ਭਾਰਤ ਦੇ ਵਿਸ਼ਵਗੁਰੂ ਹੋਣ ਦਾ ਅਸਲ ਅਰਥ ਸਾਡੀ ਜੈਨ-ਜ਼ੀ ਨੇ ਦਿਖਾਇਆ’
ਨਵੀਂ ਦਿੱਲ: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ, ਕਾਰਕੁੰਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਐਕਸ’ਤੇ ਪੋਸਟ ਕਰਕੇ ਕਿਹਾ ਕਿ ਜੇਕਰ ਕਿਸੇ ਨੇ ਇਹ ਦਿਖਾਇਆ ਹੈ ਕਿ ਭਾਰਤ ਦੇ ’ਵਿਸ਼ਵਗੁਰੂ’ ਹੋਣ ਦਾ ਕੀ ਅਰਥ ਹੈ, ਤਾਂ ਉਹ ਸਾਡੀ ਜੈਨ-ਜ਼ੀ (ਜੈਨ-ਜ਼ੀ – ਅੱਜ ਦੀ ਨੌਜਵਾਨ ਪੀੜ੍ਹੀ) ਹੈ।’
ਉਨ੍ਹਾਂ ਕਿਹਾ, ’’ਇਨ੍ਹਾਂ ਨੌਜਵਾਨਾਂ ਨੇ ਸਨਾਤਨ ਧਰਮ ਨੂੰ ਸਿਰਫ਼ ਜ਼ਬਾਨੀ ਨਹੀਂ ਮੰਨਿਆ ਸਗੋਂ ਅਸਲ ਵਿੱਚ ਅਪਣਾਇਆ ਹੈ। ਉਨ੍ਹਾਂ ਨੇ ਬਿਨਾਂ ਕਿਸੇ ਨਫ਼ਰਤ ਤੋਂ ਹਿੰਮਤ, ਬਿਨਾਂ ਹਿੰਸਾ ਤੋਂ ਤਾਕਤ ਅਤੇ ਬਿਨਾਂ ਅੰਨ੍ਹੇਵਾਹ ਹੁਕਮਾਂ ਦੀ ਪਾਲਣਾ ਦੇ ਸੱਚੀ ਦੇਸ਼ ਭਗਤੀ ਦਿਖਾਈ ਹੈ। ਉਨ੍ਹਾਂ ਨੇ ਦੁਨੀਆਂ ਭਰ ਦੇ ਹੋਰਨਾਂ ਮੁਲਕਾਂ ਦੇ ਨੌਜਵਾਨਾਂ ਤੋਂ ਉਲਟ ਇਹ ਸਾਬਤ ਕਰ ਦਿੱਤਾ ਹੈ ਕਿ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾਏ ਬਿਨਾਂ ਵੀ ਬੇਇਨਸਾਫ਼ੀ ਵਿਰੁੱਧ ਡਟ ਕੇ ਖੜਿ੍ਹਆ ਜਾ ਸਕਦਾ ਹੈ।’’ਉਨ੍ਹਾਂ ਲਿਖਿਆ ਕਿ ਸ਼ਾਇਦ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਹਿੰਦੂ ਰਾਸ਼ਟਰਵਾਦੀ ਪਾਰਟੀ ਨੂੰ ਇਨ੍ਹਾਂ ਨੌਜਵਾਨ ਭਾਰਤੀਆਂ ਕੋਲੋਂ ਇਹ ਸਿੱਖਣ ਦੀ ਲੋੜ ਹੈ ਕਿ ਅਸਲ ਵਿੱਚ ਹਿੰਦੂ ਧਰਮ, ਰਾਸ਼ਟਰਵਾਦ ਅਤੇ ਵਿਸ਼ਵਗੁਰੂ ਹੋਣ ਦਾ ਅਰਥ ਕੀ ਹੁੰਦਾ ਹੈ।
ਇਸ ਦੌਰਾਨ, ਨੀਟ ਪੇਪਰ ਲੀਕ ਮਾਮਲੇ ਵਿੱਚ ਸੀ.ਜੇ.ਪੀ. ਦੇ ਅੰਦੋਲਨ ਨੂੰ ਮਜ਼ਬੂਤੀ ਦੇਣ ਵਾਲੇ ਸੋਨਮ ਵਾਂਗਚੁਕ ਨੇ ਪੋਸਟ ਕਰਦਿਆਂ ਕਿਹਾ ਕਿ ਇਹ ਅਸਲ ਲੋਕਤੰਤਰ ਯਾਨੀ ਸਿੱਧੇ ਤੌਰ ’ਤੇ ਸੜਕਾਂ ਤੋਂ ਉੱਠੇ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਂਤੀ, ਸਬਰ ਅਤੇ ਦਿ੍ਰੜ੍ਹਤਾ ਦੀ ਜਿੱਤ ਹੈ। ਉਨ੍ਹਾਂ ਨੇ ਸੀ ਜੇ ਪੀ, ਦੇਸ਼ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਦੇਸ਼ ਦੇ ਹਰ ਕੋਨੇ ਤੋਂ ਆਪਣੇ ਅੰਦਰੋਂ ਹਰ ਕਿਸਮ ਦਾ ਡਰ ਭੁਲਾ ਕੇ ਅੱਗੇ ਆਉਣ ਵਾਲੇ ਸਾਰੇ ਨਾਗਰਿਕਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜਵਾਬਦੇਹੀ ਤੈਅ ਹੋਣ ਤੋਂ ਬਾਅਦ ਹੁਣ ਅਸਲ ਸੁਧਾਰਾਂ ਵੱਲ ਵਧਣ ਦਾ ਸਮਾਂ ਆ ਗਿਆ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










