ਸਟਾਫ ਦੇ ਡੀ.ਏ. ਵਿੱਚ 15 ਫੀਸਦੀ ਵਾਧਾ, ਮੈਡੀਕਲ ਤੇ ਜੀਵਨ ਬੀਮੇ ਦੀ ਸਹੂਲਤ ਦਾ ਐਲਾਨ
ਭਾਈ ਪ੍ਰੇਮ ਸਿੰਘ ਬੰਧੂ ਦੇ ਜਥੇ ਨੂੰ ‘ਸਾਲ ਦੇ ਸਰਵੋਤਮ ਕੀਰਤਨੀਏ’ ਦਾ ਐਵਾਰਡ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ ਤੇ ਜਸਪ੍ਰੀਤ ਸਿੰਘ ਕਰਮਸਰ
ਬਾਜ਼ਾਰ ਨਾਲੋਂ ਅੱਧੀਆਂ ਦਰਾਂ ’ਤੇ ਕੀਮੋਥੈਰੇਪੀ ਦੀ ਸਹੂਲਤ ਜਲਦ ਸ਼ੁਰੂ ਹੋਵੇਗੀ

ਨਵੀਂ ਦਿੱਲੀ, 12 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਗੁਰਮਤਿ ਦੀਵਾਨ ਸਜਾਏ ਗਏ। ਮੁੱਖ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਕਰਵਾਇਆ ਗਿਆ, ਜਿੱਥੇ ਰਾਗੀ ਸਿੰਘਾਂ ਦੇ ਜਥਿਆਂ ਵੱਲੋਂ ਗੁਰੂ ਸਾਹਿਬ ਦੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਮੁੱਚੀ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਦਿਹਾੜਾ ਹੈ।
ਉਨ੍ਹਾਂ ਕਿਹਾ ਕਿ ਇਸ ਪਾਵਨ ਦਿਹਾੜੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕਰਦਿਆਂ ਪਹਿਲਾ ਹੁਕਮਨਾਮਾ ਲੈਣ ਦਾ ਸੁਭਾਗ ਪ੍ਰਦਾਨ ਕੀਤਾ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ, ਭਗਤਾਂ ਅਤੇ ਭੱਟਾਂ ਦੀ ਪਾਵਨ ਬਾਣੀ ਨੂੰ ਸ਼ਾਮਲ ਕੀਤਾ ਗਿਆ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਸਰੂਪ ਨੂੰ ਸੰਪੂਰਨਤਾ ਪ੍ਰਦਾਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਸਮੁੱਚੀ ਸਿੱਖ ਸੰਗਤ ਦੇ ਗੁਰੂ ਵਜੋਂ ਸਥਾਪਿਤ ਕੀਤਾ।
ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਨਾਲ-ਨਾਲ ਉਸ ਨੂੰ ਸੱਚ, ਸੇਵਾ, ਸਿਮਰਨ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਅਤੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲਣ।
ਇਸ ਮੌਕੇ ਭਾਈ ਪ੍ਰੇਮ ਸਿੰਘ ਬੰਧੂ ਦੇ ਕੀਰਤਨੀ ਜਥੇ ਨੂੰ ‘ਸਾਲ ਦੇ ਸਰਵੋਤਮ ਕੀਰਤਨੀਏ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨ ਵਜੋਂ 1 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ।
ਸਮਾਗਮ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਲਈ ਵੀ ਕਈ ਅਹਿਮ ਐਲਾਨ ਕੀਤੇ ਗਏ। ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਟਾਫ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੋਂ ਬਾਅਦ ਹੁਣ ਸਾਰੇ ਮੁਲਾਜ਼ਮਾਂ ਦੇ ਡੀ.ਏ. ਵਿੱਚ 15 ਫੀਸਦੀ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਮੁਫ਼ਤ ਜੀਵਨ ਬੀਮਾ ਅਤੇ ਮੈਡੀਕਲ ਬੀਮੇ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਮੈਡੀਕਲ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਐੱਮ.ਆਰ.ਆਈ. ਅਤੇ ਸੀ.ਟੀ. ਸਕੈਨ ਦੀ ਸਹੂਲਤ ਸਿਰਫ਼ 50 ਰੁਪਏ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ, ਜਦਕਿ ਡਾਇਲਸਿਸ ਦੀ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਬਾਜ਼ਾਰ ਵਿੱਚ ਹਜ਼ਾਰਾਂ ਰੁਪਏ ਦੀ ਲਾਗਤ ਵਾਲਾ ਪੈਟ ਸਕੈਨ ਸਿਰਫ਼ ਸਾਢੇ 7 ਹਜ਼ਾਰ ਰੁਪਏ ਵਿੱਚ ਕਰਵਾਉਣ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਵਿੱਚ ਓ.ਪੀ.ਡੀ. ਦੀ ਸਹੂਲਤ ਮੁਫ਼ਤ ਹੈ ਅਤੇ ਕੈਥ ਲੈਬ ਵਿੱਚ ਵੀ ਕਿਫ਼ਾਇਤੀ ਦਰਾਂ ’ਤੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਹਸਪਤਾਲ ਵਿੱਚ ਕੀਮੋਥੈਰੇਪੀ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ, ਜੋ ਬਾਜ਼ਾਰ ਵਿੱਚ ਚੱਲ ਰਹੀਆਂ ਦਰਾਂ ਨਾਲੋਂ ਲਗਭਗ ਅੱਧੀ ਲਾਗਤ ’ਤੇ ਉਪਲਬਧ ਹੋਵੇਗੀ।
ਉਨ੍ਹਾਂ ਕਿਹਾ ਕਿ ਸੰਗਤ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹਰ 15 ਦਿਨਾਂ ਬਾਅਦ ਨਵੀਆਂ ਮੈਡੀਕਲ ਸਹੂਲਤਾਂ ਸ਼ੁਰੂ ਕਰਨ ਵੱਲ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਕੰਪਲੈਕਸ ਵਿੱਚ ਕਮੇਟੀ ਦੇ ਸਟਾਫ ਲਈ ਲਗਭਗ 90 ਕੁਆਰਟਰ ਤਿਆਰ ਕੀਤੇ ਜਾ ਰਹੇ ਹਨ। ਇਹ ਕੁਆਰਟਰ ਅਗਲੇ ਤਿੰਨ-ਚਾਰ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ, ਜਿਸ ਤੋਂ ਬਾਅਦ ਇਹ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਪੂਰਨ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦੇ ਫੈਸਲੇ ਤਹਿਤ ਪੰਜ ਮੈਂਬਰੀ ਕਮੇਟੀ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਹਿਤ ਯੋਗ ਬੱਚਿਆਂ ਦੀ ਸਕੂਲ ਫੀਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾ ਕੀਤੀ ਜਾਵੇਗੀ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ, ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
———————————————————————————————————————————–
दिल्ली सिख गुरुद्वारा प्रबंधक कमेटी ने श्रद्धा और उत्साह से मनाया श्री गुरु ग्रंथ साहिब जी का पहला प्रकाश पर्व
स्टाफ के डीए में 15 प्रतिशत बढ़ोतरी, मेडिकल और जीवन बीमा की सुविधा का ऐलानरू कालका, काहलों
भाई प्रेम सिंह बन्धु के जत्थे को साल का सर्वोत्तम कीर्तनीए का अवार्ड: जसप्रीत सिंह करमसर
बाजार से आधी दरों पर कीमोथेरेपी सुविधा शुरू करने की घोषणा
नई दिल्ली, 12 सितंबर: दिल्ली सिख गुरुद्वारा प्रबंधक कमेटी की ओर से श्री गुरु ग्रंथ साहिब जी का पहला प्रकाश पर्व बेहद श्रद्धा और उत्साह के साथ मनाया गया।
इस अवसर पर कमेटी के अधीन विभिन्न गुरुद्वारा साहिबानों में गुरमत दीवान सजाए गए। मुख्य कार्यक्रम गुरुद्वारा मोती बाग साहिब में आयोजित किया गया, जहां रागी सिंहों के जत्थों ने गुरु की इलाही बाणी के मधुर कीर्तन से संगत को निहाल किया।
समागम को संबोधित करते हुए दिल्ली सिख गुरुद्वारा प्रबंधक कमेटी के प्रधान सरदार हरमीत सिंह कालका, महासचिव सरदार जगदीप सिंह काहलों, धर्म प्रचार मुखी जसप्रीत सिंह करमसर ने कहा कि यह दिन पूरी सिख कौम के लिए अत्यंत महत्वपूर्ण और ऐतिहासिक है।
उन्होंने कहा कि इसी पावन दिन पांचवें पातशाह श्री गुरु अर्जन देव जी ने श्री गुरु ग्रंथ साहिब जी का पहला प्रकाश करवाया और बाबा बुद्ध जी को पहला ग्रंथी नियुक्त कर पहला हुकमनामा लेने का सम्मान दिया।
उन्होंने कहा कि श्री गुरु ग्रंथ साहिब जी में गुरु साहिबानों, भक्तों और भट्टों की वाणी को शामिल किया गया, जिसे दसवें पातशाह श्री गुरु गोबिंद सिंह जी ने पूर्णता प्रदान करते हुए पूरी सिख संगत को सदा के लिए गुरु रूप में सौंपा।
सरदार कालका, सरदार काहलों और सरदार जसप्रीत सिंह करमसर ने कहा कि गुरु ग्रंथ साहिब जी की बाणी मन को पवित्र करती है और भक्ति का जो आनंद गुरु की शरण में मिलता है, वह कहीं और प्राप्त नहीं हो सकता। उन्होंने संगत से अपील की कि वे श्री गुरु ग्रंथ साहिब जी को ही अपना गुरु मानकर उनके बताए मार्ग पर चलें। इस मौके पर भाई प्रेम सिंह बन्धु के जत्थे को साल के सर्वोत्तम कीर्तनीए के अवार्ड से सम्मानिन्त करते हुए उन्हें 1 लाख 25 हजार की राशि का चैक भेंट किया गया।
इस अवसर पर दिल्ली गुरुद्वारा कमेटी के कर्मचारियों के लिए कई बड़े ऐलान किए गए। सरदार कालका और सरदार काहलों ने बताया कि स्टाफ की समस्याओं को दूर करने के बाद अब सभी कर्मचारियों के डीए में 15 प्रतिशत वृद्धि करने का फैसला लिया गया है। इसके साथ ही कर्मचारियों को मुफ्त जीवन बीमा और मेडिकल बीमा की सुविधा भी प्रदान की जाएगी।
मेडिकल सुविधाओं के बारे में जानकारी देते हुए उन्होंने बताया कि कमेटी की ओर से एमआरआई और सीटी स्कैन की सुविधा केवल 50 रुपये में उपलब्ध करवाई जा रही है, जबकि डायलिसिस की सुविधा मुफ्त दी जा रही है। वहीं पेट स्कैन, जो बाजार में हजारों रुपये में होता है, वह केवल साढ़े 7 हजार रुपये में उपलब्ध कराया जा रहा है।
उन्होंने बताया कि बाला साहिब अस्पताल में ओपीडी सेवा मुफ्त है और कैथ लैब में भी किफायती दरों पर इलाज किया जा रहा है। जल्द ही अस्पताल में कीमोथेरेपी की सुविधा शुरू की जाएगी, जो बाजार की तुलना में आधी दरों पर उपलब्ध होगी।
उन्होंने कहा कि संगत की सुविधा के लिए हर 15 दिन बाद नई मेडिकल सुविधाएं शुरू की जा रही हैं।
उन्होंने बताया कि गुरुद्वारा माता सुंदरी जी परिसर में स्टाफ के लिए करीब 90 क्वार्टर लगभग तैयार हैं, जो अगले तीन-चार महीनों में पूरी तरह तैयार होकर कर्मचारियों को उपलब्ध करा दिए जाएंगे।
उन्होंने यह भी बताया कि पूर्ण गुरसिख परिवारों के बच्चों को मुफ्त शिक्षा देने के फैसले के तहत पांच सदस्यीय कमेटी की सिफारिशों को मंजूरी दे दी गई है और बच्चों की फीस कमेटी की ओर से भरी जाएगी।
इस अवसर पर दिल्ली गुरुद्वारा प्रबंधक कमेटी के पदाधिकारी, सदस्य और बड़ी संख्या में संगत मौजूद रही।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










