इथेनॉल को पेट्रोल में मिलाकर ये लोग विदेशी मुद्रा बचाने की बात कर रहे थे- केजरीवाल
– अब वही विदेशी मुद्रा फूंक कर चीनी आयात करने की नौबत आ गई है- केजरीवाल
– ये सरकार है या मज़ाक, मोदी सरकार, अनपढ़ सरकार- केजरीवाल
नई दिल्ली, 20 अगस्त 2026: आम आदमी पार्टी के राष्ट्रीय संयोजक अरविंद केजरीवाल ने देश भर में चीनी की कीमतों में भारी वृद्धि के लिए मोदी सरकार के गलत फैसले को जिम्मेदार बताया है। उन्होंने कहा कि गन्ने से इथेनॉल बनाने से चीनी का उत्पादन गिर गया और 17 दिनों में चीनी 20 रुपए प्रति किलो महंगी हो गई। ये लोग इथेनॉल को पेट्रोल में मिलाकर तेल आयात पर खर्च होने वाली विदेशी मुद्रा बचाने की बात कर रहे थे। हालात ऐसे हो गए हैं कि अब वही विदेशी मुद्रा फूंक कर चीनी आयात करने की नौबत आ गई है। ये सरकार है या मज़ाक? पूरी की पूरी अनपढ़ों की सरकार है। किसी को कुछ नहीं ही पता कि क्या करने से क्या होगा?
गुरुवार को एक वीडियो जारी कर “आप” के राष्ट्रीय संयोजक अरविंद केजरीवाल ने कहा कि ऐसा लगता है जैसे मोदी सरकार बिल्कुल अनपढ़ लोगों की सरकार है। उन्हें यही नहीं पता कि वे क्या निर्णय ले रहे हैं और उसका क्या असर होगा। इन्होंने गन्ने की खेती को इथेनॉल बनाने के लिए डाइवर्ट किया और इथेनॉल को पेट्रोल में मिलाना चालू कर दिया। कहा गया कि इससे पेट्रोल बचेगा और विदेशी मुद्रा की बचत होगी, जिसे हम विदेशों से तेल आयात करने के लिए खर्च करते हैं। गन्ने की खेती को इथेनॉल बनाने के लिए डाइवर्ट करने से देश में गन्ने और चीनी की भारी कमी हो गई। चीनी की किल्लत के कारण पिछले 17 दिनों में इसके दाम 20 रुपए प्रति किलो बढ़ गए हैं। 17 दिन पहले जो चीनी 46 रुपए किलो थी, वह अब 65 रुपए किलो हो गई है।
अरविंद केजरीवाल ने कहा कि हमारा देश चीनी एक्सपोर्ट करता था, लेकिन अब इंपोर्ट करने की प्लानिंग कर रहा है। तेल पर खर्च होने वाली विदेशी मुद्रा बचाने के लिए इथेनॉल बनाया गया और अब उसी विदेशी मुद्रा को हम चीनी इंपोर्ट करने पर खर्च करेंगे। एक तरफ इथेनॉल वाले पेट्रोल से लोगों की गाड़ियां खराब हो रही हैं और माइलेज गिर रही है, वहीं दूसरी तरफ लोगों को अब महंगी चीनी खरीदनी पड़ रही है। सरकार डिसीजन लेती है, लेकिन इन्हें यही नहीं पता कि इसका क्या असर होने वाला है। जब गन्ने को इथेनॉल के लिए डाइवर्ट किया गया, तो इन्हें सोचना चाहिए था कि इतना गन्ना इथेनॉल में जाएगा तो चीनी कहां से आएगी? समझ नहीं आता कि मोदी सरकार में ऊपर से नीचे तक सारे अनपढ़ हैं क्या?
अरविंद केजरीवाल ने कहा कि इन्होंने अभी तक जितने भी डिसीजन लिए हैं, उनका कोई फायदा नहीं हुआ। नोटबंदी में पूरे देश में कई लोग मारे गए। कोरोना आया तो लोगों को ऑक्सीजन सिलेंडर सप्लाई करने की बजाय थाली बजाने के लिए कहा गया। ऐसा लगता है कि पूरी की पूरी सरकार अनपढ़ लोगों की है। लेकिन कसूर हमारा अपना है कि हमने इन अनपढ़ लोगों को वोट देकर वहां बिठा दिया, जिन्हें कोई अक्ल नहीं है। इन्हें सरकार चलानी नहीं आती और दुखी हम लोग हो रहे हैं।
—————————————————————————————
ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ
ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾ ਕੇ ਇਹ ਲੋਕ ਵਿਦੇਸ਼ੀ ਮੁਦਰਾ ਬਚਾਉਣ ਦੀ ਗੱਲ ਕਰ ਰਹੇ ਸਨ- ਕੇਜਰੀਵਾਲ
ਹੁਣ ਉਹੀ ਵਿਦੇਸ਼ੀ ਮੁਦਰਾ ਖਰਚ ਕੇ ਚੀਨੀ ਦਰਾਮਦ ਕਰਨ ਦੀ ਨੌਬਤ ਆ ਗਈ ਹੈ- ਕੇਜਰੀਵਾਲ
ਇਹ ਸਰਕਾਰ ਹੈ ਜਾਂ ਮਜ਼ਾਕ, ਮੋਦੀ ਸਰਕਾਰ, ਅਨਪੜ੍ਹ ਸਰਕਾਰ- ਕੇਜਰੀਵਾਲ
ਨਵੀਂ ਦਿੱਲੀ, 20 ਅਗਸਤ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਲਈ ਮੋਦੀ ਸਰਕਾਰ ਦੇ ਗਲਤ ਫੈਸਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਗੰਨੇ ਤੋਂ ਈਥਾਨੌਲ ਬਣਾਉਣ ਨਾਲ ਚੀਨੀ ਦਾ ਉਤਪਾਦਨ ਡਿੱਗ ਗਿਆ ਅਤੇ 17 ਦਿਨਾਂ ਵਿੱਚ ਚੀਨੀ 20 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਗਈ। ਇਹ ਲੋਕ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾ ਕੇ ਤੇਲ ਦਰਾਮਦ ‘ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਦੀ ਗੱਲ ਕਰ ਰਹੇ ਸਨ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਉਹੀ ਵਿਦੇਸ਼ੀ ਮੁਦਰਾ ਖਰਚ ਕੇ ਚੀਨੀ ਦਰਾਮਦ ਕਰਨ ਦੀ ਨੌਬਤ ਆ ਗਈ ਹੈ। ਇਹ ਸਰਕਾਰ ਹੈ ਜਾਂ ਮਜ਼ਾਕ? ਪੂਰੀ ਦੀ ਪੂਰੀ ਅਨਪੜ੍ਹਾਂ ਦੀ ਸਰਕਾਰ ਹੈ। ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਕਰਨ ਨਾਲ ਕੀ ਹੋਵੇਗਾ?
ਵੀਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ “ਆਪ” ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਮੋਦੀ ਸਰਕਾਰ ਬਿਲਕੁਲ ਅਨਪੜ੍ਹ ਲੋਕਾਂ ਦੀ ਸਰਕਾਰ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਫੈਸਲਾ ਲੈ ਰਹੇ ਹਨ ਅਤੇ ਉਸਦਾ ਕੀ ਅਸਰ ਹੋਵੇਗਾ। ਇਹਨਾਂ ਨੇ ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕੀਤਾ ਅਤੇ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾਉਣਾ ਚਾਲੂ ਕਰ ਦਿੱਤਾ। ਕਿਹਾ ਗਿਆ ਕਿ ਇਸ ਨਾਲ ਪੈਟਰੋਲ ਬਚੇਗਾ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਤੇਲ ਦਰਾਮਦ ਕਰਨ ਲਈ ਖਰਚ ਕਰਦੇ ਹਾਂ। ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਨਾਲ ਦੇਸ਼ ਵਿੱਚ ਗੰਨੇ ਅਤੇ ਚੀਨੀ ਦੀ ਭਾਰੀ ਕਮੀ ਹੋ ਗਈ। ਚੀਨੀ ਦੀ ਕਮੀ ਦੇ ਕਾਰਨ ਪਿਛਲੇ 17 ਦਿਨਾਂ ਵਿੱਚ ਇਸਦੇ ਦਾਮ 20 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ। 17 ਦਿਨ ਪਹਿਲਾਂ ਜੋ ਚੀਨੀ 46 ਰੁਪਏ ਕਿੱਲੋ ਸੀ, ਉਹ ਹੁਣ 65 ਰੁਪਏ ਕਿੱਲੋ ਹੋ ਗਈ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਦੇਸ਼ ਚੀਨੀ ਐਕਸਪੋਰਟ ਕਰਦਾ ਸੀ, ਪਰ ਹੁਣ ਇੰਪੋਰਟ ਕਰਨ ਦੀ ਪਲਾਨਿੰਗ ਕਰ ਰਿਹਾ ਹੈ। ਤੇਲ ‘ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਲਈ ਈਥਾਨੌਲ ਬਣਾਇਆ ਗਿਆ ਅਤੇ ਹੁਣ ਉਸੇ ਵਿਦੇਸ਼ੀ ਮੁਦਰਾ ਨੂੰ ਅਸੀਂ ਚੀਨੀ ਇੰਪੋਰਟ ਕਰਨ ‘ਤੇ ਖਰਚ ਕਰਾਂਗੇ। ਇੱਕ ਪਾਸੇ ਈਥਾਨੌਲ ਵਾਲੇ ਪੈਟਰੋਲ ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਮਾਈਲੇਜ ਡਿੱਗ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਹੁਣ ਮਹਿੰਗੀ ਚੀਨੀ ਖਰੀਦਣੀ ਪੈ ਰਹੀ ਹੈ। ਸਰਕਾਰ ਫੈਸਲੇ ਲੈਂਦੀ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸਦਾ ਕੀ ਅਸਰ ਹੋਣ ਵਾਲਾ ਹੈ। ਜਦੋਂ ਗੰਨੇ ਨੂੰ ਈਥਾਨੌਲ ਲਈ ਡਾਇਵਰਟ ਕੀਤਾ ਗਿਆ, ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇੰਨਾ ਗੰਨਾ ਈਥਾਨੌਲ ਵਿੱਚ ਜਾਵੇਗਾ ਤਾਂ ਚੀਨੀ ਕਿੱਥੋਂ ਆਵੇਗੀ? ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਅਨਪੜ੍ਹ ਹਨ ਕੀ?
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਹਨ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ। ਨੋਟਬੰਦੀ ਵਿੱਚ ਪੂਰੇ ਦੇਸ਼ ਵਿੱਚ ਕਈ ਲੋਕ ਮਾਰੇ ਗਏ। ਕੋਰੋਨਾ ਆਇਆ ਤਾਂ ਲੋਕਾਂ ਨੂੰ ਆਕਸੀਜਨ ਸਿਲੰਡਰ ਸਪਲਾਈ ਕਰਨ ਦੀ ਬਜਾਏ ਥਾਲੀ ਵਜਾਉਣ ਲਈ ਕਿਹਾ ਗਿਆ। ਅਜਿਹਾ ਲੱਗਦਾ ਹੈ ਕਿ ਪੂਰੀ ਦੀ ਪੂਰੀ ਸਰਕਾਰ ਅਨਪੜ੍ਹ ਲੋਕਾਂ ਦੀ ਹੈ। ਪਰ ਕਸੂਰ ਸਾਡਾ ਆਪਣਾ ਹੈ ਕਿ ਅਸੀਂ ਇਹਨਾਂ ਅਨਪੜ੍ਹ ਲੋਕਾਂ ਨੂੰ ਵੋਟ ਦੇ ਕੇ ਉੱਥੇ ਬਿਠਾ ਦਿੱਤਾ, ਜਿਹਨਾਂ ਨੂੰ ਕੋਈ ਅਕਲ ਨਹੀਂ ਹੈ। ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਅਤੇ ਦੁਖੀ ਅਸੀਂ ਲੋਕ ਹੋ ਰਹੇ ਹਾਂ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










