ਕਲਗੀਧਰ ਟਰੱਸਟ, ਬੜੂ ਸਾਹਿਬ ਅਧੀਨ ਸੰਚਾਲਿਤ ਅਕਾਲ ਅਕੈਡਮੀ ਜੰਡ ਸਾਹਿਬ ਦੀ ਹੋਣਹਾਰ ਖਿਡਾਰਨ ਅਤੇ ਜਮਾਤ ਗਿਆਰਵੀਂ ਦੀ ਵਿਦਿਆਰਥਣ ਹਰਸ਼ਦੀਪ ਕੌਰ ਨੇ ਸੀ.ਬੀ.ਐੱਸ.ਈ. ਕਲੱਸਟਰ ਅਥਲੈਟਿਕ ਮੀਟ 100 ਮੀਟਰ ਰੇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ (ਗੋਲਡ ਮੈਡਲ) ਅਤੇ 200 ਮੀਟਰ ਰੇਸ ਵਿੱਚੋਂ ਚਾਂਦੀ ਤਗਮਾ (ਸਿਲਵਰ ਮੈਡਲ) ਜਿੱਤ ਕੇ ਅਕੈਡਮੀ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਸਫ਼ਲਤਾ ਨਾਲ ਹਰਸ਼ਦੀਪ ਕੌਰ ਨੇ ਸੀ.ਬੀ.ਐੱਸ.ਈ. ਨੈਸ਼ਨਲ ਅਥਲੈਟਿਕ ਮੀਟ ਲਈ ਵੀ ਆਪਣੀ ਯੋਗਤਾ ਸਾਬਤ ਕਰਦਿਆਂ ਚੋਣ ਹਾਸਲ ਕੀਤੀ ਹੈ।
ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਕੈਡਮੀ ਦੀ ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਹਰਸ਼ਦੀਪ ਕੌਰ, ਉਸ ਦੇ ਮਾਤਾ-ਪਿਤਾ ਅਤੇ ਕੋਚਿੰਗ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰਸ਼ਦੀਪ ਦੀ ਇਹ ਸਫ਼ਲਤਾ ਅਕਾਲ ਪੁਰਖ ਦੀ ਅਪਾਰ ਕਿਰਪਾ, ਮਾਪਿਆਂ ਦੇ ਸਹਿਯੋਗ, ਉਸ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਅਕੈਡਮੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਦਿੱਤੀ ਜਾ ਰਹੀ ਉੱਚ ਪੱਧਰੀ ਸਿਖਲਾਈ ਅਤੇ ਅਨੁਸ਼ਾਸਨ ਦਾ ਸੁੰਦਰ ਨਤੀਜਾ ਹੈ।
ਪ੍ਰਿੰਸੀਪਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਰਸ਼ਦੀਪ ਕੌਰ ਨੈਸ਼ਨਲ ਪੱਧਰ ‘ਤੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਅਕੈਡਮੀ ਦਾ ਨਾਮ ਦੇਸ਼ ਭਰ ਵਿੱਚ ਹੋਰ ਰੌਸ਼ਨ ਕਰੇਗੀ।
ਅਕੈਡਮੀ ਦੇ ਪ੍ਰਬੰਧਕਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਹਰਸ਼ਦੀਪ ਕੌਰ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਨੈਸ਼ਨਲ ਅਥਲੈਟਿਕ ਮੀਟ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










