ਅਗਲੇ ਦੋ ਮਹੀਨਿਆਂ ਵਿਚ ਲਾਲ ਕਿਲ੍ਹੇ ਸਮੇਤ ਵੱਖ-ਵੱਖ ਥਾਵਾਂ ’ਤੇ ਆਯੋਜਿਤ ਹੋਣਗੇ ਵੱਡੇ ਸਮਾਗਮ: ਕਾਲਕਾ, ਕਾਹਲੋਂ
ਨਵੀਂ ਦਿੱਲੀ, 25 ਅਕਤੂਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਸੰਪੂਰਨਤਾ ਨੂੰ ਸਮਰਪਿਤ ਮੈਰਾਥਨ ਵਿਚ ਹਜ਼ਾਰਾਂ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਮੈਰਾਥਨ ਕਰਤੱਵਯ ਪਥ ਤੋਂ ਆਰੰਭ ਹੋ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸੰਪੰਨ ਹੋਈ।

ਉਹਨਾਂ ਦੱਸਿਆ ਕਿ ਇਸ ਮੈਰਾਥਨ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਪੂਰੇ ਜੋਸ਼, ਉਤਸ਼ਾਹ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕੀਤਾ।
ਉਹਨਾਂ ਦੱਸਿਆ ਕਿ ਇਸ ਮੌਕੇ ਜਿੱਥੇ ਇਸ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ ਉਥੇ ਹੀ ਭਾਗ ਲੈਣ ਵਾਲੇ ਸਮੂਹ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਸ਼ਮੂਲੀਅਤ ਰਾਹੀਂ ਇਸ ਮੈਰਾਥਨ ਨੂੰ ਇਤਿਹਾਸਿਕ ਅਤੇ ਯਾਦਗਾਰੀ ਬਣਾਇਆ।
ਉਹਨਾਂ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਚਲ ਰਹੇ ਇਹਨਾਂ ਸ਼ਹੀਦੀ ਸਮਾਗਮਾਂ ਦੀ ਸੰਪੂਰਨਤਾ ਦਸੰਬਰ ਮਹੀਨੇ ਵਿਚ ਹੋਣੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਅਗਲੇ ਦੋ ਮਹੀਨਿਆਂ ਵਿਚ ਇਹਨਾਂ ਸ਼ਹੀਦੀ ਦਿਹਾੜਿਆਂ ਦੀ ਸੰਪੂਰਨਤਾ ਨੂੰ ਸਮਰਪਿਤ ਵੱਡੇ ਸਮਾਗਮ ਆਯੋਜਿਤ ਕੀਤੇ ਜਾਣਗੇ ਜਿਹਨਾਂ ਵਿਚ ਲਾਲ ਕਿਲ੍ਹੇ ’ਤੇ ਵੀ ਸਮਾਗਮ ਹੋਣਗੇ ਤੇ ਪੂਰੀ ਕੌਮੀ ਰਾਜਧਾਨੀ ਵਿਚ ਸਮਾਗਮ ਹੋਣਗੇ ਜਿਹਨਾਂ ਵਿਚ ਕੀਰਤਨ ਸਮਾਗਮ ਤੇ ਹੋਰ ਯਾਦਗਾਰੀ ਪ੍ਰੋਗਰਾਮ ਆਯੋਜਿਤ ਹੋਣਗੇ। ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾਂ ਹੋਏ ਸਮਾਗਮਾਂ ਵਾਂਗ ਇਹ ਦਿਹਾੜੇ ਵੀ ਯਾਦਗਾਰੀ ਬਣਨ। ਇਸ ਮੌਕੇ ਮੈਰਾਥਨ ਦੀ ਸ਼ੁਰੂਆਤ ਵੇਲੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਜਿਸ ਉਪਰੰਤ ਸਮੂਹ ਨੌਜਵਾਨਾਂ ਨੇ ਮੈਰਾਥਨ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
————————————————————————————————
गुरु तेग बहादुर साहिब जी के 350वें शहीदी दिवस के समापन को समर्पित मैराथन में हजारों युवाओं ने लिया हिस्सा
अगले दो महीनों में लाल किले सहित विभिन्न स्थानों पर आयोजित होंगे भव्य कार्यक्रम: कालका, काहलों
नई दिल्ली, 25 अक्टूबर: दिल्ली सिख गुरुद्वारा प्रबंधक कमेटी (डीएसजीएमसी) की ओर से श्री गुरु तेग बहादुर साहिब जी और उनके साथ शहीद हुए भाई मती दास जी, भाई सती दास जी तथा भाई दयाला जी के 350वें शहीदी दिवस के समापन को समर्पित आयोजित मैराथन में हजारों युवाओं ने उत्साहपूर्वक भाग लिया।
इस संबंध में जानकारी देते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने बताया कि यह मैराथन कर्तव्य पथ से शुरू होकर विभिन्न मार्गों से होते हुए गुरुद्वारा रकाब गंज साहिब में संपन्न हुई।
उन्होंने बताया कि इस मैराथन में बच्चों से लेकर युवाओं और बुजुर्गों तक, हर आयु वर्ग के लोगों ने बड़ी संख्या में भाग लिया। सभी प्रतिभागियों ने पूरे जोश, उत्साह और श्रद्धा के साथ गुरु साहिब जी की महान शहादत को नमन किया।
उन्होंने बताया कि इस अवसर पर मैराथन में भाग लेने वाले प्रतिभागियों को पुरस्कार और प्रमाण पत्र प्रदान किए गए। साथ ही सभी प्रतिभागियों का हृदय से आभार व्यक्त किया गया, जिन्होंने अपनी भागीदारी से इस मैराथन को ऐतिहासिक और यादगार बना दिया।
कमेटी पदाधिकारियों ने बताया कि पिछले एक वर्ष से चल रहे इन शहीदी समागमों का समापन दिसंबर महीने में होगा, जब श्री गुरु तेग बहादुर साहिब जी का शहीदी दिवस मनाया जाएगा।
उन्होंने बताया कि अगले दो महीनों के दौरान इन शहीदी समागमों के समापन को समर्पित कई भव्य कार्यक्रम आयोजित किए जाएंगे। इनमें ऐतिहासिक लाल किले सहित राष्ट्रीय राजधानी दिल्ली के विभिन्न स्थानों पर विशेष समागम होंगे। इन कार्यक्रमों में कीर्तन समागम और अन्य यादगार आयोजन भी शामिल होंगे।
उन्होंने समस्त संगत से अपील की कि वे इन कार्यक्रमों में बढ़-चढ़कर भाग लें, ताकि गुरु साहिब जी की महान शहादत को समर्पित ये आयोजन भी पूर्व में आयोजित समागमों की तरह ऐतिहासिक और यादगार बन सकें।
इस अवसर पर मैराथन के शुभारंभ से पहले गुरुद्वारा श्री बंगला साहिब के हेड ग्रंथी ज्ञानी रणजीत सिंह जी ने अरदास की। इसके उपरांत बड़ी संख्या में युवाओं और अन्य प्रतिभागियों ने मैराथन में हिस्सा लिया।
इस मौके पर दिल्ली सिख गुरुद्वारा प्रबंधक कमेटी के पदाधिकारी, सदस्य तथा अन्य गणमान्य हस्तियां बड़ी संख्या में उपस्थित रहीं।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










