ਕੇਵਲ ਸਿੰਘ ਢਿੱਲੋਂ ਦਾ ਮਾਨ ਸਰਕਾਰ ‘ਤੇ ਤਿੱਖਾ ਹਮਲਾ; ਕਿਹਾ— ਕਰਜ਼ੇ, ਅਰਾਜਕਤਾ ਅਤੇ ਧਰਨਿਆਂ ਵੱਲ ਧੱਕਿਆ ਪੰਜਾਬ, ਹੁਣ ਲੋਕ ਮੰਗ ਰਹੇ ਹਨ ਹਿਸਾਬ।
ਚੰਡੀਗੜ੍ਹ, 6 ਅਗਸਤ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸਬੰਧਤ ਅਹਿਮ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ।
ਮੁਲਾਕਾਤ ਦੌਰਾਨ ਪ੍ਰੋ. ਖਿਆਲਾ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਸੂਬੇ ਦੇ ਫ਼ੈਸਲੇ ਚੰਡੀਗੜ੍ਹ ਦੀ ਬਜਾਏ ਦਿੱਲੀ ਤੋਂ ਹੋ ਰਹੇ ਹਨ। ਪੰਜਾਬ ਦੀ ਜਨਤਾ ਨੇ ਜਿਸ ਸਰਕਾਰ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਚੁਣਿਆ ਸੀ, ਉਹ ਪੰਜਾਬ ਦੇ ਲੋਕਾਂ ਦੀ ਬਜਾਏ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਿੱਖ ਮਾਮਲਿਆਂ, ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼, ਵਿਗੜਦੀ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਦੀ ਸਮੱਸਿਆ, ਕਿਸਾਨਾਂ ਦੀਆਂ ਚਿੰਤਾਵਾਂ, ਨੌਜਵਾਨਾਂ ਦੇ ਭਵਿੱਖ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਸਮੇਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਮਾਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਚੁੱਕੇ ਗੰਭੀਰ ਸਵਾਲ
ਪ੍ਰੋ. ਖਿਆਲਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਉਸਦੀ ਪੁਰਾਣੀ ਸ਼ਾਨ ਮੁੜ ਦਿਵਾਉਣ ਅਤੇ ਵਿਕਾਸ ਦੀ ਨਵੀਂ ਲੀਹ ‘ਤੇ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਪੰਜਾਬ ਮੁੜ ਦੇਸ਼ ਦੇ ਸਭ ਤੋਂ ਖੁਸ਼ਹਾਲ ਅਤੇ ਅਗਾਂਹਵਧੂ ਸੂਬਿਆਂ ਵਿੱਚ ਆਪਣਾ ਸਥਾਨ ਹਾਸਲ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਵੱਲੋਂ ਪੰਜਾਬ ਨੂੰ ਦਿੱਤੀ ਜਾ ਰਹੀ ਤਰਜੀਹ ਇਸ ਗੱਲ ਦਾ ਪ੍ਰਮਾਣ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਗੰਭੀਰ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਦੌਰੇ ਜਾਰੀ ਰਹਿਣਗੇ।
ਭਾਜਪਾ ਦਫ਼ਤਰ ‘ਤੇ ਹਾਲ ਹੀ ਵਿੱਚ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਜੇਕਰ ਇੱਕ ਰਾਸ਼ਟਰੀ ਪਾਰਟੀ ਦਾ ਦਫ਼ਤਰ ਵੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।
ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿਕਾਸ ਨਹੀਂ, ਸਗੋਂ ਕਰਜ਼ੇ, ਅਰਾਜਕਤਾ, ਧਰਨਿਆਂ ਅਤੇ ਨਿਰਾਸ਼ਾ ਦਾ ਪ੍ਰਤੀਕ ਬਣ ਗਿਆ ਹੈ। ਸਰਕਾਰ ਨੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਹਰ ਵਰਗ ਆਪਣੇ ਹੱਕਾਂ ਲਈ ਸੜਕਾਂ ‘ਤੇ ਉਤਰਣ ਲਈ ਮਜਬੂਰ ਹੈ।
ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ, ਨੌਜਵਾਨ, ਵਪਾਰੀ ਅਤੇ ਅਧਿਆਪਕ—ਕੋਈ ਵੀ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਹੈ। ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ (ਡੀਏ) ਨਹੀਂ ਮਿਲ ਰਿਹਾ, ਲੱਖਾਂ ਪੈਨਸ਼ਨਰਾਂ ਨੂੰ ਸਮੇਂ ਸਿਰ ਪੈਨਸ਼ਨ ਨਹੀਂ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਹਾਈ ਕੋਰਟ ਨੂੰ ਵੀ ਦਖ਼ਲ ਦੇਣਾ ਪਿਆ, ਪਰ ਇਸ ਦੇ ਬਾਵਜੂਦ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਮਜਬੂਰ ਕਰ ਰਹੀ ਹੈ।
ਸ. ਢਿੱਲੋਂ ਨੇ ਕਿਹਾ ਕਿ ਇਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਆਵਾਜ਼ ਉਠਾਉਣ ਵਾਲੇ ਸਹਾਇਕ ਪ੍ਰੋਫੈਸਰਾਂ, ਲਾਇਬ੍ਰੇਰੀਅਨਾਂ ਸਫਾਈ ਸੇਵਕਾਂ, ਤੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਲੋਕਤੰਤਰ ਵਿੱਚ ਸੰਵਾਦ ਦੀ ਥਾਂ ਦਮਨ ਦੀ ਨੀਤੀ ਅਪਣਾਉਣਾ ਮਾਨ ਸਰਕਾਰ ਦੀ ਅਸਫ਼ਲਤਾ ਦਾ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇੱਕ ਪਾਸੇ ਖਜ਼ਾਨਾ ਭਰਿਆ ਹੋਣ ਦੇ ਦਾਅਵੇ ਕਰਦੇ ਹਨ, ਜਦਕਿ ਦੂਜੇ ਪਾਸੇ ਸੂਬੇ ‘ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਫੰਡਾਂ ਦਾ ਅੱਜ ਤੱਕ ਕੋਈ ਪਾਰਦਰਸ਼ੀ ਹਿਸਾਬ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਬੇਅਦਬੀ ਦੇ ਮਾਮਲਿਆਂ ਵਿੱਚ ਵੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਠੋਸ ਅਤੇ ਨਤੀਜਾਮੁਖੀ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ।
ਸ. ਢਿੱਲੋਂ ਨੇ ਕਿਹਾ ਕਿ ਹੁਣ ਚੁਟਕਲਿਆਂ, ਇਸ਼ਤਿਹਾਰਾਂ ਅਤੇ ਖੋਖਲੇ ਭਾਸ਼ਣਾਂ ਦਾ ਸਮਾਂ ਲੰਘ ਚੁੱਕਾ ਹੈ। ਪੰਜਾਬ ਦੇ ਲੋਕ ਹੁਣ ਹਿਸਾਬ ਮੰਗ ਰਹੇ ਹਨ ਅਤੇ ਮਾਨ ਸਰਕਾਰ ਨੂੰ ਆਪਣੇ ਹਰ ਵਾਅਦੇ ਅਤੇ ਹਰ ਨਾਕਾਮੀ ਦਾ ਜਵਾਬ ਦੇਣਾ ਹੀ ਪਵੇਗਾ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਿਸ਼ਨ 2027 ਤਹਿਤ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਵਿੱਚ ਅਮਨ-ਸ਼ਾਂਤੀ, ਕਾਨੂੰਨ ਦਾ ਰਾਜ, ਨਸ਼ਾ ਅਤੇ ਗੈਂਗਸਟਰ-ਮੁਕਤ ਮਾਹੌਲ, ਕਿਸਾਨਾਂ ਅਤੇ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਅਤੇ ਹਰ ਵਰਗ ਲਈ ਇਨਸਾਫ਼ ਤੇ ਵਿਕਾਸ ਯਕੀਨੀ ਬਣਾਇਆ ਜਾਵੇਗਾ।
केवल सिंह ढिल्लों का मान सरकार पर तीखा हमला; कहा— कर्ज, अराजकता और धरनों की राजनीति की ओर धकेला गया पंजाब, अब जनता मांग रही है जवाब
चंडीगढ, 6 अगस्त: भारतीय जनता पार्टी, पंजाब के प्रवक्ता एवं सिख चिंतक प्रो. सरचंद सिंह ख्याला ने भाजपा पंजाब के प्रदेश अध्यक्ष सरदार केवल सिंह ढिल्लों से मुलाकात कर पंजाब से जुड़े महत्वपूर्ण राजनीतिक, सामाजिक एवं धार्मिक विषयों पर विस्तृत चर्चा की।
मुलाकात के दौरान प्रो. ख्याला ने कहा कि आज पंजाब की सबसे बड़ी विडंबना यह है कि राज्य से जुड़े निर्णय चंडीगढ़ के बजाय दिल्ली से संचालित हो रहे हैं। उन्होंने कहा कि पंजाब की जनता ने जिस सरकार को अपने हितों की रक्षा के लिए चुना था, वह राज्य के लोगों की अपेक्षाओं के बजाय अपने राजनीतिक आकाओं को खुश करने में व्यस्त है।
उन्होंने बताया कि बैठक में सिख मामलों, बंदी सिखों की रिहाई, बेअदबी के मामलों में न्याय, बिगड़ती कानून-व्यवस्था, गैंगस्टरवाद, नशे की समस्या, किसानों की चिंताओं, युवाओं के भविष्य तथा पंजाब के समग्र विकास सहित अनेक महत्वपूर्ण विषयों पर विस्तार से विचार-विमर्श किया गया।
केवल सिंह ढिल्लों ने पंजाब की कानून-व्यवस्था और मान सरकार की कार्यशैली पर उठाए गंभीर सवाल
प्रो. ख्याला ने बताया कि प्रदेश अध्यक्ष सरदार केवल सिंह ढिल्लों ने कहा कि प्रधानमंत्री नरेंद्र मोदी पंजाब की पुरानी गौरवशाली पहचान को पुनर्स्थापित करने तथा राज्य के सर्वांगीण विकास के लिए पूरी तरह प्रतिबद्ध हैं। उन्होंने कहा कि प्रधानमंत्री पंजाब को पुनः देश के सबसे समृद्ध और अग्रणी राज्यों में शामिल देखना चाहते हैं। उन्होंने यह भी कहा कि प्रधानमंत्री नरेंद्र मोदी, केंद्रीय गृह मंत्री अमित शाह और भाजपा के राष्ट्रीय अध्यक्ष नितिन नवीन द्वारा पंजाब को दी जा रही प्राथमिकता इस बात का प्रमाण है कि केंद्र सरकार राज्य के विकास को लेकर गंभीर है तथा भविष्य में भी ऐसे दौरे जारी रहेंगे।
हाल ही में भाजपा कार्यालय पर हुए हमले का उल्लेख करते हुए सरदार केवल सिंह ढिल्लों ने कहा कि यह घटना पंजाब में बिगड़ती कानून-व्यवस्था का स्पष्ट प्रमाण है। यदि एक राष्ट्रीय राजनीतिक दल का कार्यालय भी सुरक्षित नहीं है, तो आम नागरिक की सुरक्षा का सहज अनुमान लगाया जा सकता है।
आम आदमी पार्टी सरकार पर तीखा हमला करते हुए उन्होंने कहा कि पिछले साढ़े चार वर्षों में पंजाब विकास नहीं, बल्कि कर्ज, अराजकता, धरनों और निराशा का प्रतीक बन गया है। चुनावों के दौरान किए गए बड़े-बड़े वादे आज धरातल पर दिखाई नहीं देते और समाज का लगभग हर वर्ग अपने अधिकारों के लिए सड़कों पर उतरने को विवश है।
उन्होंने कहा कि किसान, मजदूर, कर्मचारी, पेंशनभोगी, युवा, व्यापारी और शिक्षक—कोई भी वर्ग सरकार की नीतियों से संतुष्ट नहीं है। कर्मचारियों को महंगाई भत्ता (डीए) नहीं मिल रहा, लाखों पेंशनभोगियों को समय पर पेंशन नहीं दी जा रही। यहां तक कि उच्च न्यायालय को भी हस्तक्षेप करना पड़ा, लेकिन इसके बावजूद सरकार अपनी जिम्मेदारियों से बच रही है और कर्मचारियों को विधानसभा का घेराव करने के लिए मजबूर होना पड़ रहा है।
सरदार ढिल्लों ने कहा कि इससे भी अधिक शर्मनाक बात यह है कि अपनी जायज़ मांगों के लिए शांतिपूर्ण ढंग से आवाज़ उठाने वाले सहायक प्रोफेसरों, लाइब्रेरियनों, सफाई कर्मचारियों तथा किसानों पर लाठीचार्ज किया जा रहा है। लोकतंत्र में संवाद के स्थान पर दमन की नीति अपनाना मान सरकार की विफलता का प्रमाण है।
उन्होंने कहा कि मुख्यमंत्री एक ओर राज्य का खजाना मजबूत होने का दावा करते हैं, जबकि दूसरी ओर पंजाब पर कर्ज का बोझ लगातार बढ़ता जा रहा है। केंद्र सरकार द्वारा पंजाब के विकास के लिए उपलब्ध कराए गए धन का भी अब तक पारदर्शी हिसाब नहीं दिया गया है। इसी प्रकार बेअदबी के मामलों में भी दोषियों को सजा दिलाने के लिए सरकार कोई ठोस और प्रभावी कदम उठाने में विफल रही है।
सरदार ढिल्लों ने कहा कि अब चुटकुलों, प्रचार और खोखले भाषणों का समय समाप्त हो चुका है। पंजाब की जनता जवाब चाहती है और मान सरकार को अपने प्रत्येक वादे तथा अपनी हर विफलता का हिसाब देना ही होगा।
उन्होंने विश्वास व्यक्त किया कि मिशन 2027 के तहत पंजाब में भारतीय जनता पार्टी की सरकार बनने पर राज्य में कानून का राज, शांति, नशा एवं गैंगस्टर मुक्त वातावरण, किसानों और युवाओं के लिए नए अवसर तथा प्रत्येक वर्ग के लिए न्याय और विकास सुनिश्चित किया जाएगा।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










