ਵੀਬਾ ਵਿੱਜ ਵੱਲੋਂ ਫਿਲਮ ਟੀਮ ਦਾ ਨਿੱਘਾ ਸਵਾਗਤ, ਰਾਜ ਕੁੰਦਰਾ ਨੇ ਸਾਂਝੇ ਕੀਤੇ ਤਜਰਬੇ ਪੰਜਾਬ ਦੀ ਮਹਿਮਾਨਨਵਾਜ਼ੀ ਨੇ ਜਿੱਤਿਆ ਦਿਲ, ਰਾਜ ਕੁੰਦਰਾ ਨੇ ਕੀਤੀ ਪੰਜਾਬੀਆਂ ਦੀ ਤਾਰੀਫ਼
ਅੰਮ੍ਰਿਤਸਰ (): ਪੰਜਾਬੀ ਫਿਲਮ ‘ਦ ਗ੍ਰੇਟ ਪੰਜਾਬ ਰੋਬਰੀ’ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਸਟਾਰਕਾਸਟ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੀ। ਫਿਲਮ ਦੇ ਮੁੱਖ ਅਦਾਕਾਰ ਰਾਜ ਕੁੰਦਰਾ ਨੇ ਆਪਣੇ ਸਹਿ-ਕਲਾਕਾਰਾਂ ਨਾਲ ਸ਼ਹਿਰ ਦੇ ਪ੍ਰਸਿੱਧ ਬ੍ਰਦਰ ਢਾਬੇ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮਸ਼ਹੂਰ ਕੁਲਚਿਆਂ ਅਤੇ ਲੱਸੀ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਰੈਸਟੋਰੈਂਟ ਵਿੱਚ ਮੌਜੂਦ ਲੋਕਾਂ ਨੇ ਵੀ ਸਟਾਰਕਾਸਟ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਫਿਲਮ ਦੀ ਅਦਾਕਾਰਾ ਵੀਬਾ ਵਿੱਜ ਵੱਲੋਂ ਢਾਬੇ ਦੇ ਮਾਲਕਾਂ ਨਾਲ ਮਿਲ ਕੇ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਰਵਾਇਤੀ ਪੰਜਾਬੀ ਪਰਾਹੁਣਚਾਰੀ ਅਤੇ ਸਵਾਦਿਸ਼ਟ ਭੋਜਨ ਨੇ ਸਟਾਰਕਾਸਟ ਨੂੰ ਖਾਸ ਤੌਰ ‘ਤੇ ਪ੍ਰਭਾਵਿਤ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁੰਦਰਾ ਨੇ ਕਿਹਾ ਕਿ ਪੰਜਾਬ ਦੀ ਮਿੱਟੀ, ਇੱਥੋਂ ਦੇ ਲੋਕਾਂ ਦਾ ਪਿਆਰ ਅਤੇ ਖਾਣ-ਪੀਣ ਦਾ ਸੁਆਦ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਆ ਕੇ ਹਮੇਸ਼ਾ ਇੱਕ ਵੱਖਰੀ ਖੁਸ਼ੀ ਅਤੇ ਅਪਣਾਪੇ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਦਰ ਢਾਬੇ ਦੇ ਕੁਲਚੇ ਅਤੇ ਲੱਸੀ ਦਾ ਸੁਆਦ ਸੱਚਮੁੱਚ ਯਾਦਗਾਰ ਹੈ ਅਤੇ ਹਰ ਕੋਈ ਜਦੋਂ ਵੀ ਅੰਮ੍ਰਿਤਸਰ ਆਵੇ, ਇਸ ਦਾ ਜ਼ਰੂਰ ਆਨੰਦ ਮਾਣੇ।
ਰਾਜ ਕੁੰਦਰਾ ਨੇ ਆਪਣੀ ਆਉਣ ਵਾਲੀ ਫਿਲਮ ‘ਦ ਗ੍ਰੇਟ ਪੰਜਾਬ ਰੋਬਰੀ’ ਬਾਰੇ ਕਿਹਾ ਕਿ ਇਹ ਇੱਕ ਮਨੋਰੰਜਨ ਭਰਪੂਰ ਫਿਲਮ ਹੈ, ਜਿਸ ਵਿੱਚ ਕਾਮੇਡੀ, ਡਰਾਮਾ, ਰੋਮਾਂਚ ਅਤੇ ਪੰਜਾਬੀ ਸਭਿਆਚਾਰ ਦੀ ਝਲਕ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਫਿਲਮ ਨੂੰ ਭਰਪੂਰ ਪਿਆਰ ਦੇਣਗੇ ਅਤੇ ਇਹ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗੀ।
ਫਿਲਮ ਦੀ ਟੀਮ ਨੇ ਅੰਮ੍ਰਿਤਸਰ ਵਾਸੀਆਂ ਦਾ ਪਿਆਰ ਅਤੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮਿਲਿਆ ਸਵਾਗਤ ਉਨ੍ਹਾਂ ਲਈ ਹਮੇਸ਼ਾ ਯਾਦਗਾਰ ਰਹੇਗਾ। ਪ੍ਰਚਾਰ ਦੌਰਾਨ ਪ੍ਰਸ਼ੰਸਕਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਲੋਕਾਂ ਨੇ ਸਟਾਰਕਾਸਟ ਨਾਲ ਸੈਲਫੀਆਂ ਖਿੱਚਵਾ ਕੇ ਇਸ ਮੌਕੇ ਨੂੰ ਯਾਦਗਾਰ ਬਣਾਇਆ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










