ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰਮੇਸ਼ ਗਰੋਵਰ ਦਾ ਭਾਜਪਾ ਪਰਿਵਾਰ ‘ਚਚ ਕੀਤਾ ਸਵਾਗਤ
‘ਆਪ’ ਦੇ ਉਮੀਦਵਾਰ ਤੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ ਗਰੋਵਰ
ਪੰਜਾਬ ‘ਚ ਲੋਕਾਂ ਦੇ ਸਾਥ ਤੇ ਵਿਸ਼ਵਾਸ ਨਾਲ ਭਾਜਪਾ ਬਣਾਏਗੀ ਸਰਕਾਰ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 23 ਅਕਤੂਬਰ: ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਅੱਜ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਉੱਘੇ ਸੀਨੀਅਰ ਐਡਵੋਕੇਟ ਰਮੇਸ਼ ਗਰੋਵਰ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰਮੇਸ਼ ਗਰੋਵਰ ਦਾ ਪਾਰਟੀ ਪਰਿਵਾਰ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹਰਜੋਤ ਕਮਲ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਰਮੇਸ਼ ਗਰੋਵਰ ਅਕਾਲੀ ਦਲ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਫ਼ਰੀਦਕੋਟ ਜ਼ੋਨ ਦੇ ਲੀਗਲ ਸੈੱਲ ਦੇ ਇੰਚਾਰਜ ਤੋਂ ਇਲਾਵਾ, ਉਹ ਸਾਲ 2017 ਵਿੱਚ ਮੋਗਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵੀ ਚੋਣ ਲੜ ਚੁੱਕੇ ਹਨ। ਜਦਕਿ ਉਹ ਬਾਰ ਕਾਉਂਸਿਲ ਦੇ ਵੀ ਕਈ ਦਫ਼ਾ ਪ੍ਰਧਾਨ ਰਹਿ ਚੁੱਕੇ ਹਨ।
ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਰਮੇਸ਼ ਗਰੋਵਰ ਕਾਨੂੰਨੀ ਖੇਤਰ ਦੇ ਨਾਲ-ਨਾਲ ਸਮਾਜਿਕ ਅਤੇ ਸਿਆਸੀ ਜੀਵਨ ਵਿੱਚ ਵੀ ਆਪਣੀ ਵਿਸ਼ੇਸ਼ ਪਛਾਣ ਰੱਖਦੇ ਹਨ। ਲੋਕਾਂ ਵਿੱਚ ਲੰਮੇ ਸਮੇਂ ਤੋਂ ਵਿਚਰਦਿਆਂ ਉਨ੍ਹਾਂ ਨੇ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਹੈ। ਉਨ੍ਹਾਂ ਦਾ ਤਜਰਬਾ ਅਤੇ ਲੋਕਾਂ ਨਾਲ ਜੁੜਾਅ ਪਾਰਟੀ ਲਈ ਲਾਹੇਵੰਦ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਹੋ ਰਹੀ ਤਰੱਕੀ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਦੇ ਲੋਕ ਭਾਜਪਾ ਨਾਲ ਜੁੜ ਰਹੇ ਹਨ। ਇਹ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਪੱਖੀ ਸੋਚ ਵਿੱਚ ਲੋਕਾਂ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਸ੍ਰੀ ਢਿੱਲੋਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਅਤੇ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਰਮੇਸ਼ ਗਰੋਵਰ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਪੰਜਾਬ ਦੀ ਬਿਹਤਰੀ ਲਈ ਆਪਣੀ ਅਹਿਮ ਭੂਮਿਕਾ ਨਿਭਾਉਣਗੇ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਚੰਗੇ ਭਵਿੱਖ ਦੀ ਉਮੀਦ ਦਿਖਾਈ ਦੇ ਰਹੀ ਹੈ। ਪੰਜਾਬ ਦੇ ਲੋਕਾਂ ਦੇ ਇਸੇ ਸਾਥ ਤੇ ਵਿਸ਼ਵਾਸ ਨਾਲ ਪੰਜਾਬ ਵਿੱਚ 2027 ‘ਚ ਭਾਰਤੀ ਜਨਤਾ ਪਾਰਟੀ ਬਹੁਮਤ ਨਾਲ ਸਰਕਾਰ ਬਣਾਏਗੀ।
————————————————————————–
**मोगा से पंजाब भाजपा को मिली मज़बूती: अकाली नेता व वरिष्ठ एडवोकेट रमेश ग्रोवर भाजपा में शामिल**
**प्रदेश अध्यक्ष केवल सिंह ढिल्लों ने रमेश ग्रोवर का भाजपा परिवार में स्वागत किया**
**ग्रोवर ‘आप’ के उम्मीदवार और ज़िला अध्यक्ष भी रह चुके हैं**
**पंजाब में लोगों के साथ और विश्वास से भाजपा बनाएगी सरकार: केवल सिंह ढिल्लों**
चंडीगढ़, 23 अक्तूबर: भारतीय जनता पार्टी पंजाब को आज उस समय और मज़बूती मिली, जब मोगा से शिरोमणि अकाली दल के वरिष्ठ नेता और जाने-माने वरिष्ठ एडवोकेट रमेश ग्रोवर भाजपा में शामिल हो गए। भाजपा के प्रदेश अध्यक्ष केवल सिंह ढिल्लों ने रमेश ग्रोवर का पार्टी परिवार में स्वागत करते हुए कहा कि उनके आने से मोगा और आसपास के इलाकों में पार्टी को और मज़बूती मिलेगी। इस मौके पर मोगा के ज़िला अध्यक्ष हरजोत कमल भी मौजूद थे।
उल्लेखनीय है कि अकाली दल से पहले रमेश ग्रोवर आम आदमी पार्टी के ज़िला अध्यक्ष और फ़रीदकोट ज़ोन के लीगल सेल के प्रभारी रह चुके हैं। इसके अलावा वे वर्ष 2017 में मोगा विधानसभा क्षेत्र से आम आदमी पार्टी के उम्मीदवार के तौर पर चुनाव भी लड़ चुके हैं। वे बार काउंसिल के कई बार अध्यक्ष भी रह चुके हैं।
अध्यक्ष केवल सिंह ढिल्लों ने कहा कि रमेश ग्रोवर कानूनी क्षेत्र के साथ-साथ सामाजिक और राजनीतिक जीवन में भी अपनी विशेष पहचान रखते हैं। लंबे समय से लोगों के बीच रहकर उन्होंने अपना एक अलग स्थान बनाया है। उनका अनुभव और लोगों से जुड़ाव पार्टी के लिए लाभदायक साबित होगा।
उन्होंने कहा कि भारतीय जनता पार्टी की नीतियों और प्रधानमंत्री श्री नरेंद्र मोदी के नेतृत्व में देश की हो रही तरक्की से प्रभावित होकर विभिन्न क्षेत्रों के लोग भाजपा से जुड़ रहे हैं। यह पार्टी की नीतियों और जन-हितैषी सोच में लोगों के बढ़ते विश्वास को दर्शाता है।
श्री ढिल्लों ने कहा कि भाजपा में शामिल होने वाले हर नेता और कार्यकर्ता को पूरा मान-सम्मान दिया जाता है। पार्टी का मुख्य उद्देश्य पंजाब की तरक्की, खुशहाली और लोगों की भलाई के लिए काम करना है। उन्होंने विश्वास जताया कि रमेश ग्रोवर पार्टी की नीतियों को लोगों तक पहुँचाने और पंजाब की बेहतरी के लिए अहम भूमिका निभाएँगे।
उन्होंने कहा कि पंजाब के लोगों को भाजपा से ही अच्छे भविष्य की उम्मीद दिखाई दे रही है। पंजाब के लोगों के इसी साथ और विश्वास से 2027 में पंजाब में भारतीय जनता पार्टी बहुमत के साथ सरकार बनाएगी।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










