ਚੰਡੀਗੜ੍ਹ, 7 ਅਗਸਤ:Amritpal Singh
ਪੰਜਾਬ ਵਿਧਾਨ ਸਭਾ ਦੀ ਕਮੇਟੀ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਭਿਆਨਕ ਸਥਿਤੀ ਬਾਰੇ ਪੇਸ਼ ਕੀਤੀ ਗਈ ਰਿਪੋਰਟ ਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਦਾ ਦਸਤਾਵੇਜ਼ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ 65 ਫ਼ੀਸਦੀ ਤੋਂ ਵੱਧ ਨੌਜਵਾਨਾਂ ਦਾ ਨਸ਼ਿਆਂ ਦੀ ਲਪੇਟ ਵਿੱਚ ਹੋਣਾ ਸੂਬੇ ਦੇ ਭਵਿੱਖ ‘ਤੇ ਗੰਭੀਰ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਕਮੇਟੀ ਦੀ ਰਿਪੋਰਟ ਨੇ ਸਰਕਾਰ ਦੇ “ਨਸ਼ਾ ਮੁਕਤ ਪੰਜਾਬ” ਅਤੇ “ਯੁੱਧ ਨਸ਼ਿਆਂ ਵਿਰੁੱਧ” ਵਰਗੇ ਸਾਰੇ ਦਾਅਵਿਆਂ ਦੀ ਹਕੀਕਤ ਬੇਨਕਾਬ ਕਰ ਦਿੱਤੀ ਹੈ।
ਢਿੱਲੋਂ ਨੇ ਕਿਹਾ ਕਿ ਰਿਪੋਰਟ ਮੁਤਾਬਕ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਬੁਪ੍ਰੇਨੋਰਫਿਨ ਵਰਗੀਆਂ ਨਸ਼ਾ ਛੁਡਾਊ ਦਵਾਈਆਂ ਦੀ ਖਪਤ 57 ਫ਼ੀਸਦੀ ਵਧ ਗਈ, ਜਦਕਿ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਬੈੱਡਾਂ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਸਰਕਾਰ ਨਾ ਨਸ਼ਿਆਂ ‘ਤੇ ਕਾਬੂ ਪਾ ਸਕੀ ਹੈ ਅਤੇ ਨਾ ਹੀ ਨਸ਼ਾ ਪੀੜਤਾਂ ਲਈ ਢੁੱਕਵਾਂ ਇਲਾਜੀ ਢਾਂਚਾ ਖੜ੍ਹਾ ਕਰ ਸਕੀ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਯਾਦ ਦਿਵਾਇਆ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਤਿੰਨ ਮਹੀਨਿਆਂ ਅੰਦਰ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬਾਅਦ ਹਾਲਾਤ ਪਹਿਲਾਂ ਨਾਲੋਂ ਹੋਰ ਵੀ ਭਿਆਨਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਜ਼ਮੀਨੀ ਪੱਧਰ ‘ਤੇ ਨਾਕਾਮ ਰਹੀ ਹੈ ਅਤੇ ਇਹ ਸਿਰਫ਼ ਇਸ਼ਤਿਹਾਰਾਂ, ਪ੍ਰਚਾਰ ਅਤੇ ਦਾਅਵਿਆਂ ਤੱਕ ਹੀ ਸੀਮਤ ਰਹਿ ਗਈ ਹੈ।
ਢਿੱਲੋਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਦਾਅਵੇ ਸੱਚੇ ਹੁੰਦੇ ਤਾਂ ਨਸ਼ਾ ਛੁਡਾਊ ਗੋਲੀਆਂ ਦੀ ਖਪਤ ਲਗਭਗ 7 ਕਰੋੜ ਤੋਂ ਵੱਧ ਕੇ 11 ਕਰੋੜ ਤੱਕ ਨਾ ਪਹੁੰਚਦੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਨਸ਼ਾ ਘਟਣ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਫਿਰ ਦਵਾਈਆਂ ਦੀ ਮੰਗ ਵਿੱਚ ਇਹ ਰਿਕਾਰਡ ਵਾਧਾ ਕਿਉਂ ਹੋਇਆ? ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨਸ਼ਿਆਂ ਦੀ ਜੜ੍ਹ ‘ਤੇ ਵਾਰ ਕਰਨ ਦੀ ਬਜਾਏ ਅੰਕੜਿਆਂ ਅਤੇ ਇਸ਼ਤਿਹਾਰਾਂ ਰਾਹੀਂ ਆਪਣੀ ਨਾਕਾਮੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਭਾਸ਼ਣਾਂ ਅਤੇ ਪ੍ਰਚਾਰ ਮੁਹਿੰਮਾਂ ਨਾਲ ਨਹੀਂ ਜਿੱਤੀ ਜਾ ਸਕਦੀ। ਇਸ ਲਈ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨਾ, ਵੱਡੇ ਤਸਕਰਾਂ ਖ਼ਿਲਾਫ਼ ਬਿਨਾਂ ਕਿਸੇ ਸਿਆਸੀ ਦਖ਼ਲ ਦੇ ਸਖ਼ਤ ਕਾਰਵਾਈ ਕਰਨੀ ਅਤੇ ਨਸ਼ਾ ਪੀੜਤ ਨੌਜਵਾਨਾਂ ਦੇ ਇਲਾਜ, ਕਾਊਂਸਲਿੰਗ ਅਤੇ ਪੁਨਰਵਾਸ ਲਈ ਸਮੇਂਬੱਧ ਅਤੇ ਪ੍ਰਭਾਵਸ਼ਾਲੀ ਨੀਤੀ ਲਾਗੂ ਕਰਨੀ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਪੰਜਾਬ ਦਾ ਨੌਜਵਾਨ ਬਚੇਗਾ ਤਾਂ ਹੀ ਪੰਜਾਬ ਦਾ ਭਵਿੱਖ ਬਚੇਗਾ।
——————————————————————————–
पंजाब विधानसभा की समिति द्वारा राज्य में नशे की भयावह स्थिति पर प्रस्तुत रिपोर्ट को आम आदमी पार्टी सरकार की सबसे बड़ी विफलता का दस्तावेज़ बताते हुए भारतीय जनता पार्टी के प्रदेश अध्यक्ष सरदार केवल सिंह ढिल्लों ने कहा कि पंजाब के 65 प्रतिशत से अधिक युवाओं का नशे की चपेट में होना राज्य के भविष्य के लिए गंभीर खतरे की घंटी है। उन्होंने कहा कि विधानसभा समिति की रिपोर्ट ने सरकार के “नशा मुक्त पंजाब” और “युद्ध नशों के विरुद्ध” जैसे सभी दावों की वास्तविकता उजागर कर दी है।
ढिल्लों ने कहा कि रिपोर्ट के अनुसार 18 से 35 वर्ष आयु वर्ग के युवा सबसे अधिक नशे की मार झेल रहे हैं। इससे भी अधिक चिंताजनक तथ्य यह है कि पिछले चार वर्षों में बुप्रेनॉर्फिन जैसी नशा मुक्ति दवाओं की खपत 57 प्रतिशत बढ़ गई है, जबकि सिविल अस्पतालों में उपचार के लिए बिस्तरों की भारी कमी बनी हुई है। उन्होंने कहा कि ये आंकड़े साबित करते हैं कि सरकार न तो नशे पर नियंत्रण कर सकी है और न ही नशा पीड़ितों के लिए पर्याप्त उपचार व्यवस्था विकसित कर पाई है।
ढिल्लों ने याद दिलाया कि अरविंद केजरीवाल ने पंजाब में सरकार बनने के तीन महीने के भीतर नशा समाप्त करने का वादा किया था, लेकिन साढ़े चार वर्ष बाद स्थिति पहले से भी अधिक भयावह हो चुकी है। उन्होंने कहा कि सरकार का “युद्ध नशों के विरुद्ध” अभियान जमीनी स्तर पर पूरी तरह विफल रहा है और यह केवल विज्ञापनों, प्रचार और दावों तक सीमित होकर रह गया है।
ढिल्लों ने कहा कि यदि सरकार के दावे सही होते तो नशा मुक्ति गोलियों की खपत लगभग 7 करोड़ से बढ़कर 11 करोड़ तक नहीं पहुंचती। उन्होंने सवाल किया कि जब नशा कम होने के दावे किए जा रहे हैं तो फिर दवाओं की मांग में यह रिकॉर्ड वृद्धि क्यों हुई? उन्होंने आरोप लगाया कि सरकार नशे की जड़ पर प्रहार करने के बजाय आंकड़ों और विज्ञापनों के माध्यम से अपनी विफलता छिपाने का प्रयास कर रही है।
ढिल्लों ने कहा कि नशे के खिलाफ लड़ाई केवल भाषणों और प्रचार अभियानों से नहीं जीती जा सकती। इसके लिए नशे की सप्लाई चेन को तोड़ना, बड़े तस्करों के खिलाफ बिना किसी राजनीतिक हस्तक्षेप के कठोर कार्रवाई करना तथा नशा पीड़ित युवाओं के उपचार, काउंसलिंग और पुनर्वास के लिए समयबद्ध एवं प्रभावी नीति लागू करना सरकार की प्राथमिकता होनी चाहिए। पंजाब का युवा बचेगा, तभी पंजाब का भविष्य सुरक्षित रहेगा।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









