– अमित शाह जी, जहां आपकी सरकार वहां नशा क्यों नहीं खत्म हो रहा, वहां कोई डेटलाइन नहीं है क्या?- केजरीवाल
– पंजाब पर बोलने से पहले भाजपा शासित राज्यों में नशा खत्म कर दिखाएं अमित शाह – केजरीवाल
– पंजाब को नशे में डुबोने का पाप भाजपा और अकाली दल की सरकार ने ही किया- संजय सिंह
– देश का बॉर्डर अमित शाह के पास है, फिर विदेशों से भारत में नशा कैसे आ रहा?- सौरभ भारद्वाज
नई दिल्ली, 22 अक्टूबर 2026: आम आदमी पार्टी ने भाजपा शासित राज्यों में खुलेआम चल रहे नशे के कारोबार को लेकर केंद्रीय गृह मंत्री अमित शाह पर तीखा हमला बोला है। पार्टी के राष्ट्रीय संयोजक अरविंद केजरीवाल ने बिहार में शराबबंदी के बावजूद बढ़ते अवैध नशे के कारोबार को लेकर एक मीडिया रिपोर्ट को एक्स पर साझा कर अमित शाह को आड़े हाथ लिया। उन्होंने अमित शाह से पूछा कि बिहार, गुजरात, राजस्थान और गोवा में तो भाजपा की ही सरकार है। वहां नशा क्यों नहीं खत्म हो रहा है? क्या वहां नशा खत्म करने की कोई डेडलाइन नहीं दी है? उन्होंने अमित शाह से पूछा कि क्या बिहार में जिस तरह नशा ख़त्म कर दिया, वैसे ही अब पंजाब में करने की बात कर रहे हैं। पंजाब पर बोलने से पहले अमित शाह को भाजपा शासित राज्यों में नशा खत्म करके दिखाना चाहिए।
बिहार में बढ़ते नशे के कारोबार पर आम आदमी पार्टी ने अमित शाह से कहा कि बिहार में भाजपा की सरकार 20 साल से है। आखिर आप लोगों ने बिहार को “उड़ता बिहार” बना ही दिया। हमेशा की तरह आपको शर्म भी नहीं आ रही होगी। 2007 से 2017 तक पंजाब में आप लोगों ने अकाली दल के साथ मिलकर जिस तरह नशे की तस्करी करवाई, पूरी एक पीढ़ी को बर्बाद किया और अब पंजाब आकर बड़ी-बड़ी डींगें हांक रहे हैं। नशे पर आपके मुंह से कुछ भी शोभा नहीं देता। बिहार कब नशामुक्त होगा, देश को जवाब दीजिए। और हां, इस बार शुतुरमुर्ग की तरह ज़मीन में अपना सिर मत गाड़ लीजिएगा।
‘‘आप’’ ने कहा कि भगवंत मान सरकार के नेतृत्व हमने एक सुरक्षित पंजाब का वादा किया था और हम उस वादे को पूरा कर रहे हैं। 2022 से अब तक नशीले पदार्थों से जुड़े मामलों में 1.27 लाख से ज्यादा गिरफ्तारियां हुई हैं, 7,260 किलोग्राम से ज्यादा हेरोइन जब्त की गई है और 1,288 आपराधिक मॉड्यूल का पर्दाफाश किया गया है। यह तो बस शुरुआत है। हम पंजाब से नशे और गैंगस्टर्स को पूरी तरह खत्म करने के लिए प्रतिबद्ध हैं।
उधर, “आप” के वरिष्ठ नेता व राज्यसभा सदस्य संजय सिंह ने कहा कि पंजाब को नशे में डुबोने का पाप और अपराध भाजपा और अकाली दल की सरकार ने किया। पंजाब का बच्चा-बच्चा यह बात जानता है और इसमें कुछ भी छिपा नहीं है कि पंजाब में ड्रग्स किसने फैलाया और हजारों करोड़ रुपए के ड्रग्स का बिजनेस किसने किया। उन्होंने कहा कि देश के गृह मंत्री अमित शाह के गृह राज्य गुजरात में अडानी के मुंद्रा पोर्ट से 20 हजार करोड़ रुपए की ड्रग्स पकड़ी गई थी। तब एनआईए ने सुप्रीम कोर्ट में लिखकर दिया थी कि जो अपराधी पकड़े गए हैं, उन्हें जमानत न दी जाए क्योंकि इस ड्रग्स का पैसा पाकिस्तान में ेआतंकवाद की ट्रेनिंग के लिए इस्तेमाल होता है।
संजय सिंह ने कहा कि अडानी के पोर्ट से पकड़ी गई ड्रग्स पर अमित शाह या भाजपा ने कोई बयान नहीं दिया और न ही यह बताया कि अडानी के खिलाफ क्या कार्रवाई या पूछताछ हुई। संसद में सरकार के अपने जवाब में इसका पूरा रिकॉर्ड मौजूद है। उन्होंने कहा कि जिनके खुद के राज्य गुजरात में शराबबंदी होने के बावजूद 100 लोग जहरीली शराब पीकर मर गए, वे लोग क्या बात करेंगे? ड्रग्स के मुद्दे पर जब भाजपा बोलती है, तो ऐसा लगता है जैसे ओसामा बिन लादेन अहिंसा का उपदेश दे रहा हो।
वहीं, ‘‘आप’’ के दिल्ली प्रदेश अध्यक्ष सौरभ भारद्वाज ने कहा कि अमित शाह बताएं कि सीबीआई ने 5 करोड़ किलो चावल की चोरी के मामले में अब तक मनजिंदर सिंह सिरसा से पूछताछ क्यों नहीं की और उन्हें आरोपी क्यों नहीं बनाया? हमने अमित शाह की एसीबी को साइकिल घोटाले की शिकायत दी है, जिसे डेढ़ महीना हो गया है। इसमें 4000 रुपए की साइकिल 7000 रुपए में खरीदी गई थी। अमित शाह वहां क्या खा रहे हैं? क्या नशा कर रहे हैं? अब तक आरोपी मंत्री पर कोई कार्रवाई क्यों नहीं हुई? 700 करोड़ रुपए के स्वास्थ्य घोटाले में फाइलें जल गईं, तो अमित शाह के अधीन काम करने वाली एसीबी क्या कर रही है? उनका कोई भी विभाग काम ही नहीं कर पा रहा है।
सौरभ भारद्वाज ने कहा कि अफगानिस्तान में जो अफीम और नशा बनता है, वह भारत में बॉर्डर से आता है और बॉर्डर अमित शाह के पास है। अमित शाह बताएं कि वे 12 साल से क्या कर रहे हैं और यह नशा देश में कैसे आ रहा है? दिल्ली, हरियाणा, बिहार और जम्मू-कश्मीर में नशा चल रहा है, यह नशा कहां से आ रहा है, यह बात अमित शाह कब बताएंगे? अमित शाह का सत्ता का नशा कब उतरेगा? कभी तो कुछ काम करके दिखाएं, या सिर्फ बक-बक करने से ही काम चल जाएगा? उन्हें सिर्फ बोलते हुए बहुत साल हो गए।
——————————————————————-
ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਭਾਜਪਾ ਦੀ ਸਰਕਾਰ ਹੈ, ਅਮਿਤ ਸ਼ਾਹ ਦੱਸਣ ਕਿ ਉੱਥੇ ਨਸ਼ਾ ਕਿਉਂ ਵੱਧ ਰਿਹਾ ਹੈ?- ਕੇਜਰੀਵਾਲ
ਅਮਿਤ ਸ਼ਾਹ ਜੀ, ਜਿੱਥੇ ਤੁਹਾਡੀ ਸਰਕਾਰ ਹੈ ਉੱਥੇ ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ, ਕੀ ਉੱਥੇ ਕੋਈ ਡੈੱਡਲਾਈਨ ਨਹੀਂ ਹੈ?- ਕੇਜਰੀਵਾਲ
ਪੰਜਾਬ ‘ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ – ਕੇਜਰੀਵਾਲ
ਪੰਜਾਬ ਨੂੰ ਨਸ਼ੇ ਵਿੱਚ ਡੋਬਣ ਦਾ ਪਾਪ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾ- ਸੰਜੇ ਸਿੰਘ
ਦੇਸ਼ ਦਾ ਬਾਰਡਰ ਅਮਿਤ ਸ਼ਾਹ ਕੋਲ ਹੈ, ਫਿਰ ਵਿਦੇਸ਼ਾਂ ਤੋਂ ਭਾਰਤ ਵਿੱਚ ਨਸ਼ਾ ਕਿਵੇਂ ਆ ਰਿਹਾ ਹੈ?- ਸੌਰਭ ਭਾਰਦਵਾਜ
ਨਵੀਂ ਦਿੱਲੀ, 22 ਅਕਤੂਬਰ: ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਸ਼ਰੇਆਮ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖਾ ਹਮਲਾ ਬੋਲਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਹਾਰ ਵਿੱਚ ਸ਼ਰਾਬਬੰਦੀ ਦੇ ਬਾਵਜੂਦ ਵੱਧ ਰਹੇ ਨਜਾਇਜ਼ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਇੱਕ ਮੀਡੀਆ ਰਿਪੋਰਟ ਐਕਸ ‘ਤੇ ਸਾਂਝੀ ਕਰਦਿਆਂ ਅਮਿਤ ਸ਼ਾਹ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਅਮਿਤ ਸ਼ਾਹ ਤੋਂ ਪੁੱਛਿਆ ਕਿ ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਤਾਂ ਭਾਜਪਾ ਦੀ ਹੀ ਸਰਕਾਰ ਹੈ। ਉੱਥੇ ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ? ਕੀ ਉੱਥੇ ਨਸ਼ਾ ਖ਼ਤਮ ਕਰਨ ਦੀ ਕੋਈ ਡੈੱਡਲਾਈਨ ਨਹੀਂ ਦਿੱਤੀ ਗਈ ਹੈ? ਉਨ੍ਹਾਂ ਨੇ ਅਮਿਤ ਸ਼ਾਹ ਨੂੰ ਪੁੱਛਿਆ ਕਿ ਕੀ ਬਿਹਾਰ ਵਿੱਚ ਜਿਸ ਤਰ੍ਹਾਂ ਨਸ਼ਾ ਖ਼ਤਮ ਕਰ ਦਿੱਤਾ, ਉਵੇਂ ਹੀ ਹੁਣ ਪੰਜਾਬ ਵਿੱਚ ਕਰਨ ਦੀ ਗੱਲ ਕਰ ਰਹੇ ਹੋ। ਪੰਜਾਬ ‘ਤੇ ਬੋਲਣ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣਾ ਚਾਹੀਦਾ ਹੈ।
ਬਿਹਾਰ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ ‘ਤੇ ਆਮ ਆਦਮੀ ਪਾਰਟੀ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਬਿਹਾਰ ਵਿੱਚ ਭਾਜਪਾ ਦੀ ਸਰਕਾਰ 20 ਸਾਲਾਂ ਤੋਂ ਹੈ। ਆਖ਼ਰਕਾਰ ਤੁਸੀਂ ਲੋਕਾਂ ਨੇ ਬਿਹਾਰ ਨੂੰ “ਉੱਡਦਾ ਬਿਹਾਰ” ਬਣਾ ਹੀ ਦਿੱਤਾ। ਹਮੇਸ਼ਾ ਵਾਂਗ ਤੁਹਾਨੂੰ ਸ਼ਰਮ ਵੀ ਨਹੀਂ ਆ ਰਹੀ ਹੋਵੇਗੀ। 2007 ਤੋਂ 2017 ਤੱਕ ਪੰਜਾਬ ਵਿੱਚ ਤੁਸੀਂ ਲੋਕਾਂ ਨੇ ਅਕਾਲੀ ਦਲ ਨਾਲ ਮਿਲ ਕੇ ਜਿਸ ਤਰ੍ਹਾਂ ਨਸ਼ੇ ਦੀ ਤਸਕਰੀ ਕਰਵਾਈ, ਪੂਰੀ ਇੱਕ ਪੀੜ੍ਹੀ ਨੂੰ ਬਰਬਾਦ ਕੀਤਾ ਅਤੇ ਹੁਣ ਪੰਜਾਬ ਆ ਕੇ ਵੱਡੀਆਂ-ਵੱਡੀਆਂ ਫੜ੍ਹਾਂ ਮਾਰ ਰਹੇ ਹੋ। ਨਸ਼ੇ ‘ਤੇ ਤੁਹਾਡੇ ਮੂੰਹੋਂ ਕੁਝ ਵੀ ਸ਼ੋਭਾ ਨਹੀਂ ਦਿੰਦਾ। ਬਿਹਾਰ ਕਦੋਂ ਨਸ਼ਾ ਮੁਕਤ ਹੋਵੇਗਾ, ਦੇਸ਼ ਨੂੰ ਜਵਾਬ ਦਿਓ। ਅਤੇ ਹਾਂ, ਇਸ ਵਾਰ ਸ਼ੁਤਰਮੁਰਗ ਵਾਂਗ ਜ਼ਮੀਨ ਵਿੱਚ ਆਪਣਾ ਸਿਰ ਨਾ ਗੱਡ ਲੈਣਾ।
‘ਆਪ’ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਿੱਚ ਅਸੀਂ ਇੱਕ ਸੁਰੱਖਿਅਤ ਪੰਜਾਬ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਉਸ ਵਾਅਦੇ ਨੂੰ ਪੂਰਾ ਕਰ ਰਹੇ ਹਾਂ। 2022 ਤੋਂ ਹੁਣ ਤੱਕ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਵਿੱਚ 1.27 ਲੱਖ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ, 7,260 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ 1,288 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਤਾਂ ਸਿਰਫ਼ ਸ਼ੁਰੂਆਤ ਹੈ। ਅਸੀਂ ਪੰਜਾਬ ਵਿੱਚੋਂ ਨਸ਼ੇ ਅਤੇ ਗੈਂਗਸਟਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹਾਂ।
ਉੱਧਰ, “ਆਪ” ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਵਿੱਚ ਡੋਬਣ ਦਾ ਪਾਪ ਅਤੇ ਅਪਰਾਧ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਨੇ ਕੀਤਾ। ਪੰਜਾਬ ਦਾ ਬੱਚਾ-ਬੱਚਾ ਇਹ ਗੱਲ ਜਾਣਦਾ ਹੈ ਅਤੇ ਇਸ ਵਿੱਚ ਕੁਝ ਵੀ ਲੁਕਿਆ ਨਹੀਂ ਹੈ ਕਿ ਪੰਜਾਬ ਵਿੱਚ ਡਰੱਗਜ਼ ਕਿਸਨੇ ਫੈਲਾਇਆ ਅਤੇ ਹਜ਼ਾਰਾਂ ਕਰੋੜ ਰੁਪਏ ਦਾ ਡਰੱਗਜ਼ ਦਾ ਕਾਰੋਬਾਰ ਕਿਸਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ 20 ਹਜ਼ਾਰ ਕਰੋੜ ਰੁਪਏ ਦੀ ਡਰੱਗਜ਼ ਫੜੀ ਗਈ ਸੀ। ਉਦੋਂ ਐਨਆਈਏ ਨੇ ਸੁਪਰੀਮ ਕੋਰਟ ਵਿੱਚ ਲਿਖ ਕੇ ਦਿੱਤਾ ਸੀ ਕਿ ਜਿਹੜੇ ਅਪਰਾਧੀ ਫੜੇ ਗਏ ਹਨ, ਉਨ੍ਹਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਕਿਉਂਕਿ ਇਸ ਡਰੱਗਜ਼ ਦਾ ਪੈਸਾ ਪਾਕਿਸਤਾਨ ਵਿੱਚ ਅੱਤਵਾਦ ਦੀ ਟ੍ਰੇਨਿੰਗ ਲਈ ਵਰਤਿਆ ਜਾਂਦਾ ਹੈ।
ਸੰਜੇ ਸਿੰਘ ਨੇ ਕਿਹਾ ਕਿ ਅਡਾਨੀ ਦੀ ਬੰਦਰਗਾਹ ਤੋਂ ਫੜੀ ਗਈ ਡਰੱਗਜ਼ ‘ਤੇ ਅਮਿਤ ਸ਼ਾਹ ਜਾਂ ਭਾਜਪਾ ਨੇ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਇਹ ਦੱਸਿਆ ਕਿ ਅਡਾਨੀ ਖ਼ਿਲਾਫ਼ ਕੀ ਕਾਰਵਾਈ ਜਾਂ ਪੁੱਛਗਿੱਛ ਹੋਈ। ਸੰਸਦ ਵਿੱਚ ਸਰਕਾਰ ਦੇ ਆਪਣੇ ਜਵਾਬ ਵਿੱਚ ਇਸਦਾ ਪੂਰਾ ਰਿਕਾਰਡ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਆਪਣੇ ਰਾਜ ਗੁਜਰਾਤ ਵਿੱਚ ਸ਼ਰਾਬਬੰਦੀ ਹੋਣ ਦੇ ਬਾਵਜੂਦ 100 ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ, ਉਹ ਲੋਕ ਕੀ ਗੱਲ ਕਰਨਗੇ? ਡਰੱਗਜ਼ ਦੇ ਮੁੱਦੇ ‘ਤੇ ਜਦੋਂ ਭਾਜਪਾ ਬੋਲਦੀ ਹੈ, ਤਾਂ ਅਜਿਹਾ ਲੱਗਦਾ ਹੈ ਜਿਵੇਂ ਓਸਾਮਾ ਬਿਨ ਲਾਦੇਨ ਅਹਿੰਸਾ ਦਾ ਉਪਦੇਸ਼ ਦੇ ਰਿਹਾ ਹੋਵੇ।
ਉੱਥੇ ਹੀ, ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਅਮਿਤ ਸ਼ਾਹ ਦੱਸਣ ਕਿ ਸੀਬੀਆਈ ਨੇ 5 ਕਰੋੜ ਕਿਲੋ ਚੌਲਾਂ ਦੀ ਚੋਰੀ ਦੇ ਮਾਮਲੇ ਵਿੱਚ ਹੁਣ ਤੱਕ ਮਨਜਿੰਦਰ ਸਿੰਘ ਸਿਰਸਾ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ? ਅਸੀਂ ਅਮਿਤ ਸ਼ਾਹ ਦੀ ਏਸੀਬੀ ਨੂੰ ਸਾਈਕਲ ਘੁਟਾਲੇ ਦੀ ਸ਼ਿਕਾਇਤ ਦਿੱਤੀ ਹੈ, ਜਿਸ ਨੂੰ ਡੇਢ ਮਹੀਨਾ ਹੋ ਗਿਆ ਹੈ। ਇਸ ਵਿੱਚ 4000 ਰੁਪਏ ਦਾ ਸਾਈਕਲ 7000 ਰੁਪਏ ਵਿੱਚ ਖਰੀਦਿਆ ਗਿਆ ਸੀ। ਅਮਿਤ ਸ਼ਾਹ ਉੱਥੇ ਕੀ ਖਾ ਰਹੇ ਹਨ? ਕੀ ਨਸ਼ਾ ਕਰ ਰਹੇ ਹਨ? ਹੁਣ ਤੱਕ ਦੋਸ਼ੀ ਮੰਤਰੀ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ? 700 ਕਰੋੜ ਰੁਪਏ ਦੇ ਸਿਹਤ ਘੁਟਾਲੇ ਵਿੱਚ ਫਾਈਲਾਂ ਸੜ ਗਈਆਂ, ਤਾਂ ਅਮਿਤ ਸ਼ਾਹ ਦੇ ਅਧੀਨ ਕੰਮ ਕਰਨ ਵਾਲੀ ਏਸੀਬੀ ਕੀ ਕਰ ਰਹੀ ਹੈ? ਉਨ੍ਹਾਂ ਦਾ ਕੋਈ ਵੀ ਵਿਭਾਗ ਕੰਮ ਹੀ ਨਹੀਂ ਕਰ ਪਾ ਰਿਹਾ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਜਿਹੜੀ ਅਫੀਮ ਅਤੇ ਨਸ਼ਾ ਬਣਦਾ ਹੈ, ਉਹ ਭਾਰਤ ਵਿੱਚ ਬਾਰਡਰ ਰਾਹੀਂ ਆਉਂਦਾ ਹੈ ਅਤੇ ਬਾਰਡਰ ਅਮਿਤ ਸ਼ਾਹ ਕੋਲ ਹੈ। ਅਮਿਤ ਸ਼ਾਹ ਦੱਸਣ ਕਿ ਉਹ 12 ਸਾਲਾਂ ਤੋਂ ਕੀ ਕਰ ਰਹੇ ਹਨ ਅਤੇ ਇਹ ਨਸ਼ਾ ਦੇਸ਼ ਵਿੱਚ ਕਿਵੇਂ ਆ ਰਿਹਾ ਹੈ? ਦਿੱਲੀ, ਹਰਿਆਣਾ, ਬਿਹਾਰ ਅਤੇ ਜੰਮੂ-ਕਸ਼ਮੀਰ ਵਿੱਚ ਨਸ਼ਾ ਚੱਲ ਰਿਹਾ ਹੈ, ਇਹ ਨਸ਼ਾ ਕਿੱਥੋਂ ਆ ਰਿਹਾ ਹੈ, ਇਹ ਗੱਲ ਅਮਿਤ ਸ਼ਾਹ ਕਦੋਂ ਦੱਸਣਗੇ? ਅਮਿਤ ਸ਼ਾਹ ਦਾ ਸੱਤਾ ਦਾ ਨਸ਼ਾ ਕਦੋਂ ਉਤਰੇਗਾ? ਕਦੇ ਤਾਂ ਕੋਈ ਕੰਮ ਕਰਕੇ ਦਿਖਾਉਣ, ਜਾਂ ਸਿਰਫ਼ ਬਕ-ਬਕ ਕਰਨ ਨਾਲ ਹੀ ਕੰਮ ਚੱਲ ਜਾਵੇਗਾ? ਉਨ੍ਹਾਂ ਨੂੰ ਸਿਰਫ਼ ਬੋਲਦਿਆਂ ਹੀ ਬਹੁਤ ਸਾਲ ਹੋ ਗਏ ਹਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










