ਸਿੱਖ ਕੌਮ ਦੇ ਮਸਲੇ ਕੇਂਦਰ ਤੋਂ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ: ਸੰਧੂ
ਸਿੱਖ ਮੱਦਿਆਂ ਪ੍ਰਤੀ ਹਮੇਸ਼ਾ ਸੰਜੀਦਾ ਰਿਹੈ ਸੰਧੂ ਪਰਿਵਾਰ: ਸ੍ਰ.ਜਗਜੀਤ ਸਿੰਘ ਦਰਦੀ
ਅੰਮ੍ਰਿਤਪਾਲ ਸਿੰਘ ਦਰਦੀ
ਨਵੀਂ ਦਿੱਲੀ, 26 ਅਗਸਤ:ਅੱਜ ਇਥੇ ਦਿੱਲੀ ਦੇ ਉਪ ਰਾਜਪਾਲ ਸ੍ਰ. ਤਰਨਜੀਤ ਸਿੰਘ ਸੰਧੂ ਨਾਲ ਚੜ੍ਹਦੀਕਲਾ ਮੀਡੀਆ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ. ਜਗਜੀਤ ਸਿੰਘ ਦਰਦੀ ਵੱਲੋਂ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਸਿੱਖ ਕੌਮ ਅਤੇ ਪੰਜਾਬੀਆਂ ਦੇ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਸਮੇਂ ਸ੍ਰ. ਦਰਦੀ ਨਾਲ ਚੜ੍ਹਦੀਕਲਾ ਦਿੱਲੀ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦਰਦੀ ਵੀ ਮੌਜੂਦ ਸਨ।

ਇਸ ਮੌਕੇ ਸ੍ਰ. ਦਰਦੀ ਨੇ ਉਪ ਰਾਜਪਾਲ ਦਿੱਲੀ ਨਾਲ ਕੌਮੀ ਰਾਜਧਾਨੀ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਤੋਂ ਇਲਾਵਾ ਸਿੱਖ ਕੌਮ ਦੇ ਕਈ ਮਾਮਲੇ ਵਿਚਾਰੇ। ਜਿਸ ਬਾਰੇ ਸ੍ਰ. ਸੰਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਸਿੱਖ ਅਤੇ ਪੰਜਾਬੀਆਂ ਦੇ ਮਸਲਿਆਂ ਨੂੰ ਚੁੱਕਦੇ ਰਹੇ ਹਨ ਅਤੇ ਉਹ ਭਵਿੱਖ ਵਿੱਚ ਵੀ ਕੇਂਦਰ ਸਰਕਾਰ ਕੋਲ ਅਜਿਹੇ ਮਾਮਲਿਆਂ ਨੂੰ ਚੁੱਕਣ ਅਤੇ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਇਸ ਮੌਕੇ ਸ੍ਰ. ਸੰਧੂ ਨੇ ਚੜ੍ਹਦੀਕਲਾ ਅਦਾਰੇ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅਦਾਰਾ ਆਲਮੀ ਪੱਧਰ ’ਤੇ ਸਿੱਖਾਂ ਅਤੇ ਪੰਜਾਬੀਆਂ ਦੇ ਮਾਮਲਿਆਂ ਨੂੰ ਚੁੱਕਦਾ ਹੈ। ਉਨ੍ਹਾਂ ਕਿਹਾ ਕਿ ਚੜ੍ਹਦੀਕਲਾ ਟਾਈਮ ਟੀ.ਵੀ. ਵੱਲੋਂ ਸਮੇਂ-ਸਮੇਂ ’ਤੇ ਸਿੱਖ ਕੌਮ ਨਾਲ ਸਬੰਧਤ ਮਾਮਲਿਆਂ ’ਤੇ ਆਵਾਜ਼ ਚੁੱਕੀ ਜਾਂਦੀ ਹੈ।
ਉਪ ਰਾਜਪਾਲ ਨੇ ਇਸ ਮੌਕੇ ਚੜ੍ਹਦੀਕਲਾ ਟਾਈਮ ਟੀ.ਵੀ. ਵੱਲੋਂ ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਅਤੇ ਹੋਰ ਧਾਰਮਿਕ ਸਮਾਗਮਾਂ ਦੀ ਕਵਰੇਜ਼ ਕਰਨ ’ਤੇ ਪ੍ਰਸ਼ੰਸਾ ਕੀਤੀ। ਸ੍ਰ.ਸੰਧੂ ਜੋ ਕਿ ਸਿੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ, ਨੇ ਦੱਸਿਆ ਕਿ ਉਹ ਆਪਣੇ ਦਾਦਾ ਜੀ ਦੀ ਵਿਰਾਸਤ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਦੀ ਜੀਵਨੀ ਨਾਲ ਸਬੰਧਤ ਨਾਟਕ ਕਰਵਾਉਣ ਜਾ ਰਹੇ ਹਨ।

ਇਸ ਮੌਕੇ ਸ੍ਰ. ਜਗਜੀਤ ਸਿੰਘ ਦਰਦੀ ਨੇ ਸੰਧੂ ਪਰਿਵਾਰ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰ. ਤੇਜਾ ਸਿੰਘ ਸਮੁੰਦਰੀ ਤੋਂ ਲੈ ਕੇ ਉਨ੍ਹਾਂ ਦੇ ਪਰਿਵਾਰ ਦੇ ਹਰੇਕ ਮੈਂਬਰ ਨੇ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਗੰਭੀਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰ. ਤਰਨਜੀਤ ਸਿੰਘ ਸੰਧੂ ਵੀ ਸਿੱਖ ਮਸਲਿਆਂ ਅਤੇ ਪੰਜਾਬ ਦੇ ਹਿੱਤਾਂ ਲਈ ਲਗਾਤਾਰ ਸਰਗਰਮ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਤੋਂ ਸਾਨੂੰ ਸਭਨਾਂ ਨੂੰ ਭਵਿੱਖ ਵਿੱਚ ਵੱਡੀਆਂ ਆਸਾਂ ਹਨ। ਇਸ ਮੌਕੇ ਸ੍ਰ. ਦਰਦੀ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਉਪ ਰਾਜਪਾਲ ਨੂੰ ਕਿਤਾਬਾਂ ਦਾ ਸੈਟ ਵੀ ਭੇਂਟ ਕੀਤਾ ਗਿਆ।
———————————————————————————–
केन्द्र सरकार से सिख मसलों के समाधान के लिए लगातार प्रयास जारी- ले.गवर्नर संधू
चढ़दीकला मीडिया गु्रप के चेयरमैन पदमश्री जगजीत सिंह दर्दी द्वारा दिल्ली के एलजी श्री संधू के साथ मुलाकात
नई दिल्ली, 26 अगस्त (निस) आज यहां चढ़दीकला मीडिया ग्रुप के चेयरमैन पद्मश्री डॉ. जगजीत सिंह दर्दी ने दिल्ली के लेफ्टिनेंट गवर्नर मिस्टर तरनजीत सिंह संधू से मुलाकात की, इस दौरान सिख समुदाय और पंजाबियों के कई अहम मुद्दों पर चर्चा हुई। इस समय चढ़दीकलादिल्ली के डायरेक्टर अमृतपाल सिंह भी स. दर्दी के साथ मौजूद थे। इस मौके पर श्री जगजीत सिंह दर्दी ने दिल्ली के लेफ्टिनेंट गवर्नर के साथ सिख समुदाय के कई मुद्दों पर चर्चा की, इसके अलावा राष्ट्रीय राजधानी में पंजाबी भाषा को बढ़ावा देने पर भी बात की। जिसके बारे में श्री संधू ने कहा कि वह पहले भी सिखों और पंजाबियों के मुद्दे उठाते रहे हैं और वह भविष्य में भी केंद्र सरकार के सामने ऐसे मुद्दों को उठाने और उन्हें हल करवाने की कोशिश करते रहेंगे। इस मौके पर श्री संधू ने चढ़दीकला संस्था के साथ अपने पुराने रिश्तों का जिक्र किया और कहा कि यह संस्था सिखों और पंजाबियों के मुद्दों को ग्लोबल लेवल पर उठाती है। उन्होंने कहा कि चढ़दीकला टाइम टीवी समय-समय पर सिख समुदाय से जुड़े मुद्दों पर आवाज़ उठाता है। इस मौके पर लेफ्टिनेंट गवर्नर ने गुरुद्वारा बंगला साहिब, नई दिल्ली और तख्त श्री पटना साहिब से गुरबानी के सीधे प्रसारण और दूसरे धार्मिक कार्यक्रमों को कवर करने के लिए चढ़दीकला टाइम टीवी की तारीफ़ की। श्री संधू जो कि सिख नेता तेजा सिंह समुंद्री के पोते हैं, ने कहा कि वह अपने दादा की जीवनी से जुड़ा एक नाटक ऑर्गेनाइज़ करने जा रहे हैं ताकि लोगों को उनकी विरासत के बारे में पता चले। इस मौके पर श्री जगजीत सिंह दर्दी ने संधू परिवार के साथ अपने पुराने रिश्तों का जिक्र करते हुए कहा कि श्री तेजा सिंह समुंद्री से लेकर उनके परिवार के हर सदस्य ने हमेशा सिख समुदाय और पंजाब के हितों के लिए गंभीर योगदान दिया है। उन्होंने कहा कि श्री तरनजीत सिंह संधू भी सिख मुद्दों और पंजाब के हितों के लिए लगातार सक्रिय हैं और हम सभी को भविष्य में उनसे बहुत उम्मीदें हैं। इस अवसर पर श्री दर्दी और अमृतपाल सिंह ने लेफ्टिनेंट गवर्नर को किताबों का एक सेट भी भेंट किया।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










