पंजाबियों के खिलाफ भाजपा की भेदभाव वाली राजनीति के गंभीर नतीजे होंगे, पार्टी को अपना तरीका बदलना चाहिए: कुलदीप धालीवाल
भाजपा पंजाबी कलाकारों को क्यों निशाना बना रही है और पंजाब के चुने हुए मुख्यमंत्री का क्यों अपमान कर रही है? धालीवाल
पंजाबियों ने आज़ादी के लिए सबसे ज़्यादा कुर्बानी दी, हमारे बॉर्डर की रक्षा की और देश का पेट भरा, फिर भी भाजपा हमारा अपमान करती है: धालीवाल
चंडीगढ़, 22 अक्टूबर: आम आदमी पार्टी (आप) के पंजाब विधायक कुलदीप सिंह धालीवाल ने गुरुवार को भाजपा की कड़ी निंदा करते हुए इसे पंजाब और पंजाबियों के प्रति भाजपा की लगातार नफ़रत बताया। उन्होंने उत्तराखंड में एक समारोह के दौरान मशहूर पंजाबी सिंगर दलेर मेहंदी का अपमान, दिलजीत दोसांझ के दिल्ली शो की परमिशन कैंसिल करने और दिल्ली एयरपोर्ट पर पंजाब के मुख्यमंत्री भगवंत सिंह मान के साथ हुए दुर्व्यवहार का ज़िक्र किया।
पत्रकारों से बात करते हुए धालीवाल ने कहा कि केंद्र में सरकार चलाने के बावजूद, भाजपा ने बार-बार सिखों, पंजाबियों और अल्पसंख्यकों के साथ भेदभाव वाला व्यवहार किया है। उन्होंने कहा कि मशहूर पंजाबी लोगों के साथ किया गया व्यवहार पार्टी की छोटी और बांटने वाली सोच को दिखाता है और इसकी कड़ी निंदा होनी चाहिए।
उत्तराखंड में एक समारोह के दौरान दलेर मेहंदी के साथ हुई घटना का ज़िक्र करते हुए धालीवाल ने कहा कि जिस तरह से भाजपा के एक मंत्री ने मशहूर पंजाबी सिंगर का अपमान किया, वह बहुत निंदनीय है। उन्होंने कहा कि दलेर मेहंदी ने दुनिया भर में बहुत प्यार और पहचान कमाई है, और उनके जैसे दिग्गज आर्टिस्ट का अपमान करना पंजाब के लोगों और कल्चर के प्रति भाजपा के रवैये को दिखाता है।
धालीवाल ने दिलजीत दोसांझ के दिल्ली में होने वाले शो का भी मुद्दा उठाया, जो पहले 1 नवंबर को होना था। उन्होंने कहा कि सिंगर ने समारोह के लिए परमिशन ली थी, लेकिन बाद में दिल्ली में 1 नवंबर से जुड़ी ऐतिहासिक घटनाओं की वजह से तारीख बदलने के लिए कहा गया। फिर 30 अक्टूबर की प्रस्तावित दूसरी तारीख के लिए, उन्हें ज़रूरी परमिशन देने से मना कर दिया गया।
उन्होंने कहा कि दिलजीत दोसांझ ने अपने म्यूज़िक और परफॉर्मेंस से पंजाब को विश्व स्तर पर पहचान दिलाई है और दुनिया में जहां भी वे परफॉर्म करते हैं, वहां बड़ी संख्या में दर्शक आते हैं। धालीवाल ने कहा कि ऐसे आर्टिस्ट को दिल्ली में परफॉर्म करने से रोकना पंजाबी आर्टिस्ट के साथ होने वाले बर्ताव पर गंभीर सवाल खड़े करता है।
उन्होंने कहा, “दिल्ली में पंजाबियों की अच्छी-खासी मौजूदगी है, जहां उन्होंने ट्रेड, कल्चर और समाज में अहम योगदान दिया है। दिल्ली में पंजाबी बहुत बोली जाती है, और हमारे लोगों ने नेशनल कैपिटल को गर्व महसूस कराया है। इतनी ज़्यादा प्रसिद्धी के बावजूद एक पंजाबी आर्टिस्ट को परफॉर्म करने की इजाज़त न देना बहुत निराशाजनक है।”
धालीवाल ने सवाल किया कि क्या दिलजीत दोसांझ के साथ उनकी सिख पहचान और पंजाबी बैकग्राउंड की वजह से भेदभाव हो रहा है। उन्होंने कहा कि सिंगर ने दुनिया भर में दर्शकों के सामने बिना किसी रोक-टोक के परफॉर्म किया है, यही वजह है कि दिल्ली में हुई घटनाएं खास तौर पर परेशान करने वाली हैं।
आप विधायक ने फ्रांस से लौटने पर दिल्ली एयरपोर्ट पर पंजाब के मुख्यमंत्री भगवंत सिंह मान के साथ हुए बर्ताव की भी निंदा की। उन्होंने कहा कि मुख्यमंत्री का ज़्यादा सामान के बहाने जानबूझकर अपमान किया गया।
इस कार्रवाई के लॉजिक पर सवाल उठाते हुए, धालीवाल ने कहा कि बैगेज वेट चेक आम तौर पर डिपार्चर पॉइंट पर किया जाता है और कोई भी एक्स्ट्रा बैगेज फ्रांस में ही फेंक देना चाहिए था। उन्होंने कहा कि जिस तरह से मुख्यमंत्री के साथ व्यवहार किया गया, उससे केंद्र के उस नेता के प्रति रवैये पर चिंता पैदा हुई है, जो लगातार पंजाब और उसके लोगों के लिए आवाज़ उठाता रहा है।
धालीवाल ने कहा, “भगवंत मान उन कुछ मुख्यमंत्रियों में से एक हैं जो राज्य के मुद्दों को केंद्र सरकार के सामने खुलकर उठाते हैं। जबकि कई दूसरे लोग केंद्र का सामना करने में हिचकिचाते हैं, मान साहिब और आप पंजाब के अधिकारों की रक्षा के लिए मज़बूती से खड़े हैं। दिल्ली एयरपोर्ट पर उनके साथ जैसा बर्ताव किया गया, वह बहुत निंदनीय है।”
भारत की आज़ादी में पंजाब के ऐतिहासिक योगदान पर ज़ोर देते हुए, धालीवाल ने कहा कि पंजाबियों ने देश को ब्रिटिश शासन से आज़ाद कराने के लिए बड़ी कुर्बानियां दी हैं और आज़ादी की लड़ाई में अहम भूमिका निभाई है। उन्होंने कहा कि समुदाय सम्मान का हकदार है, भेदभाव या अपमान का नहीं।
धालीवाल ने भारत और दुनिया भर में रहने वाले पंजाबियों से अपील की कि वे भाजपा की पंजाब और उसके लोगों की लगातार अनदेखी को पहचानें। उन्होंने भाजपा लीडरशिप को चेतावनी दी कि ऐसी राजनीति जारी रखने के गंभीर नतीजे होंगे और उनसे पंजाबियों और सिखों के प्रति अपना नज़रिया बदलने की अपील की।
धालीवाल ने कहा, “भाजपा को यह भेदभाव वाली नीति बदलनी चाहिए। पंजाबियों ने इस देश के लिए बड़ी कुर्बानियां दी हैं और हमेशा इसकी तरक्की में योगदान दिया है। वे अपनी पहचान, अपने कलाकारों या अपनी चुनी हुई लीडरशिप का बार-बार अपमान बर्दाश्त नहीं करेंगे।”
ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ! ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਰਵਿਵਹਾਰ: ਕੁਲਦੀਪ ਸਿੰਘ ਧਾਲੀਵਾਲ
ਪੰਜਾਬੀਆਂ ਵਿਰੁੱਧ ਭਾਜਪਾ ਦੀ ਵਿਤਕਰੇਬਾਜ਼ੀ ਵਾਲੀ ਰਾਜਨੀਤੀ ਦੇ ਗੰਭੀਰ ਨਤੀਜੇ ਹੋਣਗੇ, ਪਾਰਟੀ ਨੂੰ ਆਪਣੀ ਪਹੁੰਚ ਬਦਲਣੀ ਚਾਹੀਦੀ ਹੈ: ਕੁਲਦੀਪ ਧਾਲੀਵਾਲ
ਭਾਜਪਾ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ ਅਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਕਿਉਂ ਜ਼ਲੀਲ ਕਰ ਰਹੀ ਹੈ? ਧਾਲੀਵਾਲ
ਪੰਜਾਬੀਆਂ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸਾਡੀਆਂ ਸਰਹੱਦਾਂ ਦੀ ਰਾਖੀ ਕੀਤੀ ਅਤੇ ਦੇਸ਼ ਦਾ ਢਿੱਡ ਭਰਿਆ, ਫਿਰ ਵੀ ਭਾਜਪਾ ਸਾਡਾ ਨਿਰਾਦਰ ਕਰਦੀ ਹੈ: ਧਾਲੀਵਾਲ
ਚੰਡੀਗੜ੍ਹ, 22 ਅਕਤੂਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਭਾਜਪਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਉੱਤਰਾਖੰਡ ਵਿੱਚ ਇੱਕ ਸਮਾਗਮ ਦੌਰਾਨ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਅਪਮਾਨ, ਦਿਲਜੀਤ ਦੁਸਾਂਝ ਦੇ ਦਿੱਲੀ ਸ਼ੋਅ ਲਈ ਮਨਜ਼ੂਰੀ ਰੱਦ ਕਰਨ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੇ ਗਏ ਦੁਰਵਿਵਹਾਰ ਦਾ ਹਵਾਲਾ ਦਿੱਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਸਰਕਾਰ ਦੀ ਅਗਵਾਈ ਕਰਨ ਦੇ ਬਾਵਜੂਦ ਭਾਜਪਾ ਨੇ ਸਿੱਖਾਂ, ਪੰਜਾਬੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਪ੍ਰਤੀ ਵਾਰ-ਵਾਰ ਵਿਤਕਰੇ ਵਾਲਾ ਵਤੀਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉੱਘੀਆਂ ਪੰਜਾਬੀ ਸ਼ਖਸੀਅਤਾਂ ਨਾਲ ਕੀਤਾ ਗਿਆ ਸਲੂਕ ਪਾਰਟੀ ਦੀ ਤੰਗ ਅਤੇ ਫੁੱਟ ਪਾਊ ਸੋਚ ਨੂੰ ਦਰਸਾਉਂਦਾ ਹੈ ਅਤੇ ਇਹ ਸਖ਼ਤ ਨਿੰਦਾ ਦਾ ਹੱਕਦਾਰ ਹੈ।
ਉੱਤਰਾਖੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਦਲੇਰ ਮਹਿੰਦੀ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਇੱਕ ਭਾਜਪਾ ਮੰਤਰੀ ਨੇ ਮਸ਼ਹੂਰ ਪੰਜਾਬੀ ਗਾਇਕ ਦਾ ਅਪਮਾਨ ਕੀਤਾ, ਉਹ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦਲੇਰ ਮਹਿੰਦੀ ਨੇ ਦੁਨੀਆ ਭਰ ਵਿੱਚ ਅਥਾਹ ਪਿਆਰ ਅਤੇ ਮਾਨਤਾ ਖੱਟੀ ਹੈ, ਅਤੇ ਉਨ੍ਹਾਂ ਵਰਗੇ ਕੱਦਾਵਰ ਕਲਾਕਾਰ ਦਾ ਨਿਰਾਦਰ ਕਰਨਾ ਪੰਜਾਬ ਦੇ ਲੋਕਾਂ ਅਤੇ ਸੱਭਿਆਚਾਰ ਪ੍ਰਤੀ ਭਾਜਪਾ ਦੇ ਵਤੀਰੇ ਨੂੰ ਨੰਗਾ ਕਰਦਾ ਹੈ।
ਧਾਲੀਵਾਲ ਨੇ ਦਿੱਲੀ ਵਿੱਚ ਦਿਲਜੀਤ ਦੁਸਾਂਝ ਦੇ ਤੈਅ ਸ਼ੋਅ ਦਾ ਮੁੱਦਾ ਵੀ ਉਠਾਇਆ, ਜੋ ਪਹਿਲਾਂ 1 ਨਵੰਬਰ ਲਈ ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਗਾਇਕ ਨੇ ਪ੍ਰੋਗਰਾਮ ਲਈ ਮਨਜ਼ੂਰੀ ਲੈ ਲਈ ਸੀ ਪਰ ਬਾਅਦ ਵਿੱਚ ਦਿੱਲੀ ਵਿੱਚ 1 ਨਵੰਬਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਕਾਰਨ ਤਰੀਕ ਬਦਲਣ ਲਈ ਕਿਹਾ ਗਿਆ। ਫਿਰ 30 ਅਕਤੂਬਰ ਦੀ ਤਜਵੀਜ਼ਸ਼ੁਦਾ ਬਦਲਵੀਂ ਤਰੀਕ ਲਈ, ਉਸਨੂੰ ਜ਼ਰੂਰੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਦਿਲਜੀਤ ਦੁਸਾਂਝ ਨੇ ਆਪਣੇ ਸੰਗੀਤ ਅਤੇ ਪੇਸ਼ਕਾਰੀਆਂ ਰਾਹੀਂ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਵਾਈ ਹੈ ਅਤੇ ਦੁਨੀਆ ਵਿੱਚ ਜਿੱਥੇ ਵੀ ਉਹ ਪ੍ਰਦਰਸ਼ਨ ਕਰਦੇ ਹਨ, ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ। ਧਾਲੀਵਾਲ ਨੇ ਕਿਹਾ ਕਿ ਅਜਿਹੇ ਕਲਾਕਾਰ ਨੂੰ ਦਿੱਲੀ ਵਿੱਚ ਸ਼ੋਅ ਕਰਨ ਤੋਂ ਰੋਕਣਾ ਪੰਜਾਬੀ ਕਲਾਕਾਰਾਂ ਨਾਲ ਹੋ ਰਹੇ ਸਲੂਕ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ “ਦਿੱਲੀ ਵਿੱਚ ਪੰਜਾਬੀਆਂ ਦੀ ਮਜ਼ਬੂਤ ਮੌਜੂਦਗੀ ਹੈ, ਜਿੱਥੇ ਉਨ੍ਹਾਂ ਨੇ ਵਪਾਰ, ਸੱਭਿਆਚਾਰ ਅਤੇ ਸਮਾਜ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦਿੱਲੀ ਵਿੱਚ ਪੰਜਾਬੀ ਵੱਡੇ ਪੱਧਰ ‘ਤੇ ਬੋਲੀ ਜਾਂਦੀ ਹੈ, ਅਤੇ ਸਾਡੇ ਲੋਕਾਂ ਨੇ ਰਾਸ਼ਟਰੀ ਰਾਜਧਾਨੀ ਦਾ ਮਾਣ ਵਧਾਇਆ ਹੈ। ਇੱਕ ਪੰਜਾਬੀ ਕਲਾਕਾਰ ਦੀ ਅਥਾਹ ਪ੍ਰਸਿੱਧੀ ਦੇ ਬਾਵਜੂਦ ਉਸਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਾ ਦੇਣਾ ਬੇਹੱਦ ਨਿਰਾਸ਼ਾਜਨਕ ਹੈ,”।
ਧਾਲੀਵਾਲ ਨੇ ਸਵਾਲ ਕੀਤਾ ਕਿ ਕੀ ਦਿਲਜੀਤ ਦੁਸਾਂਝ ਨਾਲ ਉਸਦੀ ਸਿੱਖ ਪਛਾਣ ਅਤੇ ਪੰਜਾਬੀ ਪਿਛੋਕੜ ਕਾਰਨ ਅਨਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਇਕ ਨੇ ਅਜਿਹੀਆਂ ਪਾਬੰਦੀਆਂ ਦਾ ਸਾਹਮਣਾ ਕੀਤੇ ਬਿਨਾਂ ਦੁਨੀਆ ਭਰ ਦੇ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਦਿੱਲੀ ਦੀਆਂ ਘਟਨਾਵਾਂ ਵਿਸ਼ੇਸ਼ ਤੌਰ ‘ਤੇ ਪਰੇਸ਼ਾਨ ਕਰਨ ਵਾਲੀਆਂ ਹਨ।
ਆਪ ਵਿਧਾਇਕ ਨੇ ਫਰਾਂਸ ਤੋਂ ਪਰਤਣ ‘ਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੇ ਗਏ ਸਲੂਕ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵਾਧੂ ਸਮਾਨ ਦੇ ਬਹਾਨੇ ਜਾਣਬੁੱਝ ਕੇ ਜ਼ਲੀਲ ਕੀਤਾ ਗਿਆ।
ਧਾਲੀਵਾਲ ਨੇ ਇਸ ਕਾਰਵਾਈ ਦੇ ਤਰਕ ‘ਤੇ ਸਵਾਲ ਉਠਾਉਂਦਿਆਂ ਦਲੀਲ ਦਿੱਤੀ ਕਿ ਸਮਾਨ ਦੇ ਭਾਰ ਦੀ ਜਾਂਚ ਆਮ ਤੌਰ ‘ਤੇ ਰਵਾਨਗੀ ਵਾਲੇ ਸਥਾਨ ‘ਤੇ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਵਾਧੂ ਸਮਾਨ ਦਾ ਨਿਪਟਾਰਾ ਉੱਥੇ ਫਰਾਂਸ ਵਿੱਚ ਹੀ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਨਾਲ ਸਲੂਕ ਕੀਤਾ ਗਿਆ, ਉਸਨੇ ਕੇਂਦਰ ਦੇ ਉਸ ਨੇਤਾ ਪ੍ਰਤੀ ਵਤੀਰੇ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ ਜੋ ਲਗਾਤਾਰ ਪੰਜਾਬ ਅਤੇ ਇਸਦੇ ਲੋਕਾਂ ਲਈ ਆਵਾਜ਼ ਉਠਾਉਂਦਾ ਹੈ।
ਧਾਲੀਵਾਲ ਨੇ ਕਿਹਾ “ਭਗਵੰਤ ਮਾਨ ਉਨ੍ਹਾਂ ਕੁਝ ਮੁੱਖ ਮੰਤਰੀਆਂ ਵਿੱਚੋਂ ਇੱਕ ਹਨ ਜੋ ਕੇਂਦਰ ਸਰਕਾਰ ਅੱਗੇ ਸੂਬੇ ਦੇ ਮੁੱਦਿਆਂ ਨੂੰ ਖੁੱਲ੍ਹ ਕੇ ਉਠਾਉਂਦੇ ਹਨ। ਜਿੱਥੇ ਹੋਰ ਬਹੁਤ ਸਾਰੇ ਕੇਂਦਰ ਦਾ ਸਾਹਮਣਾ ਕਰਨ ਤੋਂ ਝਿਜਕਦੇ ਹਨ, ਉੱਥੇ ਮਾਨ ਸਾਹਿਬ ਅਤੇ ‘ਆਪ‘ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਖੜ੍ਹੇ ਹਨ। ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਉਹ ਬੇਹੱਦ ਨਿੰਦਣਯੋਗ ਹੈ,”।
ਭਾਰਤ ਦੀ ਆਜ਼ਾਦੀ ਵਿੱਚ ਪੰਜਾਬ ਦੇ ਇਤਿਹਾਸਕ ਯੋਗਦਾਨ ‘ਤੇ ਜ਼ੋਰ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਅੰਗਰੇਜ਼ਾਂ ਦੇ ਸ਼ਾਸਨ ਤੋਂ ਮੁਕਤ ਕਰਵਾਉਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਆਜ਼ਾਦੀ ਸੰਗਰਾਮ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਈਚਾਰਾ ਸਤਿਕਾਰ ਦਾ ਹੱਕਦਾਰ ਹੈ, ਨਾ ਕਿ ਵਿਤਕਰੇ ਜਾਂ ਅਪਮਾਨ ਦਾ।
ਧਾਲੀਵਾਲ ਨੇ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਇਸਦੇ ਲੋਕਾਂ ਪ੍ਰਤੀ ਭਾਜਪਾ ਦੀ ਲਗਾਤਾਰ ਅਣਦੇਖੀ ਨੂੰ ਪਛਾਣਨ। ਉਨ੍ਹਾਂ ਨੇ ਭਾਜਪਾ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਕਿ ਅਜਿਹੀ ਰਾਜਨੀਤੀ ਨੂੰ ਜਾਰੀ ਰੱਖਣ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਉਨ੍ਹਾਂ ਨੂੰ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਆਪਣੀ ਪਹੁੰਚ ਬਦਲਣ ਦੀ ਅਪੀਲ ਕੀਤੀ।
“ਭਾਜਪਾ ਨੂੰ ਇਹ ਵਿਤਕਰੇ ਭਰੀ ਨੀਤੀ ਬਦਲਣੀ ਚਾਹੀਦੀ ਹੈ। ਪੰਜਾਬੀਆਂ ਨੇ ਇਸ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਹਮੇਸ਼ਾ ਇਸ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ। ਉਹ ਆਪਣੀ ਪਛਾਣ, ਆਪਣੇ ਕਲਾਕਾਰਾਂ ਜਾਂ ਆਪਣੀ ਚੁਣੀ ਹੋਈ ਲੀਡਰਸ਼ਿਪ ਦੇ ਵਾਰ-ਵਾਰ ਹੋ ਰਹੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਨਗੇ,” ਧਾਲੀਵਾਲ ਨੇ ਕਿਹਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










