ज्ञानेश कुमार का भाई दिल्ली एयरपोर्ट पर कस्टम का हेड है, ये लोग ऐसे बदला लेते हैं: मुख्यमंत्री भगवंत सिंह मान
मेरे सामान में कुछ भी आपत्तिजनक न मिलने के बाद भी, एयरपोर्ट अधिकारियों ने मनमाने ढंग से मुझसे ₹50,000 का चालान भरने को कहा: मुख्यमंत्री भगवंत सिंह मान
इससे पहले, केंद्र ने मुझे फ्रांस जाने की इजाज़त देने से मना कर दिया था: मुख्यमंत्री भगवंत सिंह मान
भाजपा सरकार ने बदला लेने के लिए एक छात्रा पर एनएसए लगाया और 15 साल की लड़की से माफी मंगवाई: मुख्यमंत्री भगवंत सिंह मान
इलेक्शन कमिश्नर भी कहते हैं कि उनसे सलाह नहीं ली जाती, ज्ञानेश कुमार खुद फैसले लेते हैं: मुख्यमंत्री भगवंत सिंह मान
चंडीगढ़ 23 अक्टूबर: भाजपा की केंद्र सरकार सरकारी एजेंसियों के ज़रिए जो राजनीतिक बदला ले रही है, वह एक बार फिर तब सामने आया जब मुख्यमंत्री भगवंत सिंह मान को केंद्र ने फ्रांस जाने की इजाज़त नहीं दी। इसके बाद, उनके सामान में कुछ भी आपत्तिजनक नहीं मिलने के बावजूद, उन्हें दिल्ली एयरपोर्ट पर अधिकारियों ने दो घंटे तक रोके रखा और ₹50,000 का मनमाना चालान भरने को कहा।
मुख्यमंत्री ने ज्ञानेश कुमार के पास फ़ैसले लेने की शक्तियों के केंद्रीकरण पर सवाल उठाया और बताया कि ज़रूरी फ़ैसलों के लिए दूसरे चुनाव कमिश्नरों से भी सलाह नहीं ली जाती। इन कामों को बदले की कार्रवाई बताते हुए, मुख्यमंत्री ने आगे कहा कि भाजपा सरकार ने सुप्रीम कोर्ट के निर्देशों का उल्लंघन करते हुए एक छात्रा पर मनमर्जी से एनएसए लगाया।
पंजाब विधानसभा को संबोधित करते हुए, मुख्यमंत्री भगवंत सिंह मान ने कहा, “पंजाब के मुख्यमंत्री के तौर पर, मुझे पंजाब में विदेशी निवेश लाने के न्योते मिलते हैं। मैं जापान और कोरिया गया हूँ और वहाँ से आने वाले निवेश का लेवल सबके सामने है। मैं जर्मनी भी गया हूँ और क्लास जैसी कंपनियाँ अपने प्रोजेक्ट यहाँ लाई हैं।”
उन्होंने आगे कहा, “अब फ्रांस में दुनिया का दूसरा सबसे बड़ा फ़ूड फ़ेयर हो रहा है, जिसमें दुनिया भर के बड़े ब्रांड हिस्सा ले रहे हैं। मार्कफ़ेड के सोहना ने भी वहाँ अपना स्टॉल लगाया है। इंडिया के करीब 150 स्टॉल हैं। इंडिया के दूसरे राज्यों के स्टॉल ने मुझे अपने स्टॉल देखने के लिए बुलाया था, और मैं उन सभी में गया क्योंकि वे इंडिया को रिप्रेज़ेंट करते हैं। फ़ूड इंडस्ट्री से जुड़े उद्यमियों समेत बड़े बिज़नेसमैन इसमें हिस्सा ले रहे हैं।”
पंजाब के मुख्यमंत्री ने बताया, “मुझे केंद्र से परमिशन नहीं मिली थी, इसलिए मैंने हाईकोर्ट का दरवाज़ा खटखटाया। हाई कोर्ट ने मुझे प्रोटोकॉल देने का निर्देश दिया। जब मैं लौट रहा था, तो मुझे दिल्ली एयरपोर्ट पर दो घंटे बैठने के लिए कहा गया। मैंने उनसे प्रोटोकॉल फ़ॉलो करने को कहा। सभी राज्यों के मुख्यमंत्रियों का स्वागत सिर्फ़ प्रोटोकॉल के ज़रिए होता है।”
उन्होंने आगे कहा कि “उन्होंने मुझसे मेरा सामान चेक करवाने को कहा, और मैंने चेक करवाया। मेरे सामान में कुछ भी गलत नहीं मिला। दो घंटे बाद, उन्होंने मुझे जाने को कहा। उन्होंने मुझसे कहा कि उन पर ऊपर से दबाव है। उन्होंने मुझसे कुछ अपने पास छोड़ने को कहा। उन्होंने हमसे ₹50,000 का मनमाना चालान भरने को कहा क्योंकि यह उनकी नौकरी जाने का सवाल था।”
मुख्यमंत्री भगवंत सिंह मान ने खुलासा किया, “दिल्ली एयरपोर्ट पर कस्टम्स का हेड कौन है? सी.ई.सी ज्ञानेश कुमार का भाई मनीष। ये लोग ऐसे ही बदला लेते हैं, कहीं भी किसी को भी टारगेट करते हैं।”
उन्होंने कहा, “दूसरी तरफ, वे एक छात्रा पर एनएसए लगा रहे हैं और एक 15 साल की लड़की से माफी मांगी गई। प्रयागराज हाई कोर्ट ने उन्हें ऐसा करने के लिए फटकार लगाई। कोर्ट ने कहा कि जब सुप्रीम कोर्ट ने कहा था कि सीजेपी प्रोटेस्ट में शामिल लोगों के खिलाफ कोई केस दर्ज नहीं किया जाएगा, तब भी उन्होंने ऐसी छोटी-छोटी बातों पर बदला लिया।”
मुख्यमंत्री भगवंत सिंह मान ने अपना भाषण यह कहकर खत्म किया, “जब उनके पास ज्ञानेश कुमार हैं, तो उन्हें चिंता क्यों करनी चाहिए? चुनाव आयोग ने भी कहा है कि उनसे सलाह नहीं ली जा रही है, वे खुद ही फैसले लेते हैं।”
————————————————————————————-
ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਗਿਆਨੇਸ਼ ਕੁਮਾਰ ਦਾ ਭਰਾ ਦਿੱਲੀ ਹਵਾਈ ਅੱਡੇ ‘ਤੇ ਕਸਟਮਜ਼ ਦਾ ਮੁਖੀ ਹੈ, ਇਹ ਲੋਕ ਇਸ ਤਰ੍ਹਾਂ ਬਦਲਾ ਲੈਂਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੇਰੇ ਸਮਾਨ ਵਿੱਚੋਂ ਕੋਈ ਇਤਰਾਜ਼ਯੋਗ ਚੀਜ਼ ਨਾ ਮਿਲਣ ਤੋਂ ਬਾਅਦ ਵੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਮੈਨੂੰ ਮਨਮਾਨਾ ₹50,000 ਦਾ ਚਲਾਨ ਭਰਨ ਲਈ ਕਿਹਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਇਸ ਤੋਂ ਪਹਿਲਾਂ ਕੇਂਦਰ ਨੇ ਮੇਰੇ ਫਰਾਂਸ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਾਜਪਾ ਸਰਕਾਰ ਨੇ ਬਦਲਾਖੋਰੀ ਤਹਿਤ ਇੱਕ ਛਾਤਰਾ ‘ਤੇ ਐਨਐਸਏ ਲਗਾਇਆ ਅਤੇ 15 ਸਾਲਾ ਬੱਚੀ ਤੋਂ ਮਾਫ਼ੀ ਮੰਗਵਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੋਣ ਕਮਿਸ਼ਨਰ ਵੀ ਕਹਿੰਦੇ ਹਨ ਕਿ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ, ਗਿਆਨੇਸ਼ ਕੁਮਾਰ ਆਪ ਹੀ ਫੈਸਲੇ ਲੈਂਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੰਡੀਗੜ੍ਹ 23 ਅਕਤੂਬਰ: ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ ਰਹੀ ਸਿਆਸੀ ਬਦਲਾਖੋਰੀ ਉਦੋਂ ਇੱਕ ਵਾਰ ਫਿਰ ਸਾਹਮਣੇ ਆਈ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੇਂਦਰ ਵੱਲੋਂ ਉਨ੍ਹਾਂ ਦੇ ਫਰਾਂਸ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਸਮਾਨ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਾ ਮਿਲਣ ਦੇ ਬਾਵਜੂਦ ਦਿੱਲੀ ਹਵਾਈ ਅੱਡੇ ‘ਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦੋ ਘੰਟੇ ਰੋਕ ਕੇ ਰੱਖਿਆ ਗਿਆ ਅਤੇ ਮਨਮਾਨਾ ₹50,000 ਦਾ ਚਲਾਨ ਭਰਨ ਲਈ ਕਿਹਾ ਗਿਆ।
ਮੁੱਖ ਮੰਤਰੀ ਨੇ ਗਿਆਨੇਸ਼ ਕੁਮਾਰ ਕੋਲ ਫੈਸਲੇ ਲੈਣ ਦੀਆਂ ਸ਼ਕਤੀਆਂ ਦੇ ਕੇਂਦਰੀਕਰਨ ‘ਤੇ ਸਵਾਲ ਚੁੱਕਦਿਆਂ ਖੁਲਾਸਾ ਕੀਤਾ ਕਿ ਅਹਿਮ ਫੈਸਲਿਆਂ ਲਈ ਬਾਕੀ ਚੋਣ ਕਮਿਸ਼ਨਰਾਂ ਨਾਲ ਵੀ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ। ਇਨ੍ਹਾਂ ਕਾਰਵਾਈਆਂ ਨੂੰ ਬਦਲਾਖੋਰੀ ਦੀ ਲੜੀ ਦੱਸਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਇੱਕ ਛਾਤਰਾ ‘ਤੇ ਐਨਐਸਏ ਲਗਾਇਆ।
ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਨੂੰ ਪੰਜਾਬ ਵਿੱਚ ਵਿਦੇਸ਼ੀ ਨਿਵੇਸ਼ ਲਿਆਉਣ ਲਈ ਸੱਦੇ ਮਿਲਦੇ ਹਨ। ਮੈਂ ਜਾਪਾਨ ਅਤੇ ਕੋਰੀਆ ਦਾ ਦੌਰਾ ਕੀਤਾ ਹੈ ਅਤੇ ਉੱਥੋਂ ਆਏ ਨਿਵੇਸ਼ ਦਾ ਪੈਮਾਨਾ ਸਭ ਦੇ ਸਾਹਮਣੇ ਹੈ। ਮੈਂ ਜਰਮਨੀ ਦਾ ਵੀ ਦੌਰਾ ਕੀਤਾ ਹੈ ਅਤੇ ਕਲਾਸ ਵਰਗੀਆਂ ਕੰਪਨੀਆਂ ਨੇ ਆਪਣੇ ਪ੍ਰੋਜੈਕਟ ਇੱਥੇ ਲਿਆਂਦੇ ਹਨ।”
ਉਨ੍ਹਾਂ ਅੱਗੇ ਕਿਹਾ, “ਹੁਣ, ਫਰਾਂਸ ਵਿੱਚ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਫੂਡ ਫੇਅਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੁਨੀਆ ਭਰ ਦੇ ਵੱਡੇ ਬ੍ਰਾਂਡ ਹਿੱਸਾ ਲੈ ਰਹੇ ਹਨ। ਮਾਰਕਫੈੱਡ ਦੇ ਸੋਹਨਾ ਨੇ ਵੀ ਉੱਥੇ ਆਪਣਾ ਸਟਾਲ ਲਗਾਇਆ ਹੈ। ਭਾਰਤ ਤੋਂ ਲਗਭਗ 150 ਸਟਾਲ ਹਨ। ਭਾਰਤ ਦੇ ਹੋਰ ਰਾਜਾਂ ਦੇ ਸਟਾਲਾਂ ਨੇ ਮੈਨੂੰ ਉਨ੍ਹਾਂ ਦੇ ਸਟਾਲ ਦੇਖਣ ਲਈ ਸੱਦਾ ਦਿੱਤਾ ਸੀ, ਅਤੇ ਮੈਂ ਉਨ੍ਹਾਂ ਸਾਰਿਆਂ ਦਾ ਦੌਰਾ ਕੀਤਾ ਕਿਉਂਕਿ ਉਹ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਇਸ ਵਿੱਚ ਫੂਡ ਇੰਡਸਟਰੀ ਨਾਲ ਜੁੜੇ ਉੱਦਮੀਆਂ ਸਮੇਤ ਵੱਡੇ ਵਪਾਰੀ ਹਿੱਸਾ ਲੈ ਰਹੇ ਹਨ।”
ਪੰਜਾਬ ਦੇ ਮੁੱਖ ਮੰਤਰੀ ਨੇ ਖੁਲਾਸਾ ਕੀਤਾ, “ਕੇਂਦਰ ਵੱਲੋਂ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ, ਇਸ ਲਈ ਮੈਂ ਹਾਈ ਕੋਰਟ ਪਹੁੰਚ ਕੀਤੀ। ਹਾਈ ਕੋਰਟ ਨੇ ਮੈਨੂੰ ਪ੍ਰੋਟੋਕੋਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਜਦੋਂ ਮੈਂ ਵਾਪਸ ਆ ਰਿਹਾ ਸੀ, ਮੈਨੂੰ ਦਿੱਲੀ ਹਵਾਈ ਅੱਡੇ ‘ਤੇ ਦੋ ਘੰਟੇ ਬੈਠਣ ਲਈ ਕਿਹਾ ਗਿਆ। ਮੈਂ ਉਨ੍ਹਾਂ ਨੂੰ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ। ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦਾ ਪ੍ਰੋਟੋਕੋਲ ਰਾਹੀਂ ਹੀ ਸਵਾਗਤ ਕੀਤਾ ਜਾਂਦਾ ਹੈ।”
“ਉਨ੍ਹਾਂ ਮੈਨੂੰ ਆਪਣੇ ਸਮਾਨ ਦੀ ਚੈਕਿੰਗ ਕਰਵਾਉਣ ਲਈ ਕਿਹਾ, ਅਤੇ ਮੈਂ ਚੈਕਿੰਗ ਕਰਵਾਈ। ਮੇਰੇ ਸਮਾਨ ਵਿੱਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਦੋ ਘੰਟਿਆਂ ਬਾਅਦ, ਉਨ੍ਹਾਂ ਨੇ ਮੈਨੂੰ ਜਾਣ ਲਈ ਕਿਹਾ। ਉਨ੍ਹਾਂ ਮੈਨੂੰ ਦੱਸਿਆ ਕਿ ਉਨ੍ਹਾਂ ‘ਤੇ ਉੱਪਰੋਂ ਦਬਾਅ ਸੀ। ਉਨ੍ਹਾਂ ਮੈਨੂੰ ਆਪਣੇ ਕੋਲ ਕੋਈ ਨਾ ਕੋਈ ਚੀਜ਼ ਛੱਡ ਕੇ ਜਾਣ ਲਈ ਕਿਹਾ। ਉਨ੍ਹਾਂ ਨੇ ਸਾਡੇ ਤੋਂ ਮਨਮਾਨਾ ₹50,000 ਦਾ ਚਲਾਨ ਭਰਨ ਲਈ ਕਿਹਾ ਕਿਉਂਕਿ ਇਹ ਉਨ੍ਹਾਂ ਦੀ ਨੌਕਰੀ ਜਾਣ ਦਾ ਸਵਾਲ ਸੀ,” ਉਨ੍ਹਾਂ ਅੱਗੇ ਕਿਹਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਲਾਸਾ ਕੀਤਾ, “ਦਿੱਲੀ ਹਵਾਈ ਅੱਡੇ ‘ਤੇ ਕਸਟਮਜ਼ ਦਾ ਮੁਖੀ ਕੌਣ ਹੈ? ਸੀ.ਈ.ਸੀ. ਗਿਆਨੇਸ਼ ਕੁਮਾਰ ਦਾ ਭਰਾ ਮਨੀਸ਼। ਇਹ ਲੋਕ ਇਸ ਤਰ੍ਹਾਂ ਬਦਲਾ ਲੈਂਦੇ ਹਨ, ਕਿਸੇ ਵੀ ਵਿਅਕਤੀ ਨੂੰ ਕਿਤੇ ਵੀ ਨਿਸ਼ਾਨਾ ਬਣਾਉਂਦੇ ਹਨ।”
ਉਨ੍ਹਾਂ ਜ਼ਿਕਰ ਕੀਤਾ, “ਦੂਜੇ ਪਾਸੇ, ਉਹ ਇੱਕ ਛਾਤਰਾ ‘ਤੇ ਐਨਐਸਏ ਲਗਾ ਰਹੇ ਹਨ ਅਤੇ 15 ਸਾਲ ਦੀ ਬੱਚੀ ਤੋਂ ਮਾਫ਼ੀ ਮੰਗਵਾਈ ਗਈ। ਪ੍ਰਯਾਗਰਾਜ ਦੀ ਹਾਈ ਕੋਰਟ ਨੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਫਟਕਾਰ ਲਗਾਈ। ਅਦਾਲਤ ਨੇ ਟਿੱਪਣੀ ਕੀਤੀ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੀਜੇਪੀ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਜਾਵੇਗਾ, ਤਾਂ ਵੀ ਉਨ੍ਹਾਂ ਨੇ ਅਜਿਹੇ ਛੋਟੇ ਮੁੱਦਿਆਂ ‘ਤੇ ਬਦਲਾ ਲਿਆ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਗੱਲ ਖਤਮ ਕਰਦਿਆਂ ਕਿਹਾ, “ਜਦੋਂ ਉਨ੍ਹਾਂ ਕੋਲ ਗਿਆਨੇਸ਼ ਕੁਮਾਰ ਹਨ ਤਾਂ ਉਨ੍ਹਾਂ ਨੂੰ ਚਿੰਤਾ ਕਿਉਂ ਹੋਵੇਗੀ? ਚੋਣ ਕਮਿਸ਼ਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਜਾ ਰਹੀ, ਉਹ ਆਪ ਹੀ ਫੈਸਲੇ ਲੈਂਦੇ ਹਨ।”
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









