ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭਾਵੁਕ ਤੇ ਪਰਿਵਾਰਕ ਮਾਹੌਲ ’ਚ ਮਨਾਇਆ ਰੱਖੜੀ ਦਾ ਤਿਉਹਾਰ
-ਬੰਦੀਆਂ ਦੀਆਂ ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਸਾਂਝੀਆਂ ਕੀਤੀਆਂ ਖੁਸ਼ੀਆਂ
-ਜੇਲ੍ਹ ਵਿਭਾਗ ਵੱਲੋਂ ਸਪੈਸ਼ਲ ਮੁਲਾਕਾਤ ਰਾਹੀਂ ਭੈਣਾਂ ਨੂੰ ਦਿੱਤਾ ਗਿਆ ਪਰਿਵਾਰਕ ਮਾਹੌਲ : ਗੁਰਚਰਨ ਸਿੰਘ ਧਾਲੀਵਾਲ
-ਕੇਂਦਰੀ ਜੇਲ੍ਹ ’ਚ ਕਰੀਬ 600 ਰੱਖੜੀਆਂ ਬੰਨ੍ਹੀਆਂ
ਪਟਿਆਲਾ, 28 ਅਗਸਤ: ਕੇਂਦਰੀ ਜੇਲ੍ਹ ਪਟਿਆਲਾ ਵਿਖੇ ਅੱਜ ਰੱਖੜੀ ਦਾ ਤਿਉਹਾਰ ਭਾਵੁਕ ਅਤੇ ਪਰਿਵਾਰਕ ਮਾਹੌਲ ਵਿੱਚ ਮਨਾਇਆ ਗਿਆ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ੍ਹ ਵਿਭਾਗ ਵੱਲੋਂ ਬੰਦੀਆਂ ਦੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਅਤੇ ਵਧੀਕ ਡੀਜੀਪੀ ਜੇਲ੍ਹਾਂ ਆਰ. ਕੇ. ਜੈਸਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੱਖੜੀ ਦੇ ਤਿਉਹਾਰ ਮੌਕੇ ਇਹ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਮੁਲਾਕਾਤ ਦੌਰਾਨ ਰੱਖੜੀ ਬੰਨ੍ਹਣੀ ਸੰਭਵ ਨਾ ਹੋਣ ਕਾਰਨ ਬੰਦੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਇੱਕ-ਦੂਜੇ ਨਾਲ ਤਿਉਹਾਰ ਮਨਾਉਣ ਲਈ ਵਿਸ਼ੇਸ਼ ਮੁਲਾਕਾਤ ਦਾ ਮੌਕਾ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਲਈ ਰੱਖੜੀਆਂ ਅਤੇ ਮਠਿਆਈਆਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਉਪਰਾਲੇ ਦਾ ਮਕਸਦ ਬੰਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਜੋੜੀ ਰੱਖਣ ਦੇ ਨਾਲ-ਨਾਲ ਪਰਿਵਾਰਕ ਸਾਂਝ, ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।
ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਕੇਂਦਰੀ ਜੇਲ੍ਹ ਵਿਖੇ ਕਰੀਬ 600 ਰੱਖੜੀਆਂ ਬੰਨ੍ਹੀਆਂ ਗਈਆਂ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਭਰਾਵਾਂ ਤੋਂ ਇਲਾਵਾ ਮਹਿਲਾ ਬੰਦੀਆਂ ਨੂੰ ਵੀ ਆਪਣੇ ਭਰਾਵਾਂ ਤੋਂ ਰੱਖੜੀ ਬੰਨ੍ਹਵਾਉਣ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਗਿਆ। ਸਵੇਰੇ 8 ਵਜੇ ਸ਼ੁਰੂ ਹੋਈ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮੁਲਾਕਾਤ ਤੋਂ ਵਾਂਝਾ ਨਹੀਂ ਰੱਖਿਆ ਗਿਆ।
ਇਸ ਮੌਕੇ ਵਧੀਕ ਸੁਪਰਡੈਂਟ ਅਰਪਨਜੋਤ ਸਿੰਘ ਅਤੇ ਜੈਦੀਪ ਸਿੰਘ, ਡਿਪਟੀ ਸੁਪਰਡੈਂਟ ਆਦਰਸ਼ਪਾਲ ਸਿੰਘ ਅਤੇ ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਸਮੇਤ ਹੋਰ ਜੇਲ੍ਹ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

————————————————————————————————–
केंद्रीय जेल पटियाला में भावुक एवं पारिवारिक माहौल में मनाया गया रक्षाबंधन का त्योहार
-बंदियों की बहनों ने भाइयों की कलाई पर राखी बांधकर साझा कीं खुशियां
-जेल विभाग ने विशेष मुलाकात के माध्यम से बहनों को उपलब्ध कराया पारिवारिक माहौल : गुरचरण सिंह धालीवाल
-केंद्रीय जेल में करीब 600 राखियां बांधी गईं
पटियाला, 28 अगस्त :केंद्रीय जेल पटियाला में आज रक्षाबंधन का त्योहार भावुक एवं पारिवारिक माहौल में मनाया गया। पंजाब सरकार के दिशा-निर्देशों के अनुसार जेल विभाग द्वारा बंदियों की बहनों एवं परिवार के सदस्यों के लिए विशेष मुलाकात का प्रबंध किया गया। इस दौरान बहनों ने अपने भाइयों की कलाई पर राखी बांधकर त्योहार की खुशियां साझा कीं।

जेल अधीक्षक गुरचरण सिंह धालीवाल ने बताया कि मुख्यमंत्री भगवंत सिंह मान, जेल मंत्री डॉ. रवजोत सिंह और अतिरिक्त डीजीपी जेल आर. के. जैसवाल के दिशा-निर्देशों के अनुसार रक्षाबंधन के अवसर पर ये विशेष प्रबंध किए गए हैं। उन्होंने कहा कि सामान्य मुलाकात के दौरान राखी बांधना संभव नहीं होता, इसलिए बंदियों और उनकी बहनों को एक-दूसरे के साथ त्योहार मनाने के लिए विशेष मुलाकात का अवसर प्रदान किया गया।
उन्होंने बताया कि सुरक्षा प्रबंधों को ध्यान में रखते हुए जेल प्रशासन द्वारा बहनों के लिए राखियों और मिठाइयों के विशेष प्रबंध किए गए थे। इस पहल का उद्देश्य बंदियों को उनके परिवारों से जोड़े रखने के साथ-साथ पारिवारिक संबंधों, सामाजिक सद्भाव एवं भाईचारे की भावना को मजबूत करना है।
गुरचरण सिंह धालीवाल ने बताया कि आज केंद्रीय जेल में करीब 600 राखियां बांधी गईं। उन्होंने कहा कि जेल में बंद भाइयों के अलावा महिला बंदियों को भी अपने भाइयों से राखी बंधवाने का विशेष अवसर प्रदान किया गया। सुबह 8 बजे शुरू हुई इस विशेष मुलाकात के दौरान किसी भी परिवार के सदस्य को मुलाकात से वंचित नहीं रखा गया।
इस अवसर पर अतिरिक्त अधीक्षक अर्पनजोत सिंह एवं जैदीप सिंह, डिप्टी अधीक्षक आदर्शपाल सिंह तथा सहायक अधीक्षक गुरजिंदर सिंह सहित अन्य जेल अधिकारी एवं कर्मचारी उपस्थित थे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










