ਪਟਿਆਲਾ, 6 ਅਕਤੂਬਰ (): ਗਲੋਬਲ ਸਿੱਖਸ, ਪਟਿਆਲਾ ਅਤੇ ਮਹਿਲਾ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਪਟਿਆਲਾ ਸਕੂਲ ਫਾਰ ਡੈਫ ਐਂਡ ਬਲਾਈਂਡ ਵਿਖੇ ਵਿਦਿਆਰਥਣਾਂ ਲਈ ਮਾਸਿਕ ਸਿਹਤ ਅਤੇ ਸਫਾਈ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਬਹੁਤ ਹੀ ਦਿਲਚਸਪ ਅਤੇ ਭਾਗੀਦਾਰੀ-ਅਧਾਰਿਤ ਸੈਸ਼ਨ ਦੌਰਾਨ ਉਨ੍ਹਾਂ ਨੂੰ ਮਾਸਿਕ ਧਰਮ ਦੌਰਾਨ ਸਫਾਈ ਅਤੇ ਸਿਹਤ ਸੰਭਾਲ ਦੇ ਨਾਲ-ਨਾਲ ਸੰਤੁਲਿਤ ਪੋਸ਼ਣ, ਨਿੱਜੀ ਸਫਾਈ ਅਤੇ ਨਿਯਮਿਤ ਕਸਰਤ ਦੀ ਮਹੱਤਤਾ ਬਾਰੇ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਆਪਣੇ ਸਰੀਰ ਅਤੇ ਸਿਹਤ ਨੂੰ ਬਿਹਤਰ ਢੰਗ ਨਾਲ ਸਮਝਣ, ਆਪਣੀ ਦੇਖਭਾਲ ਕਰਨ ਅਤੇ ਸਿਹਤਮੰਦ ਆਦਤਾਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਹਰ ਵਿਦਿਆਰਥਣ ਨੂੰ ਇੱਕ ਸਾਲ ਲਈ ਸੈਨੇਟਰੀ ਪੈਡ ਮੁਫ਼ਤ ਪ੍ਰਦਾਨ ਕੀਤੇ ਗਏ, ਤਾਂ ਜੋ ਮਾਸਿਕ ਸਫਾਈ ਸਬੰਧੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦੇ ਸਾਧਨਾਂ ਦੀ ਉਪਲਬਧਤਾ ਵੀ ਯਕੀਨੀ ਬਣਾਈ ਜਾ ਸਕੇ।
ਇਸ ਪਹਿਲਕਦਮੀ ਵਿੱਚ ਗਲੋਬਲ ਸਿੱਖਸ, ਪਟਿਆਲਾ ਵੱਲੋਂ ਨਵਦੀਪ ਸਿੰਘ, ਰਮਨਦੀਪ ਸਿੰਘ ਅਤੇ ਪਟਿਆਲਾ ਟੀਮ ਨੇ ਮਹੱਤਵਪੂਰਨ ਯੋਗਦਾਨ ਪਾਇਆ। ਮਹਿਲਾ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ, ਮਹਿਲਾ ਅਧਿਐਨ ਕੇਂਦਰ ਤੇ ਪ੍ਰੋਫੈਸਰ ਡਾ. ਨੈਨਾ ਸ਼ਰਮਾ, ਪ੍ਰੋਫੈਸਰ ਅਬਨੀਸ਼ ਕੌਰ, ਡਾ. ਰਮਿੰਦਰਜੀਤ ਕੌਰ, ਡਾ. ਸੁਖਵਿੰਦਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਪ੍ਰੋਗਰਾਮ ਵਿੱਚ ਸਰਗਰਮ ਭਾਗੀਦਾਰੀ ਕੀਤੀ।
ਇਸ ਸਾਂਝੇ ਉਪਰਾਲੇ ਦਾ ਉਦੇਸ਼ ਵਿਦਿਆਰਥਣਾਂ ਵਿੱਚ ਮਾਸਿਕ ਸਿਹਤ ਅਤੇ ਸਫਾਈ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਪੋਸ਼ਣ, ਕਸਰਤ, ਨਿੱਜੀ ਸਫਾਈ ਅਤੇ ਸਮੁੱਚੀ ਸਿਹਤ ਪ੍ਰਤੀ ਸਚੇਤ ਕਰਨਾ ਅਤੇ ਆਪਣੇ ਸਰੀਰ ਤੇ ਸਿਹਤ ਪ੍ਰਤੀ ਆਤਮਵਿਸ਼ਵਾਸੀ ਬਣਾਉਣਾ ਸੀ।
——————————————————————————————-
पटियाला स्कूल फॉर डेफ एंड ब्लाइंड में मासिक स्वास्थ्य एवं स्वच्छता संबंधी विशेष जागरूकता कार्यक्रम
पटियाला, 6 अक्टूबर (): ग्लोबल सिख्स, पटियाला और महिला अध्ययन केंद्र, पंजाबी यूनिवर्सिटी, पटियाला द्वारा संयुक्त रूप से पटियाला स्कूल फॉर डेफ एंड ब्लाइंड में छात्राओं के लिए मासिक स्वास्थ्य एवं स्वच्छता संबंधी विशेष जागरूकता कार्यक्रम आयोजित किया गया।
कार्यक्रम के दौरान छात्राओं के साथ बेहद रोचक एवं सहभागिता आधारित सत्र आयोजित किया गया, जिसमें उन्हें मासिक धर्म के दौरान स्वच्छता एवं स्वास्थ्य देखभाल के साथ-साथ संतुलित पोषण, व्यक्तिगत स्वच्छता और नियमित व्यायाम के महत्व के बारे में सरल एवं प्रभावी ढंग से जानकारी दी गई। छात्राओं को अपने शरीर एवं स्वास्थ्य को बेहतर ढंग से समझने, स्वयं की देखभाल करने तथा स्वस्थ आदतें अपनाने के लिए भी प्रेरित किया गया।
इस अवसर पर प्रत्येक छात्रा को एक वर्ष के लिए सैनिटरी पैड निःशुल्क उपलब्ध करवाए गए, ताकि मासिक स्वच्छता संबंधी जागरूकता के साथ-साथ उन्हें आवश्यक संसाधनों की उपलब्धता भी सुनिश्चित की जा सके।
इस पहल में ग्लोबल सिख्स, पटियाला की ओर से नवदीप सिंह, रमणदीप सिंह और पटियाला टीम ने महत्वपूर्ण योगदान दिया। महिला अध्ययन केंद्र, पंजाबी यूनिवर्सिटी की निदेशक एवं प्रोफेसर डॉ. नैना शर्मा, प्रोफेसर अबनीश कौर, डॉ. रमिंदरजीत कौर, डॉ. सुखविंदर सिंह तथा पंजाबी यूनिवर्सिटी के शोधार्थियों ने कार्यक्रम में सक्रिय भागीदारी की।
इस संयुक्त पहल का उद्देश्य छात्राओं में मासिक स्वास्थ्य एवं स्वच्छता के प्रति जागरूकता बढ़ाने के साथ-साथ उन्हें पोषण, व्यायाम, व्यक्तिगत स्वच्छता और समग्र स्वास्थ्य के प्रति सचेत करना तथा अपने शरीर एवं स्वास्थ्य के प्रति आत्मविश्वासी बनाना था।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










