ਨਵੀਂ ਦਿੱਲੀ, 11 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਦਿਨ ਬ ਦਿਨ ਉਚ ਮਿਆਰੀ ਸਹੂਲਤਾਂ ਉਪਲਬਧ ਕਰਵਾ ਕੇ ਵਿਦਿਆਰਥੀਆਂ ਨੂੰ ਬਹੁਤ ਕਵਾਲਟੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਕੇ ਚੰਗੇ ਪ੍ਰੋਫੈਸ਼ਨਲ ਕੋਰਸਾਂ ਵਿਚ ਦਾਖਲੇ ਲੈ ਸਕਣ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਵਿਚ 20 ਕੰਪਿਊਟਰਾਂ ਨਾਲ ਹਾਈ ਟੈਕ ਕੰਪਿਊਟਰ ਲੈਬ ਦਾ ਉਦਘਾਟਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਵਿਦਿਆ ਵਿਚਾਰੀ ਟਰੱਸਟ ਵੱਲੋਂ ਦਿੱਤੇ ਜਾ ਰਹੇ ਵੱਡਮੁੱਲੇ ਸਹਿਯੋਗ ਵਾਸਤੇ ਉਹਨਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਨਾਲ ਹੀ ਸਰਦਾਰ ਗੁਰਇਕਬਾਲ ਸਿੰਘ, ਸਰਦਾਰ ਮਨਜੀਤ ਸਿੰਘ, ਚੇਅਰਮੈਨ ਸਰਦਾਰ ਰਮਨਦੀਪ ਸਿੰਘ ਥਾਪਰ ਅਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਉਹਨਾਂ ਕਿਹਾ ਕਿ ਅੱਜ ਇਹੋ ਜਿਹੀਆਂ ਹਾਈ ਟੈਕ ਲੈਬਾਂ ਸਥਾਪਿਤ ਹੋਣ ਨਾਲ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਅਤੇ ਰੋਬੋਟਿਕਸ ਵਰਗੀਆਂ ਕਲਾਸਾਂ ਲਾਉਣ ਦੀ ਸਹੂਲਤ ਮਿਲੇਗੀ ਅਤੇ ਵਿਦਿਆਰਥੀਆਂ ਦਾ ਮਾਨਸਿਕ ਤੇ ਬੌਧਿਕ ਵਿਕਾਸ ਹੋਣ ਦੇ ਨਾਲ-ਨਾਲ ਉਹ ਉਚ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ ਦੇ ਵੀ ਸਮਰਥ ਬਣ ਸਕਣਗੇ।
ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੇ ਨਜ਼ਦੀਕੀ ਇਲਾਕਿਆਂ ਵਿਚ ਰਹਿੰਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਆ ਕੇ ਵੇਖਣ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਕਿੰਨਾ ਚੁੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਕੂਲ ਹਾਈਟੈਕ ਪ੍ਰਾਈਵੇਟ ਸਕੂਲਾਂ ਦੇ ਹਾਣੀ ਹਨ ਤੇ ਇਹਨਾਂ ਦੇ ਵਿਦਿਆਰਥੀ ਅਜਿਹੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਮਾਤ ਦੇ ਰਹੇ ਹਨ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਿਦਿਅਕ ਅਦਾਰਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਆਪਣੇ ਯਤਨ ਨਿਰੰਤਰ ਜਾਰੀ ਰੱਖੇਗੀ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਇਹ ਵਿਦਿਅਕ ਅਦਾਰੇ ਕੌਮੀ ਤੇ ਵਿਸ਼ਵ ਪੱਧਰੀ ਰੈਂਕਿੰਗ ਵਿਚ ਚੰਗੇ ਮਿਆਰ ਹਾਸਲ ਕਰਨ।

————————————————————————————————————
गुरु हरिकृष्ण पब्लिक स्कूल फतेह नगर में 20 कंप्यूटर लगाकर हाईटेक कंप्यूटर लैब स्थापित: कालका, काहलों
नई दिल्ली, 11 सितंबर: दिल्ली सिख गुरुद्वारा प्रबंधक कमेटी द्वारा संचालित गुरु हरिकृष्ण पब्लिक स्कूलों में लगातार उच्च स्तरीय सुविधाएं उपलब्ध करवाई जा रही हैं, ताकि विद्यार्थियों को गुणवत्तापूर्ण शिक्षा प्रदान की जा सके और वे समय के साथ कदम मिलाकर अच्छे प्रोफेशनल कोर्सों में प्रवेश प्राप्त कर सकें। यह जानकारी कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने दी।
आज यहां गुरु हरिकृष्ण पब्लिक स्कूल फतेह नगर में 20 कंप्यूटरों से सुसज्जित हाईटेक कंप्यूटर लैब का उद्घाटन करने के बाद मीडिया से बातचीत करते हुए सरदार कालका और सरदार काहलों ने कहा कि इस अभियान को सफल बनाने में विद्या विचार ट्रस्ट द्वारा दिए जा रहे बहुमूल्य सहयोग के लिए वे उनका विशेष रूप से धन्यवाद करते हैं।
उन्होंने सरदार गुरइकबाल सिंह, सरदार मनजीत सिंह, चेयरमैन सरदार रमणदीप सिंह थापर और प्रिंसिपल कुलविंदर कौर का भी विशेष रूप से आभार व्यक्त किया।
उन्होंने कहा कि आज इस तरह की हाईटेक लैब स्थापित होने से विद्यार्थियों को आर्टिफिशियल इंटेलिजेंस (AI) और रोबोटिक्स जैसी आधुनिक तकनीकों की कक्षाएं लगाने की सुविधा मिलेगी। इससे विद्यार्थियों का मानसिक और बौद्धिक विकास होगा और वे नई एवं उच्च तकनीकों की जानकारी प्राप्त करने में सक्षम बनेंगे।
उन्होंने गुरु हरिकृष्ण पब्लिक स्कूल फतेह नगर के आसपास रहने वाले विद्यार्थियों के अभिभावकों से अपील की कि वे स्वयं आकर देखें कि गुरु हरिकृष्ण पब्लिक स्कूलों में शिक्षा के स्तर को किस प्रकार लगातार बेहतर बनाया जा रहा है।
उन्होंने कहा कि ये स्कूल हाईटेक प्राइवेट स्कूलों के समान सुविधाएं प्रदान कर रहे हैं और यहां के विद्यार्थी कई क्षेत्रों में ऐसे निजी स्कूलों के विद्यार्थियों को भी पीछे छोड़ रहे हैं।
उन्होंने कहा कि दिल्ली सिख गुरुद्वारा प्रबंधक कमेटी अपने शैक्षणिक संस्थानों के स्तर को और ऊंचा उठाने के लिए लगातार प्रयास जारी रखेगी। यह सुनिश्चित किया जाएगा कि ये शिक्षण संस्थान राष्ट्रीय और अंतरराष्ट्रीय स्तर की रैंकिंग में बेहतर स्थान हासिल करें।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










