾਦ ਵਧਾਉਣਾ, ਨੌਜਵਾਨਾਂ ਅਤੇ ਰੋਜ਼ਗਾਰ ਦੇ ਮੁੱਦਿਆਂ ਨੂੰ ਜ਼ਮੀਨੀ ਮੁਹਿੰਮ ਦਾ ਹਿੱਸਾ ਬਣਾਉਣਾ ਅਤੇ ਪੰਜਾਬ ਲਈ ਠੋਸ ਵਿਕਾਸ ਵਿਜ਼ਨ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੋਵੇਗਾ।
2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਬਾਬਾ ਬਕਾਲਾ ਨੂੰ ਤੁਰੰਤ ‘ਟਰਨਿੰਗ ਪੁਆਇੰਟ’ ਕਰਾਰ ਦੇਣਾ ਸ਼ਾਇਦ ਜਲਦਬਾਜ਼ੀ ਹੋਵੇ, ਪਰ ਇਸ ਨੂੰ ਪੰਜਾਬ ਭਾਜਪਾ ਦੇ ਨਵੇਂ ਸਿਆਸੀ ਪੜਾਅ ਦੀ ਮਜ਼ਬੂਤ ਸ਼ੁਰੂਆਤ ਜ਼ਰੂਰ ਕਿਹਾ ਜਾ ਸਕਦਾ ਹੈ। ਇਹ ਕਾਨਫ਼ਰੰਸ ਪਾਰਟੀ ਲਈ ਇੱਕ ਸੰਭਾਵਨਾ ਲੈ ਕੇ ਆਈ ਹੈ—ਹੁਣ ਇਸ ਸੰਭਾਵਨਾ ਨੂੰ ਜਨਤਾ ਦੇ ਭਰੋਸੇ ਵਿੱਚ ਬਦਲਣਾ ਹੈ।
ਬਾਬਾ ਬਕਾਲਾ ਦੀ ਧਰਤੀ ਤੋਂ ਭਾਜਪਾ ਨੇ ਆਪਣੀ ਸੁਤੰਤਰ ਆਵਾਜ਼ ਪੰਜਾਬ ਤੱਕ ਪਹੁੰਚਾਈ ਹੈ। ਹੁਣ ਪੰਜਾਬ ਦੀ ਧਰਤੀ ’ਤੇ ਉਸ ਆਵਾਜ਼ ਦੀ ਗੂੰਜ ਕਿੰਨੀ ਦੂਰ ਤੱਕ ਜਾਂਦੀ ਹੈ, ਇਹ ਆਉਣ ਵਾਲਾ ਸਮਾਂ ਤੈਅ ਕਰੇਗਾ। ਜੇਕਰ ਵੱਡੇ ਇਕੱਠ ਤੋਂ ਪੈਦਾ ਹੋਏ ਉਤਸ਼ਾਹ ਨੂੰ ਕਿਸਾਨੀ ਨਾਲ ਭਰੋਸੇਮੰਦ ਰਿਸ਼ਤੇ, ਪੇਂਡੂ ਪੰਜਾਬ ਨਾਲ ਨਿਰੰਤਰ ਸੰਪਰਕ, ਪੰਥਕ ਵਰਗਾਂ ਨਾਲ ਸੰਵੇਦਨਸ਼ੀਲ ਸੰਵਾਦ, ਨੌਜਵਾਨਾਂ ਲਈ ਮੌਕਿਆਂ ਅਤੇ ਪੰਜਾਬ ਲਈ ਸਪਸ਼ਟ ਵਿਕਾਸ ਦ੍ਰਿਸ਼ਟੀ ਨਾਲ ਜੋੜਿਆ ਗਿਆ ਤਾਂ ਬਾਬਾ ਬਕਾਲਾ ਦੀ ਇਹ ਕਾਨਫ਼ਰੰਸ ਸਿਰਫ਼ ਇੱਕ ਦਿਨ ਦੀ ਸਿਆਸੀ ਘਟਨਾ ਨਹੀਂ ਰਹੇਗੀ, ਸਗੋਂ ਪੰਜਾਬ ਦੀ ਸਿਆਸਤ ਵਿੱਚ ਭਾਜਪਾ ਦੇ ਨਵੇਂ ਅਧਿਆਇ ਦੀ ਬੁਨਿਆਦ ਬਣ ਸਕਦੀ ਹੈ।
ਬਾਬਾ ਬਕਾਲਾ ਦਾ ਸਿਆਸੀ ਸੰਦੇਸ਼ ਸਪਸ਼ਟ ਹੈ—ਵੱਡਾ ਇਕੱਠ ਭਾਜਪਾ ਦੀ ਵਧਦੀ ਸਮਰੱਥਾ ਦਾ ਸੰਕੇਤ ਹੈ; ਪਰ ਅਸਲ ਜਿੱਤ ਉਸ ਦਿਨ ਮੰਨੀ ਜਾਵੇਗੀ ਜਦੋਂ ਇਹ ਭੀੜ ਸਥਾਈ ਜਨ-ਭਰੋਸੇ, ਮਜ਼ਬੂਤ ਸੰਗਠਨ ਅਤੇ ਪੰਜਾਬ ਦੇ ਹਰ ਵਰਗ ਨਾਲ ਡੂੰਘੇ ਰਿਸ਼ਤੇ ਵਿੱਚ ਬਦਲੇਗੀ। ਬੇਸ਼ਕ ਵੱਡਾ ਇਕੱਠ ਭਾਜਪਾ ਲਈ ਨਵੀਂ ਸੰਭਾਵਨਾ ਬਣਿਆ ਹੈ, ਪਰ ਉਸ ਸੰਭਾਵਨਾ ਨੂੰ ਸਥਾਈ ਜਨਤਕ ਅਤੇ ਸੰਗਠਨਾਤਮਿਕ ਤਾਕਤ ਵਿੱਚ ਬਦਲਣਾ ਹੁਣ ਸਭ ਤੋਂ ਵੱਡੀ ਕਸੌਟੀ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ
ਬੁਲਾਰਾ, ਪੰਜਾਬ ਭਾਜਪਾ, 9781355522
——————————————————————————————————————————-
बाबा बकाला से भाजपा का नया राजनीतिक संकेत: बड़े जुटान के बाद अब ज़मीन पर ताकत दिखाने की कसौटी
प्रो. सरचंद सिंह खियाला
राखड़ पुन्निया के अवसर पर बाबा बकाला साहिब की धरती पर भाजपा द्वारा आयोजित पहली स्वतंत्र राजनीतिक कांफ्रेंस पंजाब की राजनीति में केवल एक और रैली बनकर नहीं रह गई। इसने राज्य की बदलती राजनीतिक तस्वीर में एक नया रंग भरने के साथ यह संकेत दिया है कि भाजपा अब पंजाब में अपनी पुरानी गठबंधन-केंद्रित भूमिका से आगे बढ़कर अपनी स्वतंत्र राजनीतिक पहचान, अपना जनाधार और अपनी संगठनात्मक ताकत खड़ी करने के चरण में काफी आगे बढ़ चुकी है।
अकाली दल के साथ लंबे समय तक रहे गठबंधन के दौर में पंजाब में भाजपा की राजनीतिक सक्रियता मुख्य रूप से निर्धारित 23 विधानसभा क्षेत्रों और साझा राजनीतिक मंच तक सीमित रही थी। उस समय पंजाब की राजनीति में भाजपा की अपनी स्वतंत्र पहचान की अपेक्षा गठबंधन की साझा राजनीतिक पहचान अधिक दिखाई देती थी। बाबा बकाला में अलग मंच लगाना उस पुराने राजनीतिक दौर से आगे बढ़ने का स्पष्ट संकेत है।
इस कदम का महत्व केवल इसलिए नहीं है कि यह पहली स्वतंत्र कांफ्रेंस थी, बल्कि इसलिए भी है कि इसके लिए पंजाब की ऐसी धरती को चुना गया, जो सिख इतिहास, पंथक परंपरा और पंजाबी सामाजिक चेतना में विशेष स्थान रखती है। राखड़ पुन्निया के अवसर पर बाबा बकाला में राजनीतिक उपस्थिति दर्ज कराना अपने आप में यह संदेश देने का प्रयास है कि भाजपा पंजाब को केवल एक चुनावी इकाई के रूप में नहीं, बल्कि अपनी गहरी ऐतिहासिक, धार्मिक, सांस्कृतिक और सामाजिक पहचान वाले प्रदेश के रूप में समझने और उसके साथ संवाद स्थापित करने का प्रयास कर रही है।
कांफ्रेंस की सबसे उल्लेखनीय उपलब्धि केवल जुटान का आकार नहीं, बल्कि इससे पार्टी के भीतर पैदा हुआ आत्मविश्वास और राजनीतिक उत्साह है। कार्यक्रम का वातावरण शांतिपूर्ण, अनुशासित और सुव्यवस्थित रहा। लंबे समय से राजनीतिक चुनौतियों का सामना कर रहे कार्यकर्ताओं के लिए यह जुटान मनोवैज्ञानिक रूप से भी महत्वपूर्ण रहा। उन्हें यह महसूस हुआ कि पार्टी अब पंजाब में केवल अपनी उपस्थिति दर्ज कराने के लिए नहीं, बल्कि अपने बलबूते पर बड़े स्तर पर अपनी बात रखने की क्षमता हासिल कर रही है।
मीडिया में भी कांफ्रेंस को केवल भीड़ या शक्ति प्रदर्शन के रूप में नहीं देखा गया। इसे 2027 के विधानसभा चुनावों से पहले भाजपा की राजनीतिक दिशा और संगठनात्मक तैयारी के संकेत के रूप में चर्चा मिली। विशेष रूप से ग्रामीण पंजाब में पार्टी की बढ़ती सक्रियता, किसानों के साथ नए सिरे से संवाद और पंथक क्षेत्रों में पहुंच बनाने के प्रयास को इसके महत्वपूर्ण पहलुओं के रूप में देखा गया।
स्थानीय स्तर पर मिल रही प्रतिक्रिया भी इस दृष्टि से ध्यान देने योग्य है कि यदि भाजपा गांवों, धार्मिक स्थलों और ऐतिहासिक मेलों में इसी प्रकार लगातार अपनी मौजूदगी बढ़ाती रही, तो उसकी पारंपरिक शहरी पार्टी वाली छवि में बदलाव आ सकता है। पंजाब की राजनीति में यह बदलाव छोटी बात नहीं होगी, क्योंकि राज्य की चुनावी राजनीति में ग्रामीण समाज, किसान और पंथक भावनाओं की भूमिका हमेशा निर्णायक रही है।
कुछ स्थानीय प्रतिक्रियाओं में यह बात भी सामने आई कि कांग्रेस, अकाली दल और आम आदमी पार्टी को अवसर देने के बाद अब भाजपा को भी एक विकल्प के रूप में परखा जा सकता है। कुछ लोगों ने यह भावना भी व्यक्त की कि वे भाजपा के प्रति सहानुभूति या सहमति रखते हैं, लेकिन अपनी राजनीतिक पसंद को किसी ‘डर’ के कारण सार्वजनिक रूप से व्यक्त करने में संकोच करते हैं। ऐसी ‘खामोश सहमति’ को चुनावी समर्थन का अंतिम प्रमाण नहीं माना जा सकता, लेकिन राजनीति में लोगों की चुप्पी भी कई बार बदलती मनोवृत्ति का संकेत होती है। इसकी वास्तविक परीक्षा अब निरंतर जनसंपर्क और चुनावी प्रक्रिया में होगी।
इस पूरे घटनाक्रम के पीछे प्रदेश नेतृत्व और संगठन की लंबे समय से चल रही जमीनी मेहनत को नजरअंदाज नहीं किया जा सकता। प्रदेश अध्यक्ष केवल सिंह ढिल्लों द्वारा पंजाब के स्थानीय मुद्दों को पार्टी के राजनीतिक नैरेटिव से जोड़ने और संगठन को लगातार सक्रिय रखने की भूमिका के साथ संगठन मंत्री श्रीनिवासुलु द्वारा गांवों, मंडलों और बूथ स्तर तक की जा रही मेहनत ने ऐसे जुटान के लिए जमीन तैयार करने में भूमिका निभाई है। इसलिए बाबा बकाला की कांफ्रेंस को एक दिन की तैयारी नहीं, बल्कि लंबे समय की संगठनात्मक मेहनत का प्रकटीकरण माना जाना चाहिए।
कांफ्रेंस में किसानों को मिली प्राथमिकता भाजपा की पंजाब संबंधी रणनीति का एक और महत्वपूर्ण पक्ष रही। केंद्रीय कृषि मंत्री शिवराज सिंह चौहान की मौजूदगी और किसान हितों की रक्षा संबंधी दिए गए भरोसे ने इस संवाद को राजनीतिक महत्व दिया। भविष्य के व्यापारिक समझौतों में किसान हितों को प्राथमिकता देने का संदेश भी इसी प्रयास का हिस्सा रहा।
लेकिन पंजाब के किसान के साथ रिश्ता केवल बयानों से नहीं, भरोसे से बनेगा; और भरोसा निरंतर संवाद से बनेगा। कर्ज, खेती की लागत, आय, मंडी व्यवस्था, फसल विविधीकरण, पानी और कृषि की दीर्घकालिक आर्थिक स्थिरता जैसे मुद्दों पर गांव स्तर तक पहुंच बनानी होगी। बाबा बकाला के मंच ने एक दरवाजा खोला है; अब उस दरवाजे से किसान के खेत और घर तक पहुंच बनाना असली चुनौती है।
पंथक दृष्टि से भी बाबा बकाला का राजनीतिक संदेश महत्वपूर्ण है। सिख गुरु साहिबान, सिख इतिहास, पंजाब की विरासत और सिख समाज के योगदान का उल्लेख भाजपा के नैरेटिव को पंजाब की ऐतिहासिक और सांस्कृतिक चेतना से जोड़ने के प्रयास के रूप में देखा गया। लेकिन पंथक क्षेत्र में स्वीकार्यता केवल ऐतिहासिक संदर्भों से नहीं मिलेगी। इसके लिए विद्वानों, धार्मिक व्यक्तित्वों, सामाजिक संस्थाओं और विभिन्न पंथक वर्गों के साथ निरंतर तथा संवेदनशील संवाद की आवश्यकता होगी। पंजाब के दिल को समझने के लिए पंजाब की भावनाओं को सुनने का प्रयास भाजपा में अब अधिक स्पष्ट दिखाई देता है।
इसके साथ ही नशा, गैंगस्टरवाद, कानून-व्यवस्था, बेरोजगारी, पंजाब का कर्ज, उद्योग, निवेश, विकास और युवाओं के भविष्य जैसे मुद्दों पर आम आदमी पार्टी सरकार को घेरते हुए भाजपा ने जन-केंद्रित राजनीतिक नैरेटिव बनाने का प्रयास किया। ये मुद्दे पंजाब के हर उस परिवार की चिंता से जुड़े हैं, जो अपने बच्चों के लिए सुरक्षित भविष्य, रोजगार और सम्मानजनक जीवन चाहता है।
इसलिए अगला सवाल केवल यह नहीं होगा कि सरकार कहां विफल रही; सवाल यह भी होगा कि भाजपा पंजाब के लिए क्या करेगी? पंजाब के कर्ज से लेकर कृषि तक, उद्योग से निवेश तक, युवाओं के रोजगार से नशामुक्ति तक और शिक्षा, स्वास्थ्य तथा कानून-व्यवस्था से लेकर बुनियादी ढांचे तक एक स्पष्ट ‘विकसित पंजाब रोडमैप’ पेश करना पार्टी के वैकल्पिक नैरेटिव को और मजबूत कर सकता है।
हरियाणा के मुख्यमंत्री नायब सिंह सैनी द्वारा हरियाणा की कार्यप्रणाली का उल्लेख भी इसी तुलनात्मक विकास की चर्चा को आगे बढ़ाने का प्रयास था। केंद्र और राज्य के बीच सहयोग, निवेश, बुनियादी ढांचे और प्रशासनिक कार्यक्षमता को विकास के साथ जोड़ा गया। लेकिन पंजाब के लिए किसी भी मॉडल की बात करते समय पंजाब की अपनी कृषि, औद्योगिक, आर्थिक और सामाजिक वास्तविकताओं को केंद्र में रखना आवश्यक होगा।
बाबा बकाला के अलग मंच ने अकाली दल के साथ भाजपा के भविष्य के राजनीतिक समीकरणों को लेकर भी चर्चा तेज कर दी है। इसे फिलहाल किसी अंतिम राजनीतिक निर्णय के रूप में देखने के बजाय अपनी स्वतंत्र ताकत को परखने और भविष्य की राजनीतिक बातचीत में अपनी स्थिति मजबूत करने की रणनीति के रूप में देखना अधिक उचित होगा। राजनीति में अपनी ताकत का पता होना किसी भी गठबंधन या भविष्य के समीकरण में पार्टी की स्थिति को मजबूत करता है।
लेकिन बाबा बकाला की सबसे बड़ी कसौटी अब शुरू होती है। बड़ा जुटान इतिहास बन सकता है, मीडिया की चर्चा राजनीतिक माहौल बदल सकती है और कार्यकर्ताओं का उत्साह संगठन को गति दे सकता है; लेकिन चुनावी ताकत गांवों, मंडलों और बूथों में बनती है। इसलिए कांफ्रेंस के बाद सबसे जरूरी काम नए बने संपर्कों को संगठन से जोड़ना, किसानों तक लगातार पहुंच बनाना, पंथक और सामाजिक वर्गों के साथ संवाद बढ़ाना, युवाओं और रोजगार के मुद्दों को जमीनी अभियान का हिस्सा बनाना और पंजाब के लिए ठोस विकास विजन को लोगों तक पहुंचाना होगा।
2027 के विधानसभा चुनावों के संदर्भ में बाबा बकाला को तत्काल ‘टर्निंग पॉइंट’ करार देना शायद जल्दबाजी होगी, लेकिन इसे पंजाब भाजपा के नए राजनीतिक चरण की मजबूत शुरुआत जरूर कहा जा सकता है। यह कांफ्रेंस पार्टी के लिए एक संभावना लेकर आई है—अब इस संभावना को जनता के विश्वास में बदलना है।
बाबा बकाला की धरती से भाजपा ने अपनी स्वतंत्र आवाज पंजाब तक पहुंचाई है। अब पंजाब की धरती पर उस आवाज की गूंज कितनी दूर तक जाती है, यह आने वाला समय तय करेगा। यदि बड़े जुटान से पैदा हुए उत्साह को किसानों के साथ भरोसेमंद रिश्ते, ग्रामीण पंजाब के साथ निरंतर संपर्क, पंथक वर्गों के साथ संवेदनशील संवाद, युवाओं के लिए अवसरों और पंजाब के लिए स्पष्ट विकास दृष्टि से जोड़ा गया, तो बाबा बकाला की यह कांफ्रेंस केवल एक दिन की राजनीतिक घटना नहीं रहेगी, बल्कि पंजाब की राजनीति में भाजपा के नए अध्याय की बुनियाद बन सकती है।
बाबा बकाला का राजनीतिक संदेश स्पष्ट है—बड़ा जुटान भाजपा की बढ़ती क्षमता का संकेत है; लेकिन वास्तविक जीत उस दिन मानी जाएगी, जब यह भीड़ स्थायी जन-विश्वास, मजबूत संगठन और पंजाब के हर वर्ग के साथ गहरे रिश्ते में बदल जाएगी। बेशक, बड़ा जुटान भाजपा के लिए नई संभावना बनकर उभरा है, लेकिन उस संभावना को स्थायी जनसमर्थन और संगठनात्मक ताकत में बदलना अब सबसे बड़ी कसौटी है।
प्रो. सरचंद सिंह खियाला
प्रवक्ता, पंजाब भाजपा

Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.