ਕੇਂਦਰ ਤੇ ਪੰਜਾਬ ਸਰਕਾਰ, BBMB ਅਤੇ ਲਾਭ ਲੈ ਰਹੇ ਸਾਰੇ ਸੂਬੇ ਆਪਣੀ ਜ਼ਿੰਮੇਵਾਰੀ ਨਿਭਾਉਣ: ਇਯਾਲੀ
ਡੈਮ ਦੀ ਸਮਰੱਥਾ ਘਟਣ ਕਾਰਨ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੇ ਝੱਲਿਆ ਹੈ: ਇਯਾਲੀ
ਚੰਡੀਗੜ੍ਹ, 6 Amritpal Singh ਅਗਸਤ: ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸੀਨੀਅਰ ਆਗੂ ਅਤੇ ਮੂਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਧਿਆਨ ਭਾਖੜਾ ਡੈਮ ਦੀ ਗੰਭੀਰ ਸਥਿਤੀ ਵੱਲ ਖਿੱਚਦਿਆਂ ਪੰਜਾਬ ਵਿਧਾਨਸਭਾ ਸੈਸ਼ਨ ਦੌਰਾਨ ਕਿਹਾ ਕਿ ਡੈਮ ਦੀ ਸਮੇਂ ਸਿਰ ਡੀ-ਸਿਲਟਿੰਗ ਨਾ ਹੋਣ ਕਾਰਨ ਪੰਜਾਬ ਨੂੰ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਯਾਲੀ ਨੇ ਕਿਹਾ ਕਿ ਭਾਖੜਾ ਡੈਮ ਦਾ ਸੁਪਨਾ ਸਰ ਛੋਟੂ ਰਾਮ ਨੇ 1925 ਵਿੱਚ ਦੇਖਿਆ ਸੀ। ਆਜ਼ਾਦੀ ਤੋਂ ਬਾਅਦ 1948 ਵਿੱਚ ਇਸ ਦਾ ਨਿਰਮਾਣ ਸ਼ੁਰੂ ਹੋਇਆ ਅਤੇ 1963 ਵਿੱਚ ਇਹ ਮੁਕੰਮਲ ਹੋਇਆ। ਪਰ 1966 ਵਿੱਚ ਪੰਜਾਬ ਪੁਨਰਗਠਨ ਐਕਟ ਤਹਿਤ ਲਾਗੂ ਕੀਤੀਆਂ ਗਈਆਂ ਧਾਰਾਵਾਂ 78, 79 ਅਤੇ 80 ਰਾਹੀਂ ਪੰਜਾਬ ਦੇ ਪਾਣੀ ਅਤੇ ਬਿਜਲੀ ਉੱਤੇ ਹੱਕਾਂ ਨੂੰ ਪ੍ਰਭਾਵਿਤ ਕੀਤਾ ਗਿਆ। ਅੱਜ ਇਸ ਡੈਮ ਦਾ ਪਾਣੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੱਕ ਪਹੁੰਚ ਰਿਹਾ ਹੈ, ਜਦਕਿ ਇੱਥੇ ਪੈਦਾ ਹੋਣ ਵਾਲੀ ਬਿਜਲੀ ਵੀ ਹੋਰ ਰਾਜਾਂ ਨੂੰ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਡੀ-ਸਿਲਟਿੰਗ ਨਾ ਹੋਣ ਕਾਰਨ ਡੈਮ ਵਿੱਚ ਵੱਡੀ ਮਾਤਰਾ ਵਿੱਚ ਮਿੱਟੀ ਅਤੇ ਪੱਥਰ ਜਮ੍ਹਾਂ ਹੋ ਚੁੱਕੇ ਹਨ, ਜਿਸ ਨਾਲ ਇਸ ਦੀ ਪਾਣੀ ਸੰਭਾਲਣ ਦੀ ਸਮਰੱਥਾ ਕਾਫ਼ੀ ਘਟ ਗਈ ਹੈ। ਨਤੀਜੇ ਵਜੋਂ ਡੈਮ ਜਲਦੀ ਭਰ ਜਾਂਦਾ ਹੈ ਤੇ ਖਤਰੇ ਦੇ ਪੱਧਰ ਤੇ ਪਹੁੰਚ ਜਾਂਦਾ ਹੈ ਅਤੇ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ, ਜਿਸ ਕਾਰਨ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਝੱਲਣਾ ਪੈਂਦਾ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮਾਹਿਰਾਂ ਵੱਲੋਂ ਡੈਮ ਦੇ ਨਿਰਮਾਣ ਸਮੇਂ ਇਸ ਦੇ ਝੁਕਾਅ ਦੀ ਇੱਕ ਨਿਰਧਾਰਤ ਹੱਦ ਦੱਸੀ ਗਈ ਸੀ, ਪਰ ਮੌਜੂਦਾ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਡੈਮ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਇਸ ਸਬੰਧੀ ਤਕਨੀਕੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਇਯਾਲੀ ਨੇ ਦੱਸਿਆ ਕਿ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਡੀ-ਸਿਲਟਿੰਗ ਲਈ 10 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਪਰ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ, ਆਈਆਈਟੀ ਰੂੜਕੀ ਅਤੇ ਆਈਆਈਟੀ ਰੋਪੜ ਦੀਆਂ ਰਿਪੋਰਟਾਂ ਵਿੱਚ ਵੀ ਡੀ-ਸਿਲਟਿੰਗ ਨੂੰ ਤੁਰੰਤ ਲਾਜ਼ਮੀ ਦੱਸਿਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਸੰਭਾਵੀ ਵੱਡੇ ਖਤਰੇ ਤੋਂ ਬਚਿਆ ਜਾ ਸਕੇ।
ਉਨ੍ਹਾਂ ਮੰਗ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB), ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਉਹ ਸਾਰੇ ਸੂਬੇ ਜੋ ਭਾਖੜਾ ਡੈਮ ਤੋਂ ਪਾਣੀ ਅਤੇ ਬਿਜਲੀ ਦਾ ਲਾਭ ਲੈ ਰਹੇ ਹਨ, ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਡੈਮ ਦੀ ਡੀ-ਸਿਲਟਿੰਗ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਨ, ਤਾਂ ਜੋ ਪੰਜਾਬ ਅਤੇ ਦੇਸ਼ ਦੇ ਲੱਖਾਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
केंद्र सरकार, पंजाब सरकार, BBMB तथा लाभ लेने वाले सभी राज्य अपनी जिम्मेदारी निभाएं: इयाली
बांध की क्षमता घटने के कारण बाढ़ का सबसे अधिक नुकसान पंजाब ने झेला है: इयाली
चंडीगढ़, 6 अगस्त: अकाली दल “वारिस पंजाब दे” के वरिष्ठ नेता एवं मुल्लांपुर दाखा से विधायक मनप्रीत सिंह इयाली ने पंजाब सरकार और केंद्र सरकार का ध्यान भाखड़ा बांध की गंभीर स्थिति की ओर आकर्षित करते हुए पंजाब विधानसभा सत्र के दौरान कहा कि समय रहते बांध की डी-सिल्टिंग नहीं होने से पंजाब को बड़े खतरे का सामना करना पड़ सकता है।
इयाली ने कहा कि भाखड़ा बांध का सपना सर छोटू राम ने वर्ष 1925 में देखा था। आजादी के बाद वर्ष 1948 में इसका निर्माण शुरू हुआ और वर्ष 1963 में यह बनकर तैयार हुआ। लेकिन वर्ष 1966 में पंजाब पुनर्गठन अधिनियम के तहत लागू की गई धाराओं 78, 79 और 80 के माध्यम से पंजाब के पानी और बिजली पर उसके अधिकारों को प्रभावित किया गया। आज इस बांध का पानी हरियाणा, राजस्थान और दिल्ली तक पहुंच रहा है, जबकि यहां उत्पादित बिजली भी अन्य राज्यों को उपलब्ध कराई जा रही है।
उन्होंने कहा कि कई वर्षों से डी-सिल्टिंग नहीं होने के कारण बांध में भारी मात्रा में मिट्टी और पत्थर जमा हो चुके हैं, जिससे इसकी जल भंडारण क्षमता काफी कम हो गई है। परिणामस्वरूप बांध जल्दी भर जाता है और खतरे के स्तर तक पहुंच जाता है, जिसके बाद फ्लड गेट खोलने पड़ते हैं। इसका सबसे अधिक नुकसान पंजाब को बाढ़ के रूप में झेलना पड़ता है।
मनप्रीत सिंह इयाली ने कहा कि बांध के निर्माण के समय विशेषज्ञों ने इसके झुकाव (टिल्ट) की एक निर्धारित सीमा तय की थी, लेकिन वर्तमान स्थिति चिंता का विषय है। उन्होंने कहा कि बांध की सुरक्षा के साथ किसी भी प्रकार का समझौता नहीं होना चाहिए तथा इस संबंध में तकनीकी विशेषज्ञों की सिफारिशों को तत्काल लागू किया जाना चाहिए।
इयाली ने बताया कि केंद्रीय जल शक्ति मंत्रालय द्वारा डी-सिल्टिंग के लिए 10 सदस्यीय समिति का गठन भी किया गया था, लेकिन अब तक कोई ठोस परिणाम सामने नहीं आया है। इसके अलावा, आईआईटी रुड़की और आईआईटी रोपड़ की रिपोर्टों में भी डी-सिल्टिंग को तत्काल आवश्यक बताया गया है, ताकि भविष्य में किसी संभावित बड़े खतरे से बचा जा सके।
उन्होंने मांग की कि भाखड़ा ब्यास प्रबंधन बोर्ड (BBMB), केंद्र सरकार, पंजाब सरकार तथा वे सभी राज्य जो भाखड़ा बांध से पानी और बिजली का लाभ ले रहे हैं, अपनी जिम्मेदारी निभाएं और बांध की डी-सिल्टिंग का कार्य युद्ध स्तर पर शुरू करें, ताकि पंजाब और देश के लाखों लोगों की सुरक्षा सुनिश्चित की जा सके।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










