पद्मश्री सम्मानित एवं राज्यसभा सांसद डॉ. विक्रमजीत सिंह साहनी को कॉन्फेडरेशन ऑफ इंडियन इंडस्ट्री (सीआईआई) की प्रतिष्ठित इंटरनेशनल काउंसिल का सह-अध्यक्ष (Co-Chair) नियुक्त किया गया है। इसके अतिरिक्त उन्हें इंडिया-गल्फ काउंसिल तथा अफ्रीका काउंसिल का भी सह-अध्यक्ष नियुक्त किया गया है।
वर्तमान में डॉ. साहनी ब्रिक्स बिजनेस काउंसिल में भारत का प्रतिनिधित्व कर रहे हैं। भारत 10 से 12 सितंबर तक नई दिल्ली में आयोजित होने वाली ब्रिक्स बिजनेस काउंसिल की बैठक की मेजबानी करेगा।
अपनी नियुक्ति पर आभार व्यक्त करते हुए डॉ. साहनी ने कहा कि यह उनके लिए अत्यंत सम्मान का विषय है। उन्होंने सीआईआई तथा वाणिज्य एवं उद्योग मंत्रालय का उन पर विश्वास एवं भरोसा व्यक्त करने के लिए हार्दिक धन्यवाद दिया।
मालूम हो की डॉ. साहनी के पास कूटनीति एवं उद्योग जगत का व्यापक अनुभव है। वे पूर्व में दक्षिण अफ्रीका के भारत में मानद महावाणिज्यदूत (Honorary Consul General) रह चुके हैं तथा प्रधानमंत्री की इंडिया-अफ्रीका काउंसिल के सदस्य भी रह चुके हैं।
डॉ. साहनी को संयुक्त अरब अमीरात (यूएई), मिस्र और जॉर्डन सहित खाड़ी क्षेत्र का भी गहन अनुभव प्राप्त है, जिससे वे इन क्षेत्रों के साथ भारत के आर्थिक एवं व्यापारिक संबंधों को और अधिक सुदृढ़ बनाने में महत्वपूर्ण भूमिका निभाएंगे।
ਡਾ. ਵਿਕਰਮਜੀਤ ਸਿੰਘ ਸਾਹਨੀ ਸੀ ਆਈ ਆਈ ਦੀ ਇੰਟਰਨੈਸ਼ਨਲ ਕੌਂਸਲ, ਇੰਡੀਆ-ਗਲਫ ਕੌਂਸਲ ਅਤੇ ਅਫਰੀਕਾ ਕੌਂਸਲ ਦਾ ਸਹਿ-ਚੇਅਰਮੈਨ ਨਿਯੁਕਤ ।
ਨਵੀਂ ਦਿੱਲੀ, 6 ਅਗਸਤ 2026:
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਪਦਮ ਸ੍ਰੀ ਨੂੰ ਕਨਫੈਡਰੇਸ਼ਨ ਆਫ ਇੰਡਿਅਨ ਇੰਡਸਟਰੀ (ਸੀਆਈਆਈ) ਦੀ ਵੱਕਾਰੀ ਇੰਟਰਨੈਸ਼ਨਲ ਕੌਂਸਲ ਦਾ ਸਹਿ-ਚੇਅਰਮੈਨ (Co-Chair) ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੰਡੀਆ-ਗਲਫ ਕੌਂਸਲ ਅਤੇ ਅਫਰੀਕਾ ਕੌਂਸਲ ਦਾ ਵੀ ਸਹਿ-ਚੇਅਰਮੈਨ ਬਣਾਇਆ ਗਿਆ ਹੈ।
ਵਰਤਮਾਨ ਵਿੱਚ ਡਾ. ਸਾਹਨੀ ਬ੍ਰਿਕਸ ਬਿਜ਼ਨਸ ਕੌਂਸਲ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਭਾਰਤ 10 ਤੋਂ 12 ਸਤੰਬਰ 2026 ਤੱਕ ਨਵੀਂ ਦਿੱਲੀ ਵਿੱਚ ਹੋਣ ਵਾਲੀ ਬ੍ਰਿਕਸ ਬਿਜ਼ਨਸ ਕੌਂਸਲ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ।
ਆਪਣੀ ਨਿਯੁਕਤੀ ‘ਤੇ ਖੁਸ਼ੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਡਾ. ਸਾਹਨੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਸੀਆਈਆਈ ਅਤੇ ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਦਾ ਉਨ੍ਹਾਂ ‘ਤੇ ਭਰੋਸਾ ਜਤਾਉਣ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਾਰਤ ਦੇ ਵਿਸ਼ਵ ਪੱਧਰੀ ਆਰਥਿਕ ਅਤੇ ਵਪਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
ਡਾ. ਸਾਹਨੀ ਕੋਲ ਕੂਟਨੀਤੀ, ਅੰਤਰਰਾਸ਼ਟਰੀ ਵਪਾਰ ਅਤੇ ਉਦਯੋਗ ਜਗਤ ਦਾ ਵਿਸ਼ਾਲ ਅਨੁਭਵ ਹੈ। ਉਹ ਪਹਿਲਾਂ ਦੱਖਣੀ ਅਫਰੀਕਾ ਦੇ ਭਾਰਤ ਵਿੱਚ ਆਨਰੇਰੀ ਕੌਂਸਲ ਜਨਰਲ ਰਹਿ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਦੀ ਇੰਡੀਆ-ਅਫਰੀਕਾ ਕੌਂਸਲ ਦੇ ਮੈਂਬਰ ਵਜੋਂ ਵੀ ਅਹਿਮ ਯੋਗਦਾਨ ਦੇ ਚੁੱਕੇ ਹਨ।
ਇਸ ਤੋਂ ਇਲਾਵਾ, ਸੰਯੁਕਤ ਅਰਬ ਅਮੀਰਾਤ (ਯੂਏਈ), ਮਿਸਰ, ਜਾਰਡਨ ਅਤੇ ਖਾੜੀ ਖੇਤਰ ਦੇ ਦੇਸ਼ਾਂ ਨਾਲ ਉਨ੍ਹਾਂ ਦਾ ਡੂੰਘਾ ਤਜਰਬਾ ਅਤੇ ਮਜ਼ਬੂਤ ਸੰਪਰਕ ਭਾਰਤ ਦੇ ਆਰਥਿਕ, ਵਪਾਰਕ ਅਤੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਇਹ ਨਿਯੁਕਤੀ ਭਾਰਤ ਦੇ ਉਦਯੋਗ ਜਗਤ ਦੀ ਵਿਸ਼ਵ ਪੱਧਰੀ ਪਹੁੰਚ ਨੂੰ ਹੋਰ ਵਿਸਤਾਰ ਦੇਣ ਅਤੇ ਉਭਰਦੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਨਵੇਂ ਮੌਕਿਆਂ ਦੇ ਸਿਰਜਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










