दिल्ली पुलिस जूते पहनकर और बिना सिर ढके गुरुद्वारा श्री बंगला साहिब में घुसी, श्री अकाल तख्त साहिब को सख्त कार्रवाई करनी चाहिए: आप विधायक
गुरुद्वारे पवित्र पवित्र स्थान हैं, दिल्ली पुलिस को जूते पहनकर और सिर ढके बिना बंगला साहिब में घुसने का कोई हक नहीं था: डॉ. इंदरबीर निज्जर
10 अक्टूबर सिख संगत के लिए काला दिन रहेगा, जत्थेदार साहिब को अमित शाह को तलब करना चाहिए: मनविंदर सिंह ग्यासपुरा
सिख संगत ऑपरेशन ब्लू स्टार को नहीं भूली है और दिल्ली पुलिस की गुरुद्वारा श्री बंगला साहिब में एंट्री को कभी नहीं भूलेगी: मनविंदर सिंह ग्यासपुरा
सुखबीर बादल और हरजिंदर धामी बंगला साहिब घटना पर चुप क्यों हैं? विधायक मनविंदर सिंह ग्यासपुरा
चंडीगढ़ / अमृतसर 12 अक्टूबर: आम आदमी पार्टी (आप ) के विधायकों के एक प्रतिनिधिमंडल ने सोमवार को श्री अकाल तख्त साहिब में जत्थेदार कुलदीप सिंह गड़गज से मुलाकात की और 10 अक्टूबर की घटना पर केंद्रीय गृह मंत्री अमित शाह के खिलाफ सख्त कार्रवाई की मांग करते हुए एक ज्ञापन सौंपा। इस घटना में दिल्ली पुलिस के जवान जूते पहनकर और बिना सिर ढके गुरुद्वारा श्री बंगला साहिब में घुसे थे। इसे सिख धार्मिक संस्थाओं की पवित्रता का बड़ा उल्लंघन बताते हुए, विधायकों ने जत्थेदार साहिब से अमित शाह को बुलाने और इसके लिए जिम्मेदार लोगों की जवाबदेही सुनिश्चित करने की अपील की।
आप विधायकों के प्रतिनिधिमंडल ने ऑपरेशन ब्लू स्टार की दर्दनाक यादों को ताजा करते हुए जोर देकर कहा कि सिख समुदाय उस काले अध्याय को नहीं भूला है और दिल्ली पुलिस के गुरुद्वारा श्री बंगला साहिब में घुसने की घटना को कभी नहीं भूलेगा। प्रतिनिधिमंडल ने इस घटना पर शिरोमणि अकाली दल के प्रमुख सुखबीर सिंह बादल और शिरोमणि गुरुद्वारा प्रबंधक कमेटी (एसजीपीसी ) के अध्यक्ष हरजिंदर सिंह धामी की चुप्पी पर भी सवाल उठाए।
मीटिंग के बाद मीडिया से बात करते हुए आप विधायक डॉ. इंदरबीर सिंह निज्जर और कुलदीप सिंह धालीवाल ने कहा कि यह घटना बहुत बुरी है और इससे सिख समुदाय की धार्मिक भावनाओं को गहरा ठेस पहुंची है।
विधायक डॉ. इंदरबीर सिंह निज्जर ने कहा, “गुरुद्वारे पारंपरिक रूप से शरण की जगह रहे हैं, जहां लोग शरण, शांति और लंगर छकने के लिए आते हैं। पुलिस जिन विद्यार्थियों का पीछा कर रही थी, वे गुरुद्वारा साहिब के परिसर में दाखिल हुए थे, लेकिन इससे पुलिस वालों को पवित्र परिसर में नंगे सिर और नंगे पैर घुसने का कोई अधिकार नहीं मिल जाता। केंद्र सरकार को सिखों की धार्मिक भावनाओं का सम्मान करना चाहिए और हमारे प्रतिनिधिमंडल द्वारा जत्थेदार साहिब को दिए गए ज्ञापन पर बनती कार्रवाई करनी चाहिए।”
आप विधायक मनविंदर सिंह ग्यासपुरा ने 10 अक्टूबर को सिख समुदाय के लिए काला दिन बताते हुए कहा, “गुरुद्वारा श्री बंगला साहिब की पवित्रता का उल्लंघन किया गया है। सिख समुदाय 1984 में अपने धार्मिक स्थलों पर हुए हमलों को नहीं भूला है और वह इस घटना को भी नहीं भूलेगा।”
शिरोमणि अकाली दल के नेताओं और शिरोमणि गुरुद्वारा प्रबंधक कमेटी (एसजीपीसी ) के प्रधान हरजिंदर सिंह धामी की चुप्पी पर सवाल उठाते हुए मनविंदर सिंह ग्यासपुरा ने कहा, “शिरोमणि अकाली दल लीडरशिप और एसजीपीसी प्रधान हरजिंदर सिंह धामी की चुप्पी गंभीर सवाल खड़े करती है। हरसिमरत कौर बादल का सोशल मीडिया पोस्ट जिसमें इस घटना की निंदा की गई थी, उसे भी डिलीट कर दिया गया। जत्थेदार साहिब को केंद्रीय गृह मंत्री अमित शाह को बुलाकर सख्त कार्रवाई करनी चाहिए। सिख समुदाय इस मामले में ठोस जवाब के लिए श्री अकाल तख्त साहिब की तरफ देख रहा है।”
आप विधायक जीवन जोत कौर ने कहा कि इस घटना ने सिख समुदाय के पुराने दर्दनाक जख्मों को फिर से हरा कर दिया है और भाजपा का सिख-विरोधी और पंजाब-विरोधी चेहरा बेनकाब कर दिया है।
विधायक जीवन जोत कौर ने कहा, “इस घटना ने सिख समुदाय के दर्दनाक ज़ख्मों को फिर से हरा कर दिया है। भाजपा ने एक बार फिर अपना सिख-विरोधी और पंजाब-विरोधी चरित्र सामने ला दिया है। हमारे प्रतिनिधिमंडल ने जत्थेदार साहिब से सख्त कार्रवाई की मांग करते हुए एक ज्ञापन दिया है। सिख धार्मिक संस्थाओं की पवित्रता बनाए रखी जानी चाहिए और इसके लिए ज़िम्मेदार लोगों को जबावदेह बनाया जाना चाहिए।”
आप विधायक प्रोफेसर बलजिंदर कौर ने कहा कि घटना के वीडियो में साफ़ देखा जा सकता है कि दिल्ली पुलिस मुलाजिम नंगे सिर और जूते पहनकर गुरुद्वारा साहिब के परिसर में दाखिल हुए थे।
विधायक प्रोफेसर बलजिंदर कौर ने कहा, “वीडियो में साफ़ देखा जा सकता है कि पुलिस के लोग नंगे सिर और जूते पहनकर गुरुद्वारा श्री बंगला साहिब में दाखिल हुए हैं। लोगों को सराय से बाहर निकालना भी उतना ही निंदनीय है। जत्थेदार साहिब को केंद्रीय गृह मंत्री अमित शाह को बुलाना चाहिए और इस मामले में सख्त कार्रवाई करनी चाहिए। हमारे धार्मिक स्थलों की पवित्रता के साथ कोई समझौता नहीं किया जा सकता।”
इस प्रतिनिधिमंडल में आप विधायक जसवीर सिंह गिल, करमवीर सिंह घुम्मण, सरवन सिंह धुन, गुरदीप सिंह रंधावा, दलबीर सिंह टोंग, मनजिंदर सिंह लालपुरा और कुलवंत सिंह पंडोरी भी शामिल थे। इसके अलावा सोनिया मान, जोबनप्रीत सिंह, सरबजोत साबी, गुरइकबाल सिंह महल और आप नेता अंगद सोहल भी इस प्रतिनिधिमंडल का हिस्सा थे।
—————————————————————————————————–
ਆਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
ਦਿੱਲੀ ਪੁਲਿਸ ਜੁੱਤੇ ਪਾ ਕੇ ਅਤੇ ਸਿਰ ਨੰਗੇ ਕਰਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ: ‘ਆਪ‘ ਵਿਧਾਇਕ
ਗੁਰਦੁਆਰਾ ਸਾਹਿਬਾਨ ਪਨਾਹਗਾਹ ਦੇ ਪਵਿੱਤਰ ਅਸਥਾਨ ਹਨ, ਦਿੱਲੀ ਪੁਲਿਸ ਨੂੰ ਜੁੱਤੇ ਪਾ ਕੇ ਅਤੇ ਸਿਰ ਨੰਗੇ ਕਰਕੇ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਣ ਦਾ ਕੋਈ ਹੱਕ ਨਹੀਂ ਸੀ: ਡਾ. ਇੰਦਰਬੀਰ ਨਿੱਝਰ
10 ਅਕਤੂਬਰ ਸਿੱਖ ਸੰਗਤ ਲਈ ਕਾਲਾ ਦਿਨ ਰਹੇਗਾ, ਜਥੇਦਾਰ ਸਾਹਿਬ ਨੂੰ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ: ਮਨਵਿੰਦਰ ਸਿੰਘ ਗਿਆਸਪੁਰਾ
ਸਿੱਖ ਸੰਗਤ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ ਨਹੀਂ ਭੁਲਾਇਆ ਅਤੇ ਦਿੱਲੀ ਪੁਲਿਸ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲੇ ਨੂੰ ਕਦੇ ਨਹੀਂ ਭੁਲਾਏਗੀ: ਮਨਵਿੰਦਰ ਸਿੰਘ ਗਿਆਸਪੁਰਾ
ਸੁਖਬੀਰ ਬਾਦਲ ਅਤੇ ਹਰਜਿੰਦਰ ਧਾਮੀ ਬੰਗਲਾ ਸਾਹਿਬ ਦੀ ਘਟਨਾ ‘ਤੇ ਚੁੱਪ ਕਿਉਂ ਹਨ? ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ
ਚੰਡੀਗੜ੍ਹ / ਅੰਮ੍ਰਿਤਸਰ 12 ਅਕਤੂਬਰ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ 10 ਅਕਤੂਬਰ ਦੀ ਉਸ ਘਟਨਾ ਨੂੰ ਲੈ ਕੇ, ਜਿਸ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮ ਜੁੱਤੇ ਪਾ ਕੇ ਅਤੇ ਸਿਰ ਨੰਗੇ ਕਰਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਦਾਖ਼ਲ ਹੋਏ ਸਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ। ਇਸ ਨੂੰ ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਦੀ ਵੱਡੀ ਉਲੰਘਣਾ ਕਰਾਰ ਦਿੰਦਿਆਂ ਵਿਧਾਇਕਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਅਮਿਤ ਸ਼ਾਹ ਨੂੰ ਤਲਬ ਕਰਨ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ।
ਆਪ ਵਿਧਾਇਕਾਂ ਦੇ ਵਫ਼ਦ ਨੇ ਆਪ੍ਰੇਸ਼ਨ ਬਲੂ ਸਟਾਰ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖ ਸੰਗਤ ਨੇ ਉਸ ਕਾਲੇ ਅਧਿਆਇ ਨੂੰ ਨਹੀਂ ਭੁਲਾਇਆ ਅਤੇ ਉਹ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਣ ਦੀ ਘਟਨਾ ਨੂੰ ਕਦੇ ਨਹੀਂ ਭੁਲਾਏਗੀ। ਵਫ਼ਦ ਨੇ ਇਸ ਘਟਨਾ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ‘ਤੇ ਵੀ ਸਵਾਲ ਖੜ੍ਹੇ ਕੀਤੇ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ‘ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ, “ਗੁਰਦੁਆਰਾ ਸਾਹਿਬਾਨ ਰਵਾਇਤੀ ਤੌਰ ‘ਤੇ ਪਨਾਹਗਾਹ ਰਹੇ ਹਨ, ਜਿੱਥੇ ਲੋਕ ਆਸਰਾ, ਸ਼ਾਂਤੀ ਅਤੇ ਲੰਗਰ ਪ੍ਰਾਪਤ ਕਰਨ ਲਈ ਆਉਂਦੇ ਹਨ। ਪੁਲਿਸ ਵੱਲੋਂ ਪਿੱਛਾ ਕੀਤੇ ਜਾ ਰਹੇ ਵਿਦਿਆਰਥੀ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖ਼ਲ ਹੋ ਗਏ ਸਨ, ਪਰ ਇਸ ਨਾਲ ਪੁਲਿਸ ਮੁਲਾਜ਼ਮਾਂ ਨੂੰ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਪਵਿੱਤਰ ਅਹਾਤੇ ਵਿੱਚ ਦਾਖ਼ਲ ਹੋਣ ਦਾ ਕੋਈ ਹੱਕ ਨਹੀਂ ਮਿਲ ਜਾਂਦਾ। ਕੇਂਦਰ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਥੇਦਾਰ ਸਾਹਿਬ ਨੂੰ ਸਾਡੇ ਵਫ਼ਦ ਵੱਲੋਂ ਸੌਂਪੇ ਗਏ ਮੰਗ ਪੱਤਰ ‘ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।”
‘ਆਪ‘ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ 10 ਅਕਤੂਬਰ ਨੂੰ ਸਿੱਖ ਭਾਈਚਾਰੇ ਲਈ ਕਾਲਾ ਦਿਨ ਐਲਾਨਦਿਆਂ ਕਿਹਾ, “ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਹੈ। ਸਿੱਖ ਭਾਈਚਾਰੇ ਨੇ 1984 ਵਿੱਚ ਆਪਣੇ ਧਾਰਮਿਕ ਅਸਥਾਨਾਂ ‘ਤੇ ਹੋਏ ਹਮਲਿਆਂ ਨੂੰ ਨਹੀਂ ਭੁਲਾਇਆ ਅਤੇ ਉਹ ਇਸ ਘਟਨਾ ਨੂੰ ਵੀ ਨਹੀਂ ਭੁਲਾਏਗਾ।”
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਨ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਸੀ। ਜਥੇਦਾਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਿੱਖ ਭਾਈਚਾਰਾ ਇਸ ਮਾਮਲੇ ਵਿੱਚ ਠੋਸ ਜਵਾਬ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਦੇਖ ਰਿਹਾ ਹੈ।”
‘ਆਪ‘ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਪੁਰਾਣੇ ਦੁਖਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ ਅਤੇ ਭਾਜਪਾ ਦਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ।
ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ, “ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਦੁਖਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ। ਭਾਜਪਾ ਨੇ ਇੱਕ ਵਾਰ ਫਿਰ ਆਪਣਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਕਿਰਦਾਰ ਬੇਨਕਾਬ ਕਰ ਦਿੱਤਾ ਹੈ। ਸਾਡੇ ਵਫ਼ਦ ਨੇ ਜਥੇਦਾਰ ਸਾਹਿਬ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ ਹੈ। ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।”
‘ਆਪ‘ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਘਟਨਾ ਦੀਆਂ ਵੀਡੀਓਜ਼ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖ਼ਲ ਹੋਏ ਸਨ।
ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ, “ਵੀਡੀਓਜ਼ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਏ ਹਨ। ਲੋਕਾਂ ਨੂੰ ਸਰਾਏ ਵਿੱਚੋਂ ਘੜੀਸ ਕੇ ਬਾਹਰ ਕੱਢਣਾ ਵੀ ਓਨਾ ਹੀ ਨਿੰਦਣਯੋਗ ਹੈ। ਜਥੇਦਾਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”
ਇਸ ਵਫ਼ਦ ਵਿੱਚ ‘ਆਪ‘ ਵਿਧਾਇਕ ਜਸਵੀਰ ਸਿੰਘ ਗਿੱਲ, ਕਰਮਵੀਰ ਸਿੰਘ ਘੁੰਮਣ, ਸਰਵਣ ਸਿੰਘ ਧੁੰਨ, ਗੁਰਦੀਪ ਸਿੰਘ ਰੰਧਾਵਾ, ਦਲਬੀਰ ਸਿੰਘ ਟੌਂਗ, ਮਨਜਿੰਦਰ ਸਿੰਘ ਲਾਲਪੁਰਾ ਅਤੇ ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਸੋਨੀਆ ਮਾਨ, ਜੋਬਨਪ੍ਰੀਤ ਸਿੰਘ, ਸਰਬਜੋਤ ਸਾਬੀ, ਗੁਰਇਕਬਾਲ ਸਿੰਘ ਮਹਲ ਅਤੇ ‘ਆਪ‘ ਆਗੂ ਅੰਗਦ ਸੋਹਲ ਵੀ ਇਸ ਵਫ਼ਦ ਦਾ ਹਿੱਸਾ ਸਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










