ਮੁਲਕ ਦੇ ਅੰਦਰ ਸ਼ਾਇਦ ਹੀ ਕੋਈ ਇਨਸਾਨ ਅਜਿਹਾ ਹੋਵੇਗਾ, ਜੋ ਸੋਨਮ ਨੂੰ ਨਹੀਂ ਜਾਣਦਾ, ਕਿਉਂਕਿ ਨੀਟ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਅੰਦਰ ਜੋ ਪ੍ਰਦਰਸ਼ਨ ਚੱਲ ਰਿਹਾ ਹੈ ,ਇਸ ਪ੍ਰਦਰਸ਼ਨ ਦੇ ਵਿੱਚ ਇਹ ਭੁੱਖ ਹੜਤਾਲ ਕਰਦੇ ਹਨ । ਹਾਲਤ ਖਰਾਬ ਦੇਖ ਕੇ ਇਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਜਿੱਥੇ ਹਸਪਤਾਲ ਵਿੱਚ ਕੇਂਦਰੀ ਸਿਹਤ ਮੰਤਰੀ ਇਹਨਾਂ ਦਾ ਹਾਲ ਚਾਲ ਪੁੱਛਦੇ ਹਨ। ਸੋਨਮ ਵਾਂਗਚੁੱਕ ਇਕ ਪ੍ਰਸਿੱਧ ਭਾਰਤੀ ਇੰਜੀਨੀਅਰ, ਸਿੱਖਿਆ ਸੁਧਾਰਕ ਤੇ ਵਾਤਾਵਰਣ ਕਾਰਕੁਨ ਹਨ। ਸੋਨਮ ਵਾਂਗਚੁੱਕ ਪੂਰੇ ਵਿਸ਼ਵ ਵਿੱਚ ਆਈਸ ਸਤੂਪ ਤੇ ਸੇਕਮੋਲ ਦੀ ਸਥਾਪਨਾ ਲਈ ਜਾਣੇ ਜਾਂਦੇ ਹਨ । ਸੋਨਮ ਵਾਂਗਚੁਕ ਦਾ ਜਨਮ 1 ਸਤੰਬਰ,1966 ਨੂੰ ਲੇਹ ਦੇ ਪਿੰਡ ਉਲੇਤੋਕਪੋ ਵਿਚ ਹੋਇਆ। ਸ੍ਰੀਨਗਰ ਦੇ ਐਨਆਈਟੀ ਤੋਂ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਹਾਸਿਲ ਕੀਤੀ।ਇਹਨਾਂ ਨੂੰ ਸਿੱਖਿਆ ਖੇਤਰ ਵਿੱਚ ਬਹੁਤ ਵੱਡਾ ਅਹੁਦਾ ਪਹਿਲਾਂ ਹੀ ਮਿਲ ਗਿਆ ਸੀ। ਜੋ ਅਮੀਰ ਖਾਨ ਦੀ ਫ਼ਿਲਮ 3 “ਈਡੀਅਟਸ” ਸੀ ਉਹ ਇਹਨਾਂ ਦੇ ਜੀਵਨ ਤੋਂ ਪ੍ਰੇਰਿਤ ਸੀ । 1988 ਵਿੱਚ ਵਿਦਿਆਰਥੀਆਂ ਦੀ ਸਿੱਖਿਆ ਨੂੰ ਸੁਧਾਰਨ ਲਈ” ਸਟੂਡੈਂਟ ਐਜੂਕੇਸ਼ਨ ਐਂਡ ਕਲਚਰਲ ਮੂਵਮੈਂਟ ਆਫ ਲਦਾਖ਼ ਦੀ ਸਥਾਪਨਾ ਕੀਤੀ ਗਈ। ਲੇਹ ਲਦਾਖ਼ ਵਿੱਚ ਬਹੁਤ ਜਿਆਦਾ ਬਰਫ ਪੈਂਦੀ ਹੈ । ਤਾਪਮਾਨ ਨੂੰ ਵੀ ਕਈ ਵਾਰ ਨੈਗਟਿਵ ਵਿੱਚ ਚਲਾ ਜਾਂਦਾ ਹੈ। ਇਸ ਲਈ ਸੋਨਮ ਵਾਂਗਚੁਕ ਰਾਹੀਂ ਸਰਦੀਆਂ ਵਿੱਚ ਪਾਣੀ ਨੂੰ ਬਚਾਉਣ ਅਤੇ ਗਰਮੀਆਂ ਵਿੱਚ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਨਕਲੀ ਗਲੇਸ਼ੀਅਰ ਤਿਆਰ ਕੀਤਾ ਗਿਆ। ਸੋਨਮ ਵਾਂਗਚੁਕ ਨੇ ਸੋਲਰ ਇਮਾਰਤਾਂ ਦਾ ਨਿਰਮਾਣ ਕੀਤਾ। ਜਿਹੜੀਆਂ ਬਰਫ਼ ਵਿੱਚ ਵੀ ਗਰਮ ਰਹਿ ਸਕਣ। ਸਿੱਖਿਆ ਅਤੇ ਸਮਾਜਿਕ ਬਦਲਾਅ ਲਈ 2018 ਵਿੱਚ ਸੋਨਮ ਵਾਂਗਚੁਕ ਨੂੰ” ਰੇਮਨ ਮੈਗਸੇਸੇ “ਪੁਰਸਕਾਰ ਨਾਲ ਨਿਵਾਜਿਆ ਗਿਆ।
ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਨੂੰ ਖਤਮ ਕਰਨਾ ਬੀਜੇਪੀ ਸਰਕਾਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਵਾਅਦਾ ਕਰਦੀ ਆ ਰਹੀ ਸੀ, ਪਰ ਹਰ ਵਾਰ ਬੀਜੇਪੀ ਦੀ ਚੋਣ ਮੈਨੀਫੈਸਟੋ ਵਿੱਚ ਇਹ ਵਾਅਦਾ ਸ਼ਾਮਿਲ ਹੁੰਦਾ ਸੀ। ਜਿਵੇਂ ਹੀ ਉੱਥੇ ਉਹਨਾਂ ਦੀ ਗਠਬੰਧਨ ਵਾਲੀ ਸਰਕਾਰ ਬਣਦੀ ਹੈ, ਬੀਜੇਪੀ ਉੱਥੇ ਸੱਤਾ ਵਿੱਚ ਆ ਜਾਂਦੀ ਹੈ। ਮਹਿਬੂਬਾ ਮੁਫ਼ਤੀ ਉਥੋਂ ਦੇ ਮੁੱਖ ਮੰਤਰੀ ਬਣਦੇ ਹਨ। 5 ਅਗਸਤ 2019 ਨੂੰ ਬੀਜੇਪੀ ਧਾਰਾ 370 ਖਤਮ ਕਰ ਦਿੰਦੀ ਹੈ। ਜੰਮੂ ਕਸ਼ਮੀਰ ਵਿੱਚੋਂ ਲਦਾਖ਼ ਨੂੰ ਵੱਖ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਅਲਗ ਰਾਜ਼ ਬਣ ਗਿਆ। ਇਹਨਾਂ ਦੋਨਾਂ ਰਾਜਾਂ ਨੂੰ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ।ਮਤਲਬ ਕਿ ਯੂਟੀ ਬਣਾ ਦਿੱਤਾ ਗਿਆ। ਲਦਾਖ਼ ਕੇਂਦਰ ਸ਼ਾਸਿਤ ਪ੍ਰਦੇਸ਼ ਜਿਸ ਦਾ ਕੰਟਰੋਲ ਗਵਰਨਰ ਕਰੇਗਾ। ਬੀਜੇਪੀ ਦੇ ਇਸ ਫੈਸਲੇ ਦੀ ਸੋਨਮ ਵਾਂਗਚੁਕ ਨੇ ਬਹੁਤ ਪ੍ਰਸ਼ੰਸ਼ਾ ਕੀਤੀ । ਹਰ ਟਵੀਟ ਵਿੱਚ ਉਸਨੇ ਬੀਜੇਪੀ ਸਰਕਾਰ ਦੇ ਸੋਹਲੇ ਗਾਏ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕੀਤੀ। ਆਪਣੇ ਟਵੀਟ ਵਿੱਚ ਲਿਖਦੇ ਸੀ ਕਿ ਲੋਕਾਂ ਨੂੰ ਹੁਣ ਆਜ਼ਾਦੀ ਮਿਲ ਚੁੱਕੀ ਹੈ।
ਕੁਝ ਸਮੇਂ ਬਾਅਦ ਸੋਨਮ ਵਾਂਗਚੁਕ ਬੀਜੇਪੀ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਕਰਦੇ ਹਨ। ਸੋਨਮ ਵਾਂਗਚੁਕ ਤੇ ਉਹਨਾਂ ਦੇ ਸਪੋਰਟਰ ਕਹਿੰਦੇ ਹਨ ਕਿ ਸਰਕਾਰ ਨੇ 2019 ਦੇ ਵਿੱਚ ਲਦਾਖ਼ ਨੂੰ ਇੱਕ ਵੱਖਰਾ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾ ਦਿੱਤਾ, ਪਰ ਇਸ ਤੋਂ ਇਲਾਵਾ ਲਦਾਖ਼ ਲੋਕਾਂ ਦੀਆਂ ਕੁਝ ਹੋਰ ਵੀ ਜਰੂਰੀ ਮੰਗਾਂ ਸਨ ਜੋ ਹਜੇ ਤੱਕ ਵੀ ਨਹੀਂ ਮੰਨੀਆਂ ਗਈਆਂ। ਸੋਨਮ ਵਾਂਗਚੁਕ ਤੇ ਲੱਦਾਖੀ ਲੋਕ ਚਾਹੁੰਦੇ ਸਨ ਕਿ ਲਦਾਖ਼ ਨੂੰ ਛੇਵੀਂ ਸੂਚੀ ਵਿੱਚ ਸ਼ਾਮਿਲ ਕੀਤਾ ਜਾਏ, (ਮਤਲਬ ਭਾਰਤ ਸੰਵਿਧਾਨ ਦੀ ਛੇਵੀਂ ਸੂਚੀ, 6 th Schedule)ਜੋ ਵੀ ਰਾਜ ਛੇਵੀਂ ਸੂਚੀ ਦੇ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਨੂੰ ਇੱਕ ਅਲੱਗ ਆਜ਼ਾਦੀ ਮਿਲ ਜਾਂਦੀ ਹੈ। ਜਿਵੇਂ ਉੱਤਰ ਪੂਰਬੀ ਰਾਜਾਂ ਵਿੱਚ ਕਬਾਇਲੀ ਖੇਤਰਾਂ ਦੇ ਲਈ ਵਿਸ਼ੇਸ਼ ਅਧਿਕਾਰ ਦੇਣਾ ਹੈ। ਇਹ ਸੁੱਚੀ ਪੂਰੇ ਭਾਰਤ ਵਿੱਚ ਸਿਰਫ਼ ਅਸਾਮ, ਮੇਘਾਲਿਆ ,ਤ੍ਰਿਪੁਰਾ ਅਤੇ ਮਿਜ਼ੋਰਮ ਰਾਜਾਂ ਵਿੱਚ ਲਾਗੂ ਹੁੰਦੀ ਹੈ।ਇਸ ਦਾ ਮਤਲਬ ਕਿ ਉੱਥੋਂ ਦੀ ਜਮੀਨ, ਖੇਤੀਬਾੜੀ ਤੇ ਰੀਤੀ ਰਿਵਾਜ਼ ਸਾਰਾ ਕੁੱਝ ਉਸ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ ਸਾਰੇ ਫ਼ੈਸਲੇ ਆਪ ਲੈ ਸਕਦੀ ਹੈ, ਸਥਾਨਕ ਰੀਤੀ ਰਿਵਾਜਾਂ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ। ਜਮੀਨਾਂ ਨੂੰ ਬਾਹਰੀ ਦਖਲਅੰਦਾਜ਼ੀ ਤੋਂ ਬਚਾਉਣਾ । ਸਥਾਨਕ ਕੇਸਾਂ ਦੇ ਨਿਪਟਾਰੇ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਿਲ੍ਹਾ ਅਦਾਲਤਾਂ ਨੂੰ ਬਣਾਉਣਾ।ਫਿਰ ਕੇਂਦਰ ਉਸ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ ਕੰਮ ਕਾਜ਼ ਵਿੱਚ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ। ਅਜਿਹੀ ਸੂਚੀ ਵਾਲੇ ਸੂਬੇ ਆਪਣੀ ਮਰਜ਼ੀ ਮੁਤਾਬਕ ਕਾਨੂੰਨ ਬਣਾ ਸਕਦੇ ਹਨ।
ਫਿਰ ਮਾਰਚ 2024 ਨੂੰ ਸੋਨਮ ਵਾਂਗਚੁਕ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਸੋਨਮ ਵਾਂਗਚੁਕ ਨੂੰ ਲੱਗਦਾ ਹੈ ਕਿ ਉਨਾਂ ਦੇ ਪ੍ਰਦਰਸ਼ਨ ਨਾਲ ਸਰਕਾਰ ਤੇ ਕੁਝ ਵੀ ਅਸਰ ਨਹੀਂ ਹੋਇਆ । ਉਹ ਪੈਦਲ ਮਾਰਚ ਸ਼ੁਰੂ ਕਰ ਦਿੰਦੇ ਹਨ। ਲੇਹ ਤੋਂ ਦਿੱਲੀ ਤੱਕ ਸਤੰਬਰ ਵਿਚ ਉਹ ਪੈਦਲ ਮਾਰਚ ਕਰਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਜਾਂਦੇ ਹਨ। ਉੱਥੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਕੁਝ ਸਮਾਂ ਰੱਖਣ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ। ਜਿਵੇਂ ਹੀ ਸੋਨਮ ਵਾਂਗਚੁਕ ਨੂੰ ਹਿਰਾਸਤ ਵਿੱਚੋਂ ਛੱਡਿਆ ਜਾਂਦਾ ਹੈ ਉਹ ਜੰਤਰ ਮੰਤਰ ਤੇ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੰਦੇ ਹਨ। ਕੁਝ ਸਮਾਂ ਬਾਅਦ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਂਦਾ ਹੈ ਕਿ ਉਹਨਾਂ ਦੀਆਂ ਮੰਗਾਂ ਜਲਦੀ ਹੀ ਮੰਨ ਲਈਆਂ ਜਾਣਗੀਆਂ। ਉਹ ਵਾਪਸ ਆਪਣੇ ਲੇਹ ਚਲੇ ਜਾਂਦੇ ਹਨ। ਸਮਾਂ ਬੀਤਣ ਦੇ ਬਾਵਜੂਦ ਉਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।ਆਖ਼ਰ 24 ਸਤੰਬਰ, 2025 ਦਾ ਸੋਨਮ ਵਾਂਗ ਚੁਕ ਨੇ ਲਦਾਖ਼ ਵਿੱਚ ਫਿਰ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਉਨਾਂ ਦੇ ਪ੍ਰਦਰਸ਼ਨ ਵਿੱਚ ਨੌਜਵਾਨ ਵੱਡੀ ਤਾਦਾਦ ਵਿੱਚ ਜੁੜੇ। ਲੇਹ ਨੂੰ ਬੰਦ ਕਰ ਦਿੱਤਾ ਜਾਂਦਾ ਹੈ । ਇੱਕ ਤਰ੍ਹਾਂ ਨਾਲ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ ਹਾਲਾਤ ਖਰਾਬ ਹੁੰਦੇ ਚਲੇ ਜਾਂਦੇ ਹਨ। ਅੱਗ ਲਗਾਉਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇੱਥੋਂ ਤੱਕ ਕਿ ਬੀਜੇਪੀ ਦਫਤਰ ਦੇ ਬਾਹਰ ਭੰਨ ਤੋੜ ਕੀਤੀ ਜਾਂਦੀ ਹੈ ਤੇ ਉੱਥੇ ਵੀ ਅੱਗ ਲਗਾ ਦਿੱਤੀ ਜਾਂਦੀ ਹੈ। ਕਈ ਲੋਕਾਂ ਦੀ ਇਸ ਪ੍ਰਦਰਸ਼ਨ ਦੌਰਾਨ ਮੌਤ ਵੀ ਹੋ ਜਾਂਦੀ ਹੈ।
ਸੋਨਮ ਵਾਂਗਚੁਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਉਤੇ ਐਨਐਸਏ ਲਗਾ ਕੇ ਰਾਜਸਥਾਨ ਜੇਲ ਵਿੱਚ ਭੇਜ ਦਿੱਤਾ ਜਾਂਦਾ ਹੈ । ਮਾਰਚ 2026 ਦੇ ਵਿੱਚ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ।
ਇਸੇ ਸਾਲ ਮਈ ਜੂਨ ਭਾਰਤ ਵਿੱਚ ਨੀਟ ਦਾ ਇਮਤਿਹਾਨ ਹੋਇਆ, ਉਹ ਪੇਪਰ ਲੀਕ ਹੋ ਗਿਆ ਸੀ। ਜਿਨਾਂ ਬੱਚਿਆਂ ਨੇ ਇਹ ਇਮਤਿਹਾਨ ਦਿੱਤਾ ਸੀ ਉਹਨਾਂ ਵਿੱਚੋਂ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਤੱਕ ਵੀ ਕਰ ਲਈ। ਇੱਕ ਨਵੀਂ ਪਾਰਟੀ ਸੀਜੇਪੀ(ਕਾਕਰੋਚ ਜਨਤਾ ਪਾਰਟੀ) ਜੋ ਜੰਤਰ ਮੰਤਰ ਤੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਦੀ ਹੈ ਉਸ ਵਿੱਚ ਸੋਨਮ ਵੱਧ ਚੜ ਕੇ ਹਿੱਸਾ ਲੈਂਦੇ ਹਨ। ਉਹ ਜੰਤਰ ਮੰਤਰ ਤੇ ਭੁੱਖ ਹੜਤਾਲ ਵਿੱਚ ਬੈਠ ਜਾਂਦੇ ਹਨ। ਲਗਾਤਾਰ ਭੁੱਖ ਹੜਤਾਲ ਤੇ ਬੈਠਣ ਕਾਰਨ ਉਹਨਾਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਹਸਪਤਾਲ ਵਿੱਚ ਭਰਤੀ ਕਰਵਾ ਦਿੰਦੀ ਹੈ। ਇਸ ਵੇਲੇ ਜੰਤਰ ਮੰਤਰ ਤੇ ਨੌਜਵਾਨ ਪੂਰਾ ਪ੍ਰਦਰਸ਼ਨ ਕਰ ਰਹੇ ਹਨ ਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਵਿਦਿਆਰਥੀਆਂ ਦੇ ਰੋਹ ਅੱਗੇ ਝੁੱਕਣਾ ਪਿਆ ਤੇ ਆਪਣਾ ਅਸਤੀਫਾ ਦੇਣਾ ਪਿਆ।
ਸੰਜੀਵ ਸਿੰਘ ਸੈਣੀ, ਮੋਹਾਲੀ,7888966168
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










