ਬੰਗਲੁਰੂ , 22 ਜੁਲਾਈ:ਭਾਰਤੀ ਸਮੁੰਦਰੀ ਫੌਜ ਨੂੰ ਆਪਣੀ ਤਾਕਤ ਵਧਾਉਣ ਲਈ ਇੱਕ ਹੋਰ ਦੇਸੀ ਜੰਗੀ ਜਹਾਜ਼ ਮਿਲ ਗਿਆ ਹੈ। ਕਰਨਾਟਕ ਦੇ ਕਾਰਵਾਰ ਵਿੱਚ ਆਈ.ਐਨ.ਐਸ.ਮਾਲਵਨ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਗਿਆ। ਇਹ ਮਾਹੇ ਸ਼੍ਰੇਣੀ ਦਾ ਦੂਜਾ ਪਨਡੁੱਬੀ-ਰੋਧੀ ਘੱਟ ਡੂੰਘੇ ਪਾਣੀ ਦਾ ਜੰਗੀ ਜਹਾਜ਼ ਹੈ। ਇਸ ਜੰਗੀ ਜਹਾਜ਼ ਨੂੰ ਭਾਰਤ ਵਿੱਚ ਹੀ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ।
ਆਈ.ਐਨ.ਐਸ. ਮਾਲਵਨ ਦਾ ਨਾਂ ਭਾਰਤੀ ਸਮੁੰਦਰੀ ਫੌਜ ਦੇ ਪੁਰਾਣੇ ਮਾਈਨਸਵੀਪਰ ਆਈ.ਐਨ.ਐਸ. ਮਾਲਵਨ ਦੇ ਨਾਂ ’ਤੇ ਰੱਖਿਆ ਗਿਆ ਹੈ। ਉਹ ਜਹਾਜ਼ 19 ਸਾਲ ਤੱਕ ਸੇਵਾ ਦੇਣ ਤੋਂ ਬਾਅਦ 2003 ਵਿੱਚ ਰਿਟਾਇਰ ਹੋਇਆ ਸੀ। ਸਮਾਰੋਹ ਵਿੱਚ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਮੁੱਖ ਮਹਿਮਾਨ ਰਹੇ। ਇਸ ਮੌਕੇ ਪੱਛਮੀ ਜਲ ਸੈਨਾ ਕਮਾਨ ਦੇ ਮੁਖੀ ਵਾਇਸ ਐਡਮਿਰਲ ਸੰਜੇ ਵਾਤਸਿਆਯਨ, ਜਲ ਸੈਨਾ ਦੇ ਸੀਨੀਅਰ ਅਧਿਕਾਰੀ ਅਤੇ ਕੋਚੀਨ ਸ਼ਿਪਯਾਰਡ ਲਿਮਟਿਡ ਦੇ ਪ੍ਰਤੀਨਿਧੀ ਮੌਜੂਦ ਸਨ।
ਆਈ.ਐਨ.ਐਸ. ਮਾਲਵਨ ਵਿੱਚ 80 ਪ੍ਰਤੀਸ਼ਤ ਤੋਂ ਵੱਧ ਦੇਸੀ ਉਪਕਰਣ ਅਤੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਜਹਾਜ਼ ‘ਆਤਮਨਿਰਭਰ ਭਾਰਤ’ ਮੁਹਿੰਮ ਦੀ ਇੱਕ ਵੱਡੀ ਮਿਸਾਲ ਮੰਨਿਆ ਜਾ ਰਿਹਾ ਹੈ। ਇਹ ਪ੍ਰੋਜੈਕਟ ਭਾਰਤ ਦੀ ਜਹਾਜ਼ ਨਿਰਮਾਣ ਸਮਰੱਥਾ ਅਤੇ ਰੱਖਿਆ ਖੇਤਰ ਵਿੱਚ ਵਧਦੀ ਆਤਮਨਿਰਭਰਤਾ ਨੂੰ ਵੀ ਦਰਸਾਉਂਦਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










