‘क्लीन पंजाब, प्राउड पंजाब’: 29 अगस्त से 7 सितंबर तक 10 दिन का खास सफ़ाई अभियान शुरू किया जाएगा, जिसमें कचरे के हॉटस्पॉट को खत्म करने पर ध्यान केंद्रित
सफ़ाई सिर्फ़ सफ़ाई कर्मचारियों की ज़िम्मेदारी नहीं हो सकती: हरजोत सिंह बैंस
मिशन क्लीन पंजाब का मकसद टिकाऊ सफ़ाई सिस्टम और रेगुलर मॉनिटरिंग सुनिश्चित करना है: हरजोत सिंह बैंस
एक हेल्दी पंजाब बनाने के लिए सफ़ाई ज़रूरी है, क्योंकि सफ़ाई अपने आस-पास के लोगों को बीमारियों से बचाती है: डॉ. बलबीर सिंह
सफ़ाई अभियान को कायम रखने के लिए जनता का सहयोग ज़रूरी: कुलतार सिंह संधवां

चंडीगढ़ 29 अगस्त: पंजाब के शहरों को साफ़, हरा-भरा और हेल्दी बनाने के मकसद से, भगवंत मान सरकार ने आज राज्य के शहरी इलाकों में ‘मिशन क्लीन पंजाब’ अभियान शुरू किया। 29 अगस्त से 7 सितंबर तक चलने वाले इस 10 दिन के खास सफाई अभियान के तहत, कैबिनेट मंत्री, विधायक, मेयर, नगर पार्षद और बड़े अधिकारी हर सुबह खुद जाकर सफाई के इंतज़ामों का जायज़ा ले रहे हैं और सफाई के काम को तेज़ कर रहे हैं।
‘क्लीन पंजाब, प्राउड पंजाब’ के संकल्प पर आधारित यह अभियान खास तौर पर उन जगहों (कचरे के हॉटस्पॉट) की पहचान करके उन्हें हटाने पर फोकस करेगा, जहाँ बार-बार कचरा फेंका जाता है। खास टीमें इन जगहों को अच्छी तरह से साफ करेंगी, साथ ही यह भी पक्का करेंगी कि वहाँ दोबारा कचरा जमा न हो।
हरजोत सिंह बैंस ने नंगल में सफाई अभियान का किया नेतृत्व
स्थानीय निकाय मंत्री हरजोत सिंह बैंस ने श्री आनंदपुर साहिब के नंगल में इस अभियान को लीड किया। उन्होंने खुद सफाई की गतिविधियों में हिस्सा लिया और सफाई कर्मचारियों और स्थानीय लोगों से बातचीत की।

इस बीच, स्थानीय निकाय मंत्री ने कहा कि ‘मिशन क्लीन पंजाब’ अभियान पंजाब सरकार का अपने लोगों को एक साफ और हेल्दी शहर देने का कमिटमेंट दिखाता है। उन्होंने कहा, “सफ़ाई की ज़िम्मेदारी सिर्फ़ सफ़ाई कर्मचारियों की नहीं हो सकती, बल्कि आम नागरिकों, दुकानदारों और लोकल कम्युनिटी को भी अपने आस-पास की जगह को साफ़ रखने के लिए इसमें बढ़-चढ़कर हिस्सा लेना चाहिए।”
मंत्री हरजोत सिंह बैंस ने कहा, “यह अभियान सिर्फ़ एक बार की सफ़ाई तक सीमित नहीं रहेगा, बल्कि इसका फ़ोकस एक टिकाऊ सफ़ाई सिस्टम बनाने पर होगा, जिसमें रेगुलर मॉनिटरिंग और बार-बार कचरा डंप करने वाली जगहों पर कार्रवाई होगी।” उन्होंने नागरिकों से प्रशासन के साथ सहयोग करने और सार्वजनिक जगहों पर कचरा न फेंकने की भी अपील की।
स्पीकर कुलतार सिंह संधवां ने कोटकपूरा में सफाई कर्मचारियों को सम्मानित किया
पंजाब विधानसभा स्पीकर कुलतार सिंह संधवां ने भी कोटकपूरा में इस अभियान की शुरुआत की। यहां, उन्होंने शहर को साफ रखने में योगदान देने वाले सफाई कर्मचारियों को सम्मानित किया और बाद में उनके साथ सफाई के काम में शामिल हुए। उन्होंने कहा, “मिशन क्लीन पंजाब के तहत, कोटकपूरा और फरीदकोट जिले के दूसरे हिस्सों में सेकेंडरी वेस्ट कलेक्शन सेंटर और कचरा डंपिंग पॉइंट की पूरी सफाई की जाएगी। यह अभियान न केवल सफाई कर्मचारियों बल्कि जिला प्रशासन, नगर परिषदों और सभी संबंधित विभागों के अधिकारियों की मिली-जुली कोशिश है।”

स्पीकर कुलतार सिंह संधवां ने कहा, “अलग-अलग वार्ड में तैनात सफाई कर्मचारियों और उनके साथ काम करने वाले उनके साथियों/सुपरवाइजरों की लिस्ट तैयार कर ली गई है और ज़्यादा पारदर्शी और अकाउंटेबिलिटी पक्का करने के लिए इसे सरकारी पोर्टल पर उपलब्ध कराया जाएगा।”
लोगों से सफाई अभियान में सक्रिय रूप से हिस्सा लेने की अपील करते हुए, कुलतार सिंह संधवां ने कहा कि इस अभियान के नतीजे इसके पूरा होने के बाद भी बने रहें, यह पक्का करने के लिए जनता का सपोर्ट ज़रूरी है।
पूरा पंजाब अभियान में शामिल हुआ: मंत्रियों और विधायकों ने संभाली कमान
राज्य स्तर के इस अभियान में कई शहरों में मंत्रियों और चुने हुए प्रतिनिधियों ने सक्रिय रूप से हिस्सा लिया, जहाँ पब्लिक प्रतिनिधियों ने खुद सफाई एक्टिविटी में हिस्सा लिया और ग्राउंड स्तर पर सफाई के इंतज़ाम का निरीक्षण किया।

स्वास्थ्य मंत्री डॉ. बलबीर सिंह ने पटियाला के थापर चौक पर खुद सफाई करके अभियान को लीड किया। सफाई और पब्लिक हेल्थ के बीच लिंक पर ज़ोर देते हुए, डॉ. बलबीर सिंह ने कहा कि गंदगी और कूड़े के ढेर कई बीमारियों के फैलने की वजह हैं।
कैबिनेट मंत्री मोहिंदर भगत ने जालंधर में नकोदर चौक के पास सफाई अभियान में हिस्सा लिया, जबकि कैबिनेट मंत्री हरभजन सिंह ईटीओ ने जंडियाला गुरु में नगर परिषद अध्यक्ष, पार्षदों और सफाई कर्मचारियों के साथ अभियान का नेतृत्व किया। हरभजन सिंह ईटीओ ने निवासियों और दुकानदारों से अपील की कि वे सफाई बनाए रखना एक साझा नागरिक जिम्मेदारी समझें।
कैबिनेट मंत्री तरुणप्रीत सिंह सौंध ने खन्ना नगर परिषद कार्यालय से सफाई अभियान की शुरुआत की, जबकि विधायक कुलजीत सिंह रंधावा ने बलटाना (ज़ीरकपुर) में नगर पार्षदों, वार्ड इंचार्जों और अधिकारियों के साथ अभियान की शुरुआत की। ज़ीरकपुर को साफ और कूड़ा-मुक्त बनाने के संदेश के साथ अभियान को आगे बढ़ाया गया।
अमृतसर में, विधायक डॉ. अजय गुप्ता और मेयर जतिंदर पाल सिंह मोती भाटिया ने सफाई अभियान का नेतृत्व किया। फतेहगढ़ साहिब में, विधायक एडवोकेट लखबीर सिंह राय ने सरहिंद नगर परिषद द्वारा शुरू किए गए अभियान का नेतृत्व किया।
विधायक नरिंदर कौर भारज ने संगरूर में खंडा चौक से हरिपुरा होते हुए पुनिया टावर तक के रास्ते पर सफाई अभियान में हिस्सा लिया और भवानीगढ़ में तूर पत्ती पार्क में भी अभियान में शामिल हुईं।
मोगा में विधायक डॉ. अमनदीप कौर अरोड़ा और डिप्टी कमिश्नर सागर सेतिया ने सफ़ाई अभियान को लीड किया। विधायक रूपिंदर सिंह हैप्पी और एसडीएम दीपजोत कौर ने बस्सी पठाना में अभियान का इंस्पेक्शन किया, जबकि सांसद डॉ. राज कुमार चब्बेवाल ने फगवाड़ा में सफ़ाई के काम की देखरेख की।
अजनाला में विधायक कुलदीप सिंह धालीवाल ने सफ़ाई अभियान को लीड किया, जिसमें एसडीएम, ईओ और आप वॉलंटियर्स ने हिस्सा लिया। अभियान के दौरान अलग-अलग जगहों से कचरे के ढेर हटाए गए।
लोग M-Seva ऐप के ज़रिए कचरे वाली जगहों की रिपोर्ट कर सकते हैं
पंजाब सरकार ने ‘मिशन क्लीन पंजाब’ में आम जनता से भी एक्टिव सहयोग मांगा है। नागरिक M-Seva ऐप के ज़रिए अपने इलाके में कचरे और गंदी जगहों की तस्वीरें भेज सकेंगे, जिससे प्रशासन को प्रॉब्लम वाली जगहों को पहचानने और समय पर एक्शन लेने में मदद मिलेगी।
सरकार ने लोगों से अपील की है कि वे पब्लिक जगहों पर कचरा न फेंकें और अपने घरों और बिज़नेस की जगहों के आसपास सफ़ाई बनाए रखने में म्युनिसिपल कॉर्पोरेशन/काउंसिल का सहयोग करें।
‘मिशन क्लीन पंजाब’ अभियान का मकसद सिर्फ 10 दिनों के लिए शहरों को साफ करना नहीं है, बल्कि शहरी सफाई सिस्टम को मजबूत करना और पूरे पंजाब में हमेशा के लिए सफाई का कल्चर बनाना है।
———————————————————————————————————————-
‘ਮਿਸ਼ਨ ਕਲੀਨ ਪੰਜਾਬ’: ਭਗਵੰਤ ਮਾਨ ਸਰਕਾਰ ਵੱਲੋਂ ਸੂਬਾ ਪੱਧਰੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ,ਮੰਤਰੀਆਂ, ਵਿਧਾਇਕਾਂ, ਮੇਅਰਾਂ ਅਤੇ ਕੌਂਸਲਰਾਂ ਨੇ ਸੂਬੇ ਭਰ ਵਿੱਚ ਸੰਭਾਲੀ ਕਮਾਨ
‘ਸਾਫ਼ ਪੰਜਾਬ, ਮਾਣਮੱਤਾ ਪੰਜਾਬ’: 29 ਅਗਸਤ ਤੋਂ 7 ਸਤੰਬਰ ਤੱਕ ਚਲਾਈ ਜਾਵੇਗੀ ਵਿਸ਼ੇਸ਼ 10 ਦਿਨਾਂ ਦੀ ਸਫਾਈ ਮੁਹਿੰਮ, ਕੂੜੇ ਦੇ ਕਮਜ਼ੋਰ ਬਿੰਦੂਆਂ ਨੂੰ ਖਤਮ ਕਰਨ ‘ਤੇ ਧਿਆਨ ਕੇਂਦਰਿਤ
ਸਫ਼ਾਈ ਸਿਰਫ਼ ਸਫ਼ਾਈ ਸੇਵਕਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੋ ਸਕਦੀ: ਹਰਜੋਤ ਸਿੰਘ ਬੈਂਸ
ਮਿਸ਼ਨ ਕਲੀਨ ਪੰਜਾਬ ਦਾ ਮਕਸਦ ਟਿਕਾਊ ਸਫ਼ਾਈ ਪ੍ਰਣਾਲੀ ਅਤੇ ਨਿਯਮਤ ਨਿਗਰਾਨੀ ਨਿਸ਼ਚਿਤ ਕਰਨਾ ਹੈ: ਹਰਜੋਤ ਸਿੰਘ ਬੈਂਸ
ਸਿਹਤਮੰਦ ਪੰਜਾਬ ਦੇ ਨਿਰਮਾਣ ਲਈ ਸਫ਼ਾਈ ਬਹੁਤ ਜ਼ਰੂਰੀ, ਕਿਉਂਕਿ ਸਫਾਈ ਆਲੇ-ਦੁਆਲੇ ਦੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਂਦੀ ਹੈ: ਡਾ. ਬਲਬੀਰ ਸਿੰਘ
ਸਫ਼ਾਈ ਮੁਹਿੰਮ ਨੂੰ ਕਾਇਮ ਰੱਖਣ ਲਈ ਜਨਤਾ ਦਾ ਸਹਿਯੋਗ ਲਾਜ਼ਮੀ: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ 29 ਅਗਸਤ: ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਭਗਵੰਤ ਮਾਨ ਸਰਕਾਰ ਨੇ ਅੱਜ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ 10 ਦਿਨਾਂ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਕੈਬਨਿਟ ਮੰਤਰੀ, ਵਿਧਾਇਕ, ਮੇਅਰ, ਨਗਰ ਕੌਂਸਲਰ ਅਤੇ ਸੀਨੀਅਰ ਅਧਿਕਾਰੀ ਰੋਜ਼ਾਨਾ ਸਵੇਰੇ ਖੁਦ ਮੈਦਾਨ ਵਿੱਚ ਉਤਰ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਸਫ਼ਾਈ ਕਾਰਜਾਂ ਨੂੰ ਤੇਜ਼ ਕਰ ਰਹੇ ਹਨ।
‘ਸਾਫ਼ ਪੰਜਾਬ, ਮਾਣਮੱਤਾ ਪੰਜਾਬ’ ਦੇ ਸੰਕਲਪ ‘ਤੇ ਆਧਾਰਿਤ ਇਹ ਮੁਹਿੰਮ ਖਾਸ ਤੌਰ ‘ਤੇ ਉਨ੍ਹਾਂ ਥਾਵਾਂ (ਕੂੜੇ ਦੇ ਨਾਜ਼ੁਕ ਪੁਆਇੰਟਾਂ) ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ‘ਤੇ ਕੇਂਦਰਿਤ ਹੋਵੇਗੀ ਜਿੱਥੇ ਬਾਰ-ਬਾਰ ਕੂੜਾ ਸੁੱਟਿਆ ਜਾਂਦਾ ਹੈ। ਵਿਸ਼ੇਸ਼ ਟੀਮਾਂ ਵੱਲੋਂ ਇਹਨਾਂ ਥਾਵਾਂ ਦੀ ਡੂੰਘਾਈ ਨਾਲ ਸਫ਼ਾਈ ਕੀਤੀ ਜਾਵੇਗੀ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਉੱਥੇ ਦੁਬਾਰਾ ਕੂੜਾ ਇਕੱਠਾ ਨਾ ਹੋਵੇ।
ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ
ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨੰਗਲ ਵਿਖੇ ਇਸ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਖੁਦ ਸਫ਼ਾਈ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਸਫ਼ਾਈ ਸੇਵਕਾਂ ਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਪੰਜਾਬ ਸਰਕਾਰ ਦੀ ਆਪਣੇ ਲੋਕਾਂ ਨੂੰ ਸਾਫ਼-ਸੁਥਰੇ ਅਤੇ ਸਿਹਤਮੰਦ ਸ਼ਹਿਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਅੱਗੇ ਕਿਹਾ, “ਸਫ਼ਾਈ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਸੇਵਕਾਂ ਦੀ ਹੀ ਨਹੀਂ ਹੋ ਸਕਦੀ, ਸਗੋਂ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਆਮ ਨਾਗਰਿਕਾਂ, ਦੁਕਾਨਦਾਰਾਂ ਅਤੇ ਸਥਾਨਕ ਭਾਈਚਾਰੇ ਨੂੰ ਵੀ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।”
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਮੁਹਿੰਮ ਸਿਰਫ਼ ਇੱਕ ਵਾਰ ਦੀ ਸਫ਼ਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਿਯਮਤ ਨਿਗਰਾਨੀ ਅਤੇ ਬਾਰ-ਬਾਰ ਕੂੜਾ ਸੁੱਟਣ ਵਾਲੀਆਂ ਥਾਵਾਂ ਵਿਰੁੱਧ ਕਾਰਵਾਈ ਦੇ ਨਾਲ ਇੱਕ ਟਿਕਾਊ ਸਫ਼ਾਈ ਪ੍ਰਣਾਲੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗੀ।” ਉਨ੍ਹਾਂ ਨਾਗਰਿਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਜਨਤਕ ਥਾਵਾਂ ‘ਤੇ ਕੂੜਾ ਨਾ ਸੁੱਟਣ ਦੀ ਅਪੀਲ ਵੀ ਕੀਤੀ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਸਫ਼ਾਈ ਸੇਵਕਾਂ ਦਾ ਕੀਤਾ ਸਨਮਾਨ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕੋਟਕਪੂਰਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇੱਥੇ ਉਨ੍ਹਾਂ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਯੋਗਦਾਨ ਪਾਉਣ ਲਈ ਸਫ਼ਾਈ ਸੇਵਕਾਂ ਦਾ ਸਨਮਾਨ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਮਿਲ ਕੇ ਸਫ਼ਾਈ ਕਾਰਜਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ, “ਮਿਸ਼ਨ ਕਲੀਨ ਪੰਜਾਬ ਤਹਿਤ ਕੋਟਕਪੂਰਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਸੈਕੰਡਰੀ ਵੇਸਟ ਕਲੈਕਸ਼ਨ ਸੈਂਟਰਾਂ ਅਤੇ ਕੂੜਾ ਡੰਪਿੰਗ ਪੁਆਇੰਟਾਂ ਦੀ ਵਿਆਪਕ ਸਫ਼ਾਈ ਕੀਤੀ ਜਾਵੇਗੀ। ਇਹ ਮੁਹਿੰਮ ਇੱਕ ਸਮੂਹਿਕ ਯਤਨ ਹੈ ਜਿਸ ਵਿੱਚ ਸਿਰਫ਼ ਸਫ਼ਾਈ ਸੇਵਕ ਹੀ ਨਹੀਂ ਬਲਕਿ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲਾਂ ਅਤੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ।”
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ, “ਵੱਖ-ਵੱਖ ਵਾਰਡਾਂ ਵਿੱਚ ਤਾਇਨਾਤ ਸਫ਼ਾਈ ਸੇਵਕਾਂ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਮੇਟਾਂ/ਸੁਪਰਵਾਈਜ਼ਰਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਇਹਨਾਂ ਨੂੰ ਸਰਕਾਰੀ ਪੋਰਟਲ ‘ਤੇ ਉਪਲਬਧ ਕਰਵਾਇਆ ਜਾਵੇਗਾ।”
ਨਿਵਾਸੀਆਂ ਨੂੰ ਸਫ਼ਾਈ ਅੰਦੋਲਨ ਵਿੱਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿ ਇਸ ਮੁਹਿੰਮ ਦੇ ਨਤੀਜੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਵੀ ਬਰਕਰਾਰ ਰਹਿਣ।
ਸਾਰਾ ਪੰਜਾਬ ਮੁਹਿੰਮ ਨਾਲ ਜੁੜਿਆ: ਮੰਤਰੀਆਂ ਅਤੇ ਵਿਧਾਇਕਾਂ ਨੇ ਸੰਭਾਲੀ ਕਮਾਨ
ਇਸ ਸੂਬਾ ਪੱਧਰੀ ਮੁਹਿੰਮ ਦੌਰਾਨ ਅਨੇਕਾਂ ਸ਼ਹਿਰਾਂ ਵਿੱਚ ਮੰਤਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿੱਥੇ ਲੋਕ ਨੁਮਾਇੰਦਿਆਂ ਨੇ ਖੁਦ ਸਫ਼ਾਈ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਜ਼ਮੀਨੀ ਪੱਧਰ ‘ਤੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ ਕੀਤਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਥਾਪਰ ਚੌਂਕ ਵਿਖੇ ਆਪ ਸਫ਼ਾਈ ਸੇਵਾ ਨਿਭਾ ਕੇ ਮੁਹਿੰਮ ਦੀ ਅਗਵਾਈ ਕੀਤੀ। ਡਾ. ਬਲਬੀਰ ਸਿੰਘ ਨੇ ਸਫ਼ਾਈ ਅਤੇ ਜਨਤਕ ਸਿਹਤ ਵਿਚਕਾਰ ਸਬੰਧਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਗੰਦਗੀ ਅਤੇ ਕੂੜੇ ਦੇ ਢੇਰ ਕਈ ਬੀਮਾਰੀਆਂ ਦੇ ਫੈਲਣ ਦਾ ਕਾਰਨ ਬਣਦੇ ਹਨ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਦੇ ਨਕੋਦਰ ਚੌਂਕ ਨੇੜੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ, ਜਦਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿੱਚ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ ਅਤੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਮੁਹਿੰਮ ਦੀ ਅਗਵਾਈ ਕੀਤੀ। ਹਰਭਜਨ ਸਿੰਘ ਈਟੀਓ ਨੇ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਸਫ਼ਾਈ ਬਣਾਏ ਰੱਖਣ ਨੂੰ ਸਾਂਝੀ ਨਾਗਰਿਕ ਜ਼ਿੰਮੇਵਾਰੀ ਸਮਝਣ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਖੰਨਾ ਨਗਰ ਕੌਂਸਲ ਦਫ਼ਤਰ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ, ਜਦਕਿ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬਲਟਾਣਾ (ਜ਼ੀਰਕਪੁਰ) ਵਿਖੇ ਨਗਰ ਕੌਂਸਲਰਾਂ, ਵਾਰਡ ਇੰਚਾਰਜਾਂ ਅਤੇ ਅਧਿਕਾਰੀਆਂ ਨਾਲ ਮੁਹਿੰਮ ਦਾ ਆਗਾਜ਼ ਕੀਤਾ। ਇਹ ਮੁਹਿੰਮ ਜ਼ੀਰਕਪੁਰ ਨੂੰ ਸਾਫ਼-ਸੁਥਰਾ ਅਤੇ ਕੂੜਾ-ਮੁਕਤ ਬਣਾਉਣ ਦੇ ਸੰਦੇਸ਼ ਨਾਲ ਅੱਗੇ ਵਧਾਈ ਗਈ।
ਅੰਮ੍ਰਿਤਸਰ ਵਿੱਚ ਵਿਧਾਇਕ ਡਾ. ਅਜੇ ਗੁਪਤਾ ਅਤੇ ਮੇਅਰ ਜਤਿੰਦਰ ਪਾਲ ਸਿੰਘ ਮੋਤੀ ਭਾਟੀਆ ਨੇ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਫ਼ਤੇਹਗੜ੍ਹ ਸਾਹਿਬ ਵਿੱਚ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਨਗਰ ਕੌਂਸਲ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਨੇਤਾਤਵ ਕੀਤਾ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਿੱਚ ਖੰਡਾ ਚੌਂਕ ਤੋਂ ਹਰੀਪੁਰਾ ਹੁੰਦੇ ਹੋਏ ਪੂਨੀਆ ਟਾਵਰ ਤੱਕ ਦੇ ਰੂਟ ‘ਤੇ ਸਫ਼ਾਈ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਭਵਾਨੀਗੜ੍ਹ ਦੇ ਤੂਰ ਪੱਤੀ ਪਾਰਕ ਵਿਖੇ ਵੀ ਮੁਹਿੰਮ ਵਿੱਚ ਸ਼ਾਮਲ ਹੋਏ।
ਮੋਗਾ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ ਸਾਗਰ ਸੇਟੀਆ ਨੇ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਵਿਧਾਇਕ ਰੂਪਿੰਦਰ ਸਿੰਘ ਹੈਪੀ ਅਤੇ ਐਸਡੀਐਮ ਦੀਪਜੋਤ ਕੌਰ ਨੇ ਬੱਸੀ ਪਠਾਣਾ ਵਿੱਚ ਮੁਹਿੰਮ ਦਾ ਨਿਰੀਖਣ ਕੀਤਾ, ਜਦਕਿ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿੱਚ ਸਫ਼ਾਈ ਕਾਰਜਾਂ ਦੀ ਨਿਗਰਾਨੀ ਕੀਤੀ।
ਅਜਨਾਲਾ ਵਿੱਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ, ਜਿਸ ਵਿੱਚ ਐਸਡੀਐਮ, ਈਓ ਅਤੇ ਆਪ ਵਲੰਟੀਅਰਾਂ ਨੇ ਭਾਗ ਲਿਆ। ਮੁਹਿੰਮ ਦੌਰਾਨ ਵੱਖ-ਵੱਖ ਥਾਵਾਂ ਤੋਂ ਕੂੜੇ ਦੇ ਢੇਰ ਹਟਾਏ ਗਏ।
ਲੋਕ M-Seva ਐਪ ਰਾਹੀਂ ਕੂੜੇ ਵਾਲੀਆਂ ਥਾਵਾਂ ਦੀ ਰਿਪੋਰਟ ਕਰ ਸਕਦੇ ਹਨ
ਪੰਜਾਬ ਸਰਕਾਰ ਨੇ ‘ਮਿਸ਼ਨ ਕਲੀਨ ਪੰਜਾਬ’ ਵਿੱਚ ਆਮ ਜਨਤਾ ਤੋਂ ਵੀ ਸਰਗਰਮ ਸਹਿਯੋਗ ਮੰਗਿਆ ਹੈ। ਨਾਗਰਿਕ M-Seva ਐਪ ਰਾਹੀਂ ਆਪਣੇ ਇਲਾਕੇ ਦੇ ਕੂੜੇ ਅਤੇ ਗੰਦਗੀ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਭੇਜ ਸਕਣਗੇ, ਜਿਸ ਨਾਲ ਪ੍ਰਸ਼ਾਸਨ ਸਮੱਸਿਆ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਸਮੇਂ ਸਿਰ ਕਾਰਵਾਈ ਕਰ ਸਕੇਗਾ।
ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ‘ਤੇ ਕੂੜਾ ਨਾ ਸੁੱਟਣ ਅਤੇ ਆਪਣੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੇ ਆਲੇ-ਦੁਆਲੇ ਸਫ਼ਾਈ ਬਣਾਏ ਰੱਖਣ ਲਈ ਨਗਰ ਨਿਗਮਾਂ/ਕੌਂਸਲਾਂ ਦਾ ਸਹਿਯੋਗ ਕਰਨ।
‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦਾ ਮਕਸਦ ਸਿਰਫ਼ 10 ਦਿਨਾਂ ਲਈ ਸ਼ਹਿਰਾਂ ਦੀ ਸਫ਼ਾਈ ਕਰਨਾ ਹੀ ਨਹੀਂ, ਸਗੋਂ ਸ਼ਹਿਰੀ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਪੂਰੇ ਪੰਜਾਬ ਵਿੱਚ ਸਫ਼ਾਈ ਦੇ ਸਭਿਆਚਾਰ ਨੂੰ ਸਦਾ ਲਈ ਵਿਕਸਤ ਕਰਨਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










