ਸੰਗਤ ਨੂੰ ਬਿਨਾਂ ਲਾਈਨ ਵਿਚ ਲੱਗਿਆਂ ਕੜਾਹ ਪ੍ਰਸ਼ਾਦ ਦੀ ਪਰਚੀ ਦੀ ਸਹੂਲਤ ਮਿਲੀ: ਕਾਲਕਾ, ਕਾਹਲੋਂ
ਨਵੀਂ ਦਿੱਲੀ, 8 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਆਟੋਮੈਟਿਕ ਸੈਲਫ ਸਰਵਿਸ ਮਸ਼ੀਨ ਸਥਾਪਿਤ ਕੀਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮਸ਼ੀਨ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਮਸ਼ੀਨ ਐਕਸਿਸ ਬੈਂਕ ਵੱਲੋਂ ਲਗਾਈ ਗਈ ਹੈ ਤੇ ਇਸ ਵਿਚ ਲੱਗੇ ਕਯੂ ਆਰ ਕੋਡ ਸਦਕਾ ਸੰਗਤ ਕੜਾਹ ਪ੍ਰਸ਼ਾਦ ਦੀ ਪਰਚੀ ਆਸਾਨੀ ਤੇ ਸੁਵਿਧਾਜਨਕ ਢੰਗ ਨਾਲ ਪ੍ਰਾਪਤ ਕਰ ਸਕੇਗੀ। ਉਹਨਾਂ ਕਿਹਾ ਕਿ ਸੰਗਤ ਦੀ ਬੇਹਤਰ ਸੇਵਾ ਤੇ ਸਹੂਲਤ ਵਾਸਤੇ ਇਹ ਮਸ਼ੀਨ ਸਥਾਪਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁਰੂ ਘਰ ਵਿਚ ਗੁਰਪੁਰਬ ਦੇ ਦਿਹਾੜਿਆਂ ਅਤੇ ਛੁੱਟੀ ਵਾਲੇ ਦਿਨਾਂ ਵਿਚ ਬਹੁਤ ਜ਼ਿਆਦਾ ਸੰਗਤ ਗੁਰੂ ਘਰ ਵਿਚ ਨਤਮਸਤਕ ਹੋਣ ਆਉਂਦੀ ਹੈ ਤੇ ਇਹ ਮਸ਼ੀਨ ਸੰਗਤ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਆਉਂਦੇ ਸਮੇਂ ਵਿਚ ਦਿੱਲੀ ਦੇ ਹੋਰ ਗੁਰੂ ਘਰਾਂ ਵਿਚ ਵੀ ਅਜਿਹੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਉਹਨਾਂ ਨੇ ਇਸ ਮੌਕੇ ਐਕਸਿਸ ਬੈਂਕ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਹਨਾਂ ਦੇ ਉਪਰਾਲੇ ਸਦਕਾ ਇਹ ਮਸ਼ੀਨ ਸਥਾਪਿਤ ਹੋਈ।
————————————————————————————————
दिल्ली गुरुद्वारा कमेटी ने गुरुद्वारा बंगला साहिब में कड़ाह प्रसाद की पर्ची के लिए शुरू की ऑटोमैटिक सेल्फ-सर्विस मशीन
संगत को बिना लाइन में लगे मिलेगी कड़ाह प्रसाद की पर्ची की सुविधा: कालका, काहलों
नई दिल्ली, 8 सितंबर: दिल्ली सिख गुरुद्वारा प्रबंधक कमेटी द्वारा श्री गुरु हरिकृष्ण साहिब जी की चरण छोह प्राप्त ऐतिहासिक स्थान गुरुद्वारा बंगला साहिब में संगत की सुविधा के लिए एक ऑटोमैटिक सेल्फ-सर्विस मशीन स्थापित की गई है।
इस संबंध में जानकारी देते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने बताया कि इस मशीन की शुरुआत हेड ग्रंथी ज्ञानी रणजीत सिंह द्वारा अरदास करने के उपरांत की गई। उन्होंने बताया कि यह मशीन एक्सिस बैंक द्वारा स्थापित की गई है और इसमें लगे क्यूआर कोड के माध्यम से संगत कड़ाह प्रसाद की पर्ची आसानी और सुविधाजनक तरीके से प्राप्त कर सकेगी।
उन्होंने कहा कि संगत की बेहतर सेवा और सुविधा को ध्यान में रखते हुए यह मशीन स्थापित की गई है। गुरुपर्व के दिनों और छुट्टियों के दौरान बड़ी संख्या में संगत गुरु घर में नतमस्तक होने के लिए पहुंचती है। ऐसे में यह मशीन संगत के लिए बेहद लाभकारी साबित होगी और उन्हें कड़ाह प्रसाद की पर्ची प्राप्त करने के लिए लाइन में लगने की आवश्यकता नहीं होगी।
उन्होंने यह भी बताया कि आने वाले समय में दिल्ली के अन्य गुरु घरों में भी इस प्रकार की मशीनें स्थापित की जाएंगी।
इस अवसर पर उन्होंने एक्सिस बैंक के अधिकारियों का विशेष रूप से धन्यवाद किया, जिनके प्रयासों से यह मशीन स्थापित की गई है।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









