ਮੁਕਤਸਰ ਸਾਹਿਬ ਤੋਂ ਅਕਾਲੀ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ*
*ਨਸ਼ਾ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਆਪ ਸਰਕਾਰ ਨੂੰ ਘੇਰਿਆ; ਲੋਕਾਂ ਦਾ ਭਾਜਪਾ ‘ਤੇ ਵਧ ਰਿਹਾ ਭਰੋਸਾ ਦੱਸਿਆ*
ਚੰਡੀਗੜ੍ਹ, 23 ਅਕਤੂਬਰ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਮਨਿੰਦਰ ਸਿੰਘ ਮਹਿੰਦੀ, ਸਾਬਕਾ ਐੱਮ.ਸੀ. ਅਤੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨਵਨੀਤ ਸਿੰਘ ਨਵੀ ਬਰਾੜ, ਇੰਚਾਰਜ ਆਈ.ਟੀ. ਸੈੱਲ ਪੰਜਾਬ ਅਤੇ ਉਪ ਪ੍ਰਧਾਨ ਐੱਸ.ਓ.ਆਈ. ਪੰਜਾਬ, ਹਰਮੀਤ ਸਿੰਘ ਬੁੱਟਰ ਯੂਥ ਅਕਾਲੀ ਆਗੂ, ਹਰਮੰਦਰ ਪਾਲ ਪਹਿਲਵਾਨ, ਯੂਥ ਆਗੂ ਤੇ ਫਿਟਨੈੱਸ ਕੋਚ ਅਤੇ ਲਖਵੀਰ ਸਿੰਘ ਖਿਰਕੀਆਂਵਾਲਾ ਯੂਥ ਅਕਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ।
ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਰੇ ਆਗੂਆਂ ਦਾ ਭਾਜਪਾ ਪਰਿਵਾਰ ਵਿੱਚ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਯੋਗ ਅਗਵਾਈ ਵਿੱਚ ਪੰਜਾਬੀਆਂ ਦੇ ਵਧ ਰਹੇ ਵਿਸ਼ਵਾਸ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਭਾਜਪਾ ਦਾ ਦਿਨੋਂ ਦਿਨ ਕਾਫ਼ਿਲਾ ਵੱਧਦਾ ਜਾ ਰਿਹਾ ਹੈ। ਵੱਖ ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਭਾਜਪਾ ‘ਚ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ, ਖ਼ਾਸ ਕਰਕੇ ਨੌਜਵਾਨ, ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਦੇ ਏਜੰਡੇ ‘ਤੇ ਭਰੋਸਾ ਜਤਾ ਰਹੇ ਹਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਅੱਜ ਜੋ ਹਾਲਾਤ ਬਣੇ ਹਨ। ਨਸ਼ਾ, ਗੈਂਗਸਟਰਵਾਦ, ਫਿਰੌਤੀਆਂ, ਵਿਗੜੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਕਰਜ਼ਾ ਵੱਡੀ ਸਮੱਸਿਆ ਬਣਿਆ ਹੋਇਆ ਹੈ ਅਤੇ ਮੌਜੂਦਾ ਆਪ ਸਰਕਾਰ ਇਹਨਾਂ ਸਾਰੇ ਮੁੱਦਿਆਂ ਉਪਰ ਫੇਲ੍ਹ ਰਹੀ ਹੈ। ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਦਾ ਰਾਜ ਦੇਖ ਚੁੱਕੀਆਂ ਹਨ ਅਤੇ ਹੁਣ ਲੋਕਾਂ ਵਿੱਚ ਇੱਕੋ ਆਵਾਜ਼ ਹੈ ਕਿ ਇਸ ਵਾਰ ਭਾਜਪਾ ਨੂੰ ਮੌਕਾ ਦੇਣਾ ਹੈ। ਜਿਸ ਕਰਕੇ ਇਸ ਵਾਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਮੁੜ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰ ਏ ਖਾਲਸਾ ਵਾਲਾ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵੀ ਹਾਜ਼ਰ ਸਨ।
——————————————————————-
मुक्तसर साहिब से अकाली नेता भाजपा में शामिल, प्रदेश अध्यक्ष केवल सिंह ढिल्लों ने किया स्वागत**
**नशा, गैंगस्टरवाद और भ्रष्टाचार के मुद्दों पर आप सरकार को घेरा; लोगों का भाजपा पर बढ़ता भरोसा बताया**
चंडीगढ़, 23 अक्टूबर: भारतीय जनता पार्टी पंजाब के प्रदेश अध्यक्ष केवल सिंह ढिल्लों की मौजूदगी में आज श्री मुक्तसर साहिब से शिरोमणि अकाली दल के कई नेता भाजपा में शामिल हुए। इनमें मनिंदर सिंह मेहंदी (पूर्व एमसी और सर्कल प्रधान, शिअद), नवनीत सिंह नवी बराड़ (इंचार्ज आईटी सेल पंजाब एवं उपाध्यक्ष एसओआई पंजाब), हरमीत सिंह बुट्टर (युवा अकाली नेता), हरमंदर पाल पहलवान (युवा नेता व फिटनेस कोच) और लखवीर सिंह खिड़कियांवाला (युवा अकाली नेता) शामिल हैं।
प्रदेश अध्यक्ष केवल सिंह ढिल्लों ने सभी नेताओं का भाजपा परिवार में हार्दिक स्वागत करते हुए कहा कि यह प्रधानमंत्री श्री नरेंद्र मोदी जी और गृह मंत्री श्री अमित शाह जी के कुशल नेतृत्व में पंजाबियों के बढ़ते विश्वास का प्रतीक है। उन्होंने कहा कि पंजाब में भाजपा का कारवां दिन-ब-दिन बढ़ता जा रहा है और विभिन्न पार्टियों के नेता व कार्यकर्ता भाजपा में शामिल हो रहे हैं। उन्होंने कहा कि पंजाब के लोग, खासकर युवा, भाजपा की नीतियों और विकास के एजेंडे पर भरोसा जता रहे हैं।
ढिल्लों ने कहा कि पंजाब के आज जो हालात बने हैं, उनमें नशा, गैंगस्टरवाद, फिरौतियां, बिगड़ी कानून व्यवस्था, भ्रष्टाचार और कर्ज बड़ी समस्या बने हुए हैं, और मौजूदा आप सरकार इन सभी मुद्दों पर विफल रही है। पंजाब के लोग सभी पार्टियों का राज देख चुके हैं और अब लोगों में एक ही आवाज है कि इस बार भाजपा को मौका देना है। इसलिए इस बार पंजाब में भाजपा सरकार बनाएगी और पंजाब को फिर से शेर-ए-पंजाब महाराजा रणजीत सिंह के सरकार-ए-खालसा जैसा खुशहाल पंजाब बनाया जाएगा।
इस मौके पर जिला अध्यक्ष कुलदीप सिंह भंगेवाला भी उपस्थित थे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









