ਭਾਈ ਸਵਰਨ ਸਿੰਘ ਨੂੰ ਕੀਰਤਨ ਸੇਵਾ ਸਨਮਾਨ ਅਤੇ ਦਿੱਲੀ ਕਮੇਟੀ ਅਧੀਨ ਰਾਗੀਆਂ ਨੂੰ ਵੀ ਸਨਮਾਨ ਦੇਣ ਦਾ ਕੀਤਾ ਫੈਸਲਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਕਰਮਸਰ
ਨਵੀਂ ਦਿੱਲੀ, 5 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਸ ਵੱਲੋਂ ਕੀਤੇ ਫੈਸਲੇ ਮੁਤਾਬਕ ਜੋ ਹਰ ਸਾਲ ਗੁਰੂ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ’ਤੇ ਆਧਾਰਿਤ ਕੀਰਤਨ ਕਰਨ ਵਾਲੇ ਰਾਗੀ ਸਿੰਘ ਹਨ, ਉਹਨਾਂ ਵਿਚੋਂ ਇਕ ਨੂੰ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਜਾਣਾ ਹੈ, ਉਸ ਲੜੀ ਤਹਿਤ ਇਸ ਵਾਰ ਦਾ ਇਨਾਮ ਡਾ. ਗੁਰਨਾਮ ਸਿੰਘ ਨੂੰ ਦਿੱਤਾ ਜਾਵੇਗਾ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਕਮੇਟੀ ਨੇ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਪਰੰਪਰਾ ਦੇ ਮੁਤਾਬਕ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ਮੁਤਾਬਕ ਰਵਾਇਤੀ ਕੀਰਤਨ ਕਰਨ ਵਾਲੇ ਰਾਗੀਆਂ ਵਿਚੋਂ ਇਕ ਦੀ ਚੋਣ ਇਸ ਸ਼੍ਰੋਮਣੀ ਰਾਗੀ ਐਵਾਰਡ ਵਾਸਤੇ ਕੀਤੀ ਜਾਵੇਗੀ ਜਿਸ ਤਹਿਤ ਐਵਾਰਡ ਦੇ ਨਾਲ-ਨਾਲ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਦੀ ਚੋਣ ਵਾਸਤੇ ਹਰ ਸਾਲ ਇਕ ਪੈਨਲ ਦਾ ਗਠਨ ਕੀਤਾ ਜਾਂਦਾ ਹੈ।

ਉਹਨਾਂ ਦੱਸਿਆ ਕਿ ਪਿਛਲੇ ਸਾਲ ਇਹ ਐਵਾਰਡ ਭਾਈ ਗੁਰਮੀਤ ਸਿੰਘ ਸਾਂਤ ਨੂੰ ਦਿੱਤਾ ਗਿਆ ਸੀ ਤੇ ਇਸ ਸਾਲ ਇਹ ਐਵਾਰਡ ਡਾ. ਗੁਰਨਾਮ ਸਿੰਘ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦੇ ਐਵਾਰਡ ਦੀ ਚੋਣ ਵਾਸਤੇ ਜੋ ਪੈਨਲ ਬਣਾਇਆ ਗਿਆ ਸੀ ਉਸ ਵਿਚ ਡਾ. ਗੁਰਨਾਮ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਮਨੋਹਰ ਸਿੰਘ, ਭਾਈ ਸੁਖਵਿੰਦਰ ਸਿੰਘ ਬਟਾਲਾ, ਭਾਈ ਮਨਜਿੰਦਰ ਸਿੰਘ ਦਰਬਾਰ ਸਾਹਿਬ, ਭਾਈ ਬਲਦੀਪ ਸਿੰਘ ਦਿੱਲੀ, ਭਾਈ ਗੁਰਦਾਸ ਸਿੰਘ ਦਿੱਲੀ, ਪ੍ਰੋ. ਦਵਿੰਦਰ ਸਿੰਘ ਯੂ ਐਸ ਏ, ਡਾ. ਜੰਗੀਰ ਸਿੰਘ ਚੰਡੀਗੜ੍ਹ, ਸਿੰਘ ਬੰਧੂ ਭਾਈ ਸੁਰਿੰਦਰ ਸਿੰਘ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਸ਼ਾਮਲ ਸਨ।
ਉਹਨਾਂ ਦੱਸਿਆ ਕਿ ਇਸ ਪੈਨਲ ਦੀ ਡਿਊਟੀ ਲਗਾਈ ਗਈ ਕਿ ਇਹਨਾਂ ਉਚ ਕੋਟੀਆਂ ਦੇ ਰਾਗੀ ਵਿਚੋਂ ਸ਼੍ਰੋਮਣੀ ਰਾਗੀ ਐਵਾਰਡ ਵਾਸਤੇ ਨਾਮ ਸਾਨੂੰ ਭੇਜਣ ਤੇ ਇਸ ਕਮੇਟੀ ਨੇ ਡਾ. ਗੁਰਨਾਮ ਸਿੰਘ ਦਾ ਨਾਮ ਸਾਹਮਣੇ ਆਇਆ ਹੈ।
ਉਹਨਾਂ ਦੱਸਿਆ ਕਿ ਪਰਸੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਉਹਨਾਂ ਨੂੰ ਇਸ ਐਵਾਰਡ ਨਾਲ ਨਿਜਾਜਿਆ ਜਾਵੇਗਾ। ਉਹਨਾਂ ਕਿਹਾ ਕਿ ਪੈਨਲ ਮੈਂਬਰਾਂ ਵੱਲੋਂ ਭੇਜੇ ਨਾਮ ਦਾ ਐਲਾਨ ਅਸੀਂ ਅੱਜ ਕਰ ਰਹੇ ਹਾਂ ਤਾਂ ਜੋ ਡਾ. ਗੁਰਨਾਮ ਸਿੰਘ ਜਿਹਨਾਂ ਦੀ ਚੋਣ ਹੋਈ ਹੈ, ਉਹ ਸਮੇਂ ਪਹੁੰਚ ਸਕਣ।
ਉਹਨਾਂ ਕਿਹਾ ਕਿ ਅਸੀਂ ਸਮੁੱਚੇ ਪੈਨਲ ਦਾ ਧੰਨਵਾਦ ਕਰਦੇ ਹਾਂ ਜੋ ਨਿਰਪੱਖਤਾ ਨਾਲ ਫੈਸਲਾ ਕਰਦੇ ਹਨ। ਉਹਨਾਂ ਦੱਸਿਆ ਕਿ ਇਕ ਹੋਰ ਫੈਸਲਾ ਅਸੀਂ ਲਿਆ ਹੈ ਕਿ ਭਾਈ ਸਵਰਨ ਸਿੰਘ ਜੋ ਭਾਈ ਅਵਤਾਰ ਸਿੰਘ ਦੇ ਨਾਲ ਜੋੜੀ ਦੀ ਸੇਵਾ ਕਰਦੇ ਸਨ ਤੇ ਅੱਜ ਕੱਲ੍ਹ ਭਾਈ ਕੁਲਤਾਰ ਸਿੰਘ ਜੋ ਉਹਨਾਂ ਦੇ ਚਾਚਾ ਹਨ ਉਹਨਾਂ ਨਾਲ ਮਿਲ ਕੇ ਅੱਜ ਕੱਲ੍ਹ ਸੇਵਾ ਕਰਦੇ ਹਨ। 74 ਸਾਲ ਉਹਨਾਂ ਸੇਵਾ ਕੀਤੀ। ਉਹ ਤਬਲੇ ਦੀ ਸੇਵਾ ਕਰਦੇ ਹਨ ਜਿਹਨਾਂ ਨੂੰ
ਕੀਰਤਨ ਸੇਵਾ ਸਨਮਾਨ ਨਾਲ ਨਿਵਾਜਿਆ ਜਾਵੇਗਾ ਜਿਸ ਵਿਚ ਸਵਾ ਲੱਖ ਰੁਪਏ ਇਨਾਮੀ ਸੇਵਾ ਵਜੋਂ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਇਹ ਸਨਮਾਨ ਤਾਂ ਹੀ ਦਿੱਤਾ ਜਾ ਰਿਹਾ ਹੈ ਤਾਂ ਜੋ ਸਾਡੇ ਕੀਰਤਨੀਏ, ਸਾਡੇ ਗੁਰੂ ਘਰ ਦੇ ਵਜ਼ੀਰ ਤੇ ਪਾਠੀ ਸਿੰਘ ਇਕ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਕਿ ਉਹਨਾਂ ਵੀ ਜ਼ਿੰਦਗੀ ਵਿਚ ਸਿਖ਼ਰ ਛੂਹਣਾ ਹੈ ਤੇ ਬੋਲ ਬਾਣੀ ਠੀਕ ਰੱਖਣ ਤੇ ਆਚਰਣ ਠੀਕ ਰੱਖਣ ਤੇ ਸੰਸਕਾਰਾਂ ਨਾਲ ਲੋਕਾਂ ਵਿਚ ਵਿਚਰਨਾ ਹੈ।
ਉਹਨਾਂ ਕਿਹਾ ਕਿ ਹਰ ਸਾਲ ਦਿੱਲੀ ਕਮੇਟੀ ਅਧੀਨ ਹਜ਼ੂਰੀ ਕੀਰਤਨੀਆਂ ਵਿਚੋਂ ਉੱਤਮ ਕੀਰਤਨੀਆ ਦਾ ਐਵਾਰਡ ਵੀ ਦਿੱਤਾ ਜਾਵੇਗਾ ਜੋ ਰਾਗੀ ਸਿੰਘ ਦੀ ਓਵਰਆਲ ਪਰਫਾਰਮੈਂਸ ਵੇਖ ਕੇ ਦਿੱਤਾ ਜਾਵੇਗਾ।ਇਸਦੀ ਪੰਜ ਮੈਂਬਰੀ ਕਮੇਟੀ ਤਿਆਰ ਕੀਤੀ ਹੈ ਜੋ ਰਾਗੀ ਸਿੰਘ ਦਿੱਲੀ ਕਮੇਟੀ ਅਧੀਨਹਨ, ਉਹਨਾਂ ਵਿਚੋਂ ਚੁਣ ਕੇ ਸਵਾ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਇਹ ਇਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ’ਤੇ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਡਾ. ਗੁਰਨਾਮ ਸਿੰਘ ਨੂੰ ਜੋ ਪਰਸੋਂ ਐਵਾਰਡ ਦਿੱਤਾ ਜਾਣਾ ਹੈ, ਉਸਦਾ ਅਸੀਂ ਐਲਾਨ ਕੀਤਾ ਹੈ। ਅਸੀਂ ਸਮੁੱਚੇ ਪੈਨਲ ਤੇ ਧਰਮ ਪ੍ਰਚਾਰ ਕਮੇਟੀ ਦੇ ਧੰਨਵਾਦੀ ਹਾਂ।
———————————————
दिल्ली गुरुद्वारा कमेटी ने इस वर्ष का शिरोमणि रागी अवॉर्ड डॉ. गुरनाम सिंह को देने की घोषणा की
भाई स्वर्ण सिंह को कीर्तन सेवा सम्मान तथा दिल्ली कमेटी के अधीन रागी सिंहों को भी सम्मानित करने का निर्णय: हरमीत सिंह कालका, जगदीप सिंह काहलों, जसप्रीत सिंह करमसर
नई दिल्ली, 5 अगस्त: दिल्ली सिख गुरुद्वारा प्रबंधक कमेटी ने घोषणा की है कि गुरु साहिबानों द्वारा श्री गुरु ग्रंथ साहिब में दर्ज रागों के अनुसार पारंपरिक कीर्तन करने वाले रागी सिंहों में से हर वर्ष एक को शिरोमणि रागी अवॉर्ड प्रदान किया जाता है। इसी परंपरा के तहत इस वर्ष यह सम्मान डॉ. गुरनाम सिंह को देने का निर्णय लिया गया है।
आज आयोजित प्रेस वार्ता में कमेटी के अध्यक्ष सरदार हरमीत सिंह कालका, महासचिव सरदार जगदीप सिंह काहलों तथा धर्म प्रचार कमेटी के प्रमुख सरदार जसप्रीत सिंह करमसर ने बताया कि पिछले वर्ष कमेटी ने यह निर्णय लिया था कि श्री गुरु ग्रंथ साहिब में वर्णित रागों के अनुसार पारंपरिक कीर्तन की परंपरा को आगे बढ़ाने वाले श्रेष्ठ रागी सिंहों में से प्रत्येक वर्ष एक का चयन किया जाएगा। इस सम्मान के साथ 11 लाख रुपये की पुरस्कार राशि भी प्रदान की जाती है। इसके लिए हर वर्ष एक स्वतंत्र चयन समिति का गठन किया जाता है।
उन्होंने बताया कि पिछले वर्ष यह सम्मान भाई गुरमीत सिंह शांत को दिया गया था, जबकि इस वर्ष चयन समिति ने डॉ. गुरनाम सिंह के नाम की अनुशंसा की है।
इस वर्ष गठित चयन समिति में डॉ. गुरनाम सिंह, भाई गुरमीत सिंह शांत, भाई मनोहर सिंह, भाई सुखविंदर सिंह बटाला, भाई मनजिंदर सिंह (दरबार साहिब), भाई बलदीप सिंह (दिल्ली), भाई गुरदास सिंह (दिल्ली), प्रो. दविंदर सिंह (अमेरिका), डॉ. जंगीर सिंह (चंडीगढ़), सिंह बंधु भाई सुरिंदर सिंह तथा प्रिंसिपल सुखवंत सिंह शामिल थे।
कमेटी पदाधिकारियों ने बताया कि समिति का कार्य योग्य रागियों में से शिरोमणि रागी अवॉर्ड के लिए नाम की अनुशंसा करना था, जिसके आधार पर डॉ. गुरनाम सिंह का चयन किया गया।
उन्होंने बताया कि परसों श्री गुरु हरिकृष्ण साहिब जी के प्रकाश पर्व के अवसर पर डॉ. गुरनाम सिंह को यह सम्मान प्रदान किया जाएगा। उन्होंने कहा कि चयन समिति की अनुशंसा के अनुसार आज ही नाम की घोषणा इसलिए की गई है ताकि सम्मानित होने वाले डॉ. गुरनाम सिंह समय पर कार्यक्रम में पहुंच सकें।
उन्होंने निष्पक्ष चयन प्रक्रिया के लिए पूरी चयन समिति का धन्यवाद भी किया।
इस अवसर पर एक अन्य महत्वपूर्ण निर्णय की घोषणा करते हुए उन्होंने बताया कि भाई स्वर्ण सिंह, जिन्होंने पहले भाई अवतार सिंह की जोड़ी में तथा वर्तमान में अपने चाचा भाई कुलतार सिंह के साथ मिलकर 74 वर्षों तक तबला सेवा निभाई है, उन्हें कीर्तन सेवा सम्मान से सम्मानित किया जाएगा। इस सम्मान के साथ 1.25 लाख रुपये की सम्मान राशि भी प्रदान की जाएगी।
उन्होंने कहा कि ऐसे सम्मान देने का उद्देश्य गुरु घर के कीर्तनियों, रागी सिंहों और पाठी सिंहों को प्रेरित करना है ताकि वे अपने जीवन में उच्च आदर्श स्थापित करें, गुरबाणी के अनुरूप वाणी और आचरण रखें तथा संस्कारों के साथ समाज में सेवा करें।
कमेटी ने यह भी निर्णय लिया है कि अब प्रत्येक वर्ष दिल्ली कमेटी के अधीन हजूरी कीर्तनियों में से सर्वश्रेष्ठ रागी सिंह को भी सम्मानित किया जाएगा। इसके लिए पांच सदस्यीय समिति गठित की गई है, जो पूरे वर्ष के प्रदर्शन के आधार पर चयन करेगी। चयनित रागी सिंह को 1.25 लाख रुपये का पुरस्कार श्री गुरु ग्रंथ साहिब जी के प्रथम प्रकाश पर्व के अवसर पर प्रदान किया जाएगा।
अंत में कमेटी पदाधिकारियों ने कहा कि उन्हें अत्यंत प्रसन्नता है कि इस वर्ष शिरोमणि रागी अवॉर्ड के लिए डॉ. गुरनाम सिंह का चयन हुआ है। उन्होंने चयन समिति और धर्म प्रचार कमेटी का इस निष्पक्ष एवं महत्वपूर्ण निर्णय के लिए आभार व्यक्त किया।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










