ਗੁਰੂ ਰਵਿਦਾਸ ਮਹਾਰਾਜ ਜੀ ਦਾ ਸਰਬ-ਸਾਂਝੀਵਾਲਤਾ ਦਾ ਸੁਨੇਹਾ ਹਰ ਮਨ ਤੱਕ ਪਹੁੰਚਾ ਰਹੀ ਭਗਵੰਤ ਮਾਨ ਸਰਕਾਰ- ਅਜੀਤਪਾਲ ਸਿੰਘ ਕੋਹਲੀ
ਪਟਿਆਲਾ, 11 ਸਤੰਬਰ: ਅੱਜ ਦੇਰ ਰਾਤ ਪਟਿਆਲਾ ਦੇ ਅੰਬਰ ’ਤੇ ਉਡੇ 500 ਡਰੋਨਾਂ ਨੇ ਗੁਰੂ ਰਵਿਦਾਸ ਜੀ ਦੀ ਰੂਹਾਨੀ ਵਿਰਾਸਤ ਨੂੰ ਖੂਬਸੂਰਤੀ ਨਾਲ ਚਿਤਰਿਆ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਸ਼ਹਿਰੀ ਹਲਕੇ ਵਿਖੇ ਪੁਰਾਣੇ ਬੱਸ ਅੱਡੇ ‘ਚ ਨਿਵੇਕਲੀ ਡਰੋਨ ਪੇਸ਼ਕਾਰੀ ਨੇ ਸੰਗਤ ਨੂੰ ਅਧਿਆਤਮਿਕਤਾ ਅਤੇ ਆਧੁਨਿਕ ਤਕਨੀਕ ਦੇ ਸੁਮੇਲ ਨਾਲ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬਾਣੀ ਨਾਲ ਰੂਬਰੂ ਕਰਵਾਇਆ।

ਇਸ ਮੌਕੇ ਸੰਗਤ ਦੇ ਰੂਪ ਵਿੱਚ ਪੁੱਜੇ ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫ਼ਲਸਫ਼ੇ ਨੂੰ ਕੇਵਲ ਸਮਾਗਮਾਂ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਵੱਲੋਂ ਦਰਸਾਈ ਬਰਾਬਰੀ, ਕਿਰਤ, ਮਨੁੱਖੀ ਮਾਣ-ਸਨਮਾਨ ਅਤੇ ਭੇਦ-ਰਹਿਤ ਸਮਾਜ ਦੀ ਸੋਚ ਨੂੰ ਲੋਕ-ਚੇਤਨਾ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਦੇ ਨਾਲ ਮੇਅਰ ਕੁੰਦਨ ਗੋਗੀਆ, ਸਾਬਕਾ ਚੇਅਰਮੈਨ ਸ਼ੁਰਜੀਤ ਸਿੰਘ ਅਬਲੋਵਾਲ, ਐਸ ਸੀ ਵਿੰਗ ਜੋਨ ਇੰਚਾਰਜ ਅਮਰੀਕ ਸਿੰਘ ਬੰਗੜ ਸਮੇਤ ਹੋਰ ਆਗੂ, ਸਮੂਹ ਕੌਂਸਲਰ ਅਤੇ ਪਟਿਆਲਾ ਦੀ ਸੰਗਤ ਹਾਜ਼ਰ ਸੀ।

ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਡਰੋਨ ਸ਼ੋਅ ਦੌਰਾਨ ਅੰਬਰ ’ਤੇ ਉੱਭਰਦੀਆਂ ਰੌਸ਼ਨ ਆਕ੍ਰਿਤੀਆਂ ਨੇ ਆਧੁਨਿਕ ਤਕਨੀਕ ਅਤੇ ਅਧਿਆਤਮਿਕ ਵਿਰਾਸਤ ਦਾ ਅਨੋਖਾ ਸੰਗਮ ਪੇਸ਼ ਕੀਤਾ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਪੇਸ਼ਕਾਰੀ ਖ਼ਾਸ ਤੌਰ ’ਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਵਿਚਾਰਧਾਰਾ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣੀ।
ਇਸ ਮੌਕੇ ਸ਼੍ਰੋਮਣੀ ਢਾਡੀ ਦੇਸ ਰਾਜ ਲਚਕਾਣੀ ਦੇ ਢਾਡੀ ਜੱਥੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਬਾਣੀ ਨਾਲ ਸਬੰਧਤ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਇਸ ਮੌਕੇ ਐਸ ਡੀ ਐਮ ਗੁਰਦੇਵ ਸਿੰਘ, ਯੂਥ ਆਗੂ ਯੁਵਰਾਜ ਜੁਨੇਜਾ, ਦੇਵਿੰਦਰ ਸਿੰਘ ਮਿੱਕੀ, ਰਣਜੀਤ ਸਿੰਘ ਚੰਡੋਕ, ਰਵਿੰਦਰਪਾਲ ਸਿੰਘ ਵਿੰਟੀ, ਗੱਜਣ ਸਿੰਘ, ਰਾਜ ਕੁਮਾਰ ਮਿਠਾਰੀਆ, ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਸੰਗਤ ਮੌਜੂਦ ਸੀ।

—————————————————————————————————————
पटियाला के आसमान पर 500 ड्रोन ने उकेरी गुरु रविदास जी की आध्यात्मिक विरासत
– गुरु रविदास महाराज जी का सर्व-साझीवाला का संदेश हर मन तक पहुँचा रही भगवंत मान सरकार : अजीतपाल सिंह कोहली
पटियाला, 11 सितंबर: देर रात पटियाला के आसमान में उड़ान भरते 500 ड्रोन ने गुरु रविदास जी की आध्यात्मिक विरासत को बेहद खूबसूरती से प्रदर्शित किया। पंजाब सरकार द्वारा मुख्यमंत्री भगवंत सिंह मान के नेतृत्व में श्री गुरु रविदास महाराज जी के 650वें प्रकाश पर्व को समर्पित आयोजनों की श्रृंखला के तहत पटियाला शहरी विधानसभा क्षेत्र के पुराने बस अड्डे में आयोजित अनूठे ड्रोन शो ने संगत को आध्यात्मिकता और आधुनिक तकनीक के अद्भुत संगम के माध्यम से गुरु रविदास जी के जीवन, शिक्षाओं और बाणी से रूबरू करवाया।
इस अवसर पर संगत के रूप में पहुंचे पटियाला शहरी विधायक अजीतपाल सिंह कोहली ने कहा कि मुख्यमंत्री स. भगवंत सिंह मान के नेतृत्व में पंजाब सरकार का उद्देश्य श्री गुरु रविदास महाराज जी के दर्शन को केवल आयोजनों तक सीमित रखना नहीं है, बल्कि उनके द्वारा दिखाए गए समानता, मेहनत, मानव गरिमा और भेदभाव रहित समाज के विचार को जनचेतना का हिस्सा बनाना है। इस अवसर पर उनके साथ मेयर कुंदन गोगिया, पूर्व चेयरमैन सुरजीत सिंह अबलोवाल, एससी विंग के जोन इंचार्ज अमरीक सिंह बंगड़ सहित अन्य नेता, समूह पार्षद और पटियाला की संगत उपस्थित रही।
अजीतपाल सिंह कोहली ने कहा कि ड्रोन शो के दौरान आसमान में उभरती रोशन आकृतियों ने आधुनिक तकनीक और आध्यात्मिक विरासत के अनूठे संगम को प्रस्तुत किया। मेयर कुंदन गोगिया ने कहा कि यह प्रस्तुति विशेष रूप से नई पीढ़ी को गुरु साहिब के जीवन, बाणी और विचारधारा से जोड़ने का प्रभावशाली माध्यम बनी।
इस अवसर पर शिरोमणि ढाडी देस राज लचकाणी के ढाडी जत्थे ने गुरु रविदास महाराज जी के जीवन और बाणी से संबंधित ढाडी वारों के माध्यम से संगत को निहाल किया।
इस अवसर पर एसडीएम गुरदेव सिंह, युवा नेता युवराज जुनेजा, देविंदर सिंह मिक्की, रणजीत सिंह चंडोक, रविंदरपाल सिंह विंटी, गज्जण सिंह, राज कुमार मिठारिया सहित बड़ी संख्या में शहरवासी और संगत उपस्थित रही।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










