ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਕੈਂਸਰ ਦੇ ਇਲਾਜ ਲਈ ਮੈਡੀਕਲ ਔਂਕੋਲੋਜੀ ਸੇਵਾਵਾਂ ਸ਼ੁਰੂ: ਕਾਲਕਾ, ਕਾਹਲੋਂ
ਬਹੁਤ ਹੀ ਘੱਟ ਰੇਟ ’ਤੇ ਕੈਂਸਰ ਦਾ ਇਲਾਜ ਬਾਲਾ ਸਾਹਿਬ ਹਸਪਤਾਲ ਵਿਚ ਕੀਤਾ ਜਾਵੇਗਾ: ਕਾਲਕਾ, ਕਾਹਲੋਂ
ਨਵੀਂ ਦਿੱਲੀ, 25 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਸੇਵਾਵਾਂ ਵਿਚ ਬਹੁਤ ਵੱਡੀ ਪੁਲਾਂਘ ਪੁੱਟਦਿਆਂ ਅੱਜ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ ਅੱਜ ਕੈਂਸਰ ਦੇ ਇਲਾਜ ਲਈ ਮੈਡੀਕਲ ਔਂਕੋਲੋਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਇਸ ਵਿਭਾਗ ਦੇ ਉਦਘਾਟਨ ਕਰਨ ਮੌਕੇ ਦਿੱਤੀ। ਇਸ ਮੌਕੇ ਹਸਪਤਾਲ ਦੇ ਚੇਅਰਮੈਨ ਗੁਰਦੇਵ ਸਿੰਘ ਵੀ ਮੌਜੂਦ ਰਹੇ।

ਉਹਨਾਂ ਦੱਸਿਆ ਕਿ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਖੇ ਚਲ ਰਹੇ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਇੱਕ ਸੰਵੇਦਨਸ਼ੀਲ ਅਤੇ ਸਹਿਯੋਗੀ ਹਸਪਤਾਲੀ ਮਾਹੌਲ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਕੈਂਸਰ ਇਲਾਜ ਦੀਆਂ ਸੇਵਾਵਾਂ ਆਸਾਨੀ ਨਾਲ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਮੈਡੀਕਲ ਔਂਕੋਲੋਜੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਵਿੱਚ ਯੋਗ ਔਂਕੋਲੋਜੀ ਮਾਹਿਰਾਂ ਦੀ ਨਿਗਰਾਨੀ ਹੇਠ ਮੈਡੀਕਲ ਔਂਕੋਲੋਜੀ ਸਲਾਹ-ਮਸ਼ਵਰਾ, ਕੈਂਸਰ ਇਲਾਜ ਦੀ ਯੋਜਨਾ, ਡੇਅ-ਕੇਅਰ ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ, ਇਮਿਊਨੋਥੈਰੇਪੀ, ਹਾਰਮੋਨਲ ਥੈਰੇਪੀ, ਸਹਾਇਕ ਔਂਕੋਲੋਜੀ ਦੇਖਭਾਲ ਅਤੇ ਨਿਯਮਤ ਫਾਲੋ-ਅੱਪ ਸ਼ਾਮਲ ਹੋਣਗੇ।
ਉਹਨਾਂ ਦੱਸਿਆ ਕਿ ਜਿਹੜੇ ਮਰੀਜ਼ ਪਹਿਲਾਂ ਹੀ ਕੈਂਸਰ ਦੀ ਜਾਂਚ ਕਰਵਾ ਚੁੱਕੇ ਹਨ ਜਾਂ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ, ਉਹ ਵੀ ਕਲੀਨਿਕਲ ਮੁਲਾਂਕਣ ਤੋਂ ਬਾਅਦ ਮਾਹਿਰਾਂ ਦੀ ਰਾਏ, ਇਲਾਜ ਜਾਰੀ ਰੱਖਣ ਅਤੇ ਅੱਗੇ ਦੀ ਰਹਿਨੁਮਾਈ ਲਈ ਇਸ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਕੈਂਸਰ ਦਾ ਇਲਾਜ ਅਕਸਰ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਵਾਰ-ਵਾਰ ਹਸਪਤਾਲ ਆਉਣਾ, ਜਾਂਚਾਂ ਕਰਵਾਉਣਾ ਅਤੇ ਇਲਾਜ ਦੇ ਕਈ ਪੜਾਅ ਸ਼ਾਮਲ ਹੁੰਦੇ ਹਨ। ਇਸ ਲਈ ਹਸਪਤਾਲ ਵਿੱਚ ਸਿਰਫ਼ ਇਲਾਜ ਹੀ ਨਹੀਂ, ਸਗੋਂ ਇਸ ਪੂਰੇ ਸਫ਼ਰ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਚਿਤ ਕਾਊਂਸਲਿੰਗ, ਨਿਗਰਾਨੀ ਅਤੇ ਤਾਲਮੇਲ ਵਾਲੀ ਦੇਖਭਾਲ ਮੁਹੱਈਆ ਕਰਵਾਉਣ ’ਤੇ ਵੀ ਧਿਆਨ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਮੈਡੀਕਲ ਔਂਕੋਲੋਜੀ ਟੀਮ ਪੈਥੋਲੋਜੀ, ਰੇਡੀਓਲੋਜੀ, ਸਰਜਰੀ, ਕ੍ਰਿਟੀਕਲ ਕੇਅਰ, ਲੈਬਾਰਟਰੀ ਸੇਵਾਵਾਂ, ਫਾਰਮੇਸੀ ਅਤੇ ਹੋਰ ਮੈਡੀਕਲ ਵਿਭਾਗਾਂ ਨਾਲ ਮਿਲ ਕੇ ਕੰਮ ਕਰੇਗੀ, ਤਾਂ ਜੋ ਮਰੀਜ਼ਾਂ ਨੂੰ ਇੱਕੋ ਪ੍ਰਣਾਲੀ ਅਧੀਨ ਤਾਲਮੇਲ ਵਾਲੀਆਂ ਅਤੇ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।ਇਹ ਸਾਰੀਆਂ ਸੇਵਾਵਾਂ ਮਾਹਿਰ ਡਾਕਟਰ ਡਾ. ਸਚਿਨ ਪੁਰੋਹਿਤ ਦੀ ਅਗਵਾਈ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਹਸਪਤਾਲ ਵਿਚ
ਕੀਮੋਥੈਰੇਪੀ ਅਤੇ ਹੋਰ ਕੈਂਸਰ ਇਲਾਜਾਂ ਦੀ ਸੁਰੱਖਿਅਤ ਵਿਵਸਥਾ
ਜਿੱਥੇ ਡਾਕਟਰੀ ਤੌਰ ’ਤੇ ਉਚਿਤ ਹੋਵੇ, ਉੱਥੇ ਡੇਅ-ਕੇਅਰ ਇਲਾਜ ਦੀ ਸਹੂਲਤ
ਇਲਾਜ ਦੌਰਾਨ ਹੋਣ ਵਾਲੀਆਂ ਪੇਚੀਦਗੀਆਂ ਦੀ ਨਿਗਰਾਨੀ ਅਤੇ ਪ੍ਰਬੰਧਨ
ਇਲਾਜ ਦੌਰਾਨ ਸਹਾਇਕ ਦੇਖਭਾਲ
ਨਿਯਮਤ ਜਾਂਚ ਅਤੇ ਫਾਲੋ-ਅੱਪ
ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਾਊਂਸਲਿੰਗਦੀ ਸਹੂਲਤ ਹੋਵੇਗੀ।
ਉਹਨਾਂ ਦੱਸਿਆ ਕਿ ਇਹ ਹਸਪਤਾਲ ਸ਼ੁਰੂ ਕਰਨ ਵਾਸਤੇ ਜੋ ਸਹਿਯੋਗ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾਵਾਂ ਵੱਲੋਂ ਵਰੋਸਾਏ ਬਾਬਾ ਬਚਨ ਸਿੰਘ ਜੀ ਤੇ ਟੀਮ ਨੇ ਦਿੱਤਾ, ਉਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਹਸਪਤਾਲ ਵਿਚ ਸੇਵਾਵਾਂ ਦੇ ਵਿਸਥਾਰ ਵਾਸਤੇ ਅਸੀਂ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਅਤੇ ਸਰਦਾਰ ਐਮ ਐਮ ਗੋਲਡੀ ਦੇ ਵੀ ਦਿਲੋਂ ਧੰਨਵਾਦੀ ਹਾਂ।
ਉਹਨਾਂ ਦੱਸਿਆ ਕਿ ਇੱਕ ਚੈਰੀਟੇਬਲ ਸਿਹਤ ਸੰਸਥਾ ਹੋਣ ਦੇ ਨਾਤੇ ਇਸ ਹਸਪਤਾਲ ਵੱਲੋਂ ਇਨ੍ਹਾਂ ਵਿਸ਼ੇਸ਼ ਔਂਕੋਲੋਜੀ ਸੇਵਾਵਾਂ ਨੂੰ ਚੈਰੀਟੇਬਲ ਅਤੇ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਮਰੀਜ਼ ਕਲੀਨਿਕਲ ਮਿਆਰਾਂ ਅਤੇ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਕੈਂਸਰ ਦਾ ਇਲਾਜ ਕਰਵਾ ਸਕਣ।
ਉਹਨਾਂ ਕਿਹਾ ਕਿ ਮੈਡੀਕਲ ਔਂਕੋਲੋਜੀ ਸੇਵਾਵਾਂ ਦੀ ਸ਼ੁਰੂਆਤ ਹਸਪਤਾਲ ਦੇ ਵਿਕਾਸ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਹ ਸੰਸਥਾ ਵੱਲੋਂ ਭਾਈਚਾਰੇ ਲਈ ਵਿਸ਼ੇਸ਼ ਅਤੇ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਦੀ ਇੱਕ ਵਧੇਰੇ ਵਿਆਪਕ ਲੜੀ ਨੂੰ ਹੌਲੀ-ਹੌਲੀ ਵਿਕਸਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
————————————————————————————————————
दिल्ली गुरुद्वारा कमेटी द्वारा स्वास्थ्य सेवाओं में बड़ी पहल
गुरु हरिकृष्ण इंस्टीट्यूट ऑफ मेडिकल साइंसेज में कैंसर उपचार के लिए मेडिकल ऑन्कोलॉजी सेवाएं शुरू: कालका, काहलों
बाला साहिब अस्पताल में बहुत ही कम दरों पर किया जाएगा कैंसर का इलाज: कालका, काहलों
नई दिल्ली, 25 सितंबर: दिल्ली सिख गुरुद्वारा प्रबंधक कमेटी द्वारा स्वास्थ्य सेवाओं के क्षेत्र में एक बड़ी पहल करते हुए आज गुरु हरिकृष्ण इंस्टीट्यूट ऑफ मेडिकल साइंसेज में कैंसर उपचार के लिए मेडिकल ऑन्कोलॉजी सेवाओं की शुरुआत कर दी गई। यह जानकारी कमेटी के प्रधान सरदार हरमीत सिंह कालका और महासचिव सरदार जगदीप सिंह काहलों ने इस विभाग के उद्घाटन अवसर पर दी। इस मौके पर अस्पताल के चेयरमैन सरदार गुरदेव सिंह भी मौजूद रहे।
उन्होंने बताया कि गुरुद्वारा बाला साहिब परिसर में संचालित इस अस्पताल में मरीजों को एक संवेदनशील और सहयोगी स्वास्थ्य वातावरण प्रदान किया जा रहा है। विशेष कैंसर उपचार सेवाओं को आसानी से उपलब्ध करवाने के उद्देश्य से मेडिकल ऑन्कोलॉजी सेवाएं शुरू की गई हैं।
उन्होंने बताया कि इन सेवाओं के अंतर्गत योग्य ऑन्कोलॉजी विशेषज्ञों की देखरेख में मेडिकल ऑन्कोलॉजी परामर्श, कैंसर उपचार की योजना, डे-केयर कीमोथेरेपी, टारगेटेड थेरेपी, इम्यूनोथेरेपी, हार्मोनल थेरेपी, सहायक ऑन्कोलॉजी देखभाल और नियमित फॉलो-अप जैसी सुविधाएं उपलब्ध होंगी।
उन्होंने कहा कि जिन मरीजों की पहले से कैंसर की जांच हो चुकी है या जो किसी अन्य अस्पताल में इलाज करवा रहे हैं, वे भी क्लिनिकल मूल्यांकन के बाद विशेषज्ञों की राय, इलाज जारी रखने और आगे की चिकित्सा मार्गदर्शन के लिए इस अस्पताल से संपर्क कर सकते हैं।
उन्होंने कहा कि कैंसर का इलाज अक्सर एक लंबी प्रक्रिया होती है, जिसमें बार-बार अस्पताल आना, जांच करवाना और इलाज के कई चरण शामिल होते हैं। इसलिए अस्पताल में केवल इलाज ही नहीं, बल्कि इस पूरे सफर के दौरान मरीजों और उनके परिवारों को उचित काउंसलिंग, निगरानी और समन्वित देखभाल उपलब्ध करवाने पर भी ध्यान दिया जाएगा।
उन्होंने बताया कि मेडिकल ऑन्कोलॉजी टीम पैथोलॉजी, रेडियोलॉजी, सर्जरी, क्रिटिकल केयर, लैबोरेटरी सेवाओं, फार्मेसी और अन्य मेडिकल विभागों के साथ मिलकर काम करेगी, ताकि मरीजों को एक ही व्यवस्था के अंतर्गत समन्वित और व्यापक स्वास्थ्य सेवाएं प्रदान की जा सकें। ये सभी सेवाएं विशेषज्ञ डॉक्टर डॉ. सचिन पुरोहित के नेतृत्व में प्रदान की जाएंगी।
उन्होंने बताया कि अस्पताल में निम्नलिखित सुविधाएं जैसे कीमोथेरेपी और अन्य कैंसर उपचारों की सुरक्षित व्यवस्था
जहां चिकित्सकीय रूप से उचित होगा, वहां डे-केयर उपचार की सुविधा, इलाज के दौरान होने वाली जटिलताओं की निगरानी और प्रबंधन
उपचार के दौरान सहायक देखभाल, नियमित जांच और फॉलो-अप, मरीजों और उनके परिवारों के लिए काउंसलिंग की सुविधा उपलब्ध होगी।
उन्होंने कहा कि इस अस्पताल की स्थापना में पंथ रत्न बाबा हरबंस सिंह जी कार सेवा द्वारा वरसाए गए बाबा बचन सिंह जी और उनकी टीम द्वारा दिए गए सहयोग को शब्दों में व्यक्त नहीं किया जा सकता। हम उनके हृदय से आभारी हैं। उन्होंने अस्पताल की सेवाओं के विस्तार में सहयोग के लिए चेयरमैन सरदार गुरदेव सिंह और सरदार एम.एम. गोल्डी का भी धन्यवाद किया।
उन्होंने बताया कि एक चैरिटेबल स्वास्थ्य संस्था होने के नाते इस अस्पताल द्वारा विशेष ऑन्कोलॉजी सेवाएं चैरिटेबल और किफायती दरों पर उपलब्ध करवाई जाएंगी, ताकि अधिक से अधिक मरीज बिना क्लिनिकल मानकों और सुरक्षा से समझौता किए कैंसर का इलाज करवा सकें।
उन्होंने कहा कि मेडिकल ऑन्कोलॉजी सेवाओं की शुरुआत अस्पताल के विकास में एक और महत्वपूर्ण कदम है। यह संस्था द्वारा समुदाय के लिए विशेष और सुपर-स्पेशलिटी स्वास्थ्य सेवाओं की व्यापक श्रृंखला विकसित करने की प्रतिबद्धता को दर्शाता है।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










